ਇੱਕ ਸੀ ਬਾਤ... : The Tribune India

ਇੱਕ ਸੀ ਬਾਤ...

ਇੱਕ ਸੀ ਬਾਤ...

ਬਲਵਿੰਦਰ ਸਿੰਘ ਭੁੱਲਰ

ਬਲਵਿੰਦਰ ਸਿੰਘ ਭੁੱਲਰ

ਕੁਝ ਦਹਾਕੇ ਪਹਿਲਾਂ ਤੱਕ ਜਦੋਂ ਅਜੇ ਲੋਕ ਟੈਲੀਵਿਜ਼ਨ ਜਾਂ ਇੰਟਰਨੈੱਟ ਦੇ ਗੁਲਾਮ ਨਹੀਂ ਸਨ ਹੋਏ, ਬੱਚੇ ਸ਼ਾਮ ਸਮੇਂ ਦਾਦਾ ਦਾਦੀ, ਨਾਨਾ ਨਾਨੀ ਜਾਂ ਮਾਂ ਬਾਪ ਕੋਲੋਂ ਬਾਤਾਂ ਸੁਣਦੇ ਸਨ। ਬਹੁਤੀ ਵਾਰ ਤਾਂ ਬਾਤ ਸੁਣਦੇ ਸੁਣਦੇ ਸੌਂ ਵੀ ਜਾਂਦੇ ਸਨ। ਬਾਤ ਦੋ ਪੱਖਾਂ ਤੋਂ ਮਹੱਤਵਪੂਰਨ ਕਲਾ ਸੀ: ਪਹਿਲਾ, ਇਹ ਬੱਚਿਆਂ ਦਾ ਮਨੋਰੰਜਨ ਕਰਦੀ ਸੀ ਤੇ ਉਹਨਾਂ ਦੇ ਦਿਮਾਗ ’ਤੇ ਦਿਨ ਵਾਲੇ ਮਾਸਟਰਾਂ ਮਾਪਿਆਂ ਦੀਆਂ ਝਿੜਕਾਂ, ਸਕੂਲੀ ਕੰਮ ਆਦਿ ਦੇ ਪਏ ਸਾਰੇ ਬੋਝ ਲਾਹ ਕੇ ਉਹਨਾਂ ਦੇ ਸੌਣ ਦਾ ਰਾਹ ਪੱਧਰਾ ਕਰ ਦਿੰਦੀ ਸੀ। ਦੂਜਾ, ਬੱਚਿਆਂ ਦਾ ਮੁਸ਼ਕਿਲ ਕੰਮ ਜਾਂ ਪੁਸਤਕ ਪਾਠ ਜੋ ਉਹ ਯਾਦ ਨਹੀਂ ਕਰ ਸਕਦੇ ਸਨ, ਬਾਤ ਦੇ ਸਹਾਰੇ ਉਹ ਅਸਾਨੀ ਨਾਲ ਕੰਠ ਕਰ ਸਕਦੇ ਸਨ।

ਇਹ ਅਹਿਸਾਸ ਮੈਨੂੰ ਉਦੋਂ ਹੋਇਆ ਜਦ ਮੇਰਾ ਪੁੱਤਰ ਛੇਵੀਂ ਕਲਾਸ ਦਾ ਵਿਦਿਆਰਥੀ ਸੀ। ਉਸ ਦੇ ਪੰਜਾਬੀ ਸਿਲੇਬਸ ਵਿਚ ਸ੍ਰੀ ਰਾਮਚੰਦਰ ਨਾਲ ਸਬੰਧਿਤ ਪਾਠ ਸੀ ਜਿਸ ਵਿਚ ਨਾਂ ਓਪਰੇ ਜਿਹੇ ਹੋਣ ਸਦਕਾ ਉਸ ਨੂੰ ਯਾਦ ਨਹੀਂ ਸੀ ਹੋ ਰਿਹਾ। ਉਹ ਇਸ ਪਾਠ ਤੋਂ ਅੱਕ ਗਿਆ ਤੇ ਯਾਦ ਨਾ ਹੋਣ ਬਾਰੇ ਕਹਿੰਦਾ ਰਹਿੰਦਾ। ਉਸ ਨੂੰ ਕਹਿਣਾ ਕਿ ਇਹ ਪਾਠ ਛੱਡ ਦੇਵੇ, ਬਾਕੀ ਯਾਦ ਕਰ ਲਵੇ। ਉਹ ਬਹੁਤ ਖੁਸ਼ ਹੋਇਆ। ਕਈ ਦਿਨਾਂ ਬਾਅਦ ਸ਼ਾਮ ਨੂੰ ਉਹ ਬਾਤ ਸੁਣਾਉਣ ਲਈ ਜ਼ੋਰ ਪਾਉਣ ਲੱਗਾ। ਮੈਂ ਉਸ ਨੂੰ ਮੰਜੇ ’ਤੇ ਆਪਣੇ ਨਾਲ ਪਾ ਕੇ ਬਾਤ ਸੁਣਾਉਣ ਲੱਗਾ, “ਇੱਕ ਸੀ ਰਾਜਾ ਦਸ਼ਰਥ, ਉਸ ਦੇ ਤਿੰਨ ਰਾਣੀਆਂ ਸਨ...।”

ਜਦ ਮੈਂ ਕਰੀਬ ਅੱਧੀ ਬਾਤ ਸੁਣਾ ਦਿੱਤੀ ਤਾਂ ਉਹ ਇੱਕਦਮ ਬੋਲਿਆ, “ਇਹ ਤਾਂ ਸਾਡੀ ਕਿਤਾਬ ਵਾਲਾ ਉਹੀ ਪਾਠ ਐ ਜਿਹੜਾ ਮੈਨੂੰ ਯਾਦ ਨਹੀਂ ਸੀ ਹੁੰਦਾ।” ਹੁਣ ਉਸ ਦੀ ਹੋਰ ਦਿਲਚਸਪੀ ਬਣ ਗਈ ਅਤੇ ਉਸ ਨੇ ਮਨ ਲਾ ਕੇ ਸਾਰੀ ਬਾਤ ਸੁਣ ਲਈ। ਦੂਜੇ ਦਿਨ ਮੈਂ ਉਹਨੂੰ ਇਹੋ ਬਾਤ ਸੁਣਾਉਣ ਲਈ ਕਿਹਾ ਤਾਂ ਉਸ ਨੇ ਹੂਬਹੂ ਸੁਣਾ ਦਿੱਤੀ। ਇਸ ਗੱਲ ਨੂੰ ਢਾਈ ਦਹਾਕੇ ਤੋਂ ਵੱਧ ਸਮਾਂ ਹੋ ਗਿਆ ਹੈ ਪਰ ਉਹ ਅੱਜ ਵੀ ਇਸ ‘ਔਖੇ ਪਾਠ’ ਨੂੰ ਭੁੱਲਿਆ ਨਹੀਂ। ਅੱਜ ਵੀ ਇਸ ਬਾਰੇ ਪੁੱਛੀਏ ਤਾਂ ਉਹ ਕਹਿੰਦਾ ਹੈ: ‘ਇੰਨੀ ਮੇਰੀ ਬਾਤ, ਉੱਤੋਂ ਪੈਗੀ ਰਾਤ। ਛੱਤਣਾ ਸੀ ਕੋਠਾ, ਛੱਤ ਤੀ ਸਬਾਤ’ ਤੱਕ ਸਭ ਯਾਦ ਹੈ।...

ਬਾਤ ਇੱਕ ਤਰ੍ਹਾਂ ਨਾਲ ਸੰਵਾਦ ਹੀ ਹੁੰਦਾ ਸੀ, ਇਸ ਦੌਰਾਨ ਸਵਾਲ ਜਵਾਬ ਵੀ ਹੁੰਦੇ ਸਨ, ਸੱਚ ਝੂਠ ਦਾ ਨਿਤਾਰਾ ਹੁੰਦਾ ਸੀ, ਚੰਗੇ ਸੰਸਕਾਰਾਂ ਦੀ ਸਿੱਖਿਆ ਹੁੰਦੀ ਸੀ। ਅਜਿਹੀਆਂ ਬਾਤਾਂ ਸੁਣਾ ਸੁਣਾ ਕੇ ਦਾਦੀਆਂ ਨਾਨੀਆਂ ਬੱਚਿਆਂ ਨੂੰ ਮਨ ਦੇ ਤਾਕਤਵਰ ਬਣਾ ਦਿੰਦੀਆਂ ਸਨ। ਮਾੜੇ ਕੰਮਾਂ ਤੋਂ ਰੋਕਣ ਅਤੇ ਚੰਗੇ ਕੰਮੀਂ ਲਾਉਣ ਵਾਲੇ ਪਾਸੇ ਜੋੜ ਦਿੰਦੀਆਂ ਸਨ। ਹੁਣ ਟੈਲੀਵਿਜ਼ਨ ਅਤੇ ਇੰਟਰਨੈੱਟ ਨੇ ਬਾਤ ਸੱਭਿਆਚਾਰ ਦਾ ਅੰਤ ਕਰ ਦਿੱਤਾ ਹੈ।
ਸੰਪਰਕ: 98882-75913

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪੰਜਾਬ ਵਾਸੀਆਂ ਦੀ ਸਾਨੂੰ ਪੂਰੀ ਹਮਾਇਤ: ਭਗਵੰਤ ਮਾਨ

ਪੰਜਾਬ ਵਾਸੀਆਂ ਦੀ ਸਾਨੂੰ ਪੂਰੀ ਹਮਾਇਤ: ਭਗਵੰਤ ਮਾਨ

28 ਹਜ਼ਾਰ ਹੋਰ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਦਾ ਐਲਾਨ

ਅੰਕਿਤਾ ਕਤਲ ਕੇਸ: ਭਾਜਪਾ ਆਗੂ ਦੇ ਪੁੱਤ ਸਣੇ ਤਿੰਨ ਗ੍ਰਿਫ਼ਤਾਰ

ਅੰਕਿਤਾ ਕਤਲ ਕੇਸ: ਭਾਜਪਾ ਆਗੂ ਦੇ ਪੁੱਤ ਸਣੇ ਤਿੰਨ ਗ੍ਰਿਫ਼ਤਾਰ

ਛੇ ਦਿਨ ਮਗਰੋਂ ਨਹਿਰ ’ਚੋਂ ਮਿਲੀ ਲਾਸ਼; ਲੜਕੀ ਨੂੰ ਰਿਜ਼ੌਰਟ ਦੇ ਗਾਹਕਾਂ ...

ਹਿਮਾਚਲ ਦੇ ਵੋਟਰ ਮੁੜ ਭਾਜਪਾ ਦੇ ਹੱਕ ’ਚ: ਮੋਦੀ

ਹਿਮਾਚਲ ਦੇ ਵੋਟਰ ਮੁੜ ਭਾਜਪਾ ਦੇ ਹੱਕ ’ਚ: ਮੋਦੀ

ਮੀਂਹ ਕਾਰਨ ਮੰਡੀ ਰੈਲੀ ’ਚ ਨਹੀਂ ਪਹੁੰਚ ਸਕੇ ਪ੍ਰਧਾਨ ਮੰਤਰੀ; ਵੀਡੀਓ-ਕਾ...

ਅੱਸੂ ਦੀ ਝੜੀ: ਬੇਮੌਸਮੇ ਮੀਂਹ ਨੇ ਕਿਸਾਨਾਂ ਦੀ ਚਿੰਤਾ ਵਧਾਈ

ਅੱਸੂ ਦੀ ਝੜੀ: ਬੇਮੌਸਮੇ ਮੀਂਹ ਨੇ ਕਿਸਾਨਾਂ ਦੀ ਚਿੰਤਾ ਵਧਾਈ

ਪੰਜਾਬ ’ਚ ਕਈ ਥਾਵਾਂ ’ਤੇ ਫਸਲਾਂ ਵਿਛੀਆਂ; ਝਾੜ ਪ੍ਰਭਾਵਿਤ ਹੋਣ ਦਾ ਖਦਸ਼ਾ

ਸ਼ਹਿਰ

View All