DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਹੀਲੇ ਨਾਲ ਵਸੀਲਾ

ਇਹ ਵਾਕਿਆ ਜੁਲਾਈ 1999 ਦਾ ਹੈ। ਮੈਂ ਆਮ ਵਾਂਗ ਸਵੇਰੇ ਘਰੋਂ ਸੈਰ ਕਰਨ ਲਈ ਨਿਕਲਿਆ। ਜਦੋਂ ਜੀ ਟੀ ਰੋਡ ’ਤੇ ਪਹੁੰਚਿਆ ਤਾਂ ਮੈਨੂੰ ਤਿੰਨ ਵਿਅਕਤੀ ਖੜ੍ਹੇ ਦਿਸੇ ਅਤੇ ਇੱਕ ਜੀਪ ਗ਼ਲਤ ਸਾਈਡ ’ਤੇ ਖੜ੍ਹੀ ਸੀ। ਜੀਪ ਦਾ ਡਰਾਈਵਰ ਸਟੀਅਰਿੰਗ ’ਤੇ...

  • fb
  • twitter
  • whatsapp
  • whatsapp
Advertisement

ਇਹ ਵਾਕਿਆ ਜੁਲਾਈ 1999 ਦਾ ਹੈ। ਮੈਂ ਆਮ ਵਾਂਗ ਸਵੇਰੇ ਘਰੋਂ ਸੈਰ ਕਰਨ ਲਈ ਨਿਕਲਿਆ। ਜਦੋਂ ਜੀ ਟੀ ਰੋਡ ’ਤੇ ਪਹੁੰਚਿਆ ਤਾਂ ਮੈਨੂੰ ਤਿੰਨ ਵਿਅਕਤੀ ਖੜ੍ਹੇ ਦਿਸੇ ਅਤੇ ਇੱਕ ਜੀਪ ਗ਼ਲਤ ਸਾਈਡ ’ਤੇ ਖੜ੍ਹੀ ਸੀ। ਜੀਪ ਦਾ ਡਰਾਈਵਰ ਸਟੀਅਰਿੰਗ ’ਤੇ ਦੋਵੇਂ ਹੱਥ ਰੱਖ ਕੇ ਬੈਠਾ ਸੀ। ਉਨ੍ਹਾਂ ਤਿੰਨ ਵਿਅਕਤੀਆਂ ’ਚੋਂ ਇੱਕ ਦੇ ਮੱਥੇ ’ਤੇ ਸੱਟ ਲੱਗੀ ਹੋਈ ਸੀ ਅਤੇ ਖ਼ੂਨ ਵਗ ਰਿਹਾ ਸੀ। ਪੁੱਛਣ ’ਤੇ ਪਤਾ ਲੱਗਾ ਕਿ ਕੋਈ ਟਰੱਕ ਵਾਲਾ ਜੀਪ ਨੂੰ ਸਾਈਡ ਮਾਰ ਗਿਆ। ਉਨ੍ਹਾਂ ਦੇ ਦੱਸਣ ਮੁਤਾਬਿਕ ਕੋਈ ਬਹੁਤਾ ਨੁਕਸਾਨ ਨਹੀਂ ਹੋਇਆ ਸੀ, ਪਰ ਮੈਂ ਉਨ੍ਹਾਂ ਦੇ ਬਣਾਉਟੀ ਹਾਵ-ਭਾਵ ਸਮਝ ਨਾ ਸਕਿਆ ਤੇ ਘਟਨਾ ਦੀ ਬਹੁਤੀ ਡੂੰਘਾਈ ਤੱਕ ਨਾ ਗਿਆ ਅਤੇ ਸੈਰ ਕਰਨ ਲਈ ਅੱਗੇ ਨਿਕਲ ਗਿਆ।

ਜਦੋਂ ਮੈਂ ਪੌਣੇ ਘੰਟੇ ਬਾਅਦ ਵਾਪਸ ਆਇਆ ਤਾਂ ਉਹ ਤਿੰਨੇ ਵਿਅਕਤੀ ਜਾ ਚੁੱਕੇ ਸਨ, ਪਰ ਜੀਪ ਦਾ ਡਰਾਈਵਰ ਉਸੇ ਤਰ੍ਹਾਂ ਬੈਠਾ ਸੀ। ਮੈਂ ਨੇੜੇ ਜਾ ਕੇ ਦੇਖਿਆ ਕਿ ਡਰਾਈਵਰ ਬੇਸੁਰਤ ਸੀ। ਮੈਂ ਉਸ ਨੂੰ ਹਿਲਾਉਣ ਦੀ ਕੋਸ਼ਿਸ਼ ਕੀਤੀ। ਉਸ ਦਾ ਸਰੀਰ ਆਕੜਦਾ ਜਾਪ ਰਿਹਾ ਸੀ ਅਤੇ ਉਸ ਨੇ ਇੱਕ ਹਿਚਕੀ ਜਿਹੀ ਲਈ, ਜਿਸ ਤੋਂ ਉਸ ਦੇ ਜਿਊਂਦੇ ਹੋਣ ਦਾ ਅਹਿਸਾਸ ਹੋਇਆ। ਸੈਰ ਕਰਨ ਜਾ ਰਹੇ ਦੋ ਹੋਰ ਵਿਅਕਤੀਆਂ ਨੂੰ ਬੁਲਾ ਕੇ ਮੈਂ ਉਕਤ ਵਿਅਕਤੀ ਨੂੰ ਜੀਪ ਵਿੱਚੋਂ ਬਾਹਰ ਕੱਢਣ ’ਚ ਮਦਦ ਕਰਨ ਵਾਸਤੇ ਕਿਹਾ। ਉਨ੍ਹਾਂ ਵਿੱਚੋਂ ਇੱਕ ਵਿਅਕਤੀ ਭੱਜ ਕੇ ਨੇੜੇ ਦੇ ਘਰੋਂ ਮੰਜਾ ਲੈ ਆਇਆ। ਅਸੀਂ ਉਸ ਨੂੰ ਮੰਜੇ ਉੱਪਰ ਲਿਟਾ ਦਿੱਤਾ। ਉਸ ਦੇ ਜ਼ਖ਼ਮ ਤਾਂ ਕੋਈ ਨਜ਼ਰ ਨਹੀਂ ਸੀ ਆ ਰਿਹਾ। ਇੰਜ ਲੱਗਦਾ ਸੀ ਜਿਵੇਂ ਉਸ ਦੇ ਅੰਦਰੂਨੀ ਗੁੱਝੀ ਸੱਟ ਲੱਗੀ ਹੈ।

Advertisement

ਮੈਂ ਜਲਦੀ-ਜਲਦੀ ਪਿੰਡ ਵਾਲੇ ਆਰ ਐੱਮ ਪੀ ਡਾਕਟਰ ਨੂੰ ਬੁਲਾ ਲਿਆਇਆ। ਉਸ ਨੇ ਆਪਣੀ ਸੂਝ-ਬੂਝ ਅਨੁਸਾਰ ਇੱਕ ਦੋ ਟੀਕੇ ਲਾ ਕੇ ਮੁੱਢਲੀ ਸਹਾਇਤਾ ਦਿੱਤੀ। ਹੁਣ ਵੱਡੀ ਸਮੱਸਿਆ ਉਸ ਵਿਅਕਤੀ ਦੀ ਪਛਾਣ ਕਰਨ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦੇਣ ਦੀ ਸੀ। ਉਦੋਂ ਹਰ ਕਿਸੇ ਦੀ ਜੇਬ ਵਿੱਚ ਮੋਬਾਈਲ ਫੋਨ ਨਹੀਂ ਸਨ ਹੁੰਦੇ। ਮੈਂ ਉੱਥੇ ਹਾਜ਼ਰ ਮੈਂਬਰਾਂ ਦੀ ਮੌਜੂਦਗੀ ਵਿੱਚ ਉਸ ਦੀ ਜੇਬ ਵਿਚਲੇ ਕਾਗਜ਼ ਕੱਢ ਕੇ ਦੇਖੇ। ਉਨ੍ਹਾਂ ਕਾਗਜ਼ਾਂ ਵਿੱਚ ਇੱਕ ਜੇਬ ਡਾਇਰੀ ਵੀ ਸੀ, ਜਿਸ ਉੱਪਰ ਉਸ ਦਾ ਲੈਂਡਲਾਈਨ ਫੋਨ ਨੰਬਰ ਲਿਖਿਆ ਹੋਇਆ ਸੀ, ਪਰ ਸਮੱਸਿਆ ਇਹ ਸੀ ਕਿ ਉਸ ਨਾਲ ਕੋਈ ਕੋਡ ਨੰਬਰ ਨਹੀਂ ਸੀ। ਮੈਂ ਨੰਬਰ ਨੇੜੇ ਦੇ ਪੀ ਸੀ ਓ ਮਾਲਕ ਨੂੰ ਦੇ ਕੇ ਫੋਨ ਮਿਲਾਉਣ ਲਈ ਕਿਹਾ।

Advertisement

ਉਸ ਨੇ ਆਪਣੇ ਤਜਰਬੇ ਦੇ ਆਧਾਰ ’ਤੇ ਕੋਡ ਨੰਬਰ ਲੱਭ ਕੇ ਫੋਨ ਮਿਲਾ ਦਿੱਤਾ। ਨਤੀਜੇ ਵਜੋਂ ਮੈਂ ਉਨ੍ਹਾਂ ਦੇ ਘਰ ਦੇ ਮੈਂਬਰਾਂ ਨੂੰ ਸਾਰੀ ਸੂਚਨਾ ਦੇ ਦਿੱਤੀ। ਉਹ ਜਲਦੀ ਹੀ ਆਪਣੇ ਬੰਦੇ ਨੂੰ ਲੈ ਗਏ ਅਤੇ ਹਸਪਤਾਲ ਵਿੱਚ ਉਸ ਦਾ ਇਲਾਜ ਸ਼ੁਰੂ ਕਰਵਾ ਦਿੱਤਾ। ਨਤੀਜੇ ਵਜੋਂ ਉਸ ਵਿਅਕਤੀ ਦੀ ਜਾਨ ਬਚ ਗਈ। ਦਸ ਕੁ ਦਿਨ ਬਾਅਦ ਮੈਂ ਆਪਣੇ ਪਰਿਵਾਰਕ ਮੈਂਬਰ ਨੂੰ ਫੋਨ ਨੰਬਰ ਦਿੰਦਿਆਂ ਉਸ ਵਿਅਕਤੀ ਦਾ ਘਰ ਲੱਭ ਕੇ ਹਾਲ-ਚਾਲ ਪੁੱਛਣ ਲਈ ਕਿਹਾ। ਘਰ ਜਾਣ ’ਤੇ ਉਸ ਦੇ ਬਜ਼ੁਰਗ ਦਾਦੇ ਨੇ ਦੱਸਿਆ ਕਿ ਉਨ੍ਹਾਂ ਦੇ ਦੋ ਘਰਾਂ ਵਿੱਚ ਉਹ ਇਕੱਲਾ ਹੀ ਬੱਚਾ ਹੈ ਜੇਕਰ ਉਸ ਨੂੰ ਕੁਝ ਹੋ ਜਾਂਦਾ ਤਾਂ ਉਨ੍ਹਾਂ ਦੇ ਦੋ ਘਰਾਂ ਦਾ ਵਿੱਚ ਹਨੇਰਾ ਛਾ ਜਾਣਾ ਸੀ। ਉਸ ਨੇ ਦੱਸਿਆ ਕਿ ਉਨ੍ਹਾਂ ਦਾ ਬੱਚਾ ਕਿਰਾਏ ’ਤੇ ਟੈਕਸੀ ਚਲਾਉਂਦਾ ਹੈ ਅਤੇ ਕੁਝ ਅਣਪਛਾਣੇ ਵਿਅਕਤੀ ਰਾਤ ਦੇ ਪ੍ਰੋਗਰਾਮ ਲਈ ਉਸ ਦੀ ਗੱਡੀ ਕਿਰਾਏ ’ਤੇ ਕੇ ਲੈ ਕੇ ਗਏ ਸਨ, ਪਰ ਹਾਦਸਾ ਹੋਣ ’ਤੇ ਕਿਸੇ ਕਾਨੂੰਨੀ ਕਾਰਵਾਈ ਦੇ ਡਰੋਂ ਉਨ੍ਹਾਂ ਨੇ ਇਸ ਨੂੰ ਛੱਡ ਕੇ ਭੱਜਣ ਵਿੱਚ ਹੀ ਭਲਾਈ ਸਮਝੀ। ਖ਼ੈਰ, ਉਦੋਂ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਸੀ, ਪਰ ਇਲਾਜ ਚੱਲ ਰਿਹਾ ਸੀ।

ਇਨਸਾਨ ਦੀ ਜ਼ਿੰਦਗੀ ਵਿੱਚ ਕਈ ਮੁਸ਼ਕਿਲਾਂ ਆਉਂਦੀਆਂ ਹਨ। ਜੇਕਰ ਇਨਸਾਨ ਸੰਭਵ ਹੀਲੇ ਵਰਤ ਕੇ ਉਨ੍ਹਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੇ ਤਾਂ ਕੋਈ ਨਾ ਕੋਈ ਵਸੀਲਾ ਲੱਭ ਹੀ ਜਾਂਦਾ ਹੈ। ਜਿਵੇਂ ਇੱਕ ਨਿੱਕਾ ਜਿਹਾ ਹੀਲਾ ਭਾਵ ਫੋਨ ਕਾਲ ਮਨੁੱਖੀ ਜ਼ਿੰਦਗੀ ਬਚਾਉਣ ਦਾ ਵਸੀਲਾ ਹੋ ਨਿੱਬੜਿਆ।

ਸੰਪਰਕ: 62830-72611

Advertisement
×