ਹਵਾ ਦਾ ਰੁਖ਼ : The Tribune India

ਹਵਾ ਦਾ ਰੁਖ਼

ਹਵਾ ਦਾ ਰੁਖ਼

ਕੁਲਮਿੰਦਰ ਕੌਰ

ਕੁਲਮਿੰਦਰ ਕੌਰ

ਮਸ਼ਹੂਰ ਸ਼ਾਇਰ ਅਤੇ ਅਫਸਾਨਾਨਵੀਸ ਨਿਦਾ ਫਾਜ਼ਲੀ ਦਾ ਸ਼ਿਅਰ ਜ਼ਿਹਨ ਵਿਚ ਅਕਸਰ ਰਹਿੰਦਾ ਹੈ: ਅਪਨੀ ਮਰਜ਼ੀ ਸੇ ਕਹਾਂ, ਅਪਨੇ ਸਫ਼ਰ ਕੇ ਹਮ ਹੈਂ/ਰੁਖ਼ ਹਵਾਉਂ ਕਾ ਜਿਧਰ ਕਾ ਹੈ, ਉਧਰ ਕੇ ਹਮ ਹੈਂ।

ਮੇਰੇ ਵਰਗੀ ਤਬੀਅਤ ਦਾ ਮਾਰਿਆ ਹਰ ਇਨਸਾਨ ਇਸੇ ਨੂੰ ਜਿ਼ੰਦਗੀ ਦੀ ਸਚਾਈ ਮੰਨ ਲੈਂਦਾ ਹੈ, ਜਾਂ ਕਹਿ ਲਵੋ, ਜਿ਼ੰਦਗੀ ਜਿਵੇਂ ਚਲਾਈ ਜਾਵੇ, ਬੰਦਾ ਚੱਲੀ ਜਾਂਦਾ ਹੈ ਪਰ ਬਹੁਤ ਸਾਰੇ ਲੋਕ ਅਜਿਹੇ ਵੀ ਹਨ ਜੋ ਹਵਾ ਦਾ ਰੁਖ਼ ਬਦਲਣ ਦਾ ਟੀਚਾ ਰੱਖ ਕੇ ਜਿ਼ੰਦਗੀ ਦੇ ਸਫ਼ਰ ਦਾ ਰਸਤਾ ਨਾਪਦੇ ਹਨ। ਕੁਝ ਅਰਸਾ ਪਹਿਲਾਂ ਅਖ਼ਬਾਰ ਵਿਚ ਕਿਸੇ ਲੇਖਕ ਨੇ ਆਪਣੇ ਬਚਪਨ ਵੇਲੇ ਦੀ ਗ਼ੁਰਬਤ ਦਾ ਉਲੇਖ ਕਰਦਿਆਂ ਦੱਸਿਆ ਕਿ ਕਿਵੇਂ ਉਹਨੇ ਜਿ਼ੰਮੀਦਾਰ ਦੇ ਘਰ ਨੌਕਰੀ ਕਰ ਕੇ ਪੈਸੇ ਕਮਾਏ। ਉਹਦੇ ਮਾਲਕ ਨੇ ਕੌਲੀ ਅਤੇ ਗਲਾਸ ਦੇ ਕੇ ਹੁਕਮ ਦਿੱਤਾ ਕਿ ਹਰ ਵਾਰ ਖਾਣ ਪੀਣ ਤੋਂ ਬਾਅਦ ਉਸ ਆਲੇ ’ਚ ਰੱਖਣੇ ਹਨ। ਅੱਜ ਉਹ ਸ਼ਖ਼ਸ ਆਪਣੀ ਪੜ੍ਹੀ-ਲਿਖੀ ਜੀਵਨ ਸਾਥਣ ਨਾਲ ਖੁਸ਼ਹਾਲ ਜਿ਼ੰਦਗੀ ਮਾਣ ਰਿਹਾ ਹੈ ਅਤੇ ਸਾਹਿਤਕ ਖੇਤਰ ਨਾਲ ਜੁੜਿਆ ਹੋਇਆ ਹੈ।

ਉਸ ਦਿਨ ਇਹ ਮਿਸਾਲ ਪੜ੍ਹ ਕੇ ਆਪਣਾ ਆਪ ਬਹੁਤ ਨੀਵਾਂ ਜਾਪਿਆ ਤੇ ਵਧੀਆ ਹੋਸਟਲਾਂ ਵਿਚ ਪੜ੍ਹ ਕੇ ਹਾਸਲ ਕੀਤੀ ਕਾਮਯਾਬੀ ਵੀ ਫਿੱਕੀ ਪੈ ਗਈ ਲੱਗੀ। ਸਾਡੇ ਸਮਾਜਿਕ ਢਾਂਚੇ ਅੰਦਰ ਕਿਸੇ ਮਨੁੱਖ ਦੀ ਜਾਤ, ਧਰਮ, ਅਮੀਰੀ-ਗਰੀਬੀ ਤਾਂ ਉਸ ਦੇ ਜਨਮ ਤੋਂ ਹੀ ਤੈਅ ਹੋ ਜਾਂਦੀ ਹੈ ਜਿਸ ਵਿਚ ਉਸ ਦੀ ਕੋਈ ਮਰਜ਼ੀ, ਪਸੰਦ ਜਾਂ ਨਾ-ਪਸੰਦ ਸ਼ਾਮਲ ਨਹੀਂ ਹੁੰਦੀ। ਮਾਂ-ਬਾਪ ਬੱਚਿਆਂ ਨੂੰ ਜਨਮ ਤੋਂ ਹੀ ਹਰ ਸੰਭਾਵੀ ਸੁੱਖ-ਸਹੂਲਤ ਦੇਣ ਦੀ ਕੋਸ਼ਿਸ਼ ਕਰਦੇ ਹਨ, ਇਹ ਵੱਖਰੀ ਗੱਲ ਹੈ ਕਿ ਕਿਸੇ ਨੂੰ ਰੰਗਦਾਰ ਗੁਬਾਰਿਆਂ ਨਾਲ ਸਜਿਆ ਝੂਲਣਾ ਮਿਲਦਾ ਹੈ ਤੇ ਕਿਸੇ ਨੂੰ ਰੁੱਖ ਦੀ ਟਾਹਣੀ ਨਾਲ ਬੰਨ੍ਹੇ ਕੱਪੜੇ ਦਾ ਝੂਲਾ। ਰੋਜ਼ੀ-ਰੋਟੀ ਕਮਾ ਰਹੇ ਮਾਪੇ ਆਪਣੇ ਜਿਗਰ ਦੇ ਟੋਟੇ ਨੂੰ ਸਮੇਂ ਸਮੇਂ ਝੂਲਾ ਝੁਲਾ ਜਾਂਦੇ ਹਨ।

ਕੁਦਰਤ ਨੇ ‘ਕੋਇ ਨ ਕਿਸ ਹੀ ਜੇਹਾ ਉਪਾਇਆ॥’ ਦੇ ਸਿਧਾਂਤ ’ਤੇ ਹਰ ਇਨਸਾਨ ਨੂੰ ਕਿਸੇ ਵੱਖਰੀ ਪ੍ਰਤਿਭਾ ਤੇ ਗੁਣਾਂ ਨਾਲ ਨਿਵਾਜਿਆ ਹੈ ਪਰ ਇਸ ਦੀ ਉਪਲਬਧੀ ’ਤੇ ਕਰ ਗੁਜ਼ਰਨ ਦਾ ਜਜ਼ਬਾ ਤਾਂ ਮਨ ਹੀ ਪੈਦਾ ਕਰਦਾ ਹੈ। ਟੀਵੀ ਚੈਨਲ ’ਤੇ ਚਲਦੇ ਸੰਗੀਤ ਮੁਕਾਬਲੇ ਵਿਚ ਅਕਸਰ ਗਰੀਬੀ ਰੇਖਾ ਤੋਂ ਹੇਠਾਂ ਜੀਵਨ ਜੀਅ ਰਹੇ ਮੁਕਾਬਲਾਕਾਰ ਆਪਣੀ ਪ੍ਰਤਿਭਾ ਨਿਖਾਰ ਕੇ ਜੇਤੂ ਬਣ ਉਭਰਦੇ ਹਨ; ਹਾਲ ਹੀ ’ਚ ਬੂਟ ਪਾਲਿਸ਼ ਕਰਨ ਵਾਲਾ ਨੌਜਵਾਨ ਸੂਫੀ ਗਾਇਕ ਦੇ ਤੌਰ ’ਤੇ ਵਿਜੇਤਾ ਸਨੀ ਹਿੰਦੋਸਤਾਨੀ ਐਲਾਨ ਹੋਇਆ ਹੈ।

ਮੇਰੇ ਘਰ ਕੰਮ ਕਰਨ ਵਾਲੀ ਔਰਤ ਪਿੰਡ ਗਈ ਤਾਂ ਉਸ ਦੀ ਭੂਆ ਦੀ ਲੜਕੀ ਕੰਮ ਕਰਕੇ ਜਾਂਦੀ ਰਹੀ। ਉਹਨੂੰ ਫਰਨ ਫਰਨ ਪੰਜਾਬੀ ਬੋਲਦਿਆਂ ਸੁਣ ਕੇ ਮੈਂ ਦੰਗ ਰਹਿ ਗਈ; ਇਸ ਤਬਕੇ ਨਾਲ ਹਿੰਦੀ ਵਿਚ ਗੱਲ ਕਰਨ ਸਮੇਂ ਮੈਨੂੰ ਦਿੱਕਤ ਆਉਂਦੀ ਹੈ। ਪੁੱਛਣ ’ਤੇ ਪਤਾ ਲੱਗਿਆ ਕਿ ਉਹ ਪਿੰਡ ਦੇ ਸਕੂਲ ਵਿਚ ਨੌਵੀਂ ਜਮਾਤ ਵਿਚ ਪੜ੍ਹਦੀ ਹੈ। ਮੈਂ ਸਵਾਲ ਕੀਤਾ, “ਤੈਨੂੰ ਘਰ ਦੇ ਪੜ੍ਹਾ ਰਹੇ ਆ, ਜਾਂ ਤੇਰਾ ਮਨ ਵੀ ਹੈ।” ਉਸ ਦੇ ਪ੍ਰਤੀਕਰਮ ਨੇ ਮੇਰਾ ਦਿਲ-ਦਿਮਾਗ ਸੁੰਨ ਕਰ ਦਿੱਤਾ; ਕਹਿੰਦੀ, “ਆਂਟੀ ਸਾਡੇ ਘਰਾਂ ’ਚ ਇੱਦਾਂ ਨਹੀਂ ਹੁੰਦਾ। ਮਾਂ-ਬਾਪ ਨਹੀਂ ਚਾਹੁੰਦੇ। ਮੈਂ ਅੱਜ ਬੋਲ ਦਿਆਂ ਤਾਂ ਹਟਾ ਲੈਣਗੇ। ਇਹ ਤਾਂ ਮੇਰੀ ਇੱਛਾ ਤੇ ਜਿ਼ੱਦ ਹੈ ਬਸ। ਮੈਂ ਮੈਥ ਦੀ ਟਿਊਸ਼ਨ ਪੜ੍ਹ ਕੇ ਸਿੱਧਾ ਤੁਹਾਡੇ ਵੱਲ ਆ ਰਹੀ ਹਾਂ। ਹੁਣ ਤੁਸੀਂ ਮੈਨੂੰ ਪਾਣੀ ਪਿਲਾ ਦਿਉ, ਫਟਾਫਟ ਕੰਮ ਕਰਾਂ ਤੇ ਜਾਵਾਂ, ਕੱਲ੍ਹ ਮੇਰਾ ਪੇਪਰ ਹੈ, ਜਾ ਕੇ ਤਿਆਰੀ ਕਰਾਂ।”

ਇੱਕ ਦਿਨ ਬੜੀ ਖੁਸ਼ ਪਰ ਥੱਕੀ ਹੋਈ ਸੀ। ਉਸ ਨੇ ਦੱਸਿਆ, “ਅੱਜ ਸਾਡਾ ਮੈਚ ਸੀ। ਮੈਂ ਰੱਸਾਕਸ਼ੀ ਟੀਮ ਦੀ ਕੈਪਟਨ ਆਂ। ਅਸੀਂ ਜਿ਼ਲ੍ਹਾ ਪੱਧਰ ’ਤੇ ਜਿੱਤ ਗਏ ਆਂ, ਹੁਣ ਅੱਗੇ ਜਾਵਾਂਗੇ।” ਇਸ ਉਮਰ ਵਿਚ ਇਸ ਕੁੜੀ ਦੀ ਮੁਸ਼ੱਕਤ ਕਰਦਿਆਂ ਅਤੇ ਹਾਲਾਤ ਨਾਲ ਜੂਝਦਿਆਂ ਆਪਣੀ ਮੰਜ਼ਿਲ ਪਾ ਲੈਣ ਦੀ ਕੋਸ਼ਿਸ਼ ਵਿਚ ਮੇਰੀ ਲੜਕੀ ਦੀਆਂ ਉਪਲਬਧੀਆਂ ਮਹਿਜ਼ ਸੁੱਖ-ਸਹੂਲਤਾਂ ਦੀ ਉਪਜ ਪ੍ਰਤੀਤ ਹੋ ਰਹੀਆਂ ਸਨ। ਜਦੋਂ ਮੇਰੀ ਕੁੜੀ ਦਾ ਪੇਪਰ ਹੁੰਦਾ ਤਾਂ ਘਰ ਅੰਦਰ ਕਰਫਿਊ ਵਾਲੀ ਹਾਲਤ ਹੁੰਦੀ। ਰਾਤ ਲਾਈਟ ਚਲੀ ਜਾਣੀ ਤਾਂ ਸਾਰੀ ਰਾਤ ਪੱਖੀ ਝੱਲਣੀ। ... ਤੇ ਇਹ ਕੁੜੀ ਇੱਕ ਕਮਰੇ ਵਾਲੇ ਘਰ ਦੇ ਕਿਸੇ ਕੋਨੇ ਵਿਚ ਬੈਠੀ ਪੜ੍ਹਾਈ ਕਰਦੀ ਹੈ!

ਦੇਖਿਆ ਜਾਵੇ ਤਾਂ ਜਿ਼ੰਦਗੀ ਦੇ ਅਸਲ ਹੀਰੋ ਇਹੀ ਹਨ ਜੋ ਅਵਾਮ ਦੀ ਦੌੜ ’ਚੋਂ ਪਰੇ ਰਹਿ ਕੇ ਵੀ ਖਰੇ ਉਤਰਦੇ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਤੀਜੇ ਵਿਚ ਭੱਠੇ ’ਤੇ ਕੰਮ ਕਰਨ ਵਾਲੇ ਮਜ਼ਦੂਰ ਦੀ ਲੜਕੀ ਮੈਰਿਟ ’ਚ ਆਈ ਜੋ ਸਵੇਰੇ ਪੜ੍ਹ ਕੇ ਸ਼ਾਮ ਨੂੰ ਮਾਂ-ਬਾਪ ਨਾਲ ਮਜ਼ਦੂਰੀ ਕਰਦੀ ਹੈ। ਉਸ ਦੇ ਆਈਏਐੱਸ ਅਫਸਰ ਬਣਨ ਦੇ ਸੁਪਨੇ ਹਨ। ਗੁਰਬਤ ਅਤੇ ਹਾਲਾਤ ਨਾਲ ਜੂਝਦੇ ਸਮਾਜ ਦੇ ਇਨ੍ਹਾਂ ਬਾਸ਼ਿੰਦਿਆਂ ਦਾ ਦਿਲ-ਦਿਮਾਗ ਵੀ ਬਾਗ਼ੀ ਹੋ ਕੇ ਸਵਾਲ ਕਰਦਾ ਹੈ: ਸਾਡੇ ਬਚਪਨ ਦੇ ਦੁਖਾਂਤ ਲਈ ਕੌਣ ਜਿ਼ੰਮੇਵਾਰ ਹੈ? ਰੱਬ ਜਾਂ ਨਿਜ਼ਾਮ? ਇਹ ਸਵਾਲ ਕੋਈ ਬਹੁਤਾ ਔਖਾ ਨਹੀਂ ਪਰ ਸਲਾਮ ਹੈ, ਇਸ ਸਿਦਕਵਾਨ ਤੇ ਮਿਹਨਤਕਸ਼ ਵਰਗ ਨੂੰ ਸਲਾਮ ਜਿਨ੍ਹਾਂ ਜ਼ਲਾਲਤ ਦੇ ਹਨੇਰੇ ਨੂੰ ਅਨੋਖੀ ਰੋਸ਼ਨੀ ਨਾਲ ਜਗਮਗਾਇਆ ਅਤੇ ਸਫਲਤਾ ਦੇ ਸਿਖਰ ਛੂਹਣ ਦਾ ਮਾਣ ਹਾਸਿਲ ਕੀਤਾ। ਜਿ਼ੰਦਗੀ ਦੇ ਸ਼ਾਹ ਅਸਵਾਰ ਉਹੀ ਹਨ ਜੋ ਹਵਾ ਦਾ ਰੁਖ਼ ਬਦਲ ਦੇਣ।
ਸੰਪਰਕ: 98156-52272

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਜਰਾਤ ਵਿਚ ਚੋਣ ਪਿੜ ਭਖਿਆ

ਗੁਜਰਾਤ ਵਿਚ ਚੋਣ ਪਿੜ ਭਖਿਆ

ਮੁਲਕ ਨਾਲ ਕਦਮ ਤਾਲ ਦਾ ਤਰੱਦਦ

ਮੁਲਕ ਨਾਲ ਕਦਮ ਤਾਲ ਦਾ ਤਰੱਦਦ

ਅਵੱਲੜੇ ਦਰਦ ਲਿਬਾਸ ਦੇ

ਅਵੱਲੜੇ ਦਰਦ ਲਿਬਾਸ ਦੇ

2024 ਦੀਆਂ ਚੋਣਾਂ ਲਈ ਭਾਜਪਾ ਦੀ ਰਣਨੀਤੀ

2024 ਦੀਆਂ ਚੋਣਾਂ ਲਈ ਭਾਜਪਾ ਦੀ ਰਣਨੀਤੀ

ਕਾਗਜ਼ੀ ਆਜ਼ਾਦੀ ਅਤੇ ਗੁਲਾਮੀ ਦੀਆਂ ਜੜ੍ਹਾਂ

ਕਾਗਜ਼ੀ ਆਜ਼ਾਦੀ ਅਤੇ ਗੁਲਾਮੀ ਦੀਆਂ ਜੜ੍ਹਾਂ

ਐੱਸਵਾਈਐੱਲ: ਪਾਣੀਆਂ ਦੀ ਵੰਡ ’ਚ ਵਿਤਕਰਾ

ਐੱਸਵਾਈਐੱਲ: ਪਾਣੀਆਂ ਦੀ ਵੰਡ ’ਚ ਵਿਤਕਰਾ

ਮੁੱਖ ਖ਼ਬਰਾਂ

ਭਗਵੰਤ ਮਾਨ ਸਰਕਾਰ ਨੇ ਭਾਰੀ ਬਹੁਮਤ ਨਾਲ ਜਿੱਤਿਆ ਭਰੋਸਗੀ ਮਤਾ; ਪੰਜਾਬ ਵਿਧਾਨ ਸਭਾ ਸੈਸ਼ਨ ਸਮਾਪਤ

ਭਗਵੰਤ ਮਾਨ ਸਰਕਾਰ ਨੇ ਭਾਰੀ ਬਹੁਮਤ ਨਾਲ ਜਿੱਤਿਆ ਭਰੋਸਗੀ ਮਤਾ; ਪੰਜਾਬ ਵਿਧਾਨ ਸਭਾ ਸੈਸ਼ਨ ਸਮਾਪਤ

ਕਾਂਗਰਸ ਤੇ ਭਾਜਪਾ ਰਹੀਆਂ ਗ਼ੈਰਹਾਜ਼ਰ; 93 ਵਿਧਾਇਕਾਂ ਨੇ ਮਤੇ ਹੱਕ ਵਿੱਚ...

ਪੰਜਾਬ ਸਰਕਾਰ ਜਲਦੀ ਭਰੇਗੀ 990 ਫਾਇਰਮੈਨਾ ਤੇ 326 ਡਰਾਈਵਰਾਂ ਦੀਆਂ ਆਸਾਮੀਆਂ

ਪੰਜਾਬ ਸਰਕਾਰ ਜਲਦੀ ਭਰੇਗੀ 990 ਫਾਇਰਮੈਨਾ ਤੇ 326 ਡਰਾਈਵਰਾਂ ਦੀਆਂ ਆਸਾਮੀਆਂ

ਕੈਬਨਿਟ ਮੰਤਰੀ ਨਿੱਜਰ ਨੇ ਦਿੱਤੀ ਜਾਣਕਾਰੀ; ਮੀਂਹ ਜਾਂ ਵਾਇਰਸ ਕਾਰਨ ਫਸਲ...

ਗੁਰਦੁਆਰਾ ਪੰਜਾ ਸਾਹਿਬ ’ਚ ਬੇਅਦਬੀ; ਸਿੱਖ ਭਾਈਚਾਰੇ ਵਿੱਚ ਰੋਸ

ਗੁਰਦੁਆਰਾ ਪੰਜਾ ਸਾਹਿਬ ’ਚ ਬੇਅਦਬੀ; ਸਿੱਖ ਭਾਈਚਾਰੇ ਵਿੱਚ ਰੋਸ

ਫ਼ਿਲਮ ਅਮਲੇ ਨੇ ਜੋੜੇ ਪਹਿਨ ਕੇ ਗੁਰਦੁਆਰਾ ਕੰਪਲੈਕਸ ’ਚ ਸ਼ੂਟਿੰਗ ਕੀਤੀ; ...

ਭਾਰਤੀ ਹਵਾਈ ਖੇਤਰ ਤੋਂ ਲੰਘਦੇ ਈਰਾਨੀ ਜਹਾਜ਼ ’ਚ ਬੰਬ ਦੀ ਸੂਚਨਾ ਮਗਰੋਂ ਸੁਰੱਖਿਆ ਏਜੰਸੀਆਂ ਹੋਈਆਂ ਚੌਕਸ

ਭਾਰਤੀ ਹਵਾਈ ਖੇਤਰ ਤੋਂ ਲੰਘਦੇ ਈਰਾਨੀ ਜਹਾਜ਼ ’ਚ ਬੰਬ ਦੀ ਸੂਚਨਾ ਮਗਰੋਂ ਸੁਰੱਖਿਆ ਏਜੰਸੀਆਂ ਹੋਈਆਂ ਚੌਕਸ

ਪੰਜਾਬ ਅਤੇ ਜੋਧਪੁਰ ਏਅਰਬੇਸ ਤੋਂ ਭਾਰਤੀ ਫੌਜ ਦੇ ਲੜਾਕੂ ਜਹਾਜ਼ਾਂ ਨੇ ਕੀ...

ਹਰਿਆਣਾ ਦੇ ਆਦਮਪੁਰ ਹਲਕੇ ਸਣੇ 6 ਸੂਬਿਆਂ ਦੀ 7 ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣ ਦਾ ਐਲਾਨ; 3 ਨਵੰਬਰ ਨੂੰ ਪੈਣਗੀਆਂ ਵੋਟਾਂ

ਹਰਿਆਣਾ ਦੇ ਆਦਮਪੁਰ ਹਲਕੇ ਸਣੇ 6 ਸੂਬਿਆਂ ਦੀ 7 ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣ ਦਾ ਐਲਾਨ; 3 ਨਵੰਬਰ ਨੂੰ ਪੈਣਗੀਆਂ ਵੋਟਾਂ

ਨਾਮਜ਼ਦਗੀਆਂ 7 ਅਕਤੂਬਰ ਤੋਂ ਹੋਣਗੀਆਂ ਸ਼ੁਰੂ; 6 ਨਵੰਬਰ ਨੂੰ ਆਉਣਗੇ ਨਤੀਜ...

ਸ਼ਹਿਰ

View All