DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸ਼ੁਕਰ ਕਿਉਂ ਨਾ ਮਨਾਵਾਂ ?

ਮੈਂ ਸੰਨ 1973 ਵਿੱਚ ਸਰਕਾਰੀ ਹਾਇਰ ਸੈਕੰਡਰੀ ਸਕੂਲ ਬਨੂੜ, ਜ਼ਿਲ੍ਹਾ ਪਟਿਆਲਾ (ਹੁਣ ਜ਼ਿਲ੍ਹਾ ਮੁਹਾਲੀ) ਤੋਂ ਗਿਆਰ੍ਹਵੀਂ ਜਮਾਤ ਪਾਸ ਕੀਤੀ ਸੀ। ਹੋਰਨਾਂ ਅਧਿਆਪਕਾਂ ਤੋਂ ਇਲਾਵਾ ਸ੍ਰੀ ਹਰਅਵਤਾਰ ਸਿੰਘ ਮੇਰੇ ਅਧਿਆਪਕ ਸਨ। ਉਹ ਰੋਹਬਦਾਰ ਤੇ ਯੋਗ ਅਧਿਆਪਕ ਹੋਣ ਦੇ ਨਾਲ ਨਾਲ ਦਲੇਰ...

  • fb
  • twitter
  • whatsapp
  • whatsapp
Advertisement

ਮੈਂ ਸੰਨ 1973 ਵਿੱਚ ਸਰਕਾਰੀ ਹਾਇਰ ਸੈਕੰਡਰੀ ਸਕੂਲ ਬਨੂੜ, ਜ਼ਿਲ੍ਹਾ ਪਟਿਆਲਾ (ਹੁਣ ਜ਼ਿਲ੍ਹਾ ਮੁਹਾਲੀ) ਤੋਂ ਗਿਆਰ੍ਹਵੀਂ ਜਮਾਤ ਪਾਸ ਕੀਤੀ ਸੀ। ਹੋਰਨਾਂ ਅਧਿਆਪਕਾਂ ਤੋਂ ਇਲਾਵਾ ਸ੍ਰੀ ਹਰਅਵਤਾਰ ਸਿੰਘ ਮੇਰੇ ਅਧਿਆਪਕ ਸਨ। ਉਹ ਰੋਹਬਦਾਰ ਤੇ ਯੋਗ ਅਧਿਆਪਕ ਹੋਣ ਦੇ ਨਾਲ ਨਾਲ ਦਲੇਰ ਆਗੂ ਅਤੇ ਚੰਗੇ ਬੁਲਾਰੇ ਵੀ ਸਨ।

ਸਬੱਬ ਇਹ ਬਣਿਆ ਕਿ ਉੱਚ ਸਿੱਖਿਆ ਪ੍ਰਾਪਤ ਕਰਨ ਉਪਰੰਤ ਮੈਨੂੰ ਇਸੇ ਸਕੂਲ ਵਿੱਚ ਪੜ੍ਹਾਉਣ ਦਾ ਮੌਕਾ ਮਿਲਿਆ। ਇਸੇ ਸਮੇਂ ਦੌਰਾਨ ਮੇਰਾ ਵਿਆਹ ਮਨਜੀਤ ਕੌਰ ਨਾਲ ਹੋ ਗਿਆ। ਉਹ ਵੀ ਇੱਕ ਅਧਿਆਪਕਾ ਹਨ। ਸੰਨ 1986 ਵਿੱਚ ਚਰਚਾ ਹੋਈ ਕਿ ਚੰਡੀਗੜ੍ਹ ਜਲਦੀ ਹੀ ਪੰਜਾਬ ਨੂੰ ਦਿੱਤਾ ਜਾ ਰਿਹਾ ਹੈ। ਪੰਜਾਬ ਵਿੱਚ ਕੰਮ ਕਰਦੇ ਮੁਲਾਜ਼ਮਾਂ, ਖ਼ਾਸਕਰ ਅਧਿਆਪਕਾਂ ਵਿੱਚ ਚੰਡੀਗੜ੍ਹ ਵਿੱਚ ਡੈਪੂਟੇਸ਼ਨ ’ਤੇ ਬਦਲੀ ਲਈ ਹੋੜ ਲੱਗ ਗਈ। ਕਾਫ਼ੀ ਅਧਿਆਪਕ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਲੈ ਲਏ ਗਏ। ਮੈਂ ਵੀ ਇਸ ਸਮੇਂ ਚੰਡੀਗੜ੍ਹ ਪਹੁੰਚ ਗਿਆ। ਪਰ ਚੰਡੀਗੜ੍ਹ ਪੰਜਾਬ ਨੂੰ ਨਹੀਂ ਦਿੱਤਾ ਗਿਆ।

Advertisement

ਕੁਝ ਦਿਨਾਂ ਬਾਅਦ ਮੇਰੀ ਪਤਨੀ ਦੀ ਡੈਪੂਟੇਸ਼ਨ ਰਾਹੀਂ ਬਦਲੀ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਹੋ ਗਈ, ਪਰ ਇਹ ਆਰਡਰ ਸਬੰਧਿਤ ਜ਼ਿਲ੍ਹਾ ਸਿੱਖਿਆ ਅਧਿਕਾਰੀ (ਡੀ ਈ ਓ) ਵੱਲੋਂ ਸਹੀ ਪੈਣ ਉਪਰੰਤ ਹੀ ਲਾਗੂ ਹੋਣੇ ਸਨ।

Advertisement

ਉਸ ਸਮੇਂ ਮੇਰੇ ਅਧਿਆਪਕ ਹਰਅਵਤਾਰ ਸਿੰਘ ਪਟਿਆਲਾ ਵਿੱਚ ਡੀ ਈ ਓ ਸਨ। ਡੀ ਈ ਓ ਦਫ਼ਤਰ ਉਦੋਂ ਸ਼ੇਰਾਂ ਵਾਲਾ ਗੇਟ ਪਟਿਆਲਾ ਵਿੱਚ ਸੀ। ਮੈਂ ਇਸ ਉਮੀਦ ਨਾਲ ਪਟਿਆਲਾ ਚਲਾ ਗਿਆ ਕਿ ਝੱਟ ਹੀ ਕੰਮ ਕਰਵਾ ਕੇ ਆ ਜਾਵਾਂਗਾ। ਜਦੋਂ ਨੌਂ ਵਜੇ ਸਵੇਰੇ ਮੈਂ ਉੱਥੇ ਪਹੁੰਚਿਆ ਤਾਂ ਹਰਅਵਤਾਰ ਸਿੰਘ ਪਹਿਲਾਂ ਹੀ ਆਪਣੇ ਦਫ਼ਤਰ ਬੈਠੇ ਸਨ। ਉਹ ਸਮੇਂ ਦੇ ਬਹੁਤ ਪਾਬੰਦ ਸਨ।

ਮੈਂ ਉਨ੍ਹਾਂ ਦੇ ਚਪੜਾਸੀ ਨੂੰ ਮਿਲਣ ਲਈ ਆਖਿਆ। ਉਸ ਦਾ ਜਵਾਬ ਸੀ ਕਿ ਡੀ ਈ ਓ ਸਾਹਿਬ 11 ਵਜੇ ਤੋਂ ਬਾਅਦ ਮਿਲਣਗੇ। ਉਦੋਂ ਦਫ਼ਤਰਾਂ ’ਚ ਜਾਲੀ ਵਾਲੇ ਦਰਵਾਜ਼ੇ ਨਹੀਂ ਸਨ ਹੁੰਦੇ। ਚਿਕਾਂ ਲਗਾਈਆਂ ਜਾਂਦੀਆਂ ਸਨ। ਜਦੋਂ ਚਪੜਾਸੀ ਜਾਂ ਦਫ਼ਤਰ ਦੇ ਹੋਰ ਕਰਮਚਾਰੀ ਬਾਹਰੋਂ ਅੰਦਰ ਜਾਂ ਅੰਦਰੋਂ ਬਾਹਰ ਜਾਂਦਾ ਸੀ ਤਾਂ ਚਿਕ ਵਿੱਚੋਂ ਝਾਤ ਪੈ ਜਾਂਦੀ ਸੀ। ਇੱਕ ਪਾਸੇ ਤੋਂ ਦਫ਼ਤਰ ਅੰਦਰ ਝਾਕਿਆ ਜਾ ਸਕਦਾ ਸੀ। ਡੀ ਈ ਓ ਸਾਹਿਬ ਦੀ ਕੁਰਸੀ ਸਾਹਮਣੇ ਲੱਗੀ ਹੋਈ ਸੀ।

ਮੈਂ ਇਸ ਆਸ ਵਿੱਚ ਉਨ੍ਹਾਂ ਦੇ ਦਰਵਾਜ਼ੇ ਦੇ ਬਾਹਰ ਖੜ੍ਹਾ ਰਿਹਾ ਕਿ ਸ਼ਾਇਦ ਚਿੱਕ ਉੱਠਣ ਸਮੇਂ ਉਹ ਮੈਨੂੰ ਦੇਖ ਕੇ, ਪਛਾਣ ਕੇ ਬੁਲਾ ਲੈਣਗੇ ਅਤੇ ਮੇਰਾ ਕੰਮ ਜਲਦੀ ਹੋ ਜਾਵੇਗਾ। ਜਿੰਨੇ ਉਹ ਸਮੇਂ ਦੇ ਪਾਬੰਦ ਸਨ ਓਨੇ ਹੀ ਸਖ਼ਤ ਵੀ। ਤਾਹੀਓਂ ਤਾਂ ਕੋਈ ਕਰਮਚਾਰੀ ਜਾਂ ਚਪੜਾਸੀ ਉਨ੍ਹਾਂ ਨੂੰ ਮੇਰੇ ਬਾਰੇ ਨਹੀਂ ਦੱਸ ਸਕਿਆ। 11 ਵੱਜਣ ਵਾਲੇ ਸਨ, ਮੇਰੀ ਆਸ ਵਧ ਗਈ ਪਰ ਪਤਾ ਲੱਗਿਆ ਕਿ 11 ਵਜੇ ਸਟਾਫ ਦੀ ਮੀਟਿੰਗ ਰੱਖ ਲਈ ਗਈ ਹੈ। ਸਟਾਫ ਦਫ਼ਤਰ ਅੰਦਰ ਜਾਣਾ ਸ਼ੁਰੂ ਹੋ ਗਿਆ। ਅਚਾਨਕ ਉਹ ਬਾਹਰ ਨਿਕਲੇ ਅਤੇ ਬਾਥਰੂਮ ਵੱਲ ਚਲੇ ਗਏ।

ਮੈਂ ਦਫ਼ਤਰੀ ਕਮਰੇ ਦੇ ਦਰਵਾਜ਼ੇ ਵੱਲ ਹੋ ਗਿਆ ਤਾਂ ਜੋ ਅੰਦਰ ਵੜਨ ਤੋਂ ਪਹਿਲਾਂ ਮੈਂ ਉਨ੍ਹਾਂ ਦੇ ਮੱਥੇ ਲੱਗ ਜਾਵਾਂ। ਮੈਨੂੰ ਵੇਖ ਉਹ ਨਾਲ ਹੀ ਆਪਣੇ ਦਫ਼ਤਰ ਅੰਦਰ ਲੈ ਗਏ। ਮੇਰਾ ਹਾਲ-ਚਾਲ ਤੇ ਕੰਮ ਪੁੱਛਿਆ ਅਤੇ ਤੁਰੰਤ ਹੀ ਅਰਜ਼ੀ ਸਬੰਧਿਤ ਕਰਮਚਾਰੀ ਨੂੰ ਫੜਾ ਕੇ ਮੀਟਿੰਗ ਤੋਂ ਬਾਅਦ ਜਲਦੀ ਆਰਡਰਾਂ ’ਤੇ ਸਹੀ ਪਾਉਣ ਬਾਰੇ ਆਖ ਦਿੱਤਾ।

ਸਮਾਂ ਆਪਣੀ ਚਾਲ ਚਲਦਾ ਗਿਆ। ਮੈਂ ਅਧਿਆਪਕ ਤੋਂ ਈ ਸੀ ਐੱਸ ਅਧਿਕਾਰੀ ਬਣ ਗਿਆ। ਸਾਲ 2015 ਵਿੱਚ ਮੈਨੂੰ ਡੀ ਈ ਆਈ (ਸਕੂਲਾਂ) ਲਗਾ ਦਿੱਤਾ ਗਿਆ। ਡੀ ਈ ਓਜ਼ ਦੀ ਪਹਿਲੀ ਮੀਟਿੰਗ ਵਿੱਚ ਸਾਹਮਣੇ ਬੈਠੇ 23 ਡੀ ਈ ਓਜ਼ (ਸੈਕੰਡਰੀ), 23 ਡੀ ਈ ਓਜ਼ (ਪ੍ਰਾਇਮਰੀ) ਅਤੇ ਡੀ ਈ ਓਜ਼ ਰੈਂਕ ਦੇ 12-13 ਡਿਪਟੀ/ਅਸਿਸਟੈਂਟ ਡਾਇਰੈਕਟਰਾਂ ਨੂੰ ਹਦਾਇਤਾਂ ਦਿੰਦਿਆਂ ਮੈਨੂੰ ਉਪਰੋਕਤ ਵਾਕਿਆ ਯਾਦ ਆਇਆ ਕਿ ਕਿਵੇਂ ਮੈਂ ਇਕ ਡੀ ਈ ਓ ਨੂੰ ਮਿਲਣ ਲਈ ਘੰਟਿਆਂ ਬੱਧੀ ਵਿਰਲਾਂ ਵਿੱਚੋਂ ਝਾਕਦਾ ਰਿਹਾ।

ਸਹਿਜ ਸੁਭਾਅ ਹੀ ਮੇਰੇ ਅੰਦਰੋਂ ਆਵਾਜ਼ ਆਈ ‘ਮੈਂ ਕਿਉਂ ਨਾ ਸ਼ੁਕਰ ਕਰਾਂ ਉਸ ਪ੍ਰਮਾਤਮਾ ਦਾ।’ ਨਾਲ ਹੀ ਮੀਟਿੰਗ ਵਿੱਚ ਬੈਠੇ ਅਧਿਕਾਰੀਆਂ ਅਤੇ ਡੀ ਈ ਓਜ਼ ਨੂੰ ਸਲਾਹ ਦਿੱਤੀ ‘‘ਆਪਣੇ ਕੰਮ ਦੇ ਨਾਲ-ਨਾਲ, ਥੋੜ੍ਹੀ-ਥੋੜ੍ਹੀ ਦੇਰ ਬਾਅਦ ਮਿਲਣ ਆਏ ਲੋਕਾਂ ਅਤੇ ਅਧਿਆਪਕਾਂ ਨੂੰ ਮਿਲ ਲਿਆ ਕਰੋ, ਜ਼ਿਆਦਾ ਉਡੀਕ ਨਾ ਕਰਵਾਇਆ ਕਰੋ।’’

ਸੰਪਰਕ: 94171-53819

Advertisement
×