ਜੰਮੂ-ਕਸ਼ਮੀਰ ਦੇ ਪੁਣਛ 'ਚ ਐੱਲ ਓ ਸੀ ਦੇ ਨਾਲ 5 ਲੈਂਡਮਾਈਨ ਬਰਾਮਦ
ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿੱਚ ਨਿਯੰਤਰਣ ਰੇਖਾ (LoC) ਦੇ ਨਾਲ ਫੌਜ ਦੁਆਰਾ ਪੰਜ ਲੈਂਡਮਾਈਨਾਂ ਦਾ ਪਤਾ ਲਗਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਸੁਰੱਖਿਅਤ ਢੰਗ ਨਾਲ ਨਸ਼ਟ ਕਰ ਦਿੱਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਸ਼ਨਿਚਰਵਾਰ ਸਵੇਰੇ ਬਸੋਨੀ ਟਾਪ ਇਲਾਕੇ 'ਚ...
Advertisement
ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿੱਚ ਨਿਯੰਤਰਣ ਰੇਖਾ (LoC) ਦੇ ਨਾਲ ਫੌਜ ਦੁਆਰਾ ਪੰਜ ਲੈਂਡਮਾਈਨਾਂ ਦਾ ਪਤਾ ਲਗਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਸੁਰੱਖਿਅਤ ਢੰਗ ਨਾਲ ਨਸ਼ਟ ਕਰ ਦਿੱਤਾ ਗਿਆ।
ਅਧਿਕਾਰੀਆਂ ਨੇ ਦੱਸਿਆ ਕਿ ਸ਼ਨਿਚਰਵਾਰ ਸਵੇਰੇ ਬਸੋਨੀ ਟਾਪ ਇਲਾਕੇ 'ਚ ਸਰਹੱਦੀ ਵਾੜ ਦੇ ਨੇੜੇ ਫੌਜ ਦੀ ਗਸ਼ਤੀ ਟੀਮ ਦੁਆਰਾ ਦੋ ਲੈਂਡਮਾਈਨਾਂ ਦਾ ਪਤਾ ਲਗਾਇਆ ਗਿਆ ਸੀ, ਜਦਕਿ ਤਿੰਨ ਹੋਰ ਬੀਤੇ ਦਿਨ ਉਸੇ ਇਲਾਕੇ 'ਚੋਂ ਮਿਲੀਆਂ ਸਨ।
Advertisement
ਉਨ੍ਹਾਂ ਦੱਸਿਆ ਕਿ ਬਾਅਦ ਵਿੱਚ ਫੌਜ ਦੇ ਬੰਬ ਨਕਾਰਾ ਦਸਤੇ ਵੱਲੋਂ ਬਿਨਾਂ ਕੋਈ ਨੁਕਸਾਨ ਪਹੁੰਚਾਏ ਨਿਯੰਤਰਿਤ ਧਮਾਕਿਆਂ ਰਾਹੀਂ ਧਮਾਕਾਖੇਜ਼ ਸਮੱਗਰੀ ਨੂੰ ਨਸ਼ਟ ਕਰ ਦਿੱਤਾ ਗਿਆ।
Advertisement
ਘੁਸਪੈਠ ਵਿਰੋਧੀ ਪ੍ਰਣਾਲੀ ਦੇ ਹਿੱਸੇ ਵਜੋਂ ਐੱਲ.ਓ.ਸੀ. ਦੇ ਨਾਲ ਲੱਗਦੇ ਅਗਲੇ ਇਲਾਕਿਆਂ ਵਿੱਚ ਲੈਂਡਮਾਈਨਾਂ ਵਿਛਾਈਆਂ ਗਈਆਂ ਹਨ। ਹਾਲਾਂਕਿ, ਭਾਰੀ ਬਾਰਿਸ਼ ਕਾਰਨ ਕਦੇ-ਕਦੇ ਮਾਈਨਾਂ ਵਹਿ ਜਾਂਦੀਆਂ ਹਨ, ਜਿਸ ਨਾਲ ਉਹ ਅਜਿਹੇ ਇਲਾਕਿਆਂ ਵਿੱਚ ਸਾਹਮਣੇ ਆ ਜਾਂਦੀਆਂ ਹਨ ਜਿੱਥੇ ਉਹ ਸੰਭਾਵੀ ਖ਼ਤਰਾ ਬਣ ਸਕਦੀਆਂ ਹਨ। ਪੀ.ਟੀ.ਆਈ.
Advertisement
×

