DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਿਸ਼ਤੀ ਤੇ ਬੇੜੇ ਦੀ ਟੱਕਰ ’ਚ 14 ਹਲਾਕ

ਯੂਨਾਨ ਦੇ ਕੀਓਸ ਟਾਪੂ ਨੇੜੇ ਸ਼ਰਨਾਰਥੀਆਂ ਨੂੰ ਲਿਜਾ ਰਹੀ ਕਿਸ਼ਤੀ ਅਤੇ ਯੂਨਾਨੀ ਤੱਟ ਰੱਖਿਆ ਬਲ ਦੇ ਬੇੜੇ ਵਿਚਾਲੇ ਟੱਕਰ ਵਿੱਚ ਘੱਟੋ-ਘੱਟ 14 ਜਣਿਆਂ ਦੀ ਮੌਤ ਹੋ ਗਈ। ਤੱਟ ਰੱਖਿਆ ਬਲ ਦੇ ਅਧਿਕਾਰੀਆਂ ਮੁਤਾਬਕ, ਲਾਪਤਾ ਵਿਅਕਤੀਆਂ ਦੀ ਭਾਲ ਲਈ ਵੱਡੇ ਪੱਧਰ...

  • fb
  • twitter
  • whatsapp
  • whatsapp
Advertisement

ਯੂਨਾਨ ਦੇ ਕੀਓਸ ਟਾਪੂ ਨੇੜੇ ਸ਼ਰਨਾਰਥੀਆਂ ਨੂੰ ਲਿਜਾ ਰਹੀ ਕਿਸ਼ਤੀ ਅਤੇ ਯੂਨਾਨੀ ਤੱਟ ਰੱਖਿਆ ਬਲ ਦੇ ਬੇੜੇ ਵਿਚਾਲੇ ਟੱਕਰ ਵਿੱਚ ਘੱਟੋ-ਘੱਟ 14 ਜਣਿਆਂ ਦੀ ਮੌਤ ਹੋ ਗਈ। ਤੱਟ ਰੱਖਿਆ ਬਲ ਦੇ ਅਧਿਕਾਰੀਆਂ ਮੁਤਾਬਕ, ਲਾਪਤਾ ਵਿਅਕਤੀਆਂ ਦੀ ਭਾਲ ਲਈ ਵੱਡੇ ਪੱਧਰ ’ਤੇ ਖੋਜ ਅਤੇ ਬਚਾਅ ਮੁਹਿੰਮ ਜਾਰੀ ਹੈ ਜਿਸ ਵਿੱਚ ਕਿਸ਼ਤੀਆਂ, ਹੈਲੀਕਾਪਟਰ ਅਤੇ ਗੋਤਾਖੋਰਾਂ ਦੀ ਮਦਦ ਲਈ ਜਾ ਰਹੀ ਹੈ। ਤੱਟ ਰੱਖਿਆ ਬਲ ਨੇ ਦੱਸਿਆ ਕਿ ਹਾਦਸੇ ਮਗਰੋਂ ਲਗਪਗ 11 ਬੱਚਿਆਂ ਸਮੇਤ 25 ਹੋਰ ਸ਼ਰਨਾਰਥੀਆਂ ਨੂੰ ਸੁਰੱਖਿਅਤ ਬਚਾਅ ਕੇ ਕੀਓਸ ਟਾਪੂ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਸ ਘਟਨਾ ਵਿੱਚ ਯੂਨਾਨੀ ਤੱਟ ਰੱਖਿਆ ਬਲ ਦੇ ਦੋ ਅਧਿਕਾਰੀਆਂ ਜ਼ਖ਼ਮੀ ਹੋ ਗਏ, ਉਨ੍ਹਾਂ ਨੂੰ ਵੀ ਹਸਪਤਾਲ ਲਿਜਾਇਆ ਗਿਆ ਹੈ। ਅਧਿਕਾਰੀਆਂ ਅਨੁਸਾਰ, ਹੁਣ ਤੱਕ 14 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।

Advertisement
Advertisement
×