ਉਖਰੁਲ ਹਿੰਸਾ ਦੌਰਾਨ ਲੁੱਟੇ ਗਏ 16 ਹਥਿਆਰ ਬਰਾਮਦ: ਮਨੀਪੁਰ ਪੁਲੀਸ
ਉਖਰੁਲ, 5 ਅਕਤੂਬਰ ਮਨੀਪੁਰ ਵਿੱਚ ਉਖਰੁਲ ਥਾਣੇ ’ਚੋਂ ਭੀੜ ਵੱਲੋਂ ਲੁੱਟੇ ਗਏ 16 ਹਥਿਆਰ ਬਰਾਮਦ ਕਰ ਲਏ ਹਨ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਆਈਜੀ (ਅਪਰੇਸ਼ਨਸ) ਆਈ.ਕੇ. ਮੁਈਵਾਹ ਨੇ ਦੱਸਿਆ ਕਿ 2 ਅਕਤੂਬਰ ਨੂੰ ਦੋ ਪਿੰਡਾਂ ਦੇ ਲੋਕਾਂ ਦੀ ਝੜਪ...
Advertisement
ਉਖਰੁਲ, 5 ਅਕਤੂਬਰ
ਮਨੀਪੁਰ ਵਿੱਚ ਉਖਰੁਲ ਥਾਣੇ ’ਚੋਂ ਭੀੜ ਵੱਲੋਂ ਲੁੱਟੇ ਗਏ 16 ਹਥਿਆਰ ਬਰਾਮਦ ਕਰ ਲਏ ਹਨ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਆਈਜੀ (ਅਪਰੇਸ਼ਨਸ) ਆਈ.ਕੇ. ਮੁਈਵਾਹ ਨੇ ਦੱਸਿਆ ਕਿ 2 ਅਕਤੂਬਰ ਨੂੰ ਦੋ ਪਿੰਡਾਂ ਦੇ ਲੋਕਾਂ ਦੀ ਝੜਪ ਦੌਰਾਨ ਭੜਕੀ ਭੀੜ ਨੇ ਥਾਣੇ ਵਿੱਚੋਂ 20 ਹਥਿਆਰ ਲੁੱਟ ਲਏ ਸਨ। ਉਨ੍ਹਾਂ ਦੱਸਿਆ ਕਿ ਸੁਰੱਖਿਆ ਬਲਾਂ ਤੇ ਸਮਾਜਿਕ ਸੰਗਠਨਾਂ ਦੇ ਸਹਿਯੋਗ ਨਾਲ 80 ਫੀਸਦ ਹਥਿਆਰ ਬਰਾਮਦ ਕਰ ਲਏ ਹਨ ਅਤੇ ਬਾਕੀ ਬਰਾਮਦ ਕਰਨ ਲਈ ਕੋਸ਼ਿਸ਼ਾਂ ਜਾਰੀ ਹਨ। ਬਰਾਮਦ ਕੀਤੇ ਹਥਿਆਰਾਂ ’ਚ ਪਿਸਤੌਲ, ਇਨਸਾਸ ਰਾਈਫਲਾਂ ਅਤੇ ਏਕੇ-47 ਰਾਈਫਲਾਂ ਸ਼ਾਮਲ ਹਨ। -ਪੀਟੀਆਈ
Advertisement
Advertisement
Advertisement
×

