DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬੰਗਲਾਦੇਸ਼ ਵਿੱਚ ਭੂਚਾਲ ਦੇ ਜ਼ੋਰਦਾਰ ਝਟਕਿਆ ਕਾਰਨ 6 ਮੌਤਾਂ

5.7 ਸ਼ਿੱਦਤ ਨਾਲ ਆਏ ਇੱਕ ਵੱਡੇ ਭੂਚਾਲ ਨੇ ਢਾਕਾ ਅਤੇ ਦੇਸ਼ ਦੇ ਕਈ ਹਿੱਸਿਆਂ ਨੂੰ ਹਿਲਾ ਦਿੱਤਾ; ਗੁਆਂਢੀ ਦੇਸ਼ ਭਾਰਤ ਦੇ ਕੋਲਕਾਤਾ ਵਿੱਚ ਵੀ ਮਹਿਸੂਸ ਕੀਤੇ ਗਏ ਝਟਕੇ

  • fb
  • twitter
  • whatsapp
  • whatsapp
featured-img featured-img
Residents stand in an alley after vacating their house next to a fallen scaffolding following an earthquake in Dhaka, Bangladesh, November 21, 2025. REUTERS/Mohammad Ponir Hossain
Advertisement

ਬੰਗਲਾਦੇਸ਼ ਵਿੱਚ 5.7 ਸ਼ਿੱਦਤ ਨਾਲ ਆਏ ਇੱਕ ਵੱਡੇ ਭੂਚਾਲ ਨੇ ਢਾਕਾ ਅਤੇ ਦੇਸ਼ ਦੇ ਕਈ ਹਿੱਸਿਆਂ ਨੂੰ ਹਿਲਾ ਦਿੱਤਾ ਅਤੇ ਇਸ ਦੌਰਾਨ ਨਵਜੰਮੇ ਬੱਚੇ ਸਮੇਤ ਘੱਟੋ-ਘੱਟ ਛੇ ਵਿਅਕਤੀਆਂ ਦੀ ਮੌਤ ਹੋ ਗਈ। ਭੂਚਾਲ ਦੌਰਾਨ ਇਮਾਰਤਾਂ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਅਤੇ ਕਈ ਥਾਵਾਂ ’ਤੇ ਅੱਗ ਲੱਗਣ ਕਾਰਨ ਵਸਨੀਕਾਂ ਵਿੱਚ ਦਹਿਸ਼ਤ ਫੈਲ ਗਈ। ਅਧਿਕਾਰੀਆਂ ਨੇ ਦੱਸਿਆ ਕਿ ਢਾਕਾ ਵਿੱਚ ਤਿੰਨ ਲੋਕ ਮਾਰੇ ਗਏ, ਜਦੋਂ ਕਿ ਚੌਥਾ ਵਿਅਕਤੀ ਨਰਾਇਣਗੰਜ ਦੇ ਉਪਨਗਰੀ ਰਿਵਰ ਪੋਰਟ ਕਸਬੇ ਵਿੱਚ ਮਾਰਿਆ ਗਿਆ। ਬਾਕੀ ਦੋ ਮੌਤਾਂ ਨਰਸਿੰਗਦੀ ਤੋਂ ਦੱਸੀਆਂ ਗਈਆਂ, ਜਿੱਥੇ ਭੂਚਾਲ ਦਾ ਕੇਂਦਰ ਸਤ੍ਵਾ ਤੋਂ ਲਗਭਗ 10 ਕਿਲੋਮੀਟਰ ਹੇਠਾਂ ਸਥਿਤ ਸੀ।ਇਸ ਤੋਂ ਇਲਾਵਾ ਸਥਾਨਕ ਮੀਡੀਆ ਨੇ ਦੇਸ਼ ਭਰ ਵਿੱਚ ਘੱਟੋ-ਘੱਟ 50 ਲੋਕਾਂ ਦੇ ਜ਼ਖਮੀ ਹੋਣ ਦੀ ਰਿਪੋਰਟ ਦਿੱਤੀ ਹੈ।

ਬੰਗਲਾਦੇਸ਼ ਦੇ ਮੌਸਮ ਵਿਭਾਗ ਨੇ ਦੱਸਿਆ ਕਿ ਸਵੇਰੇ 10:38 ਵਜੇ (ਸਥਾਨਕ ਸਮਾਂ) ਆਏ ਭੂਚਾਲ ਦਾ ਕੇਂਦਰ ਢਾਕਾ ਦੇ ਉੱਤਰ-ਪੂਰਬੀ ਬਾਹਰੀ ਇਲਾਕੇ ਵਿੱਚ ਨਰਸਿੰਗਦੀ ਵਿਖੇ 10 ਕਿਲੋਮੀਟਰ ਦੀ ਡੂੰਘਾਈ 'ਤੇ ਸੀ। ਇਹ ਸਥਾਨ ਢਾਕਾ ਦੇ ਅਗਰਗਾਓਂ ਖੇਤਰ ਵਿੱਚ ਭੂਚਾਲ ਕੇਂਦਰ ਤੋਂ ਲਗਪਗ 13 ਕਿਲੋਮੀਟਰ ਪੂਰਬ ਵਿੱਚ ਹੈ। ਢਾਕਾ ਦੇ ਡਿਪਟੀ ਪੁਲੀਸ ਕਮਿਸ਼ਨਰ ਮਲਿਕ ਅਹਿਸਾਨ ਉੱਦੀਨ ਸਾਮੀ ਨੇ ਫਾਇਰ ਸਰਵਿਸ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਪੁਰਾਣੇ ਢਾਕਾ ਦੇ ਅਰਮਾਨੀਟੋਲਾ ਇਲਾਕੇ ਵਿੱਚ ਇੱਕ ਪੰਜ-ਮੰਜ਼ਿਲਾ ਇਮਾਰਤ ਦੀ ਰੇਲਿੰਗ, ਬਾਂਸ ਦੀ ਸਟਾਫ਼ੋਲਡਿੰਗ ਅਤੇ ਮਲਬਾ ਡਿੱਗਣ ਕਾਰਨ ਘੱਟੋ-ਘੱਟ ਤਿੰਨ ਲੋਕ ਮਾਰੇ ਗਏ।

Advertisement

ਉਨ੍ਹਾਂ ਕਿਹਾ ਕਿ ਭੀੜ ਵਾਲੇ ਇਲਾਕੇ ਵਿੱਚ ਇੱਕ ਰਾਹਗੀਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਸਾਮੀ ਨੇ ਪੁਸ਼ਟੀ ਕੀਤੀ ਕਿ ਮਰਨ ਵਾਲਿਆਂ ਵਿੱਚੋਂ ਇੱਕ ਮੈਡੀਕਲ ਵਿਦਿਆਰਥੀ ਸੀ, ਜੋ ਆਪਣੀ ਮਾਂ ਨਾਲ ਮੀਟ ਖਰੀਦਣ ਗਿਆ ਸੀ।

Advertisement

ਸਥਾਨਕ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਤਿੰਨ ਮ੍ਰਿਤਕਾਂ ਵਿੱਚੋਂ ਇੱਕ ਅੱਠ ਸਾਲ ਦਾ ਅਣਪਛਾਤਾ ਬੱਚਾ ਸੀ। ਚੌਥੀ ਮੌਤ ਨਰਾਇਣਗੰਜ ਤੋਂ ਦੱਸੀ ਗਈ, ਜਿੱਥੇ ਇੱਕ ਨਵਜੰਮੇ ਬੱਚੇ ਦੀ ਮੌਤ ਹੋ ਗਈ। ਬਾਕੀ ਦੋ ਮੌਤਾਂ ਨਰਸਿੰਗਦੀ ਤੋਂ ਦੱਸੀਆਂ ਗਈਆਂ, ਜਿੱਥੇ ਭੂਚਾਲ ਦਾ ਕੇਂਦਰ ਸਤ੍ਵਾ ਤੋਂ ਲਗਭਗ 10 ਕਿਲੋਮੀਟਰ ਹੇਠਾਂ ਸਥਿਤ ਸੀ।

'ਪ੍ਰੋਥਮ ਆਲੋ' ਅਖਬਾਰ ਨੇ ਦੱਸਿਆ ਕਿ ਭੂਚਾਲ ਕਾਰਨ ਢਾਕਾ ਦੇ ਆਸ-ਪਾਸ ਦੇ ਤਿੰਨ ਜ਼ਿਲ੍ਹਿਆਂ ਵਿੱਚ 50 ਤੋਂ ਵੱਧ ਲੋਕ ਜ਼ਖਮੀ ਹੋਏ। ਮਾਹਰਾਂ ਵੱਲੋਂ ਲੰਮੇ ਸਮੇਂ ਤੋਂ ਕਿਹਾ ਜਾ ਰਿਹਾ ਹੈ ਕਿ ਬੰਗਲਾਦੇਸ਼ ਵਿੱਚ ਵੱਡੇ ਭੂਚਾਲਾਂ ਦਾ ਖ਼ਤਰਾ ਜ਼ਿਆਦਾ ਹੈ ਕਿਉਂਕਿ ਇਹ ਸਰਗਰਮ ਟੈਕਟੋਨਿਕ ਪਲੇਟਾਂ ਦੀਆਂ ਸੀਮਾਵਾਂ 'ਤੇ ਸਥਿਤ ਹੈ ਅਤੇ ਉਨ੍ਹਾਂ ਵਿੱਚੋਂ ਕਈਆਂ ਦਾ ਕਹਿਣਾ ਹੈ ਕਿ ਇੱਕ ਵੱਡਾ ਭੂਚਾਲ ਅਟੱਲ ਹੈ, ਭਾਵੇਂ ਇਸ ਵਿੱਚ ਦਹਾਕੇ ਲੱਗ ਸਕਦੇ ਹਨ।

ਬੰਗਲਾਦੇਸ਼ ਯੂਨੀਵਰਸਿਟੀ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ (BUET) ਦੇ ਭੂਚਾਲ ਮਾਹਰ ਪ੍ਰੋਫੈਸਰ ਮੇਹਦੀ ਅਹਿਮਦ ਅੰਸਾਰੀ ਨੇ ਕਿਹਾ ਕਿ 6 ਤੀਬਰਤਾ ਦਾ ਭੂਚਾਲ ਦੇਸ਼ ਵਿੱਚ ਜ਼ਿਆਦਾਤਰ ਢਾਂਚਿਆਂ ਨੂੰ ਢਾਹ ਸਕਦਾ ਹੈ। ਅੰਸਾਰੀ ਨੇ ਕਿਹਾ, “ਇਹ ਭੂਚਾਲ ਬੰਗਲਾਦੇਸ਼ ਲਈ ਇੱਕ ਅਲਾਰਮ ਘੰਟੀ ਹੈ।”

ਕੋਲਕਾਤਾ ਅਤੇ ਗੁਆਂਢੀ ਖੇਤਰਾਂ ਦੇ ਵਸਨੀਕਾਂ ਨੇ ਭੂਚਾਲ ਦੇ ਝਟਕਿਆਂ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਫਰਸ਼ਾਂ ਦੇ ਹਿੱਲਣ, ਪੱਖੇ ਝੂਲਣ ਅਤੇ ਲਾਈਟਾਂ ਹਿੱਲਣ ਦੀਆਂ ਰਿਪੋਰਟਾਂ ਦਿੱਤੀਆਂ। ਕਈ ਉਪਭੋਗਤਾਵਾਂ ਨੇ ਘਰਾਂ ਵਿੱਚ ਝੂਮਰਾਂ ਦੇ ਹਿੱਲਣ ਦੇ ਵੀਡੀਓ ਸਾਂਝੇ ਕੀਤੇ।

Advertisement
×