ਭਾਰਤ ਵਿਚ 9 ਲੱਖ ਮਰੀਜ਼ਾਂ ਨੂੰ ਲੱਗੀ ਹੋਈ ਹੈ ਆਕਸੀਜਨ: ਵਰਧਨ

ਭਾਰਤ ਵਿਚ 9 ਲੱਖ ਮਰੀਜ਼ਾਂ ਨੂੰ ਲੱਗੀ ਹੋਈ ਹੈ ਆਕਸੀਜਨ: ਵਰਧਨ

ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਅੱਜ ਕਿਹਾ ਕਿ ਦੇਸ਼ ਭਰ ਵਿਚ 1,70,841 ਮਰੀਜ਼ ਵੈਂਟੀਲੇਟਰਾਂ ’ਤੇ ਹਨ ਜਦਕਿ 9,02,291 ਮਰੀਜ਼ਾਂ ਨੂੰ ਆਕਸੀਜਨ ਲੱਗੀ ਹੋਈ ਹੈ। ਪਿਛਲੇ ਸੱਤ ਦਿਨਾਂ ਵਿਚ ਦੇਸ਼ ਦੇ 180 ਜ਼ਿਲ੍ਹਿਆਂ ’ਚ ਕਰੋਨਾਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਨਹੀਂ ਆਏ ਹਨ। ਉਨ੍ਹਾਂ ਇਹ ਜਾਣਕਾਰੀ ਮੰਤਰੀਆਂ ਦੇ ਸਮੂਹ (ਜੀਓਐੱਮ) ਦੀ ਮੀਟਿੰਗ ਵਿਚ ਮਹਾਮਾਰੀ ਦੇ ਹਾਲਾਤ ਬਾਰੇ ਚਰਚਾ ਦੌਰਾਨ ਕੀਤੇ ਆਪਣੇ ਵਰਚੁਅਲ ਸੰਬੋਧਨ ਦੌਰਾਨ ਦਿੱਤੀ।ਸ੍ਰੀ ਵਰਧਨ ਨੇ ਕਿਹਾ ਕਿ ਕਰੋਨਾਵਾਇਰਸ ਦੇ ਕੁੱਲ ਕੇਸਾਂ ਦੇ 1.34 ਫ਼ੀਸਦ ਮਰੀਜ਼ ਆਈਸੀਯੂ ਵਿਚ, 0.39 ਫ਼ੀਸਦ ਮਰੀਜ਼ ਵੈਂਟੀਲੇਟਰਾਂ ’ਤੇ ਹਨ ਅਤੇ ਕਰੋਨਾ ਦੇ 3.70 ਫ਼ੀਸਦ ਮਰੀਜ਼ਾਂ ਨੂੰ ਆਕਸੀਜਨ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਦੇਸ਼ ਭਰ ਵਿਚ 4,88,861 ਮਰੀਜ਼ ਆਈਸੀਯੂ ਵਿਚ ਹਨ ਜਦਕਿ 1,70,841 ਮਰੀਜ਼ ਵੈਂਟੀਲੇਟਰਾਂ ’ਤੇ ਹਨ। ਇਸ ਤੋਂ ਇਲਾਵਾ 9,02,291 ਮਰੀਜ਼ਾਂ ਨੂੰ ਆਕਸੀਜਨ ਲੱਗੀ ਹੋਈ ਹੈ। ਮੀਟਿੰਗ ਵਿਚ ਵਿਦੇਸ਼ ਮੰਤਰੀ ਜੈਸ਼ੰਕਰ, ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ, ਬੰਦਰਗਾਹਾਂ, ਸ਼ਿਪਿੰਗ ਅਤੇ ਰਸਾਇਣ ਰਾਜ ਮੰਤਰੀ ਮਨਸੁਖ ਮਾਂਡਵੀਆ ਅਤੇ ਗ੍ਰਹਿ ਰਾਜ ਮੰਤਰੀ ਨਿੱਤਿਆਨੰਦ ਰਾਏ ਸ਼ਾਮਲ ਸਨ। ਇਸ ਤੋਂ ਇਲਾਵਾ ਕੇਂਦਰੀ ਸਿਹਤ ਰਾਜ ਮੰਤਰੀ ਅਸ਼ਵਿਨੀ ਕੁਮਾਰ ਅਤੇ ਨੀਤੀ ਆਯੋਗ ਦੇ ਮੈਂਬਰ (ਸਿਹਤ) ਡਾ. ਵਿਨੋਦ ਕੁਮਾਰ ਪੌਲ ਵੀ ਸ਼ਾਮਲ ਸਨ। ਇਸ ਦੌਰਾਨ ਸੜਕ, ਟਰਾਂਸਪੋਰਟ ਤੇ ਸ਼ਾਹਰਾਹ ਮੰਤਰਾਲੇ (ਚੇਅਰ, ਈਜੀ-2) ਦੇ ਸਕੱਤਰ ਗਿਰਧਰ ਅਰਮਾਨੇ ਨੇ ਦੱਸਿਆ ਕਿ ਕੋਵਿਡ ਦੇ ਮਰੀਜ਼ਾਂ ਲਈ ਆਕਸੀਜਨ ਦੀ ਮੰਗ ਪੂਰੀ ਕਰਨ ਵਾਸਤੇ ਤਰਲ ਮੈਡੀਕਲ ਆਕਸੀਜਨ ਦਾ ਉਤਪਾਦਨ ਵਧਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਘਰੇਲੂ ਉਤਪਾਦਨ ਵਧਾ ਕੇ 9400 ਮੀਟਰਕ ਟਨ ਪ੍ਰਤੀ ਦਿਨ ਕਰ ਦਿੱਤਾ ਗਿਆ ਹੈ। -ਪੀਟੀਆਈ

ਆਕਸੀਜਨ ਐਕਸਪ੍ਰੈੱਸਾਂ ਨੇ ਦੇਸ਼ ਭਰ ’ਚ 3,400 ਟਨ ਆਕਸੀਜਨ ਪਹੁੰਚਾਈ

ਨਵੀਂ ਦਿੱਲੀ: ਭਾਰਤੀ ਰੇਲਵੇ ਨੇ ਦੱਸਿਆ ਕਿ ਰੇਲਵੇ ਵੱਲੋਂ 19 ਅਪਰੈਲ ਤੋਂ ਲੈ ਕੇ ਹੁਣ ਤੱਕ ਵੱਖ-ਵੱਖ ਰਾਜਾਂ ਵਿਚ 220 ਤੋਂ ਵੱਧ ਟੈਂਕਰਾਂ ’ਚ 3,400 ਮੀਟਰਕ ਟਨ ਤਰਲ ਮੈਡੀਕਲ ਆਕਸੀਜਨ ਪਹੁੰਚਾਈ ਗਈ ਹੈ ਅਤੇ ਹੁਣ ਤੱਕ 54 ਆਕਸੀਜਨ ਐਕਸਪ੍ਰੈੱਸ ਰੇਲਗੱਡੀਆਂ ਆਪਣਾ ਸਫ਼ਰ ਪੂਰਾ ਕਰ ਚੁੱਕੀਆਂ ਹਨ। ਰੇਲਵੇ ਨੇ ਕਿਹਾ ਕਿ ਹੁਣ ਤੱਕ ਦਿੱਲੀ ਵਿਚ 1427 ਟਨ, ਮਹਾਰਾਸ਼ਟਰ ’ਚ 230 ਟਨ, ਉੱਤਰ ਪ੍ਰਦੇਸ਼ ’ਚ 968 ਟਨ, ਮੱਧ ਪ੍ਰਦੇਸ਼ ’ਚ 249 ਟਨ, ਹਰਿਆਣਾ ’ਚ 355 ਟਨ, ਤੇਲੰਗਾਨਾ ’ਚ 123 ਟਨ ਤੇ ਰਾਜਸਥਾਨ ’ਚ 40 ਟਨ ਤਰਲ ਮੈਡੀਕਲ ਆਕਸੀਜਨ ਪਹੁੰਚਾਈ ਗਈ ਹੈ ਜਦਕਿ 26 ਟੈਂਕਰਾਂ ਵਿਚ 417 ਟਨ ਤਰਲ ਮੈਡੀਕਲ ਆਕਸੀਜਨ ਲੈ ਕੇ ਚੱਲੀਆਂ ਰੇਲਗੱਡੀਆਂ ਦਿੱਲੀ, ਮਹਾਰਾਸ਼ਟਰ, ਉੱਤਰ ਪ੍ਰਦੇਸ਼ ਤੇ ਹਰਿਆਣਾ ਦੇ ਰਸਤੇ ਵਿਚ ਹਨ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਤਿਹਾਸ ਦੀ ਰਾਖੀ ਲਈ ਲੜਾਈ

ਇਤਿਹਾਸ ਦੀ ਰਾਖੀ ਲਈ ਲੜਾਈ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਸ਼ਹਿਰ

View All