DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Haryana ਨਗਰ ਨਿਗਮ ਤੇ ਕੌਂਸਲ ਚੋਣਾਂ ’ਚ 54.5 ਫ਼ੀਸਦ ਵੋਟਿੰਗ

ਨਗਰ ਨਿਗਮ ਨਾਲੋਂ ਕੌਂਸਲ ਤੇ ਪਰਿਸ਼ਦ ਲਈ ਵੱਧ ਪੋਲਿੰਗ

  • fb
  • twitter
  • whatsapp
  • whatsapp
featured-img featured-img
ਪੰਚਕੂਲਾ ਦੇ ਸੈਕਟਰ 17 ਵਿੱਚ ਪੋਲਿੰਗ ਬੂਥ ਦੇ ਬਾਹਰ ਕਤਾਰ ਵਿੱਚ ਖੜ੍ਹੇ ਵੋਟਰ। -ਫੋਟੋ: ਵਿੱਕੀ
Advertisement

ਹਰਿਆਣਾ ਵਿੱਚ ਤਿੰਨ ਨਗਰ ਨਿਗਮਾਂ, ਇੱਕ ਨਗਰ ਕੌਂਸਲ ਤੇ ਤਿੰਨ ਨਗਰ ਪਰਿਸ਼ਦਾਂ ਅਤੇ ਪੰਚਾਇਤੀ ਰਾਜ ਦੇ 528 ਅਹੁਦਿਆਂ ਲਈ ਜ਼ਿਮਨੀ ਚੋਣਾਂ ਵਾਸਤੇ ਵੋਟਿੰਗ ਦਾ ਕੰਮ ਸ਼ਾਂਤਮਈ ਢੰਗ ਨਾਲ ਨੇਪਰੇ ਚੜ੍ਹ ਗਿਆ ਹੈ। ਇਸ ਦੌਰਾਨ ਸ਼ਾਮ 6 ਵਜੇ ਤੱਕ ਤਿੰਨ ਨਗਰ ਨਿਗਮਾਂ (ਅੰਬਾਲਾ, ਪੰਚਕੂਲਾ ਤੇ ਸੋਨੀਪਤ), ਰੇਵਾੜੀ ਨਗਰ ਕੌਂਸਲ ਤੇ ਧਾਰੂਹੇੜਾ, ਸਾਂਪਲਾ ਤੇ ਉਕਲਾਨਾ ਨਗਰ ਪਰਿਸ਼ਦਾਂ ਵਿੱਚ ਕੁੱਲ 54.5 ਫ਼ੀਸਦ ਵੋਟਿੰਗ ਹੋਈ ਹੈ। ਸਥਾਨਕ ਚੋਣਾਂ ਲਈ ਵੋਟਾਂ ਦੀ ਗਿਣਤੀ 13 ਮਈ ਨੂੰ ਹੋਵੇਗੀ ਜਦੋਂਕਿ ਪੰਚਾਇਤੀ ਰਾਜ ਲਈ ਹੋਈ ਵੋਟਿੰਗ ਦੇ ਨਤੀਜੇ ਨਾਲੋ-ਨਾਲ ਐਲਾਨ ਦਿੱਤੇ ਗਏ ਹਨ। ਐਤਕੀਂ ਹਰਿਆਣਾ ਵਿੱਚ ਨਗਰ ਨਿਗਮ ਨਾਲੋਂ ਨਗਰ ਕੌਂਸਲ ਤੇ ਨਗਰ ਪਰਿਸ਼ਦ ਚੋਣਾਂ ਵਿੱਚ ਵੱਧ ਵੋਟਿੰਗ ਹੋਈ ਹੈ।

ਹਰਿਆਣਾ ਵਿੱਚ ਵੋਟਿੰਗ ਪ੍ਰਕਿਰਿਆ ਸਵੇਰੇ 8 ਵਜੇ ਸ਼ੁਰੂ ਹੋ ਕੇ ਸ਼ਾਮ 6 ਵਜੇ ਤੱਕ ਜਾਰੀ ਰਹੀ। ਇਸ ਦੌਰਾਨ ਅਤਿ ਦੀ ਗਰਮੀ ਦੇ ਚਲਦਿਆਂ ਵੋਟਰਾਂ ਵਿੱਚ ਵੀ ਰਲਵਾਂ-ਮਿਲਵਾਂ ਹੁੰਗਾਰਾ ਵੇਖਣ ਨੂੰ ਮਿਲਿਆ ਹੈ। ਚੋਣ ਕਮਿਸ਼ਨ ਵੱਲੋਂ ਚੋਣਾਂ ਨੂੰ ਸ਼ਾਂਤੀਪੂਰਵਕ ਨੇਪਰੇ ਚਾੜ੍ਹਨ ਲਈ ਵੱਡੀ ਗਿਣਤੀ ਪੁਲੀਸ ਬਲ ਤਾਇਨਾਤ ਕੀਤਾ ਗਿਆ ਸੀ। ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਰੇਵਾੜੀ ਦੇ ਵਾਰਡ ਨੰਬਰ 4 ਵਿਚ ਫ਼ਰਜ਼ੀ ਵੋਟ ਪਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਪੁਲੀਸ ਦੀ ਮੁਸਤੈਦੀ ਦੇ ਚਲਦਿਆਂ ਫ਼ਰਜ਼ੀ ਵੋਟ ਪਾਉਣ ਆਈ ਮਹਿਲਾ ਫੜੀ ਗਈ। ਇਸ ਤੋਂ ਇਲਾਵਾ ਵੀ ਇੱਕਾ-ਦੁੱਕਾ ਥਾਵਾਂ ’ਤੇ ਮਾਮੂਲੀ ਟਕਰਾਅ ਦੇਖਣ ਨੂੰ ਮਿਲਿਆ। ਇਸ ਵਾਰ ਚੋਣ ਮੈਦਾਨ ਵਿੱਚ ਸੱਤਾਧਾਰੀ ਭਾਜਪਾ ਤੇ ਵਿਰੋਧੀ ਧਿਰ ਕਾਂਗਰਸ ਵਿਚਾਲੇ ਸਿੱਧੀ ਟੱਕਰ ਦੇਖਣ ਨੂੰ ਮਿਲ ਰਹੀ ਹੈ। ਨਗਰ ਨਿਗਮ ਪੰਚਕੂਲਾ ਦੀ ਚੋਣ ’ਚ 52.2 ਫ਼ੀਸਦ, ਨਗਰ ਨਿਗਮ ਅੰਬਾਲਾ ਦੀ ਚੋਣ ਵਿੱਚ 54.05 ਫ਼ੀਸਦ ਤੇ ਨਗਰ ਨਿਗਮ ਸੋਨੀਪਤ ਦੀ ਚੋਣ ਵਿੱਚ 48 ਫ਼ੀਸਦ ਵੋਟਿੰਗ ਹੋਈ ਹੈ। ਨਗਰ ਕੌਂਸਲ ਰੇਵਾੜੀ ਲਈ 64.8 ਫ਼ੀਸਦ, ਨਗਰ ਪਰਿਸ਼ਦ ਧਾਰੂਹੇੜਾ ਲਈ 72.4 ਫ਼ੀਸਦ, ਸਾਂਪਲਾ ਲਈ 79.2 ਫ਼ੀਸਦ ਅਤੇ ਉਕਲਾਨਾ ਲਈ 75.7 ਫ਼ੀਸਦ ਵੋਟਿੰਗ ਹੋਈ ਹੈ।

Advertisement

Advertisement
Advertisement
×