ਨਵੀਂ ਦਿੱਲੀ, 9 ਦਸੰਬਰ
ਮੌਜੂਦਾ ਹਾੜ੍ਹੀ ਸੀਜ਼ਨ ਦੌਰਾਨ 255.76 ਲੱਖ ਹੈਕਟੇਅਰ ਰਕਬੇ ਵਿੱਚ ਕਣਕ ਬੀਜੀ ਗਈ ਹੈ, ਜੋ ਪਿਛਲੇ ਸਾਲ ਨਾਲੋਂ 25 ਫੀਸਦੀ ਵੱਧ ਹੈ। ਸਰਕਾਰੀ ਅੰਕੜਿਆਂ ਮੁਤਾਬਕ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਿੱਚ ਸਭ ਤੋਂ ਵੱਧ ਕਣਕ ਦੀ ਬਿਜਾਈ ਹੋਈ। ਕਣਕ ਹਾੜ੍ਹੀ ਦੀ ਮੁੱਖ ਫ਼ਸਲ ਹੈ। ਪਿਛਲੇ ਸਾਲ ਇਸੇ ਸਮੇਂ ਦੌਰਾਨ 203.91 ਲੱਖ ਹੈਕਟੇਅਰ ਰਕਬੇ ਵਿੱਚ ਕਣਕ ਬੀਜੀ ਗਈ ਸੀ। ਹਾੜ੍ਹੀ ਦੀਆਂ ਫ਼ਸਲਾਂ ਦੀ ਬਿਜਾਈ ਅਕਤੂਬਰ ਮਹੀਨੇ ਤੋਂ ਸ਼ੁਰੂ ਹੁੰਦੀ ਹੈ। ਉੱਤਰ ਪ੍ਰਦੇਸ਼ (20.09 ਲੱਖ ਹੈਕਟੇਅਰ), ਮੱਧ ਪ੍ਰਦੇਸ਼ (13.48 ਲੱਖ ਹੈਕਟੇਅਰ), ਰਾਜਸਥਾਨ (5.32 ਲੱਖ ਹੈਕਟੇਅਰ), ਗੁਜਰਾਤ (2.61 ਲੱਖ ਹੈਕਟੇਅਰ), ਮਹਾਰਾਸ਼ਟਰ (2.43 ਲੱਖ ਹੈਕਟੇਅਰ), ਬਿਹਾਰ (2.24 ਲੱਖ ਹੈਕਟੇਅਰ), ਪੰਜਾਬ (1.32 ਲੱਖ ਹੈਕਟੇਅਰ) ਅਤੇ ਹਰਿਆਣਾ (1.28 ਲੱਖ ਹੈਕਟੇਅਰ) ਵਿੱਚ ਸਭ ਤੋਂ ਵੱਧ ਕਣਕ ਬੀਜੀ ਗਈ ਹੈ। ਇਸੇ ਦੌਰਾਨ ਤੇਲ-ਬੀਜਾਂ ਦੀ ਬਿਜਾਈ ਹੇਠਲਾ ਰਕਬਾ ਪਿਛਲੇ ਸਾਲ ਨਾਲੋਂ ਨੌਂ ਫੀਸਦੀ ਵਧਿਆ ਹੈ। -ਪੀਟੀਆਈ