ਰਾਜਸਥਾਨ ਵਿੱਚ ਸੜਕ ਹਾਦਸੇ ’ਚ 15 ਹਲਾਕ
15 killed as minivan hits parked truck in Jodhpur:Death toll expected to riseਰਾਜਸਥਾਨ ਦੇ ਫਲੋਦੀ ਵਿੱਚ ਸੜਕ ਹਾਦਸੇ ਵਿਚ 15 ਜਣੇ ਹਲਾਕ ਹੋ ਗਏ। ਬਾਪਿਨੀ ਸਬ-ਡਿਵੀਜ਼ਨ ਦੇ ਮਥੋਡਾ ਖੇਤਰ ਵਿੱਚ ਇੱਕ ਟੈਂਪੋ ਟਰੈਵਲਰ ਨੇ ਇੱਕ ਖੜ੍ਹੇ ਟਰੱਕ ਨੂੰ ਟੱਕਰ ਮਾਰੀ ਜਿਸ ਕਾਰਨ 15 ਯਾਤਰੀ ਮਾਰੇ ਗਏ ਅਤੇ ਦੋ ਹੋਰ ਜ਼ਖਮੀ ਹੋ ਗਏ। ਸਾਰੇ ਪੀੜਤ ਬੀਕਾਨੇਰ ਵਿੱਚ ਕੋਲਾਇਤ ਦੇ ਦਰਸ਼ਨ ਕਰਕੇ ਵਾਪਸ ਆ ਰਹੇ ਸਨ। ਵਾਪਸ ਆਉਂਦੇ ਸਮੇਂ ਉਨ੍ਹਾਂ ਦਾ ਟੈਂਪੋ ਟਰੈਵਲਰ ਮਥੋਡਾ ਨੇੜੇ ਸੜਕ ਕਿਨਾਰੇ ਖੜ੍ਹੇ ਇੱਕ ਟਰੱਕ ਨਾਲ ਟਕਰਾ ਗਿਆ। ਦੋਵਾਂ ਜ਼ਖਮੀਆਂ ਨੂੰ ਓਸੀਅਨ ਵਿੱਚ ਮੁੱਢਲੀ ਸਹਾਇਤਾ ਦਿੱਤੀ ਗਈ ਅਤੇ ਬਾਅਦ ਵਿੱਚ ਅਗਲੇ ਇਲਾਜ ਲਈ ਜੋਧਪੁਰ ਰੈਫਰ ਕਰ ਦਿੱਤਾ ਗਿਆ।
ਮਥੋਡਾ ਪੁਲੀਸ ਸਟੇਸ਼ਨ ਦੇ ਇੰਚਾਰਜ ਅਮਨਾਰਾਮ ਨੇ ਦੱਸਿਆ ਕਿ ਹਾਦਸਾ ਭਾਰਤਮਾਲਾ ਹਾਈਵੇਅ ’ਤੇ ਸ਼ਾਮ 6:30 ਵਜੇ ਦੇ ਕਰੀਬ ਵਾਪਰਿਆ। ਟੈਂਪੋ ਟਰੈਵਲਰ ਨੇ ਪਿੱਛੇ ਤੋਂ ਖੜ੍ਹੇ ਟ੍ਰੇਲਰ ਨੂੰ ਟੱਕਰ ਮਾਰ ਦਿੱਤੀ। ਸਾਰੀਆਂ ਲਾਸ਼ਾਂ ਨੂੰ ਓਸੀਅਨ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਿਆ ਗਿਆ ਹੈ।
