ਜਬ ਪਿਆਰ ਕੀਆ ਤੋਂ ਡਰਨਾ ਕਿਆ.... : The Tribune India

ਜਬ ਪਿਆਰ ਕੀਆ ਤੋਂ ਡਰਨਾ ਕਿਆ....

ਜਬ ਪਿਆਰ ਕੀਆ ਤੋਂ ਡਰਨਾ ਕਿਆ....

ਚੇਨੱਈ, 10 ਸਤੰਬਰ

ਇਥੋਂ ਦੇ ਇਕ ਨੌਜਵਾਨ ਨੇ ਨਤੀਜੇ ਦੀ ਪ੍ਰਵਾਹ ਨਾ ਕਰਦਿਆਂ ਆਪਣੇ ਨਾਲ ਪਿਆਰ ਕਰਨ ਵਾਲੀ ਲੜਕੀ ਦੇ ਪਰਿਵਾਰ ਨਾਲ ਆਢਾ ਲੈ ਲਿਆ। ਇਸ ਲੜਕੀ ਦਾ ਕਿਸੇ ਹੋਰ ਲੜਕੇ ਨਾਲ ਵਿਆਹ ਹੋਣ ਜਾ ਰਿਹਾ ਸੀ ਤੇ ਲੜਕੀ ਨੇ ਆਪਣੇ ਨਾਲ ਪਿਆਰ ਕਰਨ ਵਾਲੇ ਲੜਕੇ ਨੂੰ ਕਿਹਾ ਕਿ ਉਹ ਉਸ ਨੂੰ ਵਿਆਹ ਸਮਾਗਮ ਵਿਚੋਂ ਹੀ ਲੈ ਜਾਵੇ। ਲੜਕਾ ਵਿਆਹ ਸਮਾਗਮ ’ਤੇ ਪੁੱਜਿਆ ਤੇ ਉਸ ਨੇ ਲਾੜੇ ਤੋਂ ਮੰਗਲਸੂਤਰ ਖੋਹ ਕੇ ਲੜਕੀ ਦੇ ਪਾਉਣ ਦੀ ਕੋਸ਼ਿਸ਼ ਕੀਤੀ। ਇਸ ਮੌਕੇ ਲੜਕੀ ਦੇ ਪਰਿਵਾਰ ਵਾਲਿਆਂ ਨੇ ਇਸ ਪ੍ਰੇਮੀ ਦੀ ਚੰਗੀ ਭੁਗਤ ਸੁਆਰੀ। ਇਸ ਮੌਕੇ ਪੁਲੀਸ ਨੂੰ ਵੀ ਸੱਦਿਆ ਗਿਆ ਜਿਨ੍ਹਾਂ ਮੁੱਢਲੀ ਜਾਂਚ ਵਿਚ ਪਾਇਆ ਕਿ ਦੋਵੇਂ ਲੜਕਾ ਲੜਕੀ ਚੇਨਈ ਦੇ ਪੰਜ ਤਾਰਾ ਹੋਟਲ ਵਿਚ ਇਕੱਠੇ ਕੰਮ ਕਰਦੇ ਹਨ ਤੇ ਆਪਸ ਵਿਚ ਪਿਆਰ ਕਰਦੇ ਹਨ। ਪੁਲੀਸ ਅਧਿਕਾਰੀ ਅਨੁਸਾਰ ਅੱਜ ਦਾ ਵਿਆਹ ਸਮਾਗਮ ਰੱਦ ਹੋ ਗਿਆ ਹੈ ਤੇ ਮੈਰਿਜ ਹਾਲ ਵਿਚ ਜਬਰੀ ਦਾਖਲ ਹੋਏ ਨੌਜਵਾਨ ਤੇ ਲੜਕੀ ਦੇ ਪਰਿਵਾਰ ਵਲੋਂ ਦੋਵਾਂ ਦਾ ਵਿਆਹ ਕਰਨ ਦੀ ਗੱਲਬਾਤ ਵੀ ਹੋਈ। ਇਸ ਸਬੰਧ ਵਿਚ ਪੁਲੀਸ ਨੇ ਹਾਲੇ ਕੋਈ ਕੇਸ ਦਰਜ ਨਹੀਂ ਕੀਤਾ। ਆਈਏਐੱਨਐੱਸ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਚੋਣਾਂ ਦੀ ਚਾਸ਼ਣੀ ’ਚ ਲਪੇਟਿਆ ਬਜਟ

ਚੋਣਾਂ ਦੀ ਚਾਸ਼ਣੀ ’ਚ ਲਪੇਟਿਆ ਬਜਟ

ਕਿਸਾਨ ਖੁਦਕੁਸ਼ੀਆਂ: ਕੌਮਾਂਤਰੀ ਵਰਤਾਰਾ

ਕਿਸਾਨ ਖੁਦਕੁਸ਼ੀਆਂ: ਕੌਮਾਂਤਰੀ ਵਰਤਾਰਾ

ਬਜਟ 2023 ਅਤੇ ਮੁਲਕ ਦੇ ਬੁਨਿਆਦੀ ਮੁੱਦੇ

ਬਜਟ 2023 ਅਤੇ ਮੁਲਕ ਦੇ ਬੁਨਿਆਦੀ ਮੁੱਦੇ

ਆਖ਼ਿਰ ਇਸ ਦਰਦ ਕੀ ਦਵਾ ਕਯਾ ਹੈ...

ਆਖ਼ਿਰ ਇਸ ਦਰਦ ਕੀ ਦਵਾ ਕਯਾ ਹੈ...

ਪਾਕਿਸਤਾਨ ਸਿਆਸੀ ਦੁਬਿਧਾ ਦੇ ਰਾਹ ’ਤੇ

ਪਾਕਿਸਤਾਨ ਸਿਆਸੀ ਦੁਬਿਧਾ ਦੇ ਰਾਹ ’ਤੇ

ਸ਼ਹਿਰ

View All