ਨਵੀਂ ਦਿੱਲੀ, 16 ਮਈ
ਦੇਸ਼ ਭਰ ਵਿਚ ਕਰੋਨਾ ਦੇ ਕੇਸ ਅੱਗੇ ਨਾਲ ਘੱਟ ਗਏ ਹਨ ਤੇ ਪਿਛਲੇ 24 ਘੰਟਿਆਂ ਵਿਚ ਨਵੇਂ 3.11 ਲੱਖ ਮਾਮਲੇ ਸਾਹਮਣੇ ਆਏ ਹਨ। ਕੇਂਦਰੀ ਸਿਹਤ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਅਨੁਸਾਰ 21 ਅਪਰੈਲ ਨੂੰ 2.95 ਲੱਖ ਕਰੋਨਾ ਪਾਜ਼ੇਟਿਵ ਕੇਸ ਸਨ, ਉਸ ਤੋਂ ਬਾਅਦ ਇਹ ਅੰਕੜੇ ਰੋਜ਼ਾਨਾ ਵਧਦੇ ਗਏ। ਪਿਛਲੇ ਇਕ ਦਿਨ ਵਿਚ ਸਭ ਤੋਂ ਵਧ ਮੌਤਾਂ ਮਹਾਰਾਸ਼ਟਰ ਵਿਚ 960 ਤੇ ਸਭ ਤੋਂ ਘੱਟ ਛੱਤੀਸਗੜ੍ਹ ਵਿਚ 129 ਹੋਈਆਂ ਹਨ ਜਦਕਿ ਪੰਜਾਬ ਵਿਚ 216 ਜਣਿਆਂ ਦੀ ਮੌਤ ਹੋ ਗਈ ਹੈ। -ਪੀਟੀਆਈ