DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Himachal Pradesh ਵਿੱਚ 109 ਸੜਕਾਂ ਬੰਦ; ਸੂਬੇ ਵਿੱਚ 22 ਅਗਸਤ ਤੱਕ ਮੀਂਹ ਪੈਣ ਦੀ ਪੇਸ਼ੀਨਗੋਈ

ਮੌਸਮ ਵਿਭਾਗ ਵੱਲੋਂ ਯੈਲੋ ਅਤੇ ਆਰੇਂਜ ਅਲਰਟ ਜਾਰੀ

  • fb
  • twitter
  • whatsapp
  • whatsapp
featured-img featured-img
ਹਿਮਾਚਲ ਪ੍ਰਦੇਸ਼ ਦੀਆਂ ਵਾਦੀਆਂ ਦੀ ਫਾਈਲ ਫੋਟੋ
Advertisement

ਭਾਰੀ ਮੀਂਹ ਕਾਰਨ ਨੁਕਸਾਨੇ ਜਾਣ ਤੋਂ ਬਾਅਦ ਪੂਰੇ ਹਿਮਾਚਲ ਪ੍ਰਦੇਸ਼ ਵਿੱਚ ਕੁੱਲ 109 ਸੜਕਾਂ ਬੰਦ ਪਈਆਂ ਹਨ, ਜਦੋਂ ਕਿ ਲਗਪਗ ਸੱਤ ਟਰਾਂਸਫਾਰਮਰ ਅਤੇ 216 ਪਾਣੀ ਦੀ ਸਪਲਾਈ ਯੋਜਨਾਵਾਂ ਵੀ ਪ੍ਰਭਾਵਿਤ ਹਨ।

ਸਟੇਟ ਐਮਰਜੈਂਸੀ ਅਪਰੇਸ਼ਨ ਸੈਂਟਰ ਦੇ ਅਨੁਸਾਰ, ਕੁੱਲ ਬੰਦ ਸੜਕਾਂ ਵਿੱਚੋਂ ਮੰਡੀ ਵਿੱਚ 43, ਕੁੱਲੂ ਵਿੱਚ 33, ਸਿਰਮੌਰ ਵਿੱਚ ਅੱਠ, ਸ਼ਿਮਲਾ ਵਿੱਚ ਸੱਤ, ਕਾਂਗੜਾ ਅਤੇ ਚੰਬਾ ਵਿੱਚ ਛੇ-ਛੇ, ਊਨਾ ਵਿੱਚ ਚਾਰ ਅਤੇ ਲਾਹੌਲ ਅਤੇ ਸਪੀਤੀ ਵਿੱਚ ਦੋ ਸੜਕਾਂ ਬੰਦ ਹਨ। ਇਸੇ ਤਰ੍ਹਾਂ, ਸਾਰੇ ਸੱਤ ਪ੍ਰਭਾਵਿਤ ਟਰਾਂਸਫਾਰਮਰ ਸ਼ਿਮਲਾ ਵਿੱਚ ਹਨ। ਇਸ ਤੋਂ ਇਲਾਵਾ, ਪਾਣੀ ਦੀ ਸਪਲਾਈ ਦੀਆਂ ਜਿਹੜੀਆਂ ਯੋਜਨਾਵਾਂ ਪ੍ਰਭਾਵਿਤ ਹਨ, ਉਨ੍ਹਾਂ ਵਿੱਚੋਂ ਕਰੀਬ 209 ਮੰਡੀ ਵਿੱਚ ਅਤੇ ਸੱਤ ਸ਼ਿਮਲਾ ਵਿੱਚ ਹਨ।

Advertisement

ਸੂਬੇ ਭਰ ਵਿੱਚ 22 ਅਗਸਤ ਤੱਕ ਭਾਰੀ ਮੀਂਹ ਜਾਰੀ ਰਹਿਣ ਦੀ ਪੇਸ਼ੀਨਗੋਈ ਕੀਤੀ ਗਈ ਹੈ, ਜਿਸ ਲਈ ਮੌਸਮ ਵਿਗਿਆਨ ਕੇਂਦਰ ਵੱਲੋਂ ਆਰੇਂਜ ਅਤੇ ਯੈਲੋ ਅਲਰਟ ਜਾਰੀ ਕੀਤੇ ਗਏ ਹਨ। 17 ਅਗਸਤ ਲਈ ਕਾਂਗੜਾ, ਮੰਡੀ, ਬਿਲਾਸਪੁਰ ਅਤੇ ਚੰਬਾ ਲਈ ਆਰੇਂਜ ਅਲਰਟ ਜਾਰੀ ਕੀਤੇ ਗਏ ਹਨ।

Advertisement

ਇਸ ਤੋਂ ਇਲਾਵਾ, ਸ਼ਿਮਲਾ, ਕੁੱਲੂ, ਸੋਲਨ, ਹਮੀਰਪੁਰ ਅਤੇ ਸਿਰਮੌਰ ਲਈ ਯੈਲੋ ਅਲਰਟ ਜਾਰੀ ਕੀਤੇ ਗਏ ਹਨ, ਜਿਸ ਕਾਰਨ ਦਿਨ ਭਰ ਅਲੱਗ-ਅਲੱਗ ਥਾਵਾਂ 'ਤੇ ਭਾਰੀ ਮੀਂਹ ਪੈ ਸਕਦਾ ਹੈ। ਸੂਬੇ ਦੇ ਬਾਕੀ ਹਿੱਸਿਆਂ ਵਿੱਚ ਵੀ ਹਲਕੇ ਤੋਂ ਦਰਮਿਆਨਾ ਮੀਂਹ ਪੈਣ ਦੀ ਉਮੀਦ ਹੈ।

ਆਉਣ ਵਾਲੇ ਕੁਝ ਦਿਨਾਂ ਵਿੱਚ ਸੂਬੇ ਦਾ ਵੱਧ ਤੋਂ ਵੱਧ ਤਾਪਮਾਨ 2ਡਿਗਰੀ ਸੈਲਸੀਅਸ ਤੋਂ 4ਡਿਗਰੀ ਸੈਲਸੀਅਸ ਤੱਕ ਡਿੱਗਣ ਦੀ ਸੰਭਾਵਨਾ ਹੈ। ਜਦਕਿ ਘੱਟੋ-ਘੱਟ ਤਾਪਮਾਨ ਆਮ ਰਹਿਣ ਦੀ ਉਮੀਦ ਹੈ।

Advertisement
×