DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

1984 anti-Sikh riots: ਬਰੈਂਪਟਨ ਸਿਟੀ ਦਫ਼ਤਰ ਦੇ ਝੰਡੇ ਅੱਧੇ ਝੁਕੇ

ਗੁਰਦੁਆਰਿਆਂ ’ਚ ਸ਼ਰਧਾਂਜਲੀ ਸਮਾਗਮ; ਓਟਵਾ ’ਚ ਪਾਰਲੀਮੈਂਟ ਹਿਲ ਕੋਲ ਇਕੱਠ 13 ਨੂੰ

  • fb
  • twitter
  • whatsapp
  • whatsapp
Advertisement
ਭਾਰਤ ਵਿੱਚ ਸਿੱਖ ਕਤਲੇਆਮ-84 ਦੀ ਯਾਦ ਵਿੱਚ ਬਰੈਂਪਟਨ ਸਿਟੀ ਕੌਂਸਲ ਦਫ਼ਤਰ ਦੇ ਝੰਡੇ ਹਫਤੇ ਲਈ ਅੱਧੇ ਝੁਕੇ ਰਹਿਣਗੇ। ਕੌਂਸਲ ਦੇ ਮੁਲਾਜ਼ਮ ਹਜੂਮ ਵਲੋਂ ਕਤਲ ਕੀਤੇ ਗਏ ਬੇਗੁਨਾਹ ਲੋਕਾਂ ਨੂੰ ਯਾਦ ਕਰਦਿਆਂ ਦੋ ਮਿੰਟ ਲਈ ਮੌਨ ਧਾਰ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਨ। ਪਹਿਲੀ ਨਵੰਬਰ ਤੋਂ ਨੀਵੇਂ ਕੀਤੇ ਝੰਡੇ 7 ਨਵੰਬਰ ਤੱਕ ਇਸੇ ਤਰ੍ਹਾਂ ਰਹਿਣਗੇ। ਇਸ ਦੌਰਾਨ ਕਈ ਗੁਰਦੁਆਰਿਆਂ ਵਿੱਚ ਸ਼ਰਧਾਂਜਲੀ ਸਮਾਗਮ ਵੀ ਕੀਤੇ ਗਏ। ਕੈਨੇਡਾ ਦੇ ਕਈ ਹੋਰ ਸ਼ਹਿਰਾਂ ਵੈਨਕੂਵਰ, ਸਰੀ, ਐਬਸਫੋਰਡ, ਪਿਕਰਿੰਗ, ਕੈਲਗਰੀ, ਰਿਜਾਇਨਾ ਤੇ ਔਟਵਾ ਵਿੱਚ ਵੀ ਸ਼ੋਕ ਸਭਾਵਾਂ ਕਰ ਕੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਟ ਕੀਤੇ ਜਾਣ ਦੀਆਂ ਰਿਪੋਰਟਾਂ ਹਨ। ਰਾਜਧਾਨੀ ਔਟਵਾ ਦੇ ਕੈਪੀਟਲ ਹਿੱਲ ਸਥਿਤ ਕੌਮੀ ਦਫ਼ਤਰਾਂ ਤੇ ਸੰਸਦ ਭਵਨ ਕੋਲ 13 ਨਵੰਬਰ ਨੂੰ ਸਿੱਖਾਂ ਦਾ ਇਕੱਠ ਕੀਤੇ ਜਾਣ ਦੀਆਂ ਤਿਆਰੀਆਂ ਜ਼ੋਰਾਂ ’ਤੇ ਹਨ। ਟੋਰਾਂਟੋ, ਬਰੈਂਪਟਨ ਅਤੇ ਨੇੜਲੇ ਗੁਰਦੁਆਰਿਆਂ ਦੀਆਂ ਕਮੇਟੀਆਂ ਨੇ ਸਿੱਖ ਸੰਗਤਾਂ ਨੂੰ ਔਟਵਾ ਲਿਜਾਣ ਵਾਸਤੇ ਬੱਸਾਂ ਦਾ ਪ੍ਰਬੰਧ ਕੀਤਾ ਹੈ।

Advertisement
Advertisement
×