ਨਵੀਂ ਦਿੱਲੀ, 17 ਜੂਨ
ਇਕੋ ਦਿਨ ਵਿਚ ਭਾਰਤ ਵਿਚ ਕਰੋਨਾ ਦੇ 67,208 ਨਵੇਂ ਕੇਸਾਂ ਆਉਣ ਨਾਲ ਕੁਲ ਕੇਸਾਂ ਦੀ ਗਿਣਤੀ 2,97,00,313 ’ਤੇ ਪਹੁੰਚ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਵੀਰਵਾਰ ਸਵੇਰੇ 8 ਵਜੇ ਤੱਕ ਜਾਰੀ ਕੀਤੇ ਅੰਕੜਿਆਂ ਅਨੁਸਾਰ ਕੋਵਿਡ-19 ਕਾਰਨ 2,330 ਹੋਰ ਲੋਕਾਂ ਦੀਆਂ ਜਾਨਾਂ ਜਾਣ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 381903 ਹੋ ਗਈ। ਪੰਜਾਬ ’ਚ ਹੁਣ ਤੱਕ 15698 ਜਾਨਾਂ ਜਾ ਚੁੱਕੀਆਂ ਹਨ।