DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜਨਮਦਿਨ ਪਾਰਟੀ ਵਿੱਚ ਗੋਲੀ ਚੱਲਣ ਕਾਰਨ 13 ਸਾਲਾ ਲੜਕੇ ਦੀ ਮੌਤ

ਲਖਨਊ ਦੇ ਕ੍ਰਿਸ਼ਨਾ ਨਗਰ ਇਲਾਕੇ ਵਿੱਚ ਜਨਮਦਿਨ ਦੀ ਇੱਕ ਪਾਰਟੀ ਦੌਰਾਨ ਕਥਿਤ ਤੌਰ ’ਤੇ ਗੋਲੀ ਚੱਲਣ ਕਾਰਨ ਇੱਕ 13 ਸਾਲਾ ਲੜਕੇ ਦੀ ਮੌਤ ਹੋ ਗਈ, ਪੁਲੀਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਘਟਨਾ ਸੋਮਵਾਰ ਸ਼ਾਮ ਕਰੀਬ 6:40 ਵਜੇ ਕ੍ਰਿਸ਼ਨਾ...

  • fb
  • twitter
  • whatsapp
  • whatsapp
Advertisement

ਲਖਨਊ ਦੇ ਕ੍ਰਿਸ਼ਨਾ ਨਗਰ ਇਲਾਕੇ ਵਿੱਚ ਜਨਮਦਿਨ ਦੀ ਇੱਕ ਪਾਰਟੀ ਦੌਰਾਨ ਕਥਿਤ ਤੌਰ ’ਤੇ ਗੋਲੀ ਚੱਲਣ ਕਾਰਨ ਇੱਕ 13 ਸਾਲਾ ਲੜਕੇ ਦੀ ਮੌਤ ਹੋ ਗਈ, ਪੁਲੀਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਘਟਨਾ ਸੋਮਵਾਰ ਸ਼ਾਮ ਕਰੀਬ 6:40 ਵਜੇ ਕ੍ਰਿਸ਼ਨਾ ਨਗਰ ਪੁਲੀਸ ਸਟੇਸ਼ਨ ਖੇਤਰ ਅਧੀਨ ਇੱਕ ਐੱਲ ਡੀ ਏ (LDA) ਕਲੋਨੀ ਦੀ ਰਿਹਾਇਸ਼ ਵਿੱਚ ਵਾਪਰੀ।

ਪੀੜਤ, ਉਨੈਸ ਖਾਨ, ਤਿੰਨ ਹੋਰ ਨਾਬਾਲਗਾਂ ਨਾਲ ਆਪਣੇ ਇੱਕ ਦੋਸਤ ਦੇ ਘਰ ਉਸ ਦੇ ਜਨਮਦਿਨ ਦੀ ਪਾਰਟੀ ਵਿੱਚ ਸ਼ਾਮਲ ਹੋਣ ਗਿਆ ਸੀ। ਜਸ਼ਨ ਦੇ ਦੌਰਾਨ, ਜਨਮਦਿਨ ਮਨਾ ਰਹੇ 13 ਸਾਲਾ ਲੜਕੇ ਨਵਨੀਤ ਤ੍ਰਿਪਾਠੀ ਨੇ ਕਥਿਤ ਤੌਰ ’ਤੇ ਬਾਹਰ ਖੜ੍ਹੀ ਕਾਰ ਵਿੱਚੋਂ ਆਪਣੇ ਪਿਤਾ ਦਾ ਲਾਇਸੈਂਸੀ ਰਿਵਾਲਵਰ ਕੱਢਿਆ ਅਤੇ ਅਚਾਨਕ ਗੋਲੀ ਚੱਲ ਗਈ। ਗੋਲੀ ਉਨੈਸ ਦੀ ਖੱਬੀ ਅੱਖ ਦੇ ਉੱਪਰ ਲੱਗੀ ਅਤੇ ਉਹ ਫਰਸ਼ 'ਤੇ ਡਿੱਗ ਪਿਆ। ਉਸ ਨੂੰ ਤੁਰੰਤ ਲੋਕਬੰਧੂ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਸ ਦੇ ਪਰਿਵਾਰ ਨੇ ਦੋਸ਼ ਲਾਇਆ ਕਿ ਉਨੈਸ ਨੂੰ ਕਿਸੇ ਬਾਲਗ ਨੇ ਗੋਲੀ ਮਾਰੀ ਹੈ ਅਤੇ ਇਹ ਕੋਈ ਅਚਾਨਕ ਚੱਲੀ ਗੋਲੀ ਨਹੀਂ ਸੀ।

Advertisement

ਡਿਪਟੀ ਕਮਿਸ਼ਨਰ ਆਫ਼ ਪੁਲਿਸ (ਲਖਨਊ ਦੱਖਣੀ) ਨਿਪੁਨ ਅਗਰਵਾਲ ਨੇ ਦੱਸਿਆ ਕਿ ਪਾਰਟੀ ਵਿੱਚ ਮੌਜੂਦ ਤਿੰਨ ਨਾਬਾਲਗਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਅੱਗਰਵਾਲ ਨੇ ਕਿਹਾ, "2 ਮਾਰਚ ਨੂੰ ਕ੍ਰਿਸ਼ਨਾ ਨਗਰ ਪੁਲੀਸ ਸਟੇਸ਼ਨ ਵਿੱਚ ਸੂਚਨਾ ਮਿਲੀ ਸੀ ਕਿ ਟ੍ਰਾਂਸਪੋਰਟ ਨਗਰ ਦੇ ਰਹਿਣ ਵਾਲੇ 13 ਸਾਲਾ ਲੜਕੇ ਉਨੈਸ ਖਾਨ ਦੀ ਆਪਣੇ ਦੋਸਤਾਂ ਨਾਲ ਜਨਮਦਿਨ ਦੀ ਪਾਰਟੀ ਦੌਰਾਨ ਅਚਾਨਕ ਗੋਲੀ ਚੱਲਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਦੇ ਪਰਿਵਾਰ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ"।

Advertisement

ਪੁਲੀਸ ਨੇ ਦੱਸਿਆ ਕਿ ਉਨ੍ਹਾਂ ਨੇ ਹਥਿਆਰ ਜ਼ਬਤ ਕਰ ਲਿਆ ਹੈ ਅਤੇ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੇ ਹਨ। ਸਥਾਨਕ ਪੁਲੀਸ ਅਨੁਸਾਰ, ਤ੍ਰਿਪਾਠੀ ਹਥਿਆਰ ਨਾਲ ਵੀਡੀਓ ਬਣਾ ਰਿਹਾ ਸੀ ਜਦੋਂ ਗੋਲੀ ਚੱਲ ਗਈ।

ਉਨੈਸ, ਸਟੈਲਾ ਮਾਰਿਸ ਸਕੂਲ ਦਾ ਸੱਤਵੀਂ ਜਮਾਤ ਦਾ ਵਿਦਿਆਰਥੀ, ਆਪਣੇ ਸਕੂਲ ਦੀ ਫੁੱਟਬਾਲ ਟੀਮ ਦਾ ਕਪਤਾਨ ਸੀ। ਉਸ ਦੇ ਪਰਿਵਾਰ ਵਿੱਚ ਉਸਦੀ ਮਾਂ, ਸਮਾ ਸਹਿਰੋਜ਼ ਅਤੇ ਇੱਕ ਵੱਡਾ ਭਰਾ ਹੈ। ਉਸਦੇ ਪਿਤਾ, ਜ਼ਮੀਰ ਖਾਨ ਨੇ ਕਿਹਾ ਕਿ ਉਹਨਾਂ ਦਾ ਪੁੱਤਰ ਰੋਜ਼ਾ ਰੱਖ ਰਿਹਾ ਸੀ ਅਤੇ ਪਾਰਟੀ ਵਿੱਚ ਨਹੀਂ ਜਾਣਾ ਚਾਹੁੰਦਾ ਸੀ, ਪਰ ਉਸਦੇ ਦੋਸਤਾਂ ਨੇ ਜ਼ੋਰ ਪਾਇਆ।

ਉਹਨਾਂ ਨੇ ਭਾਵੁਕ ਹੁੰਦਿਆਂ ਕਿਹਾ, ‘‘ਸਾਨੂੰ ਇੱਕ ਕਾਲ ਆਈ ਕਿ ਪਾਰਟੀ ਵਿੱਚ ਗੋਲੀ ਚੱਲੀ ਹੈ।’’ ਉਨ੍ਹਾਂ ਨੇ ਦੋਸ਼ ਲਾਇਆ ਕਿ ਇਹ ਗੋਲੀ ਅਚਾਨਕ ਨਹੀਂ ਚੱਲੀ ਸੀ ਅਤੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਪੁੱਤਰ ਨੂੰ ਕਿਸੇ ਬਾਲਗ ਨੇ ਉਸਦੇ ਮੱਥੇ ਦੇ ਵਿਚਕਾਰ ਗੋਲੀ ਮਾਰੀ ਹੈ। ਉਨੈਸ ਦੇ ਚਾਚਾ ਸਮੀਰ ਖਾਨ ਨੇ ਦੱਸਿਆ ਕਿ ਪਰਿਵਾਰ ਨੇ ਸ਼ੁਰੂ ਵਿੱਚ ਲੜਕੇ ਨੂੰ ਪਾਰਟੀ ਵਿੱਚ ਭੇਜਣ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਉਸ ਦਾ ਰੋਜ਼ਾ ਸੀ, ਪਰ ਉਸ ਦੇ ਦੋਸਤਾਂ ਨੇ ਭਰੋਸਾ ਦਿੱਤਾ ਕਿ ਉਹ ਉੱਥੇ ਰੋਜ਼ਾ ਖੋਲ੍ਹ ਸਕਦਾ ਹੈ।

Advertisement
×