DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੀਨੀਅਰ ਨੇਤਾ ਸਣੇ 15 ਨਕਸਲੀਆਂ ਵੱਲੋਂ ਆਤਮ-ਸਮਰਪਣ

ਛੱਤੀਸਗੜ੍ਹ ਦੇ ਉੱਪ ਮੁੱਖ ਮੰਤਰੀ ਵਿਜੈ ਸ਼ਰਮਾ ਨੇ ਦੱਸਿਆ ਕਿ ਮਹਾਸਮੁੰਦ ਜ਼ਿਲ੍ਹੇ ਵਿੱਚ ਵਿਸ਼ੇਸ਼ ਜ਼ੋਨਲ ਕਮੇਟੀ ਪੱਧਰੀ ਮੈਂਬਰ ਵਿਕਾਸ ਸਣੇ ਪੰਦਰਾਂ ਨਕਸਲੀਆਂ ਨੇ ਆਤਮ-ਸਮਰਪਣ ਕਰ ਦਿੱਤਾ ਹੈ। ਪੁਲੀਸ ਮੁਤਾਬਕ ਆਤਮ-ਸਮਰਪਣ ਕਰਨ ਵਾਲੇ ਕਾਡਰ ਵਿੱਚ ਨੌਂ ਮਹਿਲਾਵਾਂ ਸ਼ਾਮਲ ਹਨ, ਜੋ ਮਾਓਵਾਦੀਆਂ...

  • fb
  • twitter
  • whatsapp
  • whatsapp
Advertisement

ਛੱਤੀਸਗੜ੍ਹ ਦੇ ਉੱਪ ਮੁੱਖ ਮੰਤਰੀ ਵਿਜੈ ਸ਼ਰਮਾ ਨੇ ਦੱਸਿਆ ਕਿ ਮਹਾਸਮੁੰਦ ਜ਼ਿਲ੍ਹੇ ਵਿੱਚ ਵਿਸ਼ੇਸ਼ ਜ਼ੋਨਲ ਕਮੇਟੀ ਪੱਧਰੀ ਮੈਂਬਰ ਵਿਕਾਸ ਸਣੇ ਪੰਦਰਾਂ ਨਕਸਲੀਆਂ ਨੇ ਆਤਮ-ਸਮਰਪਣ ਕਰ ਦਿੱਤਾ ਹੈ। ਪੁਲੀਸ ਮੁਤਾਬਕ ਆਤਮ-ਸਮਰਪਣ ਕਰਨ ਵਾਲੇ ਕਾਡਰ ਵਿੱਚ ਨੌਂ ਮਹਿਲਾਵਾਂ ਸ਼ਾਮਲ ਹਨ, ਜੋ ਮਾਓਵਾਦੀਆਂ ਦੇ ਬਲਾਂਗੀਰ-ਬਾਰਗੜ੍ਹ-ਮਹਾਸਮੁੰਦ ਡਿਵੀਜ਼ਨ ਨਾਲ ਸਬੰਧਿਤ ਸਨ ਅਤੇ ਛੱਤੀਸਗੜ੍ਹ-ਉੜੀਸਾ ਸਰਹੱਦ ’ਤੇ ਸਰਗਰਮ ਸਨ। ਗ੍ਰਹਿ ਵਿਭਾਗ ਸੰਭਾਲਣ ਵਾਲੇ ਵਿਜੈ ਸ਼ਰਮਾ ਨੇ ਇਸ ਨੂੰ ਸੂਬਾ ਸਰਕਾਰ ਦੀ ਪੁਨਰਵਾਸ ਨੀਤੀ ਤਹਿਤ ਮਹੱਤਵਪੂਰਨ ਕਦਮ ਕਰਾਰ ਦਿੱਤਾ। ਉਨ੍ਹਾਂ ਰਾਏਪੁਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਇਲਾਕੇ ’ਚ ਸਿਰਫ਼ 15 ਨਕਸਲੀ ਬਚੇ ਸਨ ਅਤੇ ਹੁਣ ਉਨ੍ਹਾਂ ਸਾਰਿਆਂ ਨੇ ਹਥਿਆਰ ਸੁੱਟ ਦਿੱਤੇ ਹਨ। ਆਤਮ-ਸਮਰਪਣ ਕਰਨ ਵਾਲਿਆਂ ਵਿੱਚੋਂ ਵਿਕਾਸ ਮਾਓਵਾਦੀ ਸੰਗਠਨ ਦੇ ਪੱਛਮੀ ਸਬ-ਜ਼ੋਨਲ ਵਿੰਗ ਦੇ ਸਕੱਤਰ ਵਜੋਂ ਸਰਗਰਮ ਸੀ। ਨਕਸਲੀਆਂ ਨੇ ਤਿੰਨ ਏ ਕੇ-47, ਦੋ ਸੈਲਫ-ਲੋਡਿੰਗ, ਦੋ ਇਨਸਾਸ ਅਤੇ ਤਿੰਨ .303 ਰਾਈਫਲਾਂ ਸੁਰੱਖਿਆ ਬਲਾਂ ਨੂੰ ਸੌਂਪੀਆਂ ਹਨ।

Advertisement
Advertisement
×