ਦੋ ਸਰਕਾਰੀ ਸਕੂਲਾਂ ’ਚ 20 ਵਿਦਿਆਰਥੀ ਕਰੋਨਾ ਪਾਜ਼ੇਟਿਵ

ਦੋ ਸਰਕਾਰੀ ਸਕੂਲਾਂ ’ਚ 20 ਵਿਦਿਆਰਥੀ ਕਰੋਨਾ ਪਾਜ਼ੇਟਿਵ

ਗਗਨਦੀਪ ਅਰੋੜਾ

ਲੁਧਿਆਣਾ, 10 ਅਗਸਤ

ਸਨਅਤੀ ਸ਼ਹਿਰ ’ਚ ਸਕੂਲ ਖੁੱਲ੍ਹਣ ਦੇ ਸਿਰਫ਼ 15 ਦਿਨਾਂ ਬਾਅਦ ਕਰੋਨਾਵਾਇਰਸ ਦਾ ਕਹਿਰ ਸਰਕਾਰੀ ਸਕੂਲਾਂ ’ਚ ਦਿਖਣ ਲੱਗਿਆ ਹੈ। ਇੱਥੋਂ ਦੇ 2 ਸਰਕਾਰੀ ਸਕੂਲਾਂ ’ਚ ਅੱਜ 20 ਵਿਦਿਆਰਥੀ ਕਰੋਨਾ ਪਾਜ਼ੇਟਿਵ ਮਿਲੇ ਹਨ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਸਤੀ ਜੋਧੇਵਾਲ ਦੇ ਸਕੂਲ ’ਚ 8 ਅਤੇ ਸਰਕਾਰੀ ਹਾਈ ਸਕੂਲ ਕੈਲਾਸ਼ ਨਗਰ ’ਚ 12 ਵਿਦਿਆਰਥੀ ਕਰੋਨਾ ਪਾਜ਼ੇਟਿਵ ਮਿਲੇ ਹਨ। ਬਸਤੀ ਜੋਧੇਵਾਲ ਸਕੂਲ ’ਚ 11ਵੀਂ ਦੇ ਵਿਦਿਆਰਥੀ ਪਾਜ਼ੇਟਿਵ ਆਏ ਹਨ। ਸਰਕਾਰ ਦੇ ਹੁਕਮਾਂ ’ਤੇ 41 ਕਰੋਨਾ ਰੈਪਿਡ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਸਨ। ਦੋ ਸਕੂਲਾਂ ’ਚ ਵਿਦਿਆਰਥੀ ਪਾਜ਼ੇਟਿਵ ਮਿਲਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ’ਚ ਭਾਜੜਾਂ ਪੈ ਗਈਆਂ। ਹੈਰਾਨੀ ਦੀ ਗੱਲ ਹੈ ਕਿ ਬਸਤੀ ਜੋਧੇਵਾਲ ਸਕੂਲ ਦੀ ਰਿਪੋਰਟ ਮਿਲਣ ’ਤੇ ਦੁਪਹਿਰ ਤੱਕ ਸਕੂਲ ਖੁੱਲ੍ਹਿਆ ਰਿਹਾ ਤੇ ਮਾਮਲੇ ਦੇ ਤੂਲ ਫੜਨ ਤੋਂ ਬਾਅਦ ਪ੍ਰਸ਼ਾਸਨ ਨੇ ਇਸ ਸਕੂਲ ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ। ਉੱਧਰ ਕੈਲਾਸ਼ ਨਗਰ ਸਕੂਲ ਦੀ ਰਿਪੋਰਟ ਬਾਅਦ ਦੁਪਹਿਰ ਤੱਕ ਸਿਹਤ ਵਿਭਾਗ ਤਿਆਰ ਨਹੀਂ ਕਰ ਸਕਿਆ ਜਿਸ ਕਾਰਨ ਇਹ ਸਕੂਲ ਆਮ ਦਿਨਾਂ ਵਾਂਗ ਖੁੱਲ੍ਹਿਆ ਰਿਹਾ। ਇਹ ਵੀ ਪਤਾ ਲੱਗਾ ਹੈ ਕਿ ਪ੍ਰਭਾਵਿਤ ਵਿਦਿਆਰਥੀਆਂ ’ਚ ਕਰੋਨਾ ਦੇ ਕੋਈ ਲੱਛਣ ਦੇਖਣ ਨੂੰ ਨਹੀਂ ਮਿਲ ਰਹੇ। ਇਹ ਸਾਰੇ ਵਿਦਿਆਰਥੀ ਨੌਵੀਂ ਅਤੇ ਦਸਵੀਂ ਕਲਾਸ ਦੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਬੇਅਦਬੀ ਕਾਂਡ ਬਾਰੇ ਐੱਸਆਈਟੀ ਦੀ ਰਿਪੋਰਟ ਜਨਤਕ

ਬੇਅਦਬੀ ਕਾਂਡ ਬਾਰੇ ਐੱਸਆਈਟੀ ਦੀ ਰਿਪੋਰਟ ਜਨਤਕ

ਰਿਪੋਰਟ ’ਚ ਡੇਰਾ ਸੱਚਾ ਸੌਦਾ ਮੁਖੀ ਸਣੇ ਕਈ ਡੇਰਾ ਪ੍ਰੇਮੀ ਸਾਜ਼ਿਸ਼ਕਾਰ ਕ...

ਬਰਮਿੰਘਮ ਟੈਸਟ: ਇੰਗਲੈਂਡ ਦੀ ਪਾਰੀ ਲੜਖੜਾਈ

ਬਰਮਿੰਘਮ ਟੈਸਟ: ਇੰਗਲੈਂਡ ਦੀ ਪਾਰੀ ਲੜਖੜਾਈ

84 ਦੌੜਾਂ ਵਿੱਚ ਪੰਜ ਖਿਡਾਰੀ ਪੈਵੀਅਨ ਪਰਤੇ

ਸ਼ਹਿਰ

View All