DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜਦੋਂ ਘੜੀ ਵੇਚਣੀ ਪਈ

ਜ਼ਿੰਦਗੀ ਵਿੱਚ ਕਦੀ ਕਦੀ ਅਜਿਹਾ ਵਕਤ ਆਉਂਦਾ ਹੈ ਜਦੋਂ ਦੋਸਤੀ ਖਾਤਰ ਤੁਹਾਨੂੰ ਕੁਝ ਗਵਾਉਣਾ ਪੈ ਸਕਦਾ ਹੈ। ਅਜਿਹੀ ਹੀ ਇਕ ਸੱਚੀ ਘਟਨਾ ਦਾ ਜ਼ਿਕਰ ਸਾਂਝਾ ਕਰਨ ਲੱਗਾ ਹਾਂ। ਗੱਲ 20ਵੀਂ ਸਦੀ ਦੇ ਆਖ਼ਰੀ ਦਹਾਕੇ ਦੀ ਹੈ। ਮੈਂ ਸਟੇਟ ਕਾਲਜ ਆਫ਼...

  • fb
  • twitter
  • whatsapp
  • whatsapp
Advertisement

ਜ਼ਿੰਦਗੀ ਵਿੱਚ ਕਦੀ ਕਦੀ ਅਜਿਹਾ ਵਕਤ ਆਉਂਦਾ ਹੈ ਜਦੋਂ ਦੋਸਤੀ ਖਾਤਰ ਤੁਹਾਨੂੰ ਕੁਝ ਗਵਾਉਣਾ ਪੈ ਸਕਦਾ ਹੈ। ਅਜਿਹੀ ਹੀ ਇਕ ਸੱਚੀ ਘਟਨਾ ਦਾ ਜ਼ਿਕਰ ਸਾਂਝਾ ਕਰਨ ਲੱਗਾ ਹਾਂ। ਗੱਲ 20ਵੀਂ ਸਦੀ ਦੇ ਆਖ਼ਰੀ ਦਹਾਕੇ ਦੀ ਹੈ। ਮੈਂ ਸਟੇਟ ਕਾਲਜ ਆਫ਼ ਐਜੂਕੇਸ਼ਨ ਪਟਿਆਲਾ ਵਿੱਚ ਬੀ. ਐੱਡ ਕਰਦਾ ਸੀ। ਮੇਰਾ ਇਕ ਦੋਸਤ ਸੀ ਜੱਸੀ ਜਸਪਾਲ, ਜਿਸ ਨੂੰ ਗਾਉਣ-ਵਜਾਉਣ ਦਾ ਵਾਹਵਾ ਸ਼ੌਕ ਸੀ। ਉਸ ਦੀ ਆਵਾਜ਼ ਵੀ ਸੁਰੀਲੀ ਸੀ। ਉਹ ਕਾਲਜ ਦੇ ਹਰ ਛੋਟੇ ਵੱਡੇ ਪ੍ਰੋਗਰਾਮ ’ਤੇ ਕੋਈ ਨਾ ਕੋਈ ਪੇਸ਼ਕਾਰੀ ਜ਼ਰੂਰ ਦਿੰਦਾ। ਮੇਰਾ ਇਕ ਹੋਰ ਦੋਸਤ ਸੀ ਕੁਲਦੀਪ ਰਾਜੇਵਾਲ, ਉਸ ਨੂੰ ਗਾਣੇ ਲਿਖਣ ਦਾ ਸ਼ੌਕ ਸੀ। ਮੈਂ ਅਕਸਰ ਅਖ਼ਬਾਰਾਂ ਲਈ ਛੋਟਾ-ਮੋਟਾ ਕੁਝ ਲਿਖਦਾ ਸਾਂ ਤੇ ਕਦੇ ਕਦੇ ਕੋਈ ਗੀਤ ਲਿਖ ਲਿਆ ਕਰਦਾ ਸਾਂ। ਇਕੱਠੇ ਪੜ੍ਹਦੇ ਹੋਣ ਸਦਕਾ ਅਸੀਂ ਤਿੰਨੋਂ ਹੀ ਚੰਗੇ ਮਿੱਤਰ ਬਣ ਗਏ ਸਾਂ। ਉਸ ਵਕਤ ਮੈਂ ਪੰਜਾਬੀ ਯੂਨੀਵਰਸਿਟੀ ਦੇ ਭਾਈ ਵੀਰ ਸਿੰਘ ਹੋਸਟਲ ’ਚ ਰਹਿੰਦਾ ਸਾਂ, ਜਦਕਿ ਰਾਜੇਵਾਲੀਆ ਸਟੇਟ ਕਾਲਜ ਦੇ ਹੋਸਟਲ ’ਚ ਤੇ ਜੱਸੀ ਅਰਬਨ ਐਸਟੇਟ ਰਹਿੰਦਾ ਦੀ। ਮੈਂ ਤੇ ਕੁਲਦੀਪ ਕਦੇ ਕਦਾਈਂ ਰਾਤ ਜੱਸੀ ਕੋਲ ਠਹਿਰ ਜਾਇਆ ਕਰਦੇ। ਰਾਤ ਨੂੰ ਅਸੀਂ ਬਹੁਤ ਮਸਤੀ ਕਰਦੇ ਤੇ ਰੱਜ ਕੇ ਗੱਪਾਂ ਮਾਰਦੇ। ਜੱਸੀ ਦੇ ਫਲੈਟ ਨੇੜੇ ਮੁੱਖ ਸੜਕ ’ਤੇ ਇਕ ਬਾਬੇ ਦਾ ਢਾਬਾ ਹੋਇਆ ਕਰਦਾ ਸੀ, ਜਿੱਥੇ ਅਸੀਂ ਰਾਤ ਨੂੰ ਖਾਣਾ ਖਾਣ ਜਾਇਆ ਕਰਦੇ ਸਾਂ।

ਅਸੀਂ ਜਦੋਂ ਵੀ ਇਕੱਠੇ ਹੋਣਾ ਤਾਂ ਜੱਸੀ ਦੀ ਕੈਸੇਟ ਰਿਕਾਰਡ ਕਰਵਾਉਣ ਦੀਆਂ ਵਿਉਂਤਾਂ ਬੁਣਨ ਲਗਦੇ, ਪਰ ਕੈਸੇਟ ਰਿਕਾਰਡ ਕਰਵਾਉਣ ਵਾਸਤੇ ਪੈਸੇ ਕਿੱਥੋਂ ਆਉਣ ? ਅਸੀਂ ਹਰ ਹੀਲੇ ਪੈਸਿਆਂਂ ਦਾ ਜੁਗਾੜ ਕਰਨ ਦਾ ਤਰੀਕਾ ਲੱਭਦੇ ਰਹਿੰਦੇ। ਸਾਨੂੰ ਇਹ ਸੀ ਕਿ ਇਕ ਵਾਰ ਕੈਸੇਟ ਆ ਜਾਵੇ ਫਿਰ ਸਭ ਧੋਣੇ ਧੋਤੇ ਜਾਣਗੇ।

Advertisement

ਅਖੀਰ ਇੱਕ ਦਿਨ ਅਸੀਂ ਕੈਸੇਟ ਕਢਵਾਉਣ ਲਈ ਪਟਿਆਲਾ ਤੋਂ ਲੁਧਿਆਣਾ ਦੀ ਬੱਸ ਫੜ ਲਈ। ਕਈ ਰਿਕਾਰਡਿੰਗ ਕੰਪਨੀਆਂ ਦੇ ਦਫ਼ਤਰਾਂ ’ਚ ਚੱਕਰ ਮਾਰੇ। ਉਦੋਂ ਗਾਣਿਆਂ ਦੀ ਰਿਕਾਰਡਿੰਗ ਅੱਜ ਵਾਂਗ ਨਹੀਂ ਹੁੰਦੀ ਸੀ ਤੇ ਜ਼ਿਆਦਾਤਰ ਰਿਕਾਰਡਿੰਗ ਕੰਪਨੀਆਂ ਦੇ ਸਟੂਡੀਓ ਲੁਧਿਆਣਾ ਵਿੱਚ ਜਾਂ ਦਿੱਲੀ ’ਚ ਹੀ ਸਨ। ਧੱਕੇ ਧੁੱਕੇ ਖਾਣ ਮਗਰੋਂ ਅਸੀਂ ਇੱਕ ਕੰਪਨੀ ਨਾਲ ਚਾਰ ਹਜ਼ਾਰ ਰੁਪਏ ’ਚ ਗੱਲ ਪੱਕੀ ਕਰ ਲਈ। ਉਸ ਸਮੇਂ ਚਾਰ ਹਜ਼ਾਰ ਰੁਪਏ ਜੋੋੜਨੇ ਅੱਜ ਦੇ ਚਾਰ ਲੱਖ ਵਾਂਗ ਹੀ ਸੀ ਤੇ ਵਿਦਿਆਰਥੀ ਜੀਵਨ ’ਚ ਇਹ ਰਕਮ ਇਕੱਠੀ ਕਰਨੀ ਕੋਈ ਖਾਲਾ ਜੀ ਦਾ ਵਾੜਾ ਨਹੀਂ। ਬਾਕੀ ਘਰੋਂ ਅਸੀਂ ਸਾਰੇ ਠੀਕ ਠਾਕ ਹੀ ਸਾਂ, ਜਿਸ ਕਰਕੇ ਕਿਸੇ ਵਿੱਚ ਵੀ ਏਨੀ ਗੁੰਜਾਇਸ਼ ਨਹੀਂ ਸੀ ਕਿ ਕੋਈ ਇਕੱਲਾ ਚਾਰ ਹਜ਼ਾਰ ਦੇ ਦਿੰਦਾ ਤੇ ਅਸੀ ਕੈਸੇਟ ਕਢਵਾ ਸਕਦੇ।

Advertisement

ਵਾਪਸ ਆ ਕੇ ਸਲਾਹ ਕੀਤੀ ਕਿ ਅਸੀਂ ਆਪਣੇ ਇੱਕ ਹੋਰ ਮਿੱਤਰ ਨਾਲ ਰਲ ਕੇ ਹਜ਼ਾਰ ਹਜ਼ਾਰ ਰੁਪਏ ਦੀ ਸਾਂਝ ਪਾ ਕੇ ਕੈਸੇਟ ਕਢਵਾ ਲਵਾਂਗੇ। ਕੈਸੇਟ ’ਚ ਕੁੱਲ ਅੱਠ ਗਾਣੇ ਫਾਈਨਲ ਕੀਤੇ ਗਏ, ਜਿਨ੍ਹਾਂ ’ਚ ਦੋ ਗਾਣੇ ਕੁਲਦੀਪ ਰਾਜੇਵਾਲੀਆ ਦੇ, ਦੋ ਜੱਸੀ ਜਸਪਾਲ ਦੇ, ਦੋ ਮੇਜਰ ਜ਼ੀਰਕਪੁਰੀ ਦੇ ਤੇ ਦੋ ਮੇਰੇ ਸਨ। ਅਸੀਂ ਪੈਸੇ ਇਕੱਠੇ ਕੀਤੇ ਤੇ ਕੰਪਨੀ ਕੋਲ ਗਏ। ਰਿਕਾਰਡਿੰਗ ਪਿੱਛੋਂ ਕੈਸੇਟ ਦਾ ਟਾਈਟਲ ਗਾਣਾ ‘ਹਾਣ ਦਾ ਮੁੰਡਾ’ ਵੀ ਅਸੀਂ ਖੁਦ ਸਿਲੈਕਟ ਕੀਤਾ। ਕੈਸੇਟ ਦਾ ਕੰਮ ਔਖੇ-ਸੌਖੇ ਨੇਪਰੇ ਚੜ੍ਹ ਗਿਆ। ਸਾਰੇ ਗਾਣੇ ਰਿਕਾਰਡ ਹੋ ਗਏ ਪਰ ਜਦੋਂ ਕੈਸੇਟ ਰਿਲੀਜ਼ ਕਰਨ ਦਾ ਸਮਾਂ ਆਇਆ ਤਾਂ ਕੰਪਨੀ ਵਾਲੇ ਹੋਰ ਪੈਸੇ ਮੰਗਣ ਲੱਗ ਪਏ। ਅਸੀਂ ਤਾਂ ਪਹਿਲਾਂ ਹੀ ਬੜਾ ਔਖਾ ਜੁਗਾੜ ਲਾ ਕੇ ਚਾਰ ਹਜ਼ਾਰ ਦਿੱਤਾ ਸੀ। ਚਲੋ ਕੁਲਦੀਪ ਰਾਜੇਵਾਲ ਨੇ ਹਿੰਮਤ ਕੀਤੀ ਤੇ 650 ਰੁਪਏ ਦੀ ਆਪਣੀ ਗੁੱਟ ਦੀ ਘੜੀ ਵੇਚ ਕੇ ਕੰਪਨੀ ਨੂੰ ਪੈਸੇ ਦਿੱਤੇ ਤਾਂ ਜਾ ਕੇ ਕੰਪਨੀ ਨੇ ਕੈਸੇਟ ਰਿਲੀਜ਼ ਕੀਤੀ ਪਰ ਬਦਕਿਸਮਤੀ ਨੂੰ ਕੈਸੇਟ ਫਲਾਪ ਹੋ ਗਈ ਤੇ ਸਾਡੀਆਂ ਆਸਾਂ ’ਤੇ ਪਾਣੀ ਫਿਰ ਗਿਆ। ਭਾਵੇਂ ਇਸ ਕੈਸੇਟ ਨੂੰ ਸਰੋਤਿਆਂ ਤੋਂ ਬਾਹਲਾ ਹੁੰਗਾਰਾ ਨਹੀਂ ਸੀ ਮਿਲਿਆ ਪਰ ਇਸ ਨੇ ਜੱਸੀ ਲਈ ਭਵਿੱਖ ਦੇ ਰਾਹ ਜ਼ਰੂਰ ਖੋਲ੍ਹ ਦਿੱਤੇ। ਫੇਰ ਮਾਰਕੀਟ ’ਤੇ ਜੱਸੀ ਦੀਆਂ ਕਈ ਕੈਸੇਟਾਂ ਆਈਆਂ, ਜੋ ਸੁਪਰ ਡੁਪਰ ਹਿੱਟ ਵੀ ਹੋਈਆਂ। ਜੱਸੀ ਦੀ ਵਾਹਵਾ ਚੜ੍ਹਾਈ ਵੀ ਹੋਈ। ਅੱਜ ਜਦੋਂ ਬੀਤਿਆ ਸਮਾਂ ਯਾਦ ਆਉਂਦਾ ਹੈ ਤਾਂ ਉਸ ਸਮੇਂ ਦੋਸਤੀ ਖਾਤਰ ਘੜੀ ਵੇਚੇ ਜਾਣ ਦਾ ਵਾਕਿਆ ਗਹਿਰੀ ਦੋਸਤੀ ਦੀ ਬਾਤ ਪਾਉਂਦਾ ਨਜ਼ਰ ਆਉਂਦਾ ਹੈ।

ਸੰਪਰਕ: 76967-54669

Advertisement
×