DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਿਰਤ ਨੂੰ ਸਿਜਦਾ

ਠੰਢ ਦੇ ਮੌਸਮ ਵਿੱਚ ਘਰੋਂ-ਘਰੀਂ ਅਖ਼ਬਾਰ ਸੁੱਟਣ ਵਾਲਾ ਮੁੰਡਾ ਇੱਕ ਦਿਨ ਮੀਂਹ ਪੈਂਦੇ ਵਿੱਚ ਵੀ ਅਖ਼ਬਾਰ ਵੰਡਦਾ ਫਿਰੇ। ਜਦੋਂ ਉਸ ਸਾਡੇ ਘਰ ਅਖ਼ਬਾਰ ਸੁੱਟੀ ਤਾਂ ਮੈਂ ਮੀਂਂਹ ਤੋਂ ਬਚਣ ਲਈ ਅੰਦਰੋਂ ਛਤਰੀ ਲਈ ਤੇ ਅਖ਼ਬਾਰ ਚੁੱਕਣ ਲਈ ਪੋਰਚ ਵਿੱਚ ਆ...

  • fb
  • twitter
  • whatsapp
  • whatsapp
Advertisement
ਠੰਢ ਦੇ ਮੌਸਮ ਵਿੱਚ ਘਰੋਂ-ਘਰੀਂ ਅਖ਼ਬਾਰ ਸੁੱਟਣ ਵਾਲਾ ਮੁੰਡਾ ਇੱਕ ਦਿਨ ਮੀਂਹ ਪੈਂਦੇ ਵਿੱਚ ਵੀ ਅਖ਼ਬਾਰ ਵੰਡਦਾ ਫਿਰੇ। ਜਦੋਂ ਉਸ ਸਾਡੇ ਘਰ ਅਖ਼ਬਾਰ ਸੁੱਟੀ ਤਾਂ ਮੈਂ ਮੀਂਂਹ ਤੋਂ ਬਚਣ ਲਈ ਅੰਦਰੋਂ ਛਤਰੀ ਲਈ ਤੇ ਅਖ਼ਬਾਰ ਚੁੱਕਣ ਲਈ ਪੋਰਚ ਵਿੱਚ ਆ ਗਿਆ। ਹੈਂਅ ! ਅਖ਼ਬਾਰ ਤਾਂ ਗਿੱਲਾ ਹੋ ਗਿਆ, ਮੈਂ ਤਲਖ਼ ਲਹਿਜ਼ੇ ਵਿੱਚ ਉਹ ਨੂੰ ਆਵਾਜ਼ ਮਾਰਦਿਆਂ ਕਿਹਾ, ‘‘ਓ ਕਾਕੇ ! ਦੇਖ ਕੇ ਨ੍ਹੀਂ ਸੁੱਟ ਸਕਦਾ ਅਖ਼ਬਾਰ ? ਸਾਰਾ ਅਖ਼ਬਾਰ ਗਿੱਲਾ ਹੋ ਗਿਆ।’’ ਮੇਰੀ ਆਵਾਜ਼ ਸੁਣ ਉਸ ਮੁੰਡੇ ਨੇ ਇੱਕਦਮ ਆਪਣੀ ਸਾਈਕਲ ਨੂੰ ਬਰੇਕ ਮਾਰੀ ਤੇ ਵਾਪਸ ਮੇਰੇ ਕੋਲ ਆ ਕੇ ਖਿਮਾ ਮੰਗਦਾ ਆਖਣ ਲੱਗਾ, ‘‘ਕੋਈ ਨ੍ਹੀਂ ਅੰਕਲ ਜੀ ਅੱਗੇ ਤੋਂ ਧਿਆਨ ਰਖੂੰਗਾ, ਤੁਸੀਂ ਆਹ ਦੂਜਾ ਅਖ਼ਬਾਰ ਲੈ ਲਵੋ।’’ ਉਸ ਦੀ ਨਰਮੀ ਦੇਖ ਮੇਰਾ ਗੁੱਸਾ ਇੱਕਦਮ ਉੱਡ ਗਿਆ। ਮੈਨੂੰ ਸ਼ਰਮਿੰਦਗੀ ਮਹਿਸੂਸ ਹੋਈ ਕਿ ਇਹ ਵਿਚਾਰਾ ਮੀਂਹ ਪੈਂਦੇ ਵਿੱਚ ਵੀ ਕਿਰਤ ਰਿਹੈੈ ਤੇ ਮੈਂ ਐਵੇਂ ਹੀ ਇਹਦੀ ਬੇਲੋੜੀ ਗ਼ਲਤੀ ਕੱਢ ਕੇ ਗੁੱਸਾ ਕਰ ਰਿਹਾਂ। ਮੈਂ ਇੱਕਦਮ ਪਛਤਾਵੇ ਨਾਲ ਕਿਹਾ, ‘‘ਕੋਈ ਨਾ ਬੇਟੇ ਮੈਂ ਇਸੇ ਅਖ਼ਬਾਰ ਨੂੰ ਸੁਕਾਉਣ ਤੋਂ ਬਾਅਦ ਪੜ੍ਹ ਲਊਂਗਾ।’’

ਇਉਂ ਇੱਕ ਦਿਨ ਫਿਰ, ਪੋਹ ਦੇ ਮਹੀਨੇੇ ਵਿੱਚ ਠਾਰੀ ਐਨੀ ਕਿ ਰਜਾਈ ’ਚ ਬੈਠੇ ਬੰਦੇ ਨੂੰ ਵੀ ਕਾਂਬਾ ਛਿੜੇ। ਉਸ ਦਿਨ ਸਵੇਰੇ ਉੱਠ ਕੇ ਮੈਂ ਜਿਉਂ ਹੀ ਘਰ ਦੇ ਗੇੇੇਟ ਦਾ ਕੁੰਡਾ ਖੋਲ੍ਹਿਆ ਤਾਂ ਦੇਖਿਆ ਕਿ ਧੁੰਦ ਬਹੁਤ ਸੰਘਣੀ ਸੀ। ਨੇੜੇ ਤੇੜੇ ਖੜ੍ਹਾ ਬੰਦਾ ਵੀ ਨਜ਼ਰ ਨਹੀਂ ਸੀ ਪੈਂਦਾ। ਮੈਂ ਸੋਚਿਆ ‘ਲੈ ਮਨਾ ਅੱਜ ਨ੍ਹੀਂ ਅਖ਼ਬਾਰ ਆਉਂਦਾ।’ ਇਹ ਸੋਚ ਸੋਚਦਾ ਜਦੋਂ ਮੈਂ ਕਮਰੇ ਵਿੱਚ ਵਾਪਸ ਗਿਆ ਤਾਂ ਪਿੱਛਿਓਂ ਪਟੱਕ...ਕ...ਕ ਦੀ ਆਵਾਜ਼ ਕੰਨੀ ਪਈ। ਲੋਈ ਦੀ ਬੁੱਕਲ ਮਾਰ ਮੈਂ ਮੁੜ ਬਾਹਰ ਗਿਆ ਤਾਂ ਪੋਰਚ ਵਿਚ ਅਖ਼ਬਾਰ ਪਿਆ ਸੀ। ਅਖ਼ਬਾਰ ਚੁੱਕਦਿਆਂ ਮੈਂ ਸੋਚ ਰਿਹਾ ਸਾਂ, ‘ਧੰਨ ਹੈ ਇਹ ਅਖ਼ਬਾਰ ਵੰਡਣ ਵਾਲਾ ਮੁੰਡਾ। ਠੰਢ ਤੇ ਧੁੰਦ ਦੀ ਪਰਵਾਹ ਕੀਤੇ ਬਿਨਾਂਂ ਆਪਣੀ ਡਿਊਟੀ ਨਿਭਾਅ ਰਿਹੈ।’ ਮੈਂ ਗਲੀ ਵਾਲਾ ਦਰਵਾਜ਼ਾ ਖੋਲ੍ਹਿਆ ਤਾਂ ਉਹ ਮੁੰਡਾ ਅਗਲੇ ਘਰਾਂ ’ਚ ਅਖ਼ਬਾਰ ਸੁੱਟ ਕੇ ਵਾਪਸ ਆ ਰਿਹਾ ਸੀ। ਉਸ ਨੂੰ ਰੋਕਦਿਆਂ ਮੈਂ ਕਿਹਾ, ‘‘ਕਾਕਾ ਐਨੀ ਠੰਢ ਹੈ, ਆਜਾ ਤੈਨੂੰ ਚਾਹ ਪਿਆਵਾਂ।’’ ‘‘ਨਹੀਂ ਅੰਕਲ ਜੀ, ਮੈਂ ਦੂਜੇ ਘਰਾਂ ਨੂੰ ਅਖ਼ਬਾਰ ਵੰਡਣ ਤੋਂ ਲੇਟ ਹੋ ਜਾਵਾਂਗਾ।’’ ਉਸ ਨੇ ਭੋਲੇ ਭਾਅ ਜੁਆਬ ਦਿੱਤਾ ਤੇ ਗਲੀ ਦੇ ਦੂਜੇ ਘਰਾਂ ’ਚ ਅਖ਼ਬਾਰ ਵੰਡਦਾ ਵੰਡਦਾ ਉਹ ਆਪਣੇ ਸਾਈਕਲ ਸਮੇਤ ਤੇਜ਼ੀ ਨਾਲ ਧੁੰਦ ’ਚ ਲੋਪ ਹੋ ਗਿਆ। ਕਿਰਤ ਦੇ ਉਸ ਮੁਸਜੱਮੇੇ ਨੂੰ ਸਿਜਦਾ ਕਰਦੇ ਨੇੇ ਮੈਂ ਉਹਦੇ ਜਾਂਦੇ ਦੀ ਪਿੱਠ ਨੂੰ ਸਲੂਟ ਮਾਰਿਆ।

Advertisement

ਸੰਪਰਕ: 94176-65241

Advertisement

Advertisement
×