DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਯਾਤਰਾ ਜੋ ਸਦਾ ਮੈਨੂੰ ਯਾਦ ਰਹੀ

ਜ਼ਿੰਦਗੀ ਵੀ ਇੱਕ ਸਫ਼ਰ ਹੈ, ਇੱਕ ਯਾਤਰਾ ਹੈ। ਮਨੁੱਖ ਹਰ ਦਿਨ ਕਿਸੇ ਨਾ ਕਿਸੇ ਪਾਸੇ ਯਾਤਰਾ ਜ਼ਰੂਰ ਕਰਦਾ ਹੈ, ਚਾਹੇ ਉਹ ਕੰਮ ਕਰਨ ਜਾਵੇ, ਬੱਚੇ ਸਕੂਲ ਜਾਣ, ਬਜ਼ੁਰਗਾਂ ਨੇ ਪੈਨਸ਼ਨ ਕਢਵਾਉਣ ਜਾਣਾ ਹੋਵੇ ਜਾਂ ਘਰ ਤੋਂ ਮੰਦਿਰ ਜਾਂ ਗੁਰਦੁਆਰੇ ਤੱਕ।...

  • fb
  • twitter
  • whatsapp
  • whatsapp
Advertisement

ਜ਼ਿੰਦਗੀ ਵੀ ਇੱਕ ਸਫ਼ਰ ਹੈ, ਇੱਕ ਯਾਤਰਾ ਹੈ। ਮਨੁੱਖ ਹਰ ਦਿਨ ਕਿਸੇ ਨਾ ਕਿਸੇ ਪਾਸੇ ਯਾਤਰਾ ਜ਼ਰੂਰ ਕਰਦਾ ਹੈ, ਚਾਹੇ ਉਹ ਕੰਮ ਕਰਨ ਜਾਵੇ, ਬੱਚੇ ਸਕੂਲ ਜਾਣ, ਬਜ਼ੁਰਗਾਂ ਨੇ ਪੈਨਸ਼ਨ ਕਢਵਾਉਣ ਜਾਣਾ ਹੋਵੇ ਜਾਂ ਘਰ ਤੋਂ ਮੰਦਿਰ ਜਾਂ ਗੁਰਦੁਆਰੇ ਤੱਕ। ਇਹ ਜ਼ਰੂਰੀ ਨਹੀਂ ਹੁੰਦਾ ਕਿ ਲੰਮੀ ਯਾਤਰਾ ਬਹੁਤ ਕੁਝ ਸਿਖਾਵੇ। ਕਈ ਵਾਰ ਛੋਟਾ ਜਿਹਾ ਸਫ਼ਰ ਵੀ ਬਹੁਤ ਵੱਡੀ ਸਿੱਖਿਆ ਦੇ ਜਾਂਦਾ ਹੈ। ਇਹ ਗੱਲ ਮਹੀਨਾ ਕੁ ਪੁਰਾਣੀ ਹੋਵੇਗੀ। ਮੈਂ ਦਫ਼ਤਰੀ ਕੰਮਕਾਜ ਲਈ ਅਕਸਰ ਜਲੰਧਰ ਜਾਂਦਾ ਰਹਿੰਦਾ ਹਾਂ। ਘਰੋਂ ਸਵੇਰੇ ਪੌਣੇ ਪੰਜ ਬੱਸ ਫੜਨਾ, ਬਠਿੰਡੇ ਜਾ ਕੇ ਜਲੰਧਰ ਲੁਧਿਆਣਾ ਬਾਈਪਾਸ ਬਰਨਾਲਾ ਡਿਪੂ ਦੀ ਬੱਸ ਲੈ ਕੇ ਸਾਢੇ ਕੁ ਨੌਂ ਵਜੇ ਨੂੰ ਜਲੰਧਰ ਪਹੁੰਚਣਾ। ਉੱਥੋਂ ਵਾਪਸੀ ਵੇਲੇ ਮੋਗਾ, ਬਾਘਾ ਪੁਰਾਣਾ, ਕੋਟਕਪੂਰਾ ਹੁੰਦੇ ਹੋਏ ਬਠਿੰਡਾ ਤੱਕ ਦਾ ਮੇਰਾ ਰੂਟ ਹੁੰਦਾ ਸੀ। ਇਸ ਸਫ਼ਰ ਦੌਰਾਨ ਸਭ ਤੋਂ ਵੱਡੀ ਮੁਸ਼ਕਿਲ ਬਾਥਰੂਮ ਜਾਣ ਦੀ ਹੁੰਦੀ ਸੀ। ਬਠਿੰਡਾ ਤੋਂ ਚੱਲ ਕੇ ਰਾਮਪੁਰਾ ਅਤੇ ਲੁਧਿਆਣਾ ਪਹੁੰਚ ਕੇ ਜਲੰਧਰ ਬਾਈਪਾਸ ’ਤੇ ਮੈਂ ਜ਼ਰੂਰ ਬਾਥਰੂਮ ਜਾਣ ਲਈ ਰੁਕਦਾ। ਕੰਡਕਟਰ ਅਤੇ ਡਰਾਈਵਰ ਵੀ ਮੇਰੇ ਨਾਲ ਰੁਕਦੇ। ਕਈ ਵਾਰ ਬੱਸ ਵਿੱਚ ਜਾਣ ਕਰਕੇ ਡਰਾਈਵਰ ਕੰਡਕਟਰ ਨਾਲ ਇੱਕ ਸਾਂਝ ਬਣ ਗਈ ਸੀ।

ਇਸ ਵਾਰ ਮੈਂ ਜਦੋਂ ਲੁਧਿਆਣਾ ਪਹੁੰਚਿਆ ਤਾਂ ਕੰਡਕਟਰ ਬੱਸ ਤੋਂ ਉੱਤਰ ਕੇ ਖੜ੍ਹ ਗਿਆ। ਮੈਂ ਸੋਚਿਆ ਇਹ ਵੀ ਆਵੇਗਾ, ਬੱਸ ਰੁਕੇਗੀ। ਮੈਂ ਵੀ ਬਾਥਰੂਮ ਜਾਣ ਲਈ ਬੱਸ ਤੋਂ ਉੱਤਰ ਗਿਆ। ਜਦੋਂ ਕੁਝ ਸੈਕਿੰਡ ਬਾਅਦ ਮੈਂ ਵਾਪਸ ਆਇਆ ਤਾਂ ਦੇਖਿਆ ਬੱਸ ਉੱਥੇ ਨਹੀਂ ਸੀ, ਸਾਹਮਣੇ ਦੇਖਿਆ ਬੱਸ ਜਾ ਰਹੀ ਸੀ। ਬੱਸ ਵਿੱਚ ਮੇਰਾ ਬੈਗ ਸੀ। ਉਸ ਵਿੱਚ ਕੁਝ ਜ਼ਰੂਰੀ ਕਾਗਜ਼ ਸਨ, ਜੋ ਜਲੰਧਰ ਪਹੁੰਚਾਉਣੇ ਸਨ। ਮੇਰੇ ਕੋਲ ਬੱਸ ਕੰਡਕਟਰ ਅਤੇ ਡਰਾਈਵਰ ਦਾ ਨੰਬਰ ਵੀ ਨਹੀਂ ਸੀ। ਮੈਂ ਪ੍ਰੇਸ਼ਾਨ ਹੋ ਗਿਆ ਤੇ ਆਪਣੇ ਦੋਸਤ ਬਲਵੀਰ ਸਿੰਘ ਨੂੰ ਫੋਨ ਲਾਇਆ, ਜੋ ਪੰਜਾਬ ਰੋਡਵੇਜ਼ ਵਿੱਚ ਇੰਸਪੈਕਟਰ ਦੇ ਅਹੁਦੇ ’ਤੇ ਤਾਇਨਾਤ ਹੈ। ਮੈਂ ਉਸ ਨੂੰ ਆਪਣੀ ਮੁਸ਼ਕਿਲ ਦੱਸੀ। ਉਸ ਨੇ ਮੈਨੂੰ ਦਿਲਾਸਾ ਦਿੱਤਾ, ‘‘ਕੋਈ ਗੱਲ ਨਹੀਂ, ਕੁਝ ਕਰਦਾ ਹਾਂ।’’ ਗੱਲ ਕਰਦੇ ਕਰਦੇ ਮੈਂ ਦੇਖਿਆ ਕਿ ਉੱਥੇ ਪੰਜਾਬ ਰੋਡਵੇਜ਼ ਦੀ ਕਪੂਰਥਲੇ-ਜਲੰਧਰ ਜਾਣ ਵਾਲੀ ਬੱਸ ਆ ਕੇ ਰੁਕੀ। ਬਲਵੀਰ ਇੰਸਪੈਕਟਰ ਦਾ ਦੁਬਾਰਾ ਫੋਨ ਆਇਆ। ਉਹ ਕਹਿੰਦਾ, ‘‘ਹੁਣ ਕਿੱਥੇ ਹੋ?’’ ਮੈਂ ਆਖਿਆ, ‘‘ਮੈਂ ਕਪੂਰਥਲਾ-ਜਲੰਧਰ ਜਾਣ ਵਾਲੀ ਬੱਸ ਵਿੱਚ ਬੈਠਾ ਹਾਂ, ਉਹ ਕਹਿੰਦੇ ‘‘ਮੇਰੀ ਇਸ ਬੱਸ ਦੇ ਕੰਡਕਟਰ ਨਾਲ ਗੱਲ ਕਰਵਾਉ।’’

Advertisement

ਮੈਂ ਕੰਡਕਟਰ ਨਾਲ ਗੱਲ ਕਰਵਾਈ ਅਤੇ ਉਸ ਬੱਸ ਦੇ ਇੰਸਪੈਕਟਰ ਨਾਲ ਵੀ, ਜੋ ਬਲਵੀਰ ਸਿੰਘ ਦਾ ਮਿੱਤਰ ਨਿਕਲਿਆ। ਬਲਵੀਰ ਇੰਸਪੈਕਟਰ ਨੇ ਮੈਨੂੰ ਕਿਹਾ, ‘‘ਜਲੰਧਰ ਪਹੁੰਚ ਕੇ ਆਪਣਾ ਬੈਗ ਫੜ ਲਵੀਂ।’’ ਮੈਂ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਕਪੂਰਥਲਾ ਜਲੰਧਰ ਬੱਸ ਵਿੱਚ ਬੈਠ ਗਿਆ। ਬਲਵੀਰ ਇੰਸਪੈਕਟਰ ਦੇ ਕਹਿਣ ’ਤੇ ਮੇਰੀ ਪੁਰਾਣੀ ਟਿਕਟ, ਜੋ ਬਠਿੰਡੇ ਤੋਂ ਲਈ ਸੀ ਉਸ ਨੂੰ ਚਲਾ ਦਿੱਤਾ ਗਿਆ ਅਤੇ ਮੈਂ ਜਲੰਧਰ ਪਹੁੰਚ ਗਿਆ। ਜਲੰਧਰ ਪਹੁੰਚ ਕੇ ਮੈਂ ਬੱਸ ਕੰਡਕਟਰ ਤੋਂ ਬੈਗ ਫੜ ਕੇ ਉਸ ਦਾ ਧੰਨਵਾਦ ਕੀਤਾ ਅਤੇ ਆਪਣੀ ਗ਼ਲਤੀ ਮੰਨੀ ਕਿਉਂਕਿ ਮੈਂ ਜਦੋਂ ਲੁਧਿਆਣਾ ਉਤਰਿਆ ਤਾਂ ਉਸ ਨੂੰ ਦੱਸਣਾ ਭੁੱਲ ਗਿਆ, ਜੋ ਮੇਰੀ ਗ਼ਲਤੀ ਸੀ ਅਤੇ ਮੇਰੀ ਗ਼ਲਤੀ ਕਰਕੇ ਉਨ੍ਹਾਂ ਨੂੰ ਵੀ ਪ੍ਰੇਸ਼ਾਨੀ ਹੋਈ। ਮੇਰੀ ਗੱਲ ਸੁਣ ਕੇ ਕੰਡਕਟਰ ਵੀ ਮੁਸਕਰਾਇਆ ਅਤੇ ਬੋਲਿਆ, ‘‘ਕੋਈ ਨਾ ਬਾਈ, ਕਦੇ ਕਦੇ ਹੋ ਜਾਂਦੈ।’’ ਮੈਂ ਬੈਗ ਫੜ ਕੇ ਦਫ਼ਤਰ ਵੱਲ ਵਧਣ ਲੱਗਿਆ। ਦਫ਼ਤਰੀ ਕੰਮ ਨਿਪਟਾ ਕੇ ਚਾਰ ਕੁ ਵਜੇ ਘਰ ਪਹੁੰਚ ਗਿਆ। ਇਸ ਤਰ੍ਹਾਂ ਇਹ ਸਫ਼ਰ ਨੇ ਮੈਨੂੰ ਅਜਿਹੀ ਸਿੱਖਿਆ ਦਿੱਤੀ, ਜੋ ਅੱਜ ਵੀ ਮੈਨੂੰ ਯਾਦ ਹੈ।

Advertisement

ਸੰਪਰਕ: 70873-67969

Advertisement
×