DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਯਾਦਾਂ ਦੇ ਝਰੋਖੇ ’ਚੋਂ

ਮੈਂ 1986 ਈ. ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਐੱਮ ਫਿਲ ਕਰਨ ਲਈ ਗਿਆ ਸਾਂ। ਭਾਈ ਵੀਰ ਸਿੰਘ ਹੋਸਟਲ ਵਿੱਚ ਰਹਿੰਦੇ ਖਡਿਆਲ ਪਿੰਡ ਦੇ ਇੱਕ ਸਾਥੀ ਨੇ ਮੈਨੂੰ ਆਪਣੇ ਕਮਰੇ ਵਿੱਚ ਰਹਿਣ ਦੀ ਸਹਿਮਤੀ ਦੇ ਦਿੱਤੀ। ਹੋਸਟਲ ਵਿੱਚ ਰਹਿੰਦਿਆਂ ਹਾਲੇ ਚਾਰ...

  • fb
  • twitter
  • whatsapp
  • whatsapp
Advertisement

ਮੈਂ 1986 ਈ. ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਐੱਮ ਫਿਲ ਕਰਨ ਲਈ ਗਿਆ ਸਾਂ। ਭਾਈ ਵੀਰ ਸਿੰਘ ਹੋਸਟਲ ਵਿੱਚ ਰਹਿੰਦੇ ਖਡਿਆਲ ਪਿੰਡ ਦੇ ਇੱਕ ਸਾਥੀ ਨੇ ਮੈਨੂੰ ਆਪਣੇ ਕਮਰੇ ਵਿੱਚ ਰਹਿਣ ਦੀ ਸਹਿਮਤੀ ਦੇ ਦਿੱਤੀ। ਹੋਸਟਲ ਵਿੱਚ ਰਹਿੰਦਿਆਂ ਹਾਲੇ ਚਾਰ ਕੁ ਦਿਨ ਹੀ ਲੰਘੇ ਸਨ ਕਿ ਮੈਂ ਪਟਿਆਲਾ ਸ਼ਹਿਰ ਜਾਣਾ ਸੀ। ਉਨ੍ਹੀਂ ਦਿਨੀਂ ਭਾਸ਼ਾ ਵਿਭਾਗ ਪੰਜਾਬ ਵੱਲੋਂ ਕਿਲ੍ਹਾ ਮਾਰਕੀਟ ਵਿੱਚ ਪੁਸਤਕਾਂ ਵੇਚਣ ਦੀ ਇੱਕ ਹੱਟੀ ਖੋਲ੍ਹੀ ਹੋਈ ਸੀ। ਮੈਂ ਉਥੋਂ ਕੁਝ ਪੁਸਤਕਾਂ ਲੈਣੀਆਂ ਸਨ। ਮੈਂ ਆਪਣੀਆਂ ਕਲਾਸਾਂ ਲਾਈਆਂ, ਮੈੱਸ ਵਿੱਚੋਂ ਪ੍ਰਸ਼ਾਦਾ ਪਾਣੀ ਛਕਿਆ ਤੇ ਸ਼ਹਿਰ ਜਾਣ ਲਈ ਯੂਨੀਵਰਸਿਟੀ ਦੇ ਮੇਨ ਗੇਟ ਵੱਲ ਤੁਰ ਪਿਆ। ਪੀ ਆਰ ਟੀ ਸੀ ਬਠਿੰਡਾ ਡਿੱਪੂ ਦੀ ਚੰਡੀਗੜ੍ਹ ਤੋਂ ਆਈ ਬੱਸ ਯੂਨੀਵਰਸਿਟੀ ਅੱਗੇ ਆ ਕੇ ਰੁਕੀ। ਕੁਝ ਸਵਾਰੀਆਂ ਉੱਤਰੀਆਂ ਅਤੇ ਮੈਂ ਬੱਸ ’ਤੇ ਚੜ੍ਹ ਗਿਆ। ਡਰਾਈਵਰ ਨੇ ਸਰਹਿੰਦੀ ਗੇਟ ਜਾ ਕੇ ਬੱਸ ਪੀ ਆਰ ਟੀ ਸੀ ਵਰਕਸ਼ਾਪ ਵੱਲ ਮੋੜ ਲਈ। ਉੱਥੋਂ ਬੱਸ ਸਟੈਂਡ ਲਗਪਗ ਇੱਕ ਕਿਲੋਮੀਟਰ ਦੀ ਦੂਰੀ ’ਤੇ ਹੈ। ਮੈਂ ਵਰਕਸ਼ਾਪ ਵਿੱਚ ਖੜ੍ਹੀ ਬੱਸ ’ਚੋਂ ਉੱਤਰਿਆ। ਕਾਹਲੀ-ਕਾਹਲੀ ਬੱਸ ਸਟੈਂਡ ਵੱਲ ਤੁਰ ਪਿਆ। ਮੈਂ ਅਜੇ ਵਰਕਸ਼ਾਪ ਦੇ ਗੇਟ ਤੋਂ ਥੋੜ੍ਹੀ ਦੂਰ ਹੀ ਗਿਆ ਸੀ ਕਿ ਉਹੀ ਬੱਸ ਵਰਕਸ਼ਾਪ ਵਿੱਚੋਂ ਬਾਹਰ ਆ ਗਈ। ਬੱਸ ਮੇਰੇ ਕੋਲੋਂ ਲੰਘਣ ਲੱਗੀ ਤਾਂ ਸਪੀਡ ਬਰੇਕਰ ਕਰਕੇ ਬਸ ਦੀ ਰਫ਼ਤਾਰ ਕੁਝ ਘਟ ਹੋਈ ਤੇ ਮੈਂ ਤੇਜ਼ੀ ਨਾਲ ਦੌੜ ਕੇ ਬੱਸ ਵਿੱਚ ਚੜ੍ਹ ਗਿਆ। ਪਹਿਲਾਂ ਤੇਜ਼ੀ ਨਾਲ ਤੁਰਨ ਕਰਕੇ ਤੇ ਮਗਰੋਂ ਦੌੜਨ ਕਰਕੇ ਮੇਰਾ ਸਾਹ ਨਾਲ ਸਾਹ ਨਹੀਂ ਸੀ ਰਲ ਰਿਹਾ। ਮੈਂ ਬੱਸ ਦੀ ਅਖ਼ੀਰਲੀ ਸੀਟ ’ਤੇ ਜਾ ਬੈਠਿਆ। ਬੱਸ ਦੇ ਅਗਲੇ ਹਿੱਸੇ ’ਚ ਬੈਠੇ ਇੱਕ ਸੱਜਣ ਨੇ ਗਰਦਨ ਪਿੱਛੇ ਵੱਲ ਮੋੜ ਕੇ ਮੇਰੇ ਵੱਲ ਦੇਖਿਆ। ਫ਼ੇਰ ਹੱਥ ਦੇ ਇਸ਼ਾਰੇ ਨਾਲ ਅੱਗੇ ਆਉਣ ਲਈ ਕਿਹਾ। ਮੈਂ ਉਨ੍ਹਾਂ ਨੂੰ ਬਹੁਤਾ ਨਹੀਂ ਸੀ ਜਾਣਦਾ ਪਰ ਮੈਨੂੰ ਇੰਨਾ ਕੁ ਪਤਾ ਸੀ ਕਿ ਉਹ ਅਰਥ-ਸ਼ਾਸਤਰ ਵਿਭਾਗ ਵਿੱਚ ਪ੍ਰੋਫ਼ੈਸਰ ਹਨ। ਮੈਂ ਚੁੱਪ-ਚਾਪ ਆਪਣੀ ਸੀਟ ਤੋਂ ਉੱਠਿਆ ਤੇ ਉਨ੍ਹਾਂ ਕੋਲ ਚਲਾ ਗਿਆ। ਮੈਂ ਸਤਿ ਸ੍ਰੀ ਅਕਾਲ ਬੁਲਾਈ। ਉਨ੍ਹਾਂ ਮੇਰੀ ਸਤਿ ਸ੍ਰੀ ਅਕਾਲ ਦੇ ਜਵਾਬ ਵਿੱਚ ਸਿਰ ਹਿਲਾਇਆ ਤੇ ਮੈਨੂੰ ਸੀਟ ’ਤੇ ਬੈਠਣ ਲਈ ਕਿਹਾ। ਮੈਂ ਬੈਠਿਆ ਤਾਂ ਉਨ੍ਹਾਂ ਮੈਨੂੰ ਪੁੱਛਿਆ, ‘‘ਤੁਸੀਂ ਇੱਕ ਵਾਰ ਬੱਸ ’ਚੋਂ ਉੱਤਰ ਗਏ ਸੀ। ਫ਼ਿਰ ਚੱਲਦੀ ਬੱਸ ’ਤੇ ਦੌੜ ਕੇ ਕਿਉਂ ਚੜ੍ਹੇ? ਤੁਹਾਡੇ ਕੋਈ ਸੱਟ ਫੇਟ ਲੱਗ ਸਕਦੀ ਸੀ। ਕੀ ਤੁਸੀਂ ਕਦੇ ਸੋਚਿਆ ਕਿ ਤੁਹਾਡੇ ਮਾਪੇ ਕਿਹੜੀਆਂ ਮੁਸ਼ਕਿਲਾਂ ਝੱਲ ਕੇ ਤੁਹਾਨੂੰ ਯੂਨੀਵਰਸਿਟੀ ਪੜ੍ਹਨ ਭੇਜਦੇ ਨੇ? ਉਨ੍ਹਾਂ ਨੇ ਤੁਹਾਡੇ ’ਤੇ ਕਿੰਨੀਆਂ ਆਸਾਂ ਲਾਈਆਂ ਹੋਈਆਂ ਨੇ।’’

ਮੈਨੂੰ ਲੱਗਿਆ ਜਿਵੇਂ ਇਸ ਨਵੇਂ ਸ਼ਹਿਰ ਵਿੱਚ ਵੀ ਮੇਰੀ ਪਰਵਾਹ ਕਰਨ ਵਾਲਾ ਇੱਕ ਦਿਲ ਮੌਜੂਦ ਸੀ। ਉਨ੍ਹਾਂ ਦੀ ਨਸੀਹਤ ਪਿਤਾ ਦੀ ਡਾਂਟ ਵਰਗੀ ਹੀ ਜਾਪ ਰਹੀ ਸੀ। ਮੈਂ ਬਸ ਇੰਨਾ ਹੀ ਕਹਿ ਸਕਿਆ, ‘‘ਸੌਰੀ ਸਰ। ਮੈਂ ਬਹੁਤ ਵੱਡੀ ਗ਼ਲਤੀ ਕੀਤੀ ਹੈ। ਮੈਂ ਅੱਜ ਤੋਂ ਬਾਅਦ ਕਦੇ ਵੀ ਅਜਿਹੀ ਗ਼ਲਤੀ ਨਹੀਂ ਕਰਾਂਗਾ।’’ ਮੇਰੀਆਂ ਅੱਖਾਂ ਵਿੱਚੋਂ ਪਾਣੀ ਸਿੰਮ ਆਇਆ ਸੀ।

Advertisement

ਸੰਪਰਕ: 84276-85020

Advertisement

Advertisement
×