DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Ritwik Ghatak ਦੀਆਂ ‘ਮੇਘੇ ਢਾਕਾ ਤਾਰਾ’ ਸਣੇ 8 ਫਿਲਮਾਂ 4ਕੇ ’ਚ ਸਾਂਭੀਆਂ

ਲੰਡਨ ’ਚ ਪ੍ਰਦਰਸ਼ਨੀ ਦੌਰਾਨ ਦਿਖਾਈਆਂ ਜਾਣਗੀਆਂ ਫਿਲਮਾਂ

  • fb
  • twitter
  • whatsapp
  • whatsapp
Advertisement
ਫਿਲਮਸਾਜ਼ ਰਿਤਵਿਕ ਘਟਕ ਦੀਆਂ ਅੱਠ ਇਤਿਹਾਸਕ ਫਿਲਮਾਂ, ਜਿਨ੍ਹਾਂ ਵਿੱਚ ‘ਮੇਘੇ ਢਾਕਾ ਤਾਰਾ’, ‘ਸੁਬਰਨਰੇਖਾ’ ਅਤੇ ‘ਤੀਤਾਸ ਏਕਤੀ ਨਦੀਰ ਨਾਮ’ ਸ਼ਾਮਲ ਹਨ, ਨੂੰ ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ-ਨੈਸ਼ਨਲ ਫਿਲਮ ਆਰਕਾਈਵ ਆਫ ਇੰਡੀਆ (ਐੱਨ ਐੱਫ ਡੀ ਸੀ-ਐੱਨ ਐੱਫ ਏ ਆਈ) ਨੇ 4ਕੇ ਤਕਨੀਕ ਵਿੱਚ ਸੰਭਾਲ ਲਿਆ ਹੈ।

ਐੱਨ ਐੱਫ ਡੀ ਸੀ-ਐੱਨ ਐੱਫ ਏ ਆਈ ਜੋ ਕਿ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਅਧੀਨ ਕੰਮ ਕਰਦਾ ਹੈ, ਨੇ ਇਸ ਦੂਰਦਰਸ਼ੀ ਨਿਰਦੇਸ਼ਕ ਦੀ ਜਨਮ ਸ਼ਤਾਬਦੀ ਮੌਕੇ ਲੰਡਨ ਦੇ ਵੱਕਾਰੀ ‘ਬੀ ਐੱਫ ਆਈ ਸਾਊਥਬੈਂਕ’ ਵਿੱਚ ਪ੍ਰਦਰਸ਼ਨੀ ਲਈ ਬਰਤਾਨਵੀ ਫਿਲਮ ਇੰਸਟੀਚਿਊਟ (ਬੀ ਐੱਫ ਆਈ) ਨਾਲ ਭਾਈਵਾਲੀ ਕੀਤੀ ਹੈ। ਇਹ ਪ੍ਰਦਰਸ਼ਨੀ ਕੌਮਾਂਤਰੀ ਦਰਸ਼ਕਾਂ ਨੂੰ ਘਟਕ ਦੀ ਹੋਰਾਂ ਤੋਂ ਹਟਵੀਂ ਕਹਾਣੀ ਸੁਣਾਉਣ ਦੀ ਸ਼ੈਲੀ ਅਤੇ ਡੂੰਘੀ ਸੁਹਜਵਾਦੀ ਦ੍ਰਿਸ਼ਟੀ ਬਾਰੇ ਜਾਣਕਾਰੀ ਹਾਸਲ ਕਰਨ ਦਾ ਮੌਕਾ ਦੇਵੇਗੀ। ਸੰਭਾਲੀਆਂ ਗਈਆਂ ਹੋਰ ਇਤਿਹਾਸਕ ਫਿਲਮਾਂ ਵਿੱਚ ‘ਅਜਾਂਤ੍ਰਿਕ’, ‘ਬਾੜੀ ਥੇਕੇ ਪਾਲੀਏ’, ‘ਕੋਮਲ ਗਾਂਧਾਰ’, ‘ਨਾਗਰਿਕ’ ਅਤੇ ‘ਜੁਕਤੀ ਤੱਕੋ ਆਰ ਗੱਪੋ’ ਸ਼ਾਮਲ ਹਨ।

Advertisement

ਫਿਲਮਾਂ ਦਾ ਮੂਲ ਅਤੇ ਇਸ ਮਹਾਨ ਨਿਰਦੇਸ਼ਕ ਦੀ ਮੂਲ ਸਿਨੇਮੈਟੋਗ੍ਰਾਫੀ ਨੂੰ ਬਰਕਰਾਰ ਰੱਖਣ ਲਈ ਕੌਮੀ ਪੁਰਸਕਾਰ ਜੇਤੂ ਸਿਨੇਮੈਟੋਗ੍ਰਾਫਰ ਅਵੀਕ ਮੁਖੋਪਾਧਿਆਏ ਦੀ ਨਿਗਰਾਨੀ ਹੇਠ ਕੰਮ ਕੀਤਾ ਗਿਆ ਹੈ। ਉਨ੍ਹਾਂ ਕਿਹਾ, ‘‘ਮੈਨੂੰ ਰਿਤਵਿਕ ਘਟਕ ਦੀਆਂ ਫਿਲਮਾਂ ਸੰਭਾਲਣ ਦੇ ਪ੍ਰਾਜੈਕਟ ਦਾ ਹਿੱਸਾ ਬਣਨ ’ਤੇ ਬਹੁਤ ਮਾਣ ਅਤੇ ਖੁਸ਼ੀ ਮਹਿਸੂਸ ਹੋ ਰਹੀ ਹੈ, ਕਿਉਂਕਿ ਉਹ ਕੌਮੀ-ਕੌਮਾਂਤਰੀ ਪੱਧਰ ’ਤੇ ਸਭ ਤੋਂ ਬਿਹਤਰੀਨ ਫਿਲਮਸਾਜ਼ਾਂ ਵਿੱਚੋਂ ਇੱਕ ਹਨ।’’ ਲੰਡਨ ਵਿੱਚ ਹੋਣ ਵਾਲੇ ਇਸ ਸਮਾਗਮ ਦੌਰਾਨ ਘਟਕ ਦੀਆਂ ਐੱਫ ਟੀ ਆਈ ਆਈ ਦੀਆਂ ਲਘੂ ਫਿਲਮਾਂ ਵੀ ਦਿਖਾਈਆਂ ਜਾਣਗੀਆਂ, ਜਿਨ੍ਹਾਂ ਵਿੱਚ ‘ਫੀਅਰ’, ‘ਰੈਂਡੇਵੂ’ ਅਤੇ ‘ਨਾਗਰਿਕ ਸੰਰਕਸ਼ਣ/ਸਿਵਲ ਡਿਫੈਂਸ’ ਸ਼ਾਮਲ ਹਨ।

Advertisement

Advertisement
×