ਨਵੀਂ ਦਿੱਲੀ, 30 ਅਕਤੂਬਰ
ਚਾਈਲਡਲਾਈਨ ਹੈੱਲਪਲਾਈਨ ਨੰਬਰ 1098 ’ਤੇ 40 ਪ੍ਰਤੀਸ਼ਤ ਮੌਨ ਕਾਲ (‘ਸਾਈਲੈਂਟ ਕਾਲਾਂ) ਆਉਂਦੀਆਂ ਹਨ। ਇਹ ਅਜਿਹੀਆਂ ਕਾਲਾਂ, ਜਿਨ੍ਹਾਂ ਵਿਚ ਕੋਈ ਬੋਲਦਾ ਨਹੀਂ ਹੈ ਪਰ ਉਸ ਨੂੰ ਮਦਦ ਦੀ ਲੋੜ ਹੁੰਦੀ ਹੈ। ਇਹ ਅੰਕੜਾ ਇਸ ਸਾਲ 2018 ਤੋਂ ਸਤੰਬਰ ਦਾ ਹੈ। ਇਕ ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਵਿੱਚੋਂ ਬਹੁਤ ਸਾਰੇ ਮਾਮਲਿਆਂ ਵਿੱਚ ਫੋਨ ਕਰਨ ਵਾਲੇ ਵੱਲੋਂ ਮਦਦ ਲਈ ਇਹ ਕਾਲ ਹੁੰਦੀ ਹੈ ਪਰ ਸੋਸ਼ਣ ਜਾਂ ਹਿੰਸਾ ਬਾਰੇ ਦੱਸਣ ਦੀ ਹਿੰਮਤ ਨਹੀਂ ਹੁੰਦੀ। ਅਧਿਕਾਰੀ ਨੇ ਕਿਹਾ ਕਿ ‘ਸਾਈਲੈਂਟ ਕਾਲ’ ਵਿਚ ਕਾਲ ਕਰਨ ਵਾਲਾ ਕੁਝ ਨਹੀਂ ਕਹਿੰਦਾ, ਹਾਲਾਂਕਿ ਪਿੱਛੋਂ ਆਵਾਜ਼ਾਂ ਆ ਰਹੀਆਂ ਹੁੰਦੀਆਂ ਹਨ। ਚਾਈਲਡਲਾਈਨ ‘1098’ ਮੁਸੀਬਤ ਵਿਚ ਫਸੇ ਬੱਚਿਆਂ ਲਈ ਦਿਨ ਰਾਤ ਕੰਮ ਕਰਨ ਵਾਲਾ ਹੈਲਪਲਾਈਨ ਨੰਬਰ ਹੈ। ਇਹ ਦੇਸ਼ ਦੇ 595 ਜ਼ਿਲ੍ਹਿਆਂ ਅਤੇ 135 ਰੇਲਵੇ ਚਾਈਲਡ ਹੈਲਪ ਡੈੱਸਕ ਲਈ ਕੰਮ ਕਰਦਾ ਹੈ। ਚਾਈਲਡਲਾਈਨ ਦੁਆਰਾ ਮੁਹੱਈਆ ਕਰਵਾਏ ਗਏ ਅੰਕੜਿਆਂ ਦੇ ਅਨੁਸਾਰ ਜਨਵਰੀ 2018 ਤੋਂ ਇਸ ਸਾਲ ਸਤੰਬਰ ਤੱਕ ਕੁੱਲ 2.15 ਕਰੋੜ ਕਾਲਾਂ ਆਈਆਂ ਸਨ, ਜਿਨ੍ਹਾਂ ਵਿੱਚੋਂ 86 ਲੱਖ “ਸਾਈਲੈਂਟ ਕਾਲ” ਸਨ