DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਇਹ ਤਾਂ ਮੇਰਾ ਫ਼ਰਜ਼ ਸੀ

ਬੇਬੇ ਬੜੀ ਉਦਾਸ ਲੱਗ ਰਹੀ ਸੀ। ਚਿਹਰੇ ’ਤੇ ਪਈਆਂ ਝੁਰੜੀਆਂ ਉਮਰ ਦੇ ਨਾਲ-ਨਾਲ ਉਸ ਵੱਲੋਂ ਝੱਲੇ ਦੁੱਖਾਂ ਦੀ ਗਵਾਹੀ ਭਰ ਰਹੀਆਂ ਸਨ। ਮਾਤਾ ਦਫ਼ਤਰੀ ਸੀਟ ’ਤੇ ਬੈਠੀ ਬੀਬੀ ਨੂੰ ਵਾਰ-ਵਾਰ ਆਪਣੇ ਪੁੱਤ ਦੀ ਜਾਨ ਦੀ ਦੁਹਾਈ ਦਿੰਦਿਆਂ, ਆਪਣੀ ਗ਼ਰੀਬੀ ਦਾ...

  • fb
  • twitter
  • whatsapp
  • whatsapp
Advertisement

ਬੇਬੇ ਬੜੀ ਉਦਾਸ ਲੱਗ ਰਹੀ ਸੀ। ਚਿਹਰੇ ’ਤੇ ਪਈਆਂ ਝੁਰੜੀਆਂ ਉਮਰ ਦੇ ਨਾਲ-ਨਾਲ ਉਸ ਵੱਲੋਂ ਝੱਲੇ ਦੁੱਖਾਂ ਦੀ ਗਵਾਹੀ ਭਰ ਰਹੀਆਂ ਸਨ। ਮਾਤਾ ਦਫ਼ਤਰੀ ਸੀਟ ’ਤੇ ਬੈਠੀ ਬੀਬੀ ਨੂੰ ਵਾਰ-ਵਾਰ ਆਪਣੇ ਪੁੱਤ ਦੀ ਜਾਨ ਦੀ ਦੁਹਾਈ ਦਿੰਦਿਆਂ, ਆਪਣੀ ਗ਼ਰੀਬੀ ਦਾ ਵਾਸਤਾ ਪਾ ਕੇ ਕੰਮ ਕਰਵਾਉਣ ਲਈ ਤਰਲੇ ਕਰ ਰਹੀ ਸੀ। ਉਸ ਨੂੰ ਦਫ਼ਤਰ ਤੋਂ ਕਿਸੇ ਕਾਗਜ਼ ਦੀ ਲੋੜ ਸੀ, ਜੋ ਉਸ ਦੇ ਪੁੱਤ ਲਈ ਜ਼ਰੂਰੀ ਸੀ, ਜਿਸ ਦਾ ਆਪਣੀ ਪਤਨੀ ਨਾਲ ਅਦਾਲਤੀ ਕੇਸ ਚੱਲ ਰਿਹਾ ਸੀ।

ਦੂਰ ਬੈਠਾ, ਆਪਣੀ ਵਾਰੀ ਉਡੀਕਦਾ ਮੈਂ ਉਸ ਬੇਬੇ ਨੂੰ ਦੇਖ ਰਿਹਾ ਸਾਂ। ਇਸੇ ਦੌਰਾਨ ਕਰਮਚਾਰੀ ਬੀਬੀ ਆਪਣੀ ਕੁਰਸੀ ਤੋਂ ਉੱਠੀ ਅਤੇ ਬੜੀ ਸ਼ਿੱਦਤ ਨਾਲ ਦਫ਼ਤਰੀ ਫਾਈਲਾਂ ਦੇ ਥੱਬਿਆਂ ਨੂੰ ਫਰੋਲਣ ਲੱਗ ਪਈ। ਉਹ ਚਾਹੁੰਦੀ ਤਾਂ ਮਾਤਾ ਨੂੰ ਕੋਈ ਲਾਰਾ ਲਾ ਕੇ ਮੋੜ ਸਕਦੀ ਸੀ, ਜਿਵੇਂ ਅਕਸਰ ਹੀ ਦਫ਼ਤਰਾਂ ਵਿੱਚ ਹੁੰਦਾ ਹੈ, ਪਰ ਸ਼ਾਇਦ ਉਸ ਮਾਤਾ ਦੇ ਚਿਹਰੇ ’ਤੇ ਦਿਸਦੀ ਚਿੰਤਾ ਕਰਨ ਉਸ ਬੀਬੀ ਦਾ ਦਿਲ ਪਸੀਜ ਗਿਆ ਸੀ। ਜਿਉਂ-ਜਿਉਂ ਫਾਈਲਾਂ ਫਰੋਲੀਆਂ ਜਾ ਰਹੀਆਂ ਸਨ, ਤਿਉਂ-ਤਿਉਂ ਮਾਤਾ ਦੀ ਬੇਚੈਨੀ ਵਧਦੀ ਜਾਪਦੀ ਸੀ। ਧੜਕਣ ਜਿਵੇਂ ਹਰ ਪਲ ਹੋਰ ਤੇਜ਼ ਹੁੰਦੀ ਜਾ ਰਹੀ ਸੀ। ਉੱਧਰ ਦਫ਼ਤਰ ਵਾਲੀ ਬੀਬੀ ਲਗਾਤਾਰ ਫਾਈਲਾਂ ਫਰੋਲ ਰਹੀ ਸੀ। ਅੰਤ ਉਸ ਦੀ ਮਿਹਨਤ ਰੰਗ ਲਿਆਈ, ਲੋੜੀਂਦਾ ਕਾਗਜ਼ ਮਿਲ ਗਿਆ ਸੀ। ਇਸ ਨਾਲ ਮਾਤਾ ਦੇ ਚਿਹਰੇ ’ਤੇ ਤਸੱਲੀ ਦੇ ਭਾਵ ਦਿਸਣ ਲੱਗੇ। ਉਸ ਨੇ ਦੋਵੇਂ ਹੱਥ ਜੋੜ ਕੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ।

Advertisement

ਇਹ ਦੇਖ ਕੇ ਮੇਰੇ ਮਨ ਨੂੰ ਸਕੂਨ ਮਿਲਿਆ ਕਿ ਅੱਜ ਦੇ ਸਮੇਂ ਵਿੱਚ ਵੀ ਆਪਣੇ ਫ਼ਰਜ਼ ਪ੍ਰਤੀ ਕੋਈ ਇੰਨਾ ਸੰਜੀਦਾ ਹੋ ਸਕਦਾ ਹੈ, ਉਹ ਵੀ ਅਜਿਹੇ ਦਫ਼ਤਰ ਵਿੱਚ, ਜਿੱਥੇ ਹਰ ਰੋਜ਼ ਆਪਣੇ ਕੰਮ ਕਰਵਾਉਣ ਲਈ ਪਤਾ ਨਹੀਂ ਕਿੰਨੇ ਲੋਕ ਆਉਂਦੇ ਹਨ ਅਤੇ ਹਮੇਸ਼ਾ ਹੀ ਭੀੜ ਲੱਗੀ ਰਹਿੰਦੀ ਹੈ। ਦਫ਼ਤਰ ਵਾਲੀ ਬੀਬੀ ਨੇ ਫੋਟੋ ਕਾਪੀ ਕੀਤੀ, ਉਸ ’ਤੇ ਮੋਹਰ ਲਾਈ ਅਤੇ ਦਸਤਖ਼ਤ ਕਰ ਕੇ ਕਾਗਜ਼ ਮਾਤਾ ਨੂੰ ਦੇ ਦਿੱਤੇ। ਕਾਗਜ਼ ਫੜਦਿਆਂ ਹੀ ਮਾਤਾ ਦਾ ਚਿਹਰਾ ਖ਼ੁਸ਼ੀ ਨਾਲ ਖਿੜ ਉੱਠਿਆ। ਉਸ ਨੇ ਬੀਬੀ ਲਈ ਦੁਆਵਾਂ ਦੀ ਝੜੀ ਲਾ ਦਿੱਤੀ।

Advertisement

ਉੱਤਰ ਵਿੱਚ ਬੀਬੀ ਨੇ ਵੀ ਹੱਥ ਜੋੜ ਕੇ ਉਸ ਮਾਤਾ ਨੂੰ ਕਿਹਾ, “ਨਹੀਂ ਮਾਤਾ ਜੀ, ਇਹ ਤਾਂ ਮੇਰਾ ਫ਼ਰਜ਼ ਬਣਦਾ ਸੀ, ਜੋ ਮੈਂ ਪੂਰਾ ਕੀਤਾ ਹੈ। ਧੰਨਵਾਦ ਤਾਂ ਤੁਹਾਡਾ ਕਿ ਤੁਸੀਂ ਇੰਨਾ ਸਮਾਂ ਇੰਤਜ਼ਾਰ ਕੀਤਾ, ਦਿਲੋਂ ਸ਼ੁਕਰੀਆ।” ਉਸ ਦੇ ਮੂੰਹੋਂ ਨਿਕਲੇ ਇਹ ਸ਼ਬਦ “ਤੁਹਾਡੇ ਵਰਗੇ ਲੋਕਾਂ ਦੀ ਸੇਵਾ ਲਈ ਤਾਂ ਅਸੀਂ ਇੱਥੇ ਬੈਠੇ ਹਾਂ” ਮੇਰੇ ਮਨ ਵਿੱਚ ਡੂੰਘੇ ਉਤਰ ਗਏ ਸਨ। ਉਸ ਵੇਲੇ ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ, ਜਦੋਂ ਕਰਮਚਾਰੀ ਬੀਬੀ ਨੇ ਉਸ ਬਜ਼ੁਰਗ ਮਾਤਾ ਨੂੰ ਰੋਟੀ ਖਾਣ ਬਾਰੇ ਪੁੱਛਿਆ ਅਤੇ ਕੰਟੀਨ ਤੋਂ ਆਪਣੇ ਲਈ ਆਈ ਚਾਹ ਵਿੱਚੋਂ ਇੱਕ ਕੱਪ ਮਾਤਾ ਲਈ ਵੀ ਰਖਵਾ ਲਿਆ। ਜਾਂਦਿਆਂ-ਜਾਂਦਿਆਂ ਮਾਤਾ ਨੂੰ ਆਪਣੇ ਕੋਲੋਂ ਕੁਝ ਪੈਸੇ ਦਿੰਦਿਆਂ ਆਖਣ ਲੱਗੀ, “ਆਹ ਲਓ ਮਾਤਾ ਜੀ, ਕਿਰਾਇਆ। ਅੱਗੇ ਵਾਸਤੇ ਇਸ ਦਫ਼ਤਰ ਨਾਲ ਸਬੰਧਿਤ ਕੋਈ ਕੰਮ ਹੋਵੇ ਤਾਂ ਫੋਨ ਕਰ ਲਿਓ।” ਇਹ ਆਖ ਕੇ ਪੈਸਿਆਂ ਦੇ ਨਾਲ ਆਪਣੇ ਫੋਨ ਨੰਬਰ ਵਾਲੀ ਪਰਚੀ ਮਾਤਾ ਦੇ ਹੱਥ ’ਤੇ ਰੱਖ ਦਿੱਤੀ।

ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੈਂ ਕਿਤੇ ਸਤਿਯੁਗ ਵਿੱਚ ਪ੍ਰਵੇਸ਼ ਤਾਂ ਨਹੀਂ ਕਰ ਗਿਆ? ਕਿੱਥੇ ਦਫ਼ਤਰਾਂ ਵਿੱਚ ਰਿਸ਼ਵਤ ਮੰਗੀ ਜਾਂਦੀ ਹੈ ਅਤੇ ਇੱਥੇ ਕਿਰਾਇਆ ਵੀ ਕੋਲੋਂ ਦਿੱਤਾ ਜਾ ਰਿਹਾ ਹੈ। ਉਸ ਦੇ ਮਾਪਿਆਂ ਨੇ ਕਿੰਨੀ ਚੰਗੀ ਸਿੱਖਿਆ ਦਿੱਤੀ ਹੋਵੇਗੀ ਆਪਣੀ ਧੀ ਨੂੰ, ਮੇਰਾ ਦਿਲ ਕੀਤਾ ਕਿ ਉਸ ਦੇ ਮਾਪਿਆਂ ਦੇ ਪੈਰ ਛੂਹ ਲਵਾਂ। ਮੈਂ ਸੋਚਣ ਲੱਗਾ ਕਿ ਫ਼ਰਜ਼ ਤਾਂ ਹਰ ਕੋਈ ਨਿਭਾ ਸਕਦਾ ਹੈ ਪਰ ਇਨਸਾਨੀਅਤ ਨਾਲ ਨਿਭਾਉਣਾ ਹਰ ਕਿਸੇ ਦੇ ਹਿੱਸੇ ਨਹੀਂ ਆਉਂਦਾ ਜਾਂ ਆਖ ਲਿਆ ਜਾਵੇ ਕਿ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ। ਕਿਸੇ ਦੀ ਮਦਦ ਲਈ ਹਮੇਸ਼ਾ ਬਹੁਤੇ ਪੈਸਿਆਂ ਜਾਂ ਵੱਡੇ ਅਹੁਦਿਆਂ ਦੀ ਲੋੜ ਨਹੀਂ ਹੁੰਦੀ ਸਗੋਂ ਕਈ ਵਾਰ ਇੱਕ ਛੋਟਾ ਜਿਹਾ ਕੰਮ, ਕੁਝ ਪਲਾਂ ਦੀ ਮਿਹਨਤ ਅਤੇ ਦਿਲੋਂ ਕਹੇ ਦੋ ਸ਼ਬਦ ਕਿਸੇ ਦੁਖੀ ਵਿਅਕਤੀ ਲਈ ਬਹੁਤ ਵੱਡੀ ਆਸ ਬਣ ਜਾਂਦੇ ਹਨ।

ਸੰਪਰਕ: 98553-18181

Advertisement
×