ਨਵੀਂ ਦਿੱਲੀ, 30 ਜੂਨ
ਭਾਰਤ ਵਿੱਚ ਲੰਘੇ ਚੌਵੀ ਘੰਟਿਆਂ ਅੰਦਰ ਕਰੋਨਾਵਾਇਰਸ ਦੇ ਰਿਕਾਰਡ 18,522 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਦੇਸ਼ ਵਿੱਚ ਕਰੋਨਾ ਪੀੜਤਾਂ ਦੀ ਗਿਣਤੀ 5,66,840 ਹੋ ਗਈ ਹੈ ਜਦਕਿ 418 ਹੋਰ ਮੌਤਾਂ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ 16,893 ਹੋ ਗਿਆ ਹੈ। 4 ਹਜ਼ਾਰ ਨਵੇਂ ਕੇਸ ਆਉਣ ਨਾਲ ਤਾਮਿਲ ਨਾਡੂ ਨੇ ਮਰੀਜ਼ਾਂ ਦੀ ਗਿਣਤੀ ਦੇ ਮਾਮਲੇ ’ਚ ਦਿੱਲੀ ਨੂੰ ਪਛਾੜ ਦਿੱਤਾ ਹੈ।
ਸਿਹਤ ਮੰਤਰਾਲੇ ਨੇ ਦੱਸਿਆ ਕਿ ਦੇਸ਼ ’ਚ ਇਸ ਸਮੇਂ ਕਰੋਨਾ ਦੇ 2,15,125 ਸਰਗਰਮ ਕੇਸ ਹਨ ਜਦਕਿ 3,34,821 ਮਰੀਜ਼ ਠੀਕ ਹੋਏ ਹਨ। ਦੇਸ਼ ’ਚ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਦਰ 59.07 ਫੀਸਦ ਹੋ ਗਈ ਹੈ। ਮਹਾਰਾਸ਼ਟਰ, ਤਾਮਿਲ ਨਾਡੂ, ਦਿੱਲੀ, ਗੁਜਰਾਤ ਤੇ ਉੱਤਰ ਪ੍ਰਦੇਸ਼ ਦੇਸ਼ ਦੇ ਸਭ ਤੋਂ ਵੱਧ ਕਰੋਨਾ ਪੀੜਤ ਸੂਬੇ ਹਨ। ਸਿਹਤ ਮੰਤਰਾਲੇ ਅਨੁਸਾਰ ਕਰੋਨਾ ਕਾਰਨ ਮਹਾਰਾਸ਼ਟਰ ’ਚ ਹੁਣ ਤੱਕ 7,610, ਦਿੱਲੀ ’ਚ 2,680, ਗੁਜਰਾਤ ’ਚ 1,827, ਤਾਮਿਲ ਨਾਡੂ ’ਚ 1141, ਯੂਪੀ ’ਚ 672, ਪੱਛਮੀ ਬੰਗਾਲ ’ਚ 653, ਮੱਧ ਪ੍ਰਦੇਸ਼ ’ਚ 564, ਹਰਿਆਣਾ ’ਚ 232, ਜੰਮੂ ਕਸ਼ਮੀਰ ’ਚ 95, ਹਿਮਾਚਲ ਪ੍ਰਦੇਸ਼ ’ਚ 8 ਤੇ ਚੰਡੀਗੜ੍ਹ ’ਚ 6 ਮੌਤਾਂ ਹੋ ਚੁੱਕੀਆਂ ਹਨ। -ਪੀਟੀਆਈ