DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਵਿਚਲਾ ਓਹਲਾ

ਹੁਣ ਦੀ ਪੀੜ੍ਹੀ ਤਾਂ ਸ਼ਾਇਦ ਇਹ ਜਾਣਦੀ ਹੀ ਨਾ ਹੋਵੇ ਕਿ ਪਹਿਲੇ ਸਮੇਂ ਵਿੱਚ ਵਿਆਹ ਆਪਣੀ ਮਰਜ਼ੀ ਨਾਲ ਨਹੀਂ, ਸਗੋਂ ਸਿਰਫ਼ ਵਿਚੋਲਿਆਂ ਰਾਹੀਂ ਹੋਇਆ ਕਰਦੇ ਸਨ। ਸਾਡੇ ਵਿਆਹ ਵੇਲੇ ਤਾਂ ਰਿਸ਼ਤੇ ਦੀ ਦੱਸ ਮੇਰੀ ਭੂਆ ਨੇ ਪਾਈ ਸੀ।‌ ਭੂਆ ਦੀ...

  • fb
  • twitter
  • whatsapp
  • whatsapp
Advertisement

ਹੁਣ ਦੀ ਪੀੜ੍ਹੀ ਤਾਂ ਸ਼ਾਇਦ ਇਹ ਜਾਣਦੀ ਹੀ ਨਾ ਹੋਵੇ ਕਿ ਪਹਿਲੇ ਸਮੇਂ ਵਿੱਚ ਵਿਆਹ ਆਪਣੀ ਮਰਜ਼ੀ ਨਾਲ ਨਹੀਂ, ਸਗੋਂ ਸਿਰਫ਼ ਵਿਚੋਲਿਆਂ ਰਾਹੀਂ ਹੋਇਆ ਕਰਦੇ ਸਨ। ਸਾਡੇ ਵਿਆਹ ਵੇਲੇ ਤਾਂ ਰਿਸ਼ਤੇ ਦੀ ਦੱਸ ਮੇਰੀ ਭੂਆ ਨੇ ਪਾਈ ਸੀ।‌ ਭੂਆ ਦੀ ਦਰਾਣੀ ਲੜਕੀ ਵਾਲਿਆਂ ਦੀ ਰਿਸ਼ਤੇਦਾਰੀ ਵਿੱਚੋਂ ਸੀ। ਸਾਡੇ ਤੋਂ ਪਹਿਲੀ ਪੀੜ੍ਹੀ ਵੇਲੇ ਵਿਚੋਲੇ ਰਿਸ਼ਤੇਦਾਰੀ ਵਿੱਚੋਂ ਵੀ ਨਹੀਂ ਸਨ ਹੋਇਆ ਕਰਦੇ, ਬਸ ਲਾਗੀ (ਨਾਈ) ਰਿਸ਼ਤੇ ਦੀ ਦੱਸ ਪਾਉਂਦਾ ਸੀ।‌ ਜ਼ਿਆਦਾਤਰ ਰਿਸ਼ਤੇ ਜੋੜਨ ਲਈ ਲਾਗੀ ਆਪ ਹੀ ਰੁਪੱਈਆ ਫੜ ਲਿਆ ਕਰਦੇ ਸਨ।

ਕੁੜੀ ਮੁੰਡੇ ਦਾ ਰਿਸ਼ਤਾ ਕਰਨ ਤੋਂ ਪਹਿਲਾਂ ਦੇਖ ਦਿਖਾਈ ਦਾ ਕੰਮ ਤਾਂ ਪਿਛਲੀ ਸਦੀ ਦੇ ਅਖੀਰਲੇ ਸਮੇਂ ਆ ਕੇ ਸ਼ੁਰੂ ਹੋਇਆ ਹੈ।‌ ਉਦੋਂ ਇੱਕ ਗੱਲ ਚੰਗੀ ਸੀ ਕਿ ਮੁੰਡੇ ਵਾਲੇ ਕੁੜੀ ਦੇਖ ਕੇ ਨਾਂਹ ਘੱਟ ਹੀ ਕਰਿਆ ਕਰਦੇ ਸਨ। ਧੀਆਂ ਧਿਆਣੀਆਂ ਲਈ ਅੱਖ ਵਿੱਚ ਇੱਕ ਸ਼ਰਮ ਹੁੰਦੀ ਸੀ। ਨਵੀਂ ਸਦੀ ਦੇ ਸ਼ੁਰੂ ਵਿੱਚ ਮੁੰਡੇ ਕੁੜੀ ਆਪਣੀ ਪਸੰਦ ਦਾ ਵਰ ਲੱਭਣ ਲੱਗੇ ਹਨ।‌ ਸਮੇਂ ਦੇ ਨਾਲ ਹੁਣ ਮਾਪੇ ਵੀ ਬਦਲ ਗਏ ਹਨ। ਮਾਪੇ ਵੀ ਬੱਚਿਆਂ ਦੀ ਪਸੰਦ ਨੂੰ ਲੈ ਕੇ ਹਾਮੀ ਭਰਨ ਤੋਂ ਝਿਜਕਦੇ ਨਹੀਂ।‌ ਵਿਦੇਸ਼ ਗਈ ਨਵੀਂ ਪੀੜ੍ਹੀ ਉਧਰਲੀ ਸ਼ਖਸੀ ਆਜ਼ਾਦੀ ਮਾਣਨ ਲੱਗੀ ਹੈ।, ਪਰ ਟਾਵੇਂ ਟਾਵੇਂ ਬੱਚੇ ਹਾਲੇ ਵੀ ਮਾਪਿਆਂ ਦੀ ਪਸੰਦ ਦੇ ਪਾਬੰਦ ਹਨ।

Advertisement

ਪਿਆਰ ਵਿਆਹ ਵੀ ਵੱਡੀ ਗਿਣਤੀ ਵਿੱਚ ਤਿੜਕਣ ਲੱਗੇ ਹਨ। ਵਿਦੇਸ਼ੀ ਵਿਆਹ ਨੇ ਵੀ ਵੱਡਾ ਪਲਟਾ ਮਾਰਿਆ ਹੈ। ਪਹਿਲਾਂ ਪਹਿਲ ਵਿਦੇਸ਼ੀ ਲਾੜੇ ਇਧਰੋਂ ਕੁੜੀਆਂ ਵਿਆਹ ਕੇ ਲੈ ਜਾਂਦੇ ਸਨ। ਹੁਣ ਮੁੰਡੇ ਆਇਲਜ਼ ਪਾਸ ਕੁੜੀਆਂ ਦੇ ਸਿਰ ’ਤੇ ਬਾਹਰ ਜਾਣ ਲੱਗੇ ਹਨ। ਦੋਹੇਂ ਤਰ੍ਹਾਂ ਦੇ ਅਜਿਹੇ ਵਿਦੇਸ਼ੀ ਵਿਆਹ ਟਿਕੇ ਘੱਟ ਵੱਧ ਹੀ ਹਨ। ਕੰਟਰੈਕਟ ਮੈਰਿਜ ਨੇ ਨਵਾਂ ਬਦਲਾਅ ਦਿਖਾਇਆ ਹੈ। ਪਰਵਾਸੀ ਪੰਜਾਬੀਆਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਹਰ ਜ਼ਿਲ੍ਹੇ ਵਿੱਚ ਐੱਨ ਆਰ ਆਈ ਥਾਣੇ ਬਣੇ ਹਨ। ਇਥੇ ਮੁੱਖ ਦਫ਼ਤਰ ਵਿੱਚ ਮੇਰਾ ਇੱਕ ਇੰਸਪੈਕਟਰ ਮਿੱਤਰ ਕਈ ਜ਼ਿਲ੍ਹਿਆਂ ਦਾ ਕੰਮ ਦੇਖਦਾ ਹੈ। ਹਫ਼ਤੇ ਦੋ ਹਫ਼ਤੇ ਪਿੱਛੋਂ ਮੇਰਾ ਉਸ ਕੋਲ ਗੇੜਾ ਵੱਜਦਾ ਰਹਿੰਦਾ ਹੈ।‌ ਮੈਂ ਜਦੋਂ ਇੱਕ ਵਾਰੀ ਉਸ ਕੋਲ ਗਿਆ ਤਾਂ ਇੱਕ ਵੱਖਰੀ ਕਿਸਮ ਦਾ ਕੇਸ ਆਇਆ ਹੋਇਆ ਸੀ। ਪਟਿਆਲਾ ਦੇ ਇੱਕ ਆਮ ਜਿਹੇ ਪਰਿਵਾਰ ਨੇ ਨਰਸਿੰਗ ਦਾ ਕੋਰਸ ਕਰਦੀ ਬੇਟੀ ਦਾ ਰਿਸ਼ਤਾ ਕੈਨੇਡਾ ਰਹਿੰਦੇ ਇੱਕ ਮੁੰਡੇ ਨਾਲ ਕੀਤਾ ਸੀ। ਵਿਚੋਲਾ ਦੋਹਾਂ ਧਿਰਾਂ ਦਾ ਸਾਂਝਾ ਰਿਸ਼ਤੇਦਾਰ ਸੀ। ਮੰਗਲੀਕ ਮੁੰਡੇ ਲਈ ਬੜੇ ਔਖਿਆਂ ਹੋ ਕੇ ਮੰਗਲੀਕ ਕੁੜੀ ਲੱਭੀ ਤਾਂ ਰਿਸ਼ਤਾ ਪੱਕਾ ਹੋ ਗਿਆ। ਕੁੜੀ ਵਾਲਿਆਂ ਨੇ ਮੰਗਣੇ ਵੇਲੇ ਸੇਵਾ ਪਾਣੀ ਦੀ ਆਪਣੀ ਪੂਰੀ ਵਾਹ ਲਾਈ।

Advertisement

ਪਿਛਲੇ ਮਹੀਨੇ ਪਤਾ ਨਹੀਂ ਕਿਹੋ ਜਿਹਾ ਦਿਨ ਚੜ੍ਹਿਆ ਮੁੰਡੇ ਵਾਲਿਆਂ ਨੇ ਕੁੜੀ ਦੇ ਬਾਪ ਨੂੰ ਉਲਾਂਭਾ ਦਿੱਤਾ ਕਿ ਕੁੜੀ ਤਾਂ ਮੰਗਲੀਕ ਹੈ ਹੀ ਨਹੀਂ। ਦੋਵੇਂ ਧਿਰਾਂ ਐੱਨ ਆਰ ਆਈ ਥਾਣੇ ਪੁੱਜ ਗਈਆਂ। ਮੇਰਾ ਇੰਸਪੈਕਟਰ ਮਿੱਤਰ ਦੋਹਾਂ ਧਿਰਾਂ ਨੂੰ ਸਮਝਾ ਬੁਝਾ ਕੇ ਮਾਮਲਾ ਨਿਬੇੜਨ ਲਈ ਪ੍ਰੇਰਦਾ ਰਿਹਾ। ਉਸ ਨੇ ਵਿਚੋਲੇ ਨੂੰ ਸੱਦ ਕੇ ਲੜਕੀ ਵਾਲਿਆਂ ਦਾ ਮੰਗਣੀ ਵੇਲੇ ਹੋਇਆ ਖ਼ਰਚਾ ਮੁੰਡੇ ਵਾਲਿਆਂ ਕੋਲੋਂ ਦੁਆ ਕੇ ਝਗੜਾ ਨਿਬੇੜਨ ਦੀ ਸਲਾਹ ਦਿੱਤੀ। ਮੁੰਡੇ ਵਾਲੇ 50 ਹਜ਼ਾਰ ਦੇਣ ਲਈ ਰਾਜ਼ੀ ਸਨ ਪਰ ਕੁੜੀ ਵਾਲੇ ਇਕ ਲੱਖ ਦੀ ਮੰਗ ਰੱਖ ਰਹੇ ਸਨ। ਉਸ ਨੇ ਵਿਚੋਲੇ ਦੇ ਕੰਨ ਵਿੱਚ 75 ਹਜ਼ਾਰ ਦੀ ਫੂਕ ਮਾਰੀ। ਉਹ ਵਿੱਚ ਵਿਚਾਲੇ ਦੋਹਾਂ ਧਿਰਾਂ ਨੂੰ ਨੇੜੇ ਲਿਆਉਣ ਦੀ ਮੱਤ ਦੇ ਕੇ ਵਿਚੋਲੇ ਨੂੰ ਕਮਰੇ ਵਿੱਚੋਂ ਬਾਹਰ ਤੋਰਦਾ ਤੇ ਆਪ ਪਿੱਛੋਂ ਮੇਰੇ ਨਾਲ ਗੱਲੀਂ ਜੁੱਟ ਜਾਂਦਾ।‌ ਉਸ ਨੇ ਦੱਸਿਆ ਕਿ ਵਿਚਲੀ ਗੱਲ ਇਹ ਹੈ ਕਿ ਰਿਸ਼ਤਾ ਕਰਨ ਵੇਲੇ ਮੁੰਡਾ ਕੈਨੇਡਾ ਵਿੱਚ ਸਟੱਡੀ ਵੀਜ਼ੇ ’ਤੇ ਸੀ। ਹੁਣ ਇਸ ਦੀ ਕੈਨੇਡਾ ਰਹਿੰਦੀ ਪੱਕੀ ਕੁੜੀ ਨਾਲ ਗੱਲ ਬਣ ਗਈ ਹੈ। ਕੁੜੀ ਵਾਲਿਆਂ ਦੀ ਦਿੱਕਤ ਇਹ ਸੀ ਕਿ ਉਨ੍ਹਾਂ ਬਾਹਰਲਾ ਰਿਸ਼ਤਾ ਦੇਖ ਕੇ ਧੀ ਨੂੰ ਮੰਗਲੀਕ ਦੱਸ ਦਿੱਤਾ ਸੀ। ਹਿੰਮਤ ਸਿੰਘ ਨੇ ਦੋਹਾਂ ਧਿਰਾਂ ਨੂੰ 80 ਹਜ਼ਾਰ ’ਤੇ ਰਾਜ਼ੀ ਕਰ ਲਿਆ ਸੀ। ਨਾਲ ਹੀ ਅਸ਼ਟਾਮ ’ਤੇ ਲਿਖਵਾ ਕੇ ਲੈ ਲਿਆ ਕਿ ਥਾਣੇ ਤੋਂ ਬਾਹਰ ਜਾ ਕੇ ਦੋਵੇਂ ਧਿਰਾਂ ਇੱਕ ਦੂਜੇ ਉੱਤੇ ਤੋਹਮਤਬਾਜ਼ੀ ਨਹੀਂ ਕਰਨਗੀਆਂ।

ਵਿਚੋਲੇ ਨੂੰ ਦੋਹੀਂ ਪਾਸੀ ਓਹਲਾ ਰੱਖਣਾ ਪਿਆ। ਮੇਰਾ ਮਿੱਤਰ ਬਹੁਤ ਸਾਊ ਅਫ਼ਸਰ ਹੈ। ਉਹ ਸਮਝਦਾ ਹੈ ਕਿ ਦੋਹਾਂ ਪਰਿਵਾਰਾਂ ਨੂੰ ਅੰਦਰਲੀ ਗੱਲ ਪਤਾ ਲੱਗ ਗਈ ਤਾਂ ਸਿਰ ਫਟਣਗੇ। ਉਸਦਾ ਕਹਿਣਾ ਹੈ ਕਿ ਝਗੜਾ ਨਿਬੇੜਨ ਲਈ ਬੜੀ ਵਾਰ ਵਿਚਲਾ ਓਹਲਾ ਰੱਖਣਾ ਮਜਬੂਰੀ ਬਣ ਜਾਂਦਾ ਹੈ, ਪਰ ਉਹ ਵਿਚਲਾ ਓਹਲਾ ਜਿਹੜਾ ਕਿਸੇ ਦਾ ਨੁਕਸਾਨ ਨਾ ਕਰੇ।

ਸੰਪਰਕ: 98147-34035

Advertisement
×