DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜਦੋਂ ਮੈਂ ਡੁੱਬਣ ਤੋਂ ਬਚਿਆ

ਮੈਂ ਸਤੰਬਰ 1966 ਵਿਂੱਚ ਜਦੋਂ ਗਿਆਰਾਂ ਸਾਲ ਦਾ ਸੀ, ਇੱਕ ਦਿਨ ਢੱਕ ਵਿੱਚ ਮੱਝਾਂ ਚਰਾ ਰਿਹਾ ਸੀ। ਅਗਲੇ ਦਿਨ ਸਾਡਾ ਸਾਇੰਸ ਦਾ ਪੇਪਰ ਹੋਣਾ ਸੀ। ਪੇਪਰ ਦੀ ਤਿਆਰੀ ਲਈ ਮੇਰਾ ਇੱਕ ਜਮਾਤੀ ਹਰਮਿੰਦਰ ਉਰਫ ਮਿੰਦੀ, ਜੋ ਸਾਡੇ ਪਿੰਡ ਦਾ ਦੋਹਤਾ...

  • fb
  • twitter
  • whatsapp
  • whatsapp
Advertisement

ਮੈਂ ਸਤੰਬਰ 1966 ਵਿਂੱਚ ਜਦੋਂ ਗਿਆਰਾਂ ਸਾਲ ਦਾ ਸੀ, ਇੱਕ ਦਿਨ ਢੱਕ ਵਿੱਚ ਮੱਝਾਂ ਚਰਾ ਰਿਹਾ ਸੀ। ਅਗਲੇ ਦਿਨ ਸਾਡਾ ਸਾਇੰਸ ਦਾ ਪੇਪਰ ਹੋਣਾ ਸੀ। ਪੇਪਰ ਦੀ ਤਿਆਰੀ ਲਈ ਮੇਰਾ ਇੱਕ ਜਮਾਤੀ ਹਰਮਿੰਦਰ ਉਰਫ ਮਿੰਦੀ, ਜੋ ਸਾਡੇ ਪਿੰਡ ਦਾ ਦੋਹਤਾ ਸੀ, ਮੇਰੇ ਕੋਲੋਂ ਜਨਰਲ ਸਾਇੰਸ ਦੀ ਕਾਪੀ ਲੈਣ ਆਇਆ। ਸਾਡੀਆਂ ਮੱਝਾਂ ਟੋਭੇ ਦੇ ਵਿਚਕਾਰ ਪਹੁੰਚ ਗਈਆਂ ਸਨ। ਮੈਂ ਮਿੰਦੀ ਨੂੰ ਇੰਤਜ਼ਾਰ ਕਰਨ ਲਈ ਕਿਹਾ ਅਤੇ ਮੈਂ ਵੀ ਮੱਝਾਂ ਪਿੱਛੇ ਟੋਭੇ ਵਿੱਚ ਜਾ ਵੜਿਆ ਕਿਉਂਕਿ ਟੋਭਾ ਬਹੁਤਾ ਡੂੰਘਾ ਨਹੀਂ ਸੀ, ਪਰ ਟੋਭੇ ਦੇ ਅੱਧ-ਵਿਚਕਾਰ ਇੱਕ ਟੋਆ ਪੁੱਟਿਆ ਹੋਇਆ ਸੀ, ਜਿਸ ਬਾਰੇ ਮੈਨੂੰ ਪਤਾ ਨਹੀਂ ਸੀ। ਮੈਂ ਟੋਭੇ ਵਿਚਲੇ ਉਸ ਟੋਏ ਵਿੱਚ ਡਿੱਗ ਗਿਆ ਅਤੇ ਕਦੇ ਮੈਂ ਪਾਣੀ ਦੇ ਥੱਲੇ ਅਤੇ ਕਦੇ ਉੱਤੇ ਆਉਂਦਾ ਰਿਹਾ। ਕੁਝ ਦੇਰ ਬਾਅਦ ਇੱਕ ਔਰਤ ਅਤੇ ਉਸ ਦੀ ਸੱਸ ਜਾ ਰਹੀਆਂ ਸਨ ਤਾਂ ਮਿੰਦੀ ਨੇ ਉਨ੍ਹਾਂ ਨੂੰ ਮੇਰੇ ਬਾਰੇ ਦੱਸਿਆ। ਉਨ੍ਹਾਂ ਬੀਬੀਆਂ ਨੇ ਮੇਰੇ ਘਰ, ਜੋ ਉੱਥੋਂ 200 ਗਜ਼ ਦੂਰ ਸੀ, ਇਸ ਘਟਨਾ ਬਾਰੇ ਸੁਨੇਹਾ ਭੇਜਿਆ ਅਤੇ ਮੈਨੂੰ ਬਚਾਉਣ ਲਈ ਰੌਲਾ ਪਾਇਆ। ਮੇਰੇ ਮਾਤਾ ਜੀ ਦੌੜੇ ਆਏ ਅਤੇ ਮੈਨੂੰ ਬਚਾਉਣ ਲਈ ਟੋਭੇ ਵਿੱਚ ਵੜਨ ਲੱਗੇ। ਉੱਥੇ ਇਕੱਠੀਆਂ ਹੋਈਆਂ ਔਰਤਾਂ ਨੇ ਉਨ੍ਹਾਂ ਨੂੰ ਇਹ ਕਹਿੰਦਿਆਂ ਰੋਕੀ ਰੱਖਿਆ, ‘ਤੂੰ ਵੀ ਡੁੱਬ ਜਾਏਂਗੀ’। ਹਾਲਾਂਕਿ, ਮੇਰੀ ਮਾਂ ਵਿਰਲਾਪ ਕਰਦੀ ਕਹਿ ਰਹੀ ਸੀ ਕਿ ਆਪਣੇ ਪੁੱਤ ਨੂੰ ਮਰਦਿਆਂ ਦੇਖਣ ਨਾਲੋਂ ਪਹਿਲਾਂ ਉਹ ਮਰ ਜਾਣਾ ਚਾਹੁੰਦੀ ਹੈ। ਸਾਡੇ ਪਿੰਡ ਦੇ ਅੱਧੇ ਨੌਜਵਾਨ ਅਤੇ ਆਦਮੀ ਤੈਰਨਾ ਜਾਣਦੇ ਸਨ ਪਰ ਔਰਤਾਂ ਜਾਂ ਲੜਕੀਆਂ ਬਿਨਾਂ ਕਿਸੇ ਨੂੰ ਇਸ ਘਟਨਾ ਬਾਰੇ ਪਤਾ ਨਾ ਲੱਗਿਆ। ਬੀਬੀਆਂ ਦਾ ਵਿਰਲਾਪ ਸੁਣ ਕੇ ਟੋਭੇ ਤੋਂ 200 ਗਜ਼ ਦੂਰ ਮਸੀਤ ਕੋਲ ਪੱਠੇ ਲੈਣ ਆਈਆਂ ਔਰਤਾਂ ਰੌਲਾ ਪਾਉਣ ਲੱਗੀਆਂ। ਮੈਂ ਸੱਜੇ ਹੱਥ ਨਾਲ ਖੱਬੀ ਬਾਂਹ ’ਤੇ ਚੂੰਢੀ ਵੱਢ ਕੇ ਦੇਖਿਆ ਕਿ ਮਰ ਗਿਆ ਜਾਂ ਅਜੇ ਜਿਊਂਦਾ ਹਾਂ। ਥੋੜ੍ਹੀ ਦੇਰ ਬਾਅਦ ਜੱਗੇ ਨਾਂ ਦੇ ਆਦਮੀ ਨੂੰ ਰੌਲਾ ਸੁਣਿਆ ਤਾਂ ਉਸ ਨੇ ਟੋਭੇ ਦੀ ਬਜਾਏ ਮਸੀਤ ਕੋਲ ਜਾ ਕੇ ਰੌਲਾ ਪਾਉਣ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਔਰਤਾਂ ਨੇ ਦੱਸਿਆ ਕਿ ਸਾਨੀ (ਸੁਲਤਾਨ ਸਿੰਘ) ਬਾਬੇ ਕੇ ਘਰ ਕੋਲ ਸ਼ਾਇਦ ਸੱਪ ਆਉਣ ਕਾਰਨ ਪਿਆ ਰੌਲਾ ਸੁਣ ਕੇ ਅਸੀਂ ਰੌਲਾ ਪਾਇਆ ਹੈ। ਫਿਰ ਜੱਗਾ ਉੱੱਥੇ ਭੱਜਿਆ ਆਇਆ ਅਤੇ ਉਸ ਨੂੰ ਜਦੋਂ ਮੇਰੇ ਡੁੱਬਣ ਬਾਰੇ ਪਤਾ ਲੱਗਾ ਤਾਂ ਉਸ ਨੇ ਮੈਨੂੰ ਟੋਭੇ ’ਚੋਂ ਜੂੜੇ ਤੋਂ ਫੜ ਕੇ ਬਾਹਰ ਕੱਢਿਆ। ਬਾਹਰ ਆਉਣ ਸਾਰ ਮੈਨੂੰ ਘੜੇ ’ਤੇ ਮੂਧਾ ਪੈਣ ਲਈ ਕਿਹਾ ਗਿਆ ਤਾਂ ਜੋ ਪੇਟ ਵਿਚਲਾ ਪਾਣੀ ਨਿਕਲ ਸਕੇ, ਲੇਕਿਨ ਮੇਰੇ ਪੇਟ ਵਿੱਚੋਂ ਇੱਕ ਤੁਪਕਾ ਵੀ ਪਾਣੀ ਦਾ ਨਾ ਨਿਕਲਿਆ। ਮਗਰੋਂ ਸਾਡੇ ਪਿੰਡ ਦੇ ਇੱਕ ਸਕੂਲ ਟੀਚਰ ਸੁਰਜੀਤ ਸਿੰਘ ਰੰਗੂਵਾਲੀਆ ਨੇ ਜਦੋਂ ਮੇਰੇ ਡੁੱਬਣ ਦੀ ਗੱਲ ਚੱਲੀ ਤਾਂ ਬਾਕੀ ਬੱਚਿਆਂ ਨੂੰ ਦੱਸਿਆ ਕਿ ਪੇਟ ਵਿੱਚ ਪਾਣੀ ਨਾ ਪੈਣ ਦਿੱਤਾ ਹੋਣ ਕਾਰਨ ਮੈਂ ਡੁੱਬ ਕੇ ਨਹੀਂ ਮਰਿਆ। ਮੈਂ ਬੜਾ ਸਿਆਣਾ ਬਣਦਿਆਂ ਦੱਸਿਆ, ‘‘ਹਾਂ ਜੀ, ਮੈਂ ਮੂੰਹ ਹੀ ਇੰਨਾ ਬੰਦ ਰੱਖਿਆ ਕਿ ਟੋਭੇ ਦੇ ਪਾਣੀ ਦਾ ਇੱਕ ਤੁਪਕਾ ਵੀ ਮੂੰਹ ਵਿੱਚ ਨਹੀਂ ਸੀ ਪੈਣ ਦਿੱਤਾ।’’ ਓਦਾਂ ਮੈਂ ਖੁਦ ਹੈਰਾਨ ਸੀ ਕਿ ਉਸ ਵੇਲੇ ਮੇਰਾ ਦਿਮਾਗ ਕਿੰਨਾ ਕੰਮ ਕਰ ਗਿਆ। ਖ਼ੈਰ, ਕਿਸੇ ਸੰਕਟ ਵੇਲੇ ਵਰਤੀ ਗਈ ਚੌਕਸੀ ਵੱਡੇ ਹਾਦਸੇ ਤੋਂ ਤੁਹਾਡਾ ਬਚਾਅ ਕਰ ਲੈਂਦੀ ਹੈ।

Advertisement
Advertisement
×