DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Nepal ਦੇ ਨੌਂ ਪਾਵਰ ਪ੍ਰਾਜੈਕਟਾਂ ’ਤੇ 537 ਮੁਲਾਜ਼ਮ ਹਾਲੇ ਵੀ ਲਾਪਤਾ

ਨੇਪਾਲ ਦੇ ਹੜ੍ਹ ਪ੍ਰਭਾਵਿਤ ਰਾਸੁਵਾ ਅਤੇ ਨੁਵਾਕੋਟ ਜ਼ਿਲ੍ਹਿਆਂ ’ਚ 9 ਹਾਈਡਰੋਪਾਵਰ ਪ੍ਰਾਜੈਕਟਾਂ ’ਤੇ 537 ਮੁਲਾਜ਼ਮ ਹਾਲੇ ਵੀ ਲਾਪਤਾ ਹਨ। ਬਚਾਅ ਟੀਮਾਂ ਸੁਰੰਗਾਂ ’ਚ ਫਸੇ ਲੋਕਾਂ ਤੱਕ ਪਹੁੰਚਣ ਲਈ ਦਿਨ-ਰਾਤ ਯਤਨ ਕਰ ਰਹੀਆਂ ਹਨ। ਇੰਡੀਪੈਂਡੈਂਟ ਪਾਵਰ ਪ੍ਰੋਡਿਊਸਰਜ਼ ਐਸੋਸੀਏਸ਼ਨ ਇਨ ਨੇਪਾਲ ਮੁਤਾਬਕ...

  • fb
  • twitter
  • whatsapp
  • whatsapp
featured-img featured-img
ਤ੍ਰਿਸ਼ੂਲੀ ਹਾਈਡਰੋਪਾਵਰ ਪ੍ਰਾਜੈਕਟ ਦੀ ਸੁਰੰਗ ਨੇੜੇ ਬਚਾਅ ਕਾਰਜਾਂ ’ਚ ਜੁਟੇ ਵਰਕਰ। -ਫੋਟੋ: ਰਾਇਟਰਜ਼
Advertisement

ਨੇਪਾਲ ਦੇ ਹੜ੍ਹ ਪ੍ਰਭਾਵਿਤ ਰਾਸੁਵਾ ਅਤੇ ਨੁਵਾਕੋਟ ਜ਼ਿਲ੍ਹਿਆਂ ’ਚ 9 ਹਾਈਡਰੋਪਾਵਰ ਪ੍ਰਾਜੈਕਟਾਂ ’ਤੇ 537 ਮੁਲਾਜ਼ਮ ਹਾਲੇ ਵੀ ਲਾਪਤਾ ਹਨ। ਬਚਾਅ ਟੀਮਾਂ ਸੁਰੰਗਾਂ ’ਚ ਫਸੇ ਲੋਕਾਂ ਤੱਕ ਪਹੁੰਚਣ ਲਈ ਦਿਨ-ਰਾਤ ਯਤਨ ਕਰ ਰਹੀਆਂ ਹਨ। ਇੰਡੀਪੈਂਡੈਂਟ ਪਾਵਰ ਪ੍ਰੋਡਿਊਸਰਜ਼ ਐਸੋਸੀਏਸ਼ਨ ਇਨ ਨੇਪਾਲ ਮੁਤਾਬਕ 26 ਅਗਸਤ ਦੇ ਹੜ੍ਹਾਂ ਤੋਂ ਬਾਅਦ ਸ਼ੁਰੂ ’ਚ 898 ਮੁਲਾਜ਼ਮ ਸੰਪਰਕ ਤੋਂ ਬਾਹਰ ਸਨ ਜਿਨ੍ਹਾਂ ਵਿੱਚੋਂ 361 ਨੂੰ ਬਚਾਅ ਲਿਆ ਗਿਆ। ਸਭ ਤੋਂ ਗੰਭੀਰ ਸਥਿਤੀ 216 ਮੈਗਾਵਾਟ ਦੇ ਅੱਪਰ ਤ੍ਰਿਸ਼ੂਲੀ-1 ਪ੍ਰਾਜੈਕਟ ’ਚ ਹੈ ਜਿੱਥੇ 300 ਲੋਕਾਂ ਦੇ ਸੁਰੰਗ ’ਚ ਫਸੇ ਹੋਣ ਦਾ ਖ਼ਦਸ਼ਾ ਹੈ।

ਮਿੱਟੀ ਅਤੇ ਮਲਬੇ ਕਾਰਨ ਬਚਾਅ ਕਾਰਜਾਂ ’ਚ ਭਾਰੀ ਦਿੱਕਤਾਂ ਆ ਰਹੀਆਂ ਹਨ। ਨੇਪਾਲ ਨੇ ਭਾਰਤ, ਚੀਨ ਅਤੇ ਹੋਰ ਮੁਲਕਾਂ ਤੋਂ ਵਿਸ਼ੇਸ਼ ਸਹਾਇਤਾ ਮੰਗੀ ਹੈ। ਇਸ ਤਹਿਤ ਭਾਰਤ ਦੀ 11 ਮੈਂਬਰੀ ਤਕਨੀਕੀ ਟੀਮ, ਜਿਸ ’ਚ ਡਾਕਟਰ ਅਤੇ ਸੁਰੰਗ ਇੰਜਨੀਅਰ ਸ਼ਾਮਲ ਹਨ, ਨੇ ਪ੍ਰਭਾਵਿਤ ਖੇਤਰਾਂ ਦਾ ਜਾਇਜ਼ਾ ਲਿਆ ਹੈ। ਭਾਰਤੀ ਟੀਮ ਨੇ ਨੇਪਾਲੀ ਫ਼ੌਜ ਅਤੇ ਹਥਿਆਰਬੰਦ ਪੁਲੀਸ ਬਲ ਨਾਲ ਮਿਲ ਕੇ ਚਿਲਿਮੇ ਅਤੇ ਲੈਂਗਟੈਂਗ ਦਾ ਦੌਰਾ ਕੀਤਾ। ਭਾਰਤੀ ਟੀਮ ਸ਼ੁੱਕਰਵਾਰ ਨੂੰ ਕਾਠਮੰਡੂ ਪੁੱਜੀ ਸੀ ਅਤੇ ਉਸ ਨੇ ਤ੍ਰਿਸ਼ੂਲੀ ਦਾ ਸ਼ਨਿਚਰਵਾਰ ਨੂੰ ਦੌਰਾ ਕੀਤਾ। ਚੀਨੀ ਟੀਮ ਵੱਲੋਂ ਵੱਖਰੇ ਤੌਰ ’ਤੇ ਬਚਾਅ ਕਾਰਜਾਂ ’ਚ ਸਹਾਇਤਾ ਕੀਤੀ ਜਾ ਰਹੀ ਹੈ। ਨੇਪਾਲੀ ਫ਼ੌਜ ਨੇ ਵੀ ਮਲਬਾ ਹਟਾਉਣ ਲਈ ਹੈਲੀਕਾਪਟਰਾਂ ਰਾਹੀਂ ਮਸ਼ੀਨਰੀ ਮੌਕੇ ’ਤੇ ਪਹੁੰਚਾਈ ਹੈ। -ਪੀਟੀਆਈ

Advertisement

Advertisement
Advertisement
×