ਇੰਦੌਰ/ਮਾਲਦਾ 4 ਜੂਨ
ਚੱਕਰਵਾਤੀ ਤੂਫ਼ਾਨ ‘ਨਿਸਰਗਾ’, ਜੋ ਕਿ ਘੱਟ ਦਬਾਅ ਵਾਲੇ ਖੇਤਰ ’ਚ ਬਦਲ ਗਿਆ ਹੈ, ਅੱਜ ਸ਼ਾਮ ਮੱਧ ਪ੍ਰਦੇਸ਼ ’ਚ ਦਾਖ਼ਲ ਹੋ ਗਿਆ। ਭਾਰਤੀ ਮੌਸਮ ਵਿਭਾਗ (ਆਈ.ਐੱਮ.ਡੀ.) ਦੇ ਅਧਿਕਾਰੀਆਂ ਅਨੁਸਾਰ ‘ਨਿਸਰਗਾ’ ਦੇ ਵੀਰਵਾਰ ਸਵੇਰੇ ਮੱਧ ਪ੍ਰਦੇਸ਼ ਦੇ ਦੱਖਣੀ ਹਿੱਸਿਆਂ ’ਚ ਪਹੁੰਚਣ ਦੀ ਸੰਭਾਵਨਾ ਸੀ। ਇਸੇ ਦੌਰਾਨ ਤੂਫ਼ਾਨ ਕਾਰਨ ਮਹਾਰਾਸ਼ਟਰ ਵਿੱਚ 4 ਤੇ ਪੱਛਮੀ ਬੰਗਾਲ 3 ਵਿਅਕਤੀਆਂ ਦੇ ਮਰਨ ਨਾਲ ਮੌਤਾਂ ਦੀ 7 ਹੋ ਗਈ ਹੈ। ਪੱਛਮੀ ਬੰਗਾਲ ਦੇ ਮਾਲਦਾ ਜ਼ਿਲ੍ਹੇ ’ਚ ਤੂਫ਼ਾਨ ਤੇ ਅਸਮਾਨੀ ਬਿਜਲੀ ਲਿਸ਼ਕਣ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਅਸਮਾਨੀ ਬਿਜਲੀ ਪੈਣ ਕਾਰਨ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ’ਚ ਇੱਕ ਔਰਤ ਦੀ ਕਰੰਟ ਲੱਗਣ ਕਾਰਨ ਅਤੇ ਪੁਣੇ ਜ਼ਿਲ੍ਹੇ ’ਚ ਲੰਘੇ ਦਿਨ ਕੰਧ ਡਿੱਗਣ ਕਾਰਨ ਜ਼ਖ਼ਮੀ ਹੋਏ 35 ਸਾਲਾ ਵਿਅਕਤੀ ਦੀ ਅੱਜ ਮੌਤ ਹੋ ਗਈ। ਅਧਿਕਾਰੀਆਂ ਮੁਤਾਬਕ ਤੂਫ਼ਾਨ ਕਾਰਨ ਪੁਣੇ ਜ਼ਿਲ੍ਹੇ ਵਿੱਚ ਹੋਈ ਇਹ ਤੀਜੀ ਮੌਤ ਹੈ। ਰਾਏਗੜ੍ਹ ਜ਼ਿਲ੍ਹੇ ’ਚ ਵੀ ਬੁੱਧਵਾਰ ਟਰਾਂਸਫਾਰਮਰ ਡਿੱਗਣ ਨਾਲ 52 ਸਾਲਾ ਵਿਅਕਤੀ ਦੀ ਮੌਤ ਹੋ ਗਈ ਸੀ। -ਪੀਟੀਆਈ