DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Himachal Pradesh ਵਿੱਚ 98 ਸੜਕਾਂ ਬੰਦ; 30 ਅਗਸਤ ਤੱਕ ਮੀਂਹ ਜਾਰੀ ਰਹਿਣ ਦੀ ਸੰਭਾਵਨਾ

ਘੱਟੋ-ਘੱਟ ਤਾਪਮਾਨ ਆਮ ਰਹਿਣ ਦੀ ਉਮੀਦ

  • fb
  • twitter
  • whatsapp
  • whatsapp
featured-img featured-img
ਹਿਮਾਚਲ ਪ੍ਰਦੇਸ਼ ਦੀਆਂ ਵਾਦੀਆਂ ਦੀ ਫਾਈਲ ਫੋਟੋ
Advertisement

ਮੌਨਸੂਨ ਸੀਜ਼ਨ ਦੌਰਾਨ ਪੈ ਰਹੇ ਭਾਰੀ ਮੀਂਹ ਕਾਰਨ ਨੁਕਸਾਨ ਹੋਣ ਕਰਕੇ ਪੂਰੇ ਹਿਮਾਚਲ ਪ੍ਰਦੇਸ਼ ਵਿੱਚ ਕੁੱਲ 98 ਸੜਕਾਂ ਬੰਦ ਪਈਆਂ ਹਨ, ਜਦੋਂ ਕਿ ਲਗਪਗ 21 ਟਰਾਂਸਫਾਰਮਰ ਅਤੇ 21 ਪੀਣ ਵਾਲੇ ਪਾਣੀ ਦੀਆਂ ਸਪਲਾਈ ਯੋਜਨਾਵਾਂ ਪ੍ਰਭਾਵਿਤ ਹੋਈਆਂ ਹਨ।

ਸਟੇਟ ਐਮਰਜੈਂਸੀ ਅਪਰੇਸ਼ਨ ਸੈਂਟਰ ਦੇ ਅਨੁਸਾਰ, ਕੁੱਲ ਬੰਦ ਸੜਕਾਂ ਵਿੱਚੋਂ ਮੰਡੀ ਵਿੱਚ 49, ਕੁੱਲੂ ਵਿੱਚ 28 , ਕਾਂਗੜਾ ਵਿੱਚ ਅੱਠ, ਸ਼ਿਮਲਾ, ਊਨਾ ਅਤੇ ਸਿਰਮੌਰ ਵਿੱਚ ਚਾਰ-ਚਾਰ ਅਤੇ ਲਾਹੌਲ ਤੇ ਸਪੀਤੀ ਵਿੱਚ ਇੱਕ ਸੜਕ ਬੰਦ ਹੈ। ਇਸੇ ਤਰ੍ਹਾਂ, ਕੁੱਲੂ ਵਿੱਚ 17, ਕਾਂਗੜਾ ਵਿੱਚ ਤਿੰਨ ਅਤੇ ਸ਼ਿਮਲਾ ਵਿੱਚ ਇੱਕ ਟਰਾਂਸਫਾਰਮਰ ਪ੍ਰਭਾਵਿਤ ਹੈ।

Advertisement

ਇਸ ਦੌਰਾਨ, 20 ਅਗਸਤ ਤੱਕ ਪੂਰੇ ਸੂਬੇ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੇ ਜਾਰੀ ਰਹਿਣ ਦੀ ਉਮੀਦ ਹੈ। ਜਿੱਥੇ ਅਗਲੇ ਤਿੰਨ ਤੋਂ ਚਾਰ ਦਿਨਾਂ ਵਿੱਚ ਵੱਧ ਤੋਂ ਵੱਧ ਤਾਪਮਾਨ 2 ਡਿਗਰੀ ਸੈਲਸੀਅਸ ਤੋਂ 4 ਡਿਗਰੀ ਸੈਲਸੀਅਸ  ਤੱਕ ਵਧਣ ਸੰਭਾਵਨਾ ਹੈ, ਉੱਥੇ ਹੀ ਘੱਟੋ-ਘੱਟ ਤਾਪਮਾਨ ਆਮ ਰਹਿਣ ਦੀ ਉਮੀਦ ਹੈ।

Advertisement

ਇਸ ਤੋਂ ਇਲਾਵਾ, ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਪੈਂਦਾ ਰਿਹਾ। ਬਿਲਾਸਪੁਰ ਵਿੱਚ ਨੈਣਾ ਦੇਵੀ ਵਿਖੇ 70 ਮਿਲੀਮੀਟਰ, ਧਰਮਸ਼ਾਲਾ ਵਿੱਚ 36.2 ਮਿਲੀਮੀਟਰ, ਕਾਂਗੜਾ ਵਿੱਚ 26.8 ਮਿਲੀਮੀਟਰ, ਊਨਾ ਵਿੱਚ 21.6 ਮਿਲੀਮੀਟਰ, ਸੋਲਨ ਵਿੱਚ 13.4 ਮਿਲੀਮੀਟਰ, ਮੰਡੀ ਵਿੱਚ 12.8 ਮਿਲੀਮੀਟਰ, ਅਤੇ ਨਾਹਨ ਵਿੱਚ 8.9 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ।

Advertisement
×