ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪਠਾਨਕੋਟ ਤੇ ਲੁਧਿਆਣਾ ਸਣੇ 15 ਹਵਾਈ ਅੱਡੇ ਨਹੀਂ ਚੱਲੇ

ਪੰਜਾਬ ਦੇ ਪਠਾਨਕੋਟ ਤੇ ਲੁਧਿਆਣਾ ਸਮੇਤ ਕੇਂਦਰੀ ਦੀ ਕੁਨੈਕਟੀਵਿਟੀ ਸਕੀਮ ‘ਉਡਾਣ’ ਤਹਿਤ ਆਉਂਦੇ ਦੇਸ਼ ਦੇ 15 ਹਵਾਈ ਅੱਡੇ ਚਾਲੂ ਨਹੀਂ ਹੋਏ। ਇਨ੍ਹਾਂ ਵਿੱਚ ਪਹਾੜੀ ਸੂਬੇ ਹਿਮਾਚਲ ਪ੍ਰਦੇਸ਼ ਦਾ ਸ਼ਿਮਲਾ ਹਵਾਈ ਅੱਡਾ ਵੀ ਸ਼ਾਮਲ ਹੈ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਅੱਜ ਰਾਜ...
Advertisement

ਪੰਜਾਬ ਦੇ ਪਠਾਨਕੋਟ ਤੇ ਲੁਧਿਆਣਾ ਸਮੇਤ ਕੇਂਦਰੀ ਦੀ ਕੁਨੈਕਟੀਵਿਟੀ ਸਕੀਮ ‘ਉਡਾਣ’ ਤਹਿਤ ਆਉਂਦੇ ਦੇਸ਼ ਦੇ 15 ਹਵਾਈ ਅੱਡੇ ਚਾਲੂ ਨਹੀਂ ਹੋਏ। ਇਨ੍ਹਾਂ ਵਿੱਚ ਪਹਾੜੀ ਸੂਬੇ ਹਿਮਾਚਲ ਪ੍ਰਦੇਸ਼ ਦਾ ਸ਼ਿਮਲਾ ਹਵਾਈ ਅੱਡਾ ਵੀ ਸ਼ਾਮਲ ਹੈ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਅੱਜ ਰਾਜ ਸਭਾ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪਿਛਲੇ ਕੁੱਝ ਸਾਲਾਂ ਤੋਂ ਮੁੜ ਸ਼ੁਰੂ ਹੋਏ ਦਰਜਨ ਹਵਾਈ ਅੱਡਿਆਂ ਤੋਂ ਵੀ ਹਾਲੇ ਤੱਕ ਕਿਸੇ ਜਹਾਜ਼ ਨੇ ਉਡਾਣ ਨਹੀਂ ਭਰੀ। ਇਹ ਖੁਲਾਸਾ ਅਜਿਹੇ ਸਮੇਂ ਕੀਤਾ ਗਿਆ, ਜਦੋਂ ਸਰਕਾਰ ‘ਉਡਾਣ’ ਸਕੀਮ ’ਤੇ ਜ਼ੋਰ ਦੇ ਰਹੀ ਹੈ। ਇਸ ਸਕੀਮ ਤਹਿਤ 651 ਰੂਟ ਅਤੇ 93 ਅਜਿਹੇ ਹਵਾਈ ਅੱਡੇ ਹਨ, ਜੋ ਚਾਲੂ ਨਹੀਂ ਹੋਏ ਜਾਂ ਇਨ੍ਹਾਂ ’ਤੇ ਕੰਮ ਚੱਲ ਰਿਹਾ ਹੈ। ਕੇਂਦਰੀ ਰਾਜ ਮੰਤਰੀ ਮੁਰਲੀਧਰ ਮੋਹੋਲ ਨੇ ਸਵਾਲ ਦਾ ਲਿਖਤੀ ਜਵਾਬ ਦਿੰਦਿਆਂ ਕਿਹਾ ਕਿ ਚਾਲੂ ਨਾ ਹੋਣ ਵਾਲੇ 15 ਹਵਾਈ ਅੱਡਿਆਂ ਵਿੱਚ ਪਠਾਨਕੋਟ, ਲੁਧਿਆਣਾ ਅਤੇ ਸ਼ਿਮਲਾ ਸ਼ਾਮਲ ਹਨ।

Advertisement
Advertisement
Show comments