DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Sleeper Tourist Bus ’ਚ Fire ਲੱਗਣ ਕਾਰਨ 9 Dead

ਬੱਸ ਦੇ ਚਾਲਕ ਤੇ ਕੰਡਕਟਰ ਵਿਰੁੱਧ ਗ਼ੈਰ-ਇਰਾਦਤਨ ਹੱਤਿਆ ਦਾ ਕੇਸ ਦਰਜ

  • fb
  • twitter
  • whatsapp
  • whatsapp
featured-img featured-img
ਗ੍ਰੇਟਰ ਨੋਇਡਾ ਵਿੱਚ ਯਮੁਨਾ ਐਕਸਪ੍ਰੈਸਵੇਅ ’ਤੇ ਅੱਗ ਲੱਗਣ ਕਾਰਨ ਬੁਰੀ ਤਰ੍ਹਾਂ ਸੜੀ ਸਲੀਪਰ ਬੱਸ। -ਫੋਟੋ: ਪੀਟੀਆਈ
Advertisement

ਗਰੇਟਰ ਨੋਇਡਾ ਵਿੱਚ ਲੰਘੀ ਰਾਤ ਯਮੁਨਾ ਐਕਸਪ੍ਰੈੱਸਵੇਅ ’ਤੇ 35 ਯਾਤਰੀਆਂ ਨੂੰ ਲਿਜਾ ਰਹੀ ਸਲੀਪਰ ਟੂਰਿਸਟ ਬੱਸ ਨੂੰ ਅੱਗ ਲੱਗਣ ਕਾਰਨ ਇੱਕ ਔਰਤ ਸਣੇ ਘੱਟੋ-ਘੱਟ ਨੌਂ ਲੋਕਾਂ ਦੀ ਸੜਨ ਕਾਰਨ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਬੱਸ ਦੇ ਚਾਲਕ ਅਤੇ ਕੰਡਕਟਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜੇਵਰ ਪੁਲੀਸ ਨੇ ਉਨ੍ਹਾਂ ਵਿਰੁੱਧ ਗ਼ੈਰ-ਇਰਾਦਤਨ ਹੱਤਿਆ ਨਾਲ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।

ਇਸ ਘਟਨਾ ਦੌਰਾਨ ਕਈ ਯਾਤਰੀ ਬੱਸ ਦੇ ਅੰਦਰ ਹੀ ਫਸ ਗਏ ਸਨ। ਇਹ ਬੱਸ ਦਿੱਲੀ ਤੋਂ ਉੱਤਰ ਪ੍ਰਦੇਸ਼ ਦੇ ਝਾਂਸੀ ਜ਼ਿਲ੍ਹੇ ਵਿੱਚ ਮਹੋਬਾ ਵੱਲ ਜਾ ਰਹੀ ਸੀ, ਜਦੋਂ ਰਾਤ ਕਰੀਬ 11 ਵਜੇ ਗੌਤਮ ਬੁੱਧ ਨਗਰ ਜ਼ਿਲ੍ਹੇ ਦੇ ਜੇਵਰ ਇਲਾਕੇ ਵਿੱਚ ਇਸ ਨੂੰ ਅੱਗ ਲੱਗ ਗਈ। ਜਦੋਂ ਬੱਸ ਨੂੰ ਅੱਗ ਲੱਗੀ ਤਾਂ ਜ਼ਿਆਦਾਤਰ ਯਾਤਰੀ ਸੁੱਤੇ ਪਏ ਸਨ। ਮਦਦ ਲਈ ਆਏ ਫੋਨ ਤੋਂ ਬਾਅਦ ਅੱਗ ਬੁਝਾਉਣ ਵਾਲੇ ਦਸਤੇ ਦੀਆਂ ਗੱਡੀਆਂ ਤੁਰੰਤ ਘਟਨਾ ਸਥਾਨ ’ਤੇ ਪੁੱਜੀਆਂ। ਇੱਕ ਅਧਿਕਾਰੀ ਨੇ ਦੱਸਿਆ ਕਿ ਅੱਗ ਬੁਝਾਊ ਅਮਲੇ ਨੇ ਅੱਗ ’ਤੇ ਕਾਬੂ ਪਾਉਣ ਅਤੇ ਯਾਤਰੀਆਂ ਨੂੰ ਬਚਾਉਣ ਲਈ ਸਾਰੀ ਰਾਤ ਕੰਮ ਕੀਤਾ। ਇੱਕ ਮਹਿਲਾ ਯਾਤਰੀ ਨੇ ਦੱਸਿਆ ਕਿ ਜਦੋਂ ਕਿਸੇ ਨੇ ਬੱਸ ਦੇ ਦਰਵਾਜ਼ੇ ਨੂੰ ਜ਼ੋਰ ਨਾਲ ਖੜਕਾਇਆ, ਤਾਂ ਉਹ ਸੁੱਤੀ ਪਈ ਸੀ। ਜਦੋਂ ਤੱਕ ਉਸ ਦੀ ਅੱਖ ਖੁੱਲ੍ਹੀ, ਬੱਸ ਨੂੰ ਭੀੜ ਨੇ ਘੇਰ ਲਿਆ ਸੀ ਅਤੇ ਗੱਡੀ ਅੰਦਰ ਧੂੰਆਂ ਭਰ ਗਿਆ ਸੀ।

Advertisement

ਮੁੱਖ ਫਾਇਰ ਅਫਸਰ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਰਜਿਸਟਰੇਸ਼ਨ ਨੰਬਰ ਬੀ ਆਰ 32 ਪੀ ਏ-8647 ਵਾਲੀ ਬੱਸ ਨਵੀਂ ਦਿੱਲੀ ਦੇ ਕਸ਼ਮੀਰੀ ਗੇਟ ਤੋਂ ਮਹੋਬਾ ਵੱਲ ਜਾ ਰਹੀ ਸੀ ਜਦੋਂ ਇਹ ਜੇਵਰ ਥਾਣਾ ਖੇਤਰ ਵਿੱਚ ਐਕਸਪ੍ਰੈੱਸਵੇਅ ’ਤੇ 33 ਕਿਲੋਮੀਟਰ ਦੇ ਮੀਲ ਪੱਥਰ ਕੋਲ ਅੱਗ ਦੀ ਲਪੇਟ ਵਿੱਚ ਆ ਗਈ। ਕੁਮਾਰ ਨੇ ਕਿਹਾ, ‘‘ਬਚਾਅ ਕਾਰਜਾਂ ਦੌਰਾਨ 20 ਤੋਂ ਵੱਧ ਯਾਤਰੀਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ। ਜਦੋਂ ਪੁਲੀਸ ਅਤੇ ਫਾਇਰ ਸੇਵਾ ਦੇ ਮੁਲਾਜ਼ਮ ਧੂੰਏਂ ਦਰਮਿਆਨ ਬੱਸ ਦੇ ਅੰਦਰ ਦਾਖ਼ਲ ਹੋਏ, ਤਾਂ ਅੰਦਰ ਨੌਂ ਲੋਕ ਮ੍ਰਿਤਕ ਪਾਏ ਗਏ। ਇਹ ਮੌਤਾਂ ਸੰਭਵ ਤੌਰ ’ਤੇ ਸੜਨ ਜਾਂ ਦਮ ਘੁੱਟਣ ਕਾਰਨ ਹੋਈਆਂ।’’ ਕੁਮਾਰ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਬੱਸ ਦੇ ਏਅਰ ਕੰਡੀਸ਼ਨਿੰਗ ਸਿਸਟਮ ਵਿੱਚ ਚੰਗਿਆੜੀ ਜਾਂ ਧਮਾਕੇ ਕਾਰਨ ਇੰਜਣ ਦੇ ਲੁਬਰੀਕੈਂਟ ਆਇਲ ਨੂੰ ਅੱਗ ਲੱਗ ਗਈ ਹੋਵੇਗੀ, ਜਿਸ ਮਗਰੋਂ ਅੱਗ ਤੇਜ਼ੀ ਨਾਲ ਫੈਲ ਗਈ।

Advertisement

ਬੱਸ ਦੇ ਚਾਲਕ ਤੇ ਕੰਡਕਟਰ ’ਤੇ ਲਾਪਰਵਾਹੀ ਦੇ ਦੋਸ਼

ਯਾਤਰੀਆਂ ਨੇ ਯਮੁਨਾ ਐਕਸਪ੍ਰੈੱਸਵੇਅ ’ਤੇ ਵਾਪਰੀ ਇਸ ਘਟਨਾ ਸਬੰਧੀ ਚਾਲਕ ਅਤੇ ਕੰਡਕਟਰ ’ਤੇ ਭਾਰੀ ਲਾਪਰਵਾਹੀ ਵਰਤਣ ਦੇ ਦੋਸ਼ ਲਾਏ ਹਨ। ਯਾਤਰੀ ਸੁਨੀਲ ਕੁਮਾਰ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਅਨੁਸਾਰ, ਚਾਲਕ ਦੇ ਕੈਬਿਨ ਵਿੱਚੋਂ ਸੜਨ ਦੀ ਬਦਬੂ ਆਉਣ ’ਤੇ ਕੁਝ ਯਾਤਰੀਆਂ ਨੇ ਬੱਸ ਚਾਲਕ ਅਤੇ ਕੰਡਕਟਰ ਨੂੰ ਸੁਚੇਤ ਕੀਤਾ ਸੀ। ਚਾਲਕ ਨੇ ਇਸ ਗੱਲ ਨੂੰ ਮਾਮੂਲੀ ਸਮਝ ਕੇ ਅਣਗੌਲਿਆਂ ਕਰ ਦਿੱਤਾ ਅਤੇ ਬੱਸ ਨਹੀਂ ਰੋਕੀ। ਇਸ ਤੋਂ ਥੋੜ੍ਹੀ ਦੇਰ ਬਾਅਦ ਹੀ ਚਾਲਕ ਦੀ ਸੀਟ ਨੇੜੇ ਅੱਗ ਦੀਆਂ ਤੇਜ਼ ਲਾਟਾਂ ਉੱਠਣ ਲੱਗ ਪਈਆਂ।

Advertisement
×