DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਏਹ ਹਮਾਰਾ ਜੀਵਣਾ

ਸਵੇਰੇ ਉੱਠਣ ਲਈ ਪੰਜ ਵਜੇ ਦਾ ਅਲਾਰਮ ਲਾਇਆ ਹੈ। ਬਹੁਤੀ ਵਾਰ ਮੈਂ ਇਸ ਅਲਾਰਮ ਨੂੰ ਪਛਾੜ ਦਿੰਦਾ ਹਾਂ, ਪਰ ਕਦੇ ਕਦੇ ਜਦ ਅਲਾਰਮ ਮੇਰੇ ਜਾਗਣ ਤੋਂ ਪਹਿਲਾਂ ਵੱਜਣ ਲੱਗਦਾ ਹੈ, ਮੈਂ ਆਪਣੀ ਉਂਗਲ ਦੇ ਪੋਟੇ ਨਾਲ ਇਸ ਨੂੰ ਚੁੱਪ ਕਰਾ...

  • fb
  • twitter
  • whatsapp
  • whatsapp
Advertisement

ਸਵੇਰੇ ਉੱਠਣ ਲਈ ਪੰਜ ਵਜੇ ਦਾ ਅਲਾਰਮ ਲਾਇਆ ਹੈ। ਬਹੁਤੀ ਵਾਰ ਮੈਂ ਇਸ ਅਲਾਰਮ ਨੂੰ ਪਛਾੜ ਦਿੰਦਾ ਹਾਂ, ਪਰ ਕਦੇ ਕਦੇ ਜਦ ਅਲਾਰਮ ਮੇਰੇ ਜਾਗਣ ਤੋਂ ਪਹਿਲਾਂ ਵੱਜਣ ਲੱਗਦਾ ਹੈ, ਮੈਂ ਆਪਣੀ ਉਂਗਲ ਦੇ ਪੋਟੇ ਨਾਲ ਇਸ ਨੂੰ ਚੁੱਪ ਕਰਾ ਦਿੰਦਾ ਹਾਂ। ਫਿਰ ਆਪ ਉੱਠਦਾ ਹਾਂ। ਸਿਰਹਾਣੇ ਪਏ ਗਲਾਸ ਵਿੱਚੋਂ ਪਾਣੀ ਦੇ ਘੁੱਟ ਭਰਦਾ ਹਾਂ। ਬਾਥਰੂਮ ਜਾਂਦਾ ਹਾਂ। ਆਪਣਾ ਮੂੰਹ ਧੋਂਦਾ ਹਾਂ। ਕੰਘੀ ਲੈ ਕੇ ਬਾਹਰ ਵਿਹੜੇ ਵਿੱਚ ਚਲਾ ਜਾਂਦਾ ਹਾਂ ਤੇ ਵਾਲਾਂ ਵਿੱਚ ਕੰਘੀ ਕਰਦਾ ਹਾਂ। ਇਹ ਸਭ ਕੁਝ ਕਰਦਿਆਂ ਮੈਂ ਇਸ ਗੱਲ ਦਾ ਵਿਸ਼ੇਸ਼ ਤੌਰ ’ਤੇ ਧਿਆਨ ਰੱਖਦਾ ਹਾਂ ਕਿ ਕੋਈ ਖੜਾਕ ਨਾ ਹੋਵੇ ਕਿਉਂਕਿ ਸਾਰਾ ਘਰ ਅਜੇ ਗੂੜ੍ਹੀ ਨੀਂਦ ਸੁੱਤਾ ਹੁੰਦਾ ਹੈ। ਮੈਂ ਉਸ ਨੀਂਦ ਵਿੱਚ ਵਿਘਨ ਨਹੀਂ ਪਾਉਣਾ ਚਾਹੁੰਦਾ। ਮੈਨੂੰ ਪਤਾ ਹੈ ਘਰ ਦੇਰ ਰਾਤ ਤੱਕ ਜਾਗਦਾ ਹੈ। ਕਈ ਵਾਰ ਤਾਂ ਬਾਜ਼ਾਰੋਂ ਦੇਰ ਨਾਲ ਪਰਤਦਾ ਹੈ। ਕਦੇ ਜੇਕਰ ਰਾਤ ਦੇ ਖਾਣੇ ’ਤੇ ਮਹਿਮਾਨ ਘਰ ਆਏ ਹੋਣ ਜਾਂ ਘਰ ਕਿਸੇ ਹੋਰ ਦੇ ਸੱਦੇ ’ਤੇ ਬਾਹਰ ਗਿਆ ਹੋਵੇ ਤਾਂ ਇਹ ਮਹਿਫ਼ਿਲ ਅੰਮ੍ਰਿਤ ਵੇਲ਼ੇ ਤੱਕ ਵੀ ਚਲਦੀ ਹੈ। ਖ਼ੈਰ! ਮੈਂ ਕਿਉਂਕਿ ਸੈਰ ’ਤੇ ਜਾਣਾ ਹੁੰਦਾ ਹੈ, ਪੂਰੀ ਇਹਤਿਆਤ ਨਾਲ ਤਿਆਰੀ ਕਰਕੇ ਚਲਾ ਜਾਂਦਾ ਹਾਂ। ਬੂਹਿਆਂ ਨੂੰ ਵੀ ਸੂਖ਼ਮ ਛੋਹਾਂ ਨਾਲ ਖੋਲ੍ਹਦਾ ਢੋਂਦਾ ਹਾਂ। ਮੇਰੇ ਸੈਰ ਤੋਂ ਪਰਤਣ ਤੱਕ ਘਰ ਨੇ ਅਜੇ ਕਰਵਟ ਨਹੀਂ ਬਦਲੀ ਹੁੰਦੀ। ਸੱਚ ਇੱਕ ਗੱਲ ਦੱਸਣੀ ਭੁੱਲ ਗਿਆ ਸੀ। ਸੈਰ ’ਤੇ ਜਾਣ ਤੋਂ ਪਹਿਲਾਂ ਘਰ ਅੰਦਰ ਥੋੜ੍ਹਾ ਟਹਿਲਦਾ ਹਾਂ। ਹੈਰਾਨ ਹੁੰਦਾ ਹਾਂ ਕਿ ਡਰਾਇੰਗ ਰੂਮ ਤੋਂ ਲੈ ਕੇ ਰਸੋਈ, ਬੈੱਡਰੂਮ ਤੇ ਸਟੋਰ ਸਮੇਤ ਸਭ ਵਸਤਾਂ ਨਾਲ ਤੂਸੇ ਪਏ ਹਨ। ਮੈਨੂੰ ਟਹਿਲਣ ਲਈ ਰਾਹ ਲੱਭਣਾ ਪੈਂਦਾ ਹੈ। ਕੁਝ ਪਾਰਸਲ ਜਿਹੜੇ ਕੱਲ੍ਹ ਦੀ ਖਰੀਦਦਾਰੀ ਵੇਲ਼ੇ ਖਰੀਦੇ ਸਨ, ਅਜੇ ਅਣਖੁੱਲ੍ਹੇ ਪਏ ਹਨ। ਇਹੀ ਹਾਲ ਡਲਿਵਰੀ ਬੌਇ ਵੱਲੋਂ ਕੱਲ੍ਹ ਡਲਿਵਰ ਕੀਤੇ ਪਾਰਸਲਾਂ ਦਾ ਹੈ। ਹੈਰਾਨ ਇਸ ਕਰਕੇ ਵੀ ਹੁੰਦਾ ਹਾਂ ਕਿ ਮੰਡੀ ਦੇ ਇਸ ਵਰਤਾਰੇ ਅਤੇ ਸਾਡੀ ਖਰੀਦਣ ਦੀ ਜਗਿਆਸਾ ਨੇ ਅੱਠ ਮਰਲਿਆਂ ਦਾ ਘਰ ਵੀ ਛੋਟਾ ਕਰ ਦਿੱਤਾ ਹੈ। ਦੇਰ ਨਾਲ ਸੌਣਾ ਤੇ ਦੇਰ ਨਾਲ ਜਾਗਣਾ ਹੁਣ ਸਟੇਟਸ ਸਿੰਬਲ ਬਣ ਗਿਆ ਲੱਗਦਾ ਹੈ।

ਅਗਲੇ ਦਿਨਾਂ ਦੌਰਾਨ ਰਿਸ਼ਤੇਦਾਰੀ ਵਿਚ ਇੱਕ ਵਿਆਹ ਹੈ। ਪਤਨੀ ਪੈਂਟ ਸ਼ਰਟਾਂ ਦੇ ਦੋ ਸੂਟ ਕਿਸੇ ਅਲਮਾਰੀ, ਪੇਟੀ ਦੇ ਲੁਕਵੇਂ ਕੋਨੇ ’ਚੋਂ ਕੱਢ ਕੇ ਮੈਨੂੰ ਫੜਾਉਂਦਿਆਂ ਸੰਵਾਉਣ ਦਾ ਹੁਕਮ ਚਾੜ੍ਹਦੀ ਹੈ। ਮੈਂ ਯਾਦ ਕਰਨ ਦੀ ਕੋਸ਼ਿਸ਼ ਕਰਦਾ ਹਾਂ ਕਿ ਇਹ ਸੂਟ ਦਹਾਕਾ ਪਹਿਲਾਂ ਸਾਡੇ ਬੇਟੇ ਦੇ ਵਿਆਹ ’ਤੇ ਸ਼ਾਇਦ ਕੁੜਮਾਂ ਵੱਲੋਂ ਦਿੱਤੇ ਗਏ ਸਨ। ਦਸ ਸਾਲ ਇਨ੍ਹਾਂ ਦੀ ਲੋੜ ਨਹੀਂ ਪਈ। ਤੂਸੇ ਘਰ ਵਿੱਚ ਅਜਿਹਾ ਹੋਰ ਵੀ ਬਹੁਤ ਕੁਝ ਹੈ, ਜੋ ਸਾਲਾਂ ਪਹਿਲਾਂ ਖਰੀਦਿਆ ਸੀ। ਇਹ ਖਰੀਦਣ ਦੀ ਪ੍ਰਕਿਰਿਆ ਨਿੱਤ ਦਾ ਕਰਮ ਹੋ ਗਈ ਲੱਗਦੀ ਹੈ। ਸ਼ਾਇਦ ਇਹ ਵੀ ਸਟੇਟਸ ਸਿੰਬਲ ਹੈ।

Advertisement

ਘਰ ਦੇ ਡਾਇਨਿੰਗ ਟੇਬਲ ’ਤੇ ਪਈ ਫਰੂਟ ਟਰੇਅ ਵਿੱਚ ਚਾਰ ਦਿਨ ਪਹਿਲਾਂ ਖਰੀਦੇ ਸੇਬ, ਅਮਰੂਦ ਅਜੇ ਉਂਝ ਹੀ ਪਏ ਹਨ। ਘਰ ਵਿੱਚ ਫਲ ਹੋਣਾ ਵੀ ਸਟੇਟਸ ਸਿੰਬਲ ਹੈ। ਜ਼ਰੂਰੀ ਤਾਂ ਨਹੀਂ ਕਿ ਫਲ ਖਾਣ ਲਈ ਹੀ ਖਰੀਦੇ ਜਾਣ।

Advertisement

ਘਰ ਕੋਈ ਮਹਿਮਾਨ ਆਉਂਦੇ ਹਨ। ਪਾਣੀ ਤੋਂ ਵੀ ਪਹਿਲਾਂ ਜੂਸ ਜਾਂ ਕੋਲਡ ਡਰਿੰਕ ਦੇ ਭਰੇ ਗਲਾਸ ਪਰੋਸੇ ਜਾਂਦੇ ਹਨ। ਨਾਂਹ ਨਾਂਹ ਕਰਦਿਆਂ ਵੀ ਮਹਿਮਾਨਾਂ ਦੇ ਨਾਲ ਮੇਜ਼ਬਾਨਾਂ ਨੂੰ ਵੀ ਸੇਵਨ ਕਰਨਾ ਪੈਂਦਾ ਹੈ। ਉਪਰੰਤ ਚਾਹ ਤਾਂ ਆਉਣੀ ਹੀ ਹੁੰਦੀ ਹੈ। ਨਾਲ ਸਨੈਕਸ ਵੀ। ਜੇਕਰ ਖਾਣੇ ਦਾ ਪ੍ਰਬੰਧ ਵੀ ਕਰਨਾ ਪਵੇ ਤਾਂ ਉਪਰਲੇ ਸੈਲਫਾਂ ’ਤੇ ਸਾਂਭੀ ਕਰੌਕਰੀ ਨੂੰ

ਹੇਠਾਂ ਬੁਲਾਇਆ ਜਾਂਦਾ ਹੈ। ਛੇ ਸੱਤ ਤਰ੍ਹਾਂ ਦੀਆਂ ਡਿਸ਼ਾਂ ਵੇਖ ਇੱਕ ਮਹਿਮਾਨ ਨੇ ਕਿਹਾ ਕਿ ਸਮਝ ਨਹੀਂ ਆਉਂਦੀ ਕੀ

ਖਾਵਾਂ ਤੇ ਕੀ ਛੱਡਾਂ। ਮਹਿਮਾਨ ਨੂੰ ਸਿਰਫ਼ ਦਾਲ਼ ਸਬਜ਼ੀ

ਨਾਲ ਰੋਟੀ ਖੁਆਉਣੀ ਤਾਂ ਸਟੇਟਸ ਨੂੰ ਖ਼ਤਰੇ ਵਿੱਚ ਪਾਉਣ ਵਾਲੀ ਗੱਲ ਹੈ।

ਬੱਚੇ ਬਾਹਰ ਹਨ। ਬਾਹਰ ਤੁਸੀਂ ਸਮਝਦੇ ਹੋ ਨਾ? ਕੈਨੇਡਾ, ਅਮਰੀਕਾ, ਆਸਟਰੇਲੀਆ, ਇੰਗਲੈਂਡ ਵਗੈਰਾ। ਮਾਪੇ ਵੀ ਸਾਲ ਦੇ ਬਹੁਤੇ ਮਹੀਨੇ ਬੱਚਿਆਂ ਕੋਲ ਬਾਹਰ ਹੁੰਦੇ ਹਨ। ਘਰ ਦੇ ਵਿਹੜੇ ਵਿੱਚ ਦੋ ਕਾਰਾਂ ਖੜ੍ਹੀਆਂ ਹਨ, ਬਈ ਜਦੋਂ ਬੱਚੇ ਆਉਣਗੇ ਚਲਾਉਣਗੇ। ਸਟੇਟਸ ਸਿੰਬਲ ਤਾਂ ਹੈ ਨਾ! ਗੱਲਾਂ ਕਈ ਹਨ। ਇਹ ਗੱਲਾਂ ਸਾਡੇ ਜਿਊਣ ਢੰਗ ਦੇ ਆਧੁਨਿਕੀਕਰਨ ਅਤੇ ਸੁਖ-ਸਹੂਲਤਾਂ ਮਾਣ ਰਹੇ ਵਰਗ ਦੀਆਂ ਹਨ। ਇਹਦੇ ਵਿੱਚ ਬਹੁਤ ਕੁਝ ਬੇਲੋੜਾ ਹੈ। ਸਾਨੂੰ ਜਿਊਂਦੇ ਰਹਿਣ ਲਈ ਉਸ ਦੀ ਜ਼ਰੂਰਤ ਨਹੀਂ ਹੈ। ਪਰ ਕੌਣ ਕਿਸ ਨੂੰ ਸਮਝਾਵੇ! ਜਿਹੜੇ ਸਮਝਦੇ ਹਨ, ਸੁਖੀ ਹਨ।

ਸੰਪਰਕ: 97795-91344

Advertisement
×