DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭਾਰਤ ਦੇ 44 ਫ਼ੀਸਦੀ ਸ਼ਹਿਰ ਪ੍ਰਦੂਸ਼ਣ ਨਾਲ ਗ੍ਰਸਤ

ਸੈਂਟਰ ਫਾਰ ਰਿਸਰਚ ਆਨ ਐਨਰਜੀ ਐਂਡ ਕਲੀਨ ਏਅਰ (ਸੀ ਆਰ ਈ ਏ) ਦੇ ਵਿਸ਼ਲੇਸ਼ਣ ਅਨੁਸਾਰ, ਪੰਜਾਬ ਦੇ 136 ਸ਼ਹਿਰਾਂ ’ਚ ਪ੍ਰਦੂਸ਼ਣ ਤੈਅ ਮਿਆਰਾਂ ਨਾਲੋਂ ਵੱਧ। ਰਿਪੋਰਟ ਮੁਤਾਬਕ, ਭਾਰਤ ਦੇ ਲਗਪਗ 44 ਫੀਸਦੀ ਸ਼ਹਿਰ ਪੁਰਾਣੇ ਹਵਾ ਪ੍ਰਦੂਸ਼ਣ ਦੀ ਸਮੱਸਿਆ ਨਾਲ ਜੂਝ...

  • fb
  • twitter
  • whatsapp
  • whatsapp
featured-img featured-img
ਨਵੀਂ ਦਿੱਲੀ ’ਚ ਧੂੰਏਂ ਦੌਰਾਨ ਵਾਹਨਾਂ ਦੀਆਂ ਲਾਈਟਾਂ ਜਗਾ ਕੇ ਜਾਂਦੇ ਹੋਏ ਲੋਕ। -ਫੋਟੋ: ਏਐੱਨਆਈ
Advertisement

ਸੈਂਟਰ ਫਾਰ ਰਿਸਰਚ ਆਨ ਐਨਰਜੀ ਐਂਡ ਕਲੀਨ ਏਅਰ (ਸੀ ਆਰ ਈ ਏ) ਦੇ ਵਿਸ਼ਲੇਸ਼ਣ ਅਨੁਸਾਰ, ਪੰਜਾਬ ਦੇ 136 ਸ਼ਹਿਰਾਂ ’ਚ ਪ੍ਰਦੂਸ਼ਣ ਤੈਅ ਮਿਆਰਾਂ ਨਾਲੋਂ ਵੱਧ। ਰਿਪੋਰਟ ਮੁਤਾਬਕ, ਭਾਰਤ ਦੇ ਲਗਪਗ 44 ਫੀਸਦੀ ਸ਼ਹਿਰ ਪੁਰਾਣੇ ਹਵਾ ਪ੍ਰਦੂਸ਼ਣ ਦੀ ਸਮੱਸਿਆ ਨਾਲ ਜੂਝ ਰਹੇ ਹਨ। ਇਹ ਦਰਸਾਉਂਦਾ ਹੈ ਕਿ ਇਹ ਪ੍ਰਦੂਸ਼ਣ ਥੋੜੇ ਸਮੇਂ ਦੀਆਂ ਘਟਨਾਵਾਂ ਦੀ ਬਜਾਏ ਲਗਾਤਾਰ ਹੋਣ ਵਾਲੇ ਨਿਕਾਸ ਦੇ ਸਰੋਤਾਂ ਕਾਰਨ ਪੈਦਾ ਹੋਈ ਢਾਂਚਾਗਤ ਸਮੱਸਿਆ ਹੈ; ਹਾਲਾਂਕਿ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਵਿੱਚੋਂ ਸਿਰਫ 4 ਫੀਸਦੀ ਸ਼ਹਿਰ ਹੀ ਕੌਮੀ ਸਵੱਛ ਹਵਾ ਪ੍ਰੋਗਰਾਮ (ਐੱਨ ਸੀ ਏ ਪੀ) ਅਧੀਨ ਆਉਂਦੇ ਹਨ। ਸੀ ਆਰ ਈ ਏ ਨੇ ਸੈਟੇਲਾਈਟ ਡੇਟਾ ਦੀ ਵਰਤੋਂ ਕਰਦਿਆਂ ਭਾਰਤ ਦੇ 4041 ਸ਼ਹਿਰਾਂ ਵਿੱਚ ਪੀ ਐੱਮ 2.5 ਦੇ ਪੱਧਰ ਦਾ ਮੁਲਾਂਕਣ ਕੀਤਾ। ਰਿਪੋਰਟ ਵਿੱਚ ਦੱਸਿਆ ਗਿਆ ਹੈ, ‘‘4041 ਵਿੱਚੋਂ ਘੱਟੋ-ਘੱਟ 1787 ਸ਼ਹਿਰਾਂ ਵਿੱਚ ਪਿਛਲੇ ਪੰਜ ਸਾਲਾਂ (2019-2024, ਕੋਵਿਡ ਪ੍ਰਭਾਵਿਤ ਸਾਲ 2020 ਨੂੰ ਛੱਡ ਕੇ) ਦੌਰਾਨ ਹਰੇਕ ਸਾਲ ਪੀ ਐੱਮ 2.5 ਦਾ ਪੱਧਰ ਕੌਮੀ ਸਾਲਾਨਾ ਮਿਆਰ ਤੋਂ ਵਧ ਰਿਹਾ। ਇਸ ਦਾ ਮਤਲਬ ਹੈ ਕਿ ਭਾਰਤ ਦੇ ਲਗਪਗ 44 ਫੀਸਦ ਸ਼ਹਿਰ ਗੰਭੀਰ ਹਵਾ ਪ੍ਰਦੂਸ਼ਣ ਦਾ ਸਾਹਮਣਾ ਕਰ ਰਹੇ ਹਨ, ਜੋ ਸਿਰਫ ਕੁਝ ਦਿਨਾਂ ਦੀ ਸਮੱਸਿਆ ਨਹੀਂ ਬਲਕਿ ਪ੍ਰਦੂਸ਼ਣ ਦੇ ਪੱਕੇ ਸਰੋਤਾਂ ਕਾਰਨ ਪੈਦਾ ਹੋਈ ਸਥਿਤੀ ਹੈ।’’ ਰਿਪੋਰਟ ਮੁਤਾਬਕ ਉੱਤਰ ਪ੍ਰਦੇਸ਼ 416 ਨਾਨ-ਅਟੇਨਮੈਂਟ (ਉਹ ਸ਼ਹਿਰ ਜਿੱਥੇ ਪ੍ਰਦੂਸ਼ਣ ਨਿਰਧਾਰਤ ਮਿਆਰਾਂ ਨਾਲੋਂ ਵੱਧ ਹੈ) ਸ਼ਹਿਰਾਂ ਦੇ ਨਾਲ ਸੂਚੀ ਵਿੱਚ ਸਭ ਤੋਂ ਉੱਪਰ ਹੈ। ਇਸ ਤੋਂ ਬਾਅਦ ਰਾਜਸਥਾਨ (158), ਗੁਜਰਾਤ (152), ਮੱਧ ਪ੍ਰਦੇਸ਼ (143), ਪੰਜਾਬ ਤੇ ਬਿਹਾਰ (ਹਰੇਕ ਵਿੱਚ 136) ਅਤੇ ਪੱਛਮੀ ਬੰਗਾਲ (124) ਦਾ ਨੰਬਰ ਆਉਂਦਾ ਹੈ।

ਬਰਨੀਹਾਟ, ਦਿੱਲੀ ਤੇ ਗਾਜ਼ੀਆਬਾਦ ਸਭ ਤੋਂ ਵੱਧ ਪ੍ਰਦੂਸ਼ਿਤ

2025 ਲਈ ਕੀਤੇ ਗਏ ਪੀ ਐੱਮ 2.5 ਮੁਲਾਂਕਣ ਵਿੱਚ ਬਰਨੀਹਾਟ (ਅਸਾਮ), ਦਿੱਲੀ ਅਤੇ ਗਾਜ਼ੀਆਬਾਦ (ਉੱਤਰ ਪ੍ਰਦੇਸ਼) ਨੂੰ ਭਾਰਤ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਤਿੰਨ ਸ਼ਹਿਰਾਂ ਦਾ ਦਰਜਾ ਦਿੱਤਾ ਗਿਆ ਹੈ, ਜਿਨ੍ਹਾਂ ਵਿੱਚ ਸਾਲਾਨਾ ਪ੍ਰਦੂਸ਼ਣ ਦੀ ਮਾਤਰਾ ਕ੍ਰਮਵਾਰ 100 µg/m³, 96 µg/m³, ਅਤੇ 93 µg/m³ ਦਰਜ ਕੀਤੀ ਗਈ ਹੈ। ਇਸ ਸੂਚੀ ਵਿੱਚ ਨੋਇਡਾ ਚੌਥੇ ਨੰਬਰ ’ਤੇ ਹੈ, ਜਿਸ ਮਗਰੋਂ ਗੁਰੂਗ੍ਰਾਮ, ਗ੍ਰੇਟਰ ਨੋਇਡਾ, ਭਿਵਾੜੀ, ਹਾਜੀਪੁਰ, ਮੁਜ਼ੱਫਰਨਗਰ ਅਤੇ ਹਾਪੁੜ ਦਾ ਨੰਬਰ ਆਉਂਦਾ ਹੈ।

Advertisement

Advertisement
Advertisement
×