DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਚਾਅ ਦਾ ਨੁਸਖਾ

ਸੋੋਨੀ ਸਾਹਿਬ ਨੇ ਬੈਂਕ ਦੇ ਸ਼ਾਖਾ ਪ੍ਰਬੰਧਕ ਨੂੰ ਹੁਕਮ ਕੀਤਾ, ‘‘ਸੌ ਪੇਪਰ-ਵੇਟ ਖਰੀਦੋ, ਹਰ ਕਰਮਚਾਰੀ ਦੇ ਦਰਾਜ ਵਿੱਚ 10-10 ਹੋਣੇ ਚਾਹੀਦੇ ਹਨ, ਜਦੋਂ ਲੋੜ ਪਵੇ, ਹਰ ਕਰਮਚਾਰੀ ਆਪਣੇ ਬਚਾਅ ਲਈ ਲੁਟੇਰਿਆਂ ’ਤੇ ਪੇਪਰ-ਵੇਟਾਂ ਦਾ ਮੀਂਹ ਵਰ੍ਹਾ ਦੇਵੇ।’’ ਬੈਂਕ ਵਿੱਚ ਲੁੱਟ...

  • fb
  • twitter
  • whatsapp
  • whatsapp
Advertisement

ਸੋੋਨੀ ਸਾਹਿਬ ਨੇ ਬੈਂਕ ਦੇ ਸ਼ਾਖਾ ਪ੍ਰਬੰਧਕ ਨੂੰ ਹੁਕਮ ਕੀਤਾ, ‘‘ਸੌ ਪੇਪਰ-ਵੇਟ ਖਰੀਦੋ, ਹਰ ਕਰਮਚਾਰੀ ਦੇ ਦਰਾਜ ਵਿੱਚ 10-10 ਹੋਣੇ ਚਾਹੀਦੇ ਹਨ, ਜਦੋਂ ਲੋੜ ਪਵੇ, ਹਰ ਕਰਮਚਾਰੀ ਆਪਣੇ ਬਚਾਅ ਲਈ ਲੁਟੇਰਿਆਂ ’ਤੇ ਪੇਪਰ-ਵੇਟਾਂ ਦਾ ਮੀਂਹ ਵਰ੍ਹਾ ਦੇਵੇ।’’ ਬੈਂਕ ਵਿੱਚ ਲੁੱਟ ਦੀ ਵਾਰਦਾਤ ਤੋਂ ਇਸ ਵਾਰ ਤਾਂ ਬਚਾਅ ਹੋ ਗਿਆ ਸੀ ਪਰ ਖੌਫਜ਼ਦਾ ਬੈਂਕ-ਮੁਲਾਜ਼ਮਾਂ ਨੂੰ ਹੌਸਲਾ ਦੇਣ ਲਈ ਖੇਤਰੀ ਪ੍ਰਬੰਧਕ ਦੀਨ ਮੁਹੰਮਦ ਸੋਨੀ ਆਏ ਸਨ, ਜਿਨ੍ਹਾਂ ਸਵੈ-ਰੱਖਿਆ ਦਾ ਇਹ ਨੁਸਖਾ ਉਨ੍ਹਾਂ ਨਾਲ ਸਾਂਝਾ ਕੀਤਾ ਸੀ। ਹਿੱਕ ’ਤੇ ਲੋਡਿਡ ਹਥਿਆਰ ਰੱਖਿਆ ਹੋਵੇ, ਕੋਈ ਦਰਾਜ ਵਿੱਚੋਂ ਪੇਪਰ-ਵੇਟ ਕੱਢਣ ਦੀ ਹਿਮਾਕਤ ਕਿਵੇਂ ਕਰ ਸਕਦਾ ਹੈ! ਮੈਨੇਜਰ ਤੋਂ ਲੈ ਕੇ ਸੇਵਾਦਾਰ ਤੱਕ ਸਭ ਨੂੰ ਲੱਗਾ ਕਿ ਸੋਨੀ ਸਾਹਿਬ ਉਨ੍ਹਾਂ ਦਾ ਮੌਜੂ ਬਣਾ ਗਏ ਹਨ।

ਇਹ ਗੱਲ ਸੰਨ 1988 ਦੀ ਹੈ। ਉਦੋਂ ਪੇਂਡੂ ਖੇਤਰ ਦੀਆਂ ਬੈਂਕ ਬਰਾਂਚਾਂ ਸ਼ਨਿੱਚਰਵਾਰ ਨੂੰ ਬਾਅਦ ਦੁਪਹਿਰ 2 ਵਜੇ ਬੰਦ ਹੋ ਜਾਂਦੀਆਂ ਸਨ। ਖਾੜਕੂਵਾਦ ਦੇ ਨਾਂ ’ਤੇ ਪੇਸ਼ੇਵਰ ਲੁਟੇਰੇ ਦਿਨ ਦਿਹਾੜੇ ਬੈਂਕ ਕਰਮਚਾਰੀਆਂ ਨੂੰ ਜਾਨੀ ਨੁਕਸਾਨ ਪਹੁੰਚਾ ਕੇ ਜਾਂ ਫੱਟੜ ਕਰਕੇ ਨਕਦੀ ਲੁੱਟਣ ਵਿੱਚ ਕਾਮਯਾਬ ਹੋ ਜਾਂਦੇ ਸਨ। ਹਰ ਰੋਜ਼ ਅਖ਼ਬਾਰਾਂ ਵਿੱਚ ਅਜਿਹੀਆਂ ਘਟਨਾਵਾਂ ਵਾਲੀਆਂ ਸੁਰਖੀਆਂ ਦੀ ਬਹੁਤਾਤ ਹੁੰਦੀ। ਹਰ ਪਾਸੇ ਦਹਿਸ਼ਤ ਦਾ ਮਾਹੌਲ ਸੀ। ਅਜਿਹੇ ਮਾਹੌਲ ਵਿੱਚ ਬੈਂਕਾਂ ਨੇ ਵੱਡੀ ਗਿਣਤੀ ਵਿੱਚ ਸਾਬਕਾ ਫੌਜੀਆਂ ਨੂੰ ਸੁਰੱਖਿਆ ਕਰਮੀਆਂ ਵਜੋਂ ਭਰਤੀ ਕੀਤਾ ਸੀ। ਹਰ ਬੈਂਕ ਬਰਾਂਚ ਵਿੱਚ ਘੱਟੋ-ਘੱਟ ਦੋ ਸੁਰੱਖਿਆ-ਕਰਮਚਾਰੀ ਤਾਇਨਾਤ ਕੀਤੇ ਗਏ। ਉਨ੍ਹਾਂ ਨੂੰ ਦੂਰ ਤੱਕ ਮਾਰ ਕਰਨ ਵਾਲੀਆਂ ਦੁਨਾਲੀਆਂ ਦਿੱਤੀਆਂ ਗਈਆਂ ਸਨ ਜਿਨ੍ਹਾਂ ਤੋਂ ਲੁਟੇਰੇ ਡਰਦੇ ਸਨ। ਇਸ ਲਈ ਵਾਰਦਾਤ ਕਰਨ ਤੋਂ ਪਹਿਲਾਂ ਉਹ ਕਿਸੇ ਬਹਾਨੇ ਬੈਂਕ ਦੀ ਹਰ ਗਤੀਵਿਧੀ ਦੀ ਟੋਹ ਲਗਾਉਂਦੇ ਅਤੇ ਮੌਕਾ ਦੇਖ ਕੇ ਸੁਰੱਖਿਆ ਗਾਰਡ ਨੂੰ ਨਿਹੱਥਾ ਕਰਕੇ ਵਾਰਦਾਤ ਕਰਦੇ।

Advertisement

ਸ਼ਨਿੱਚਰਵਾਰ ਦਾ ਦਿਨ ਸੀ। ਉਸ ਦਿਨ ਇੱਕ ਸੁਰੱਖਿਆ ਗਾਰਡ ਛੁੱਟੀ ’ਤੇ ਸੀ। ਡਿਊਟੀ ਵਾਲੇ ਗਾਰਡ ਨੇ ਕੈਸ਼ ਬੰਦ ਕਰਵਾ ਕੇ ਆਪਣੀ ਬੰਦੂਕ ਵੀ ਸੇਫ ਵਿੱਚ ਰੱਖ ਦਿੱਤੀ। ਮੈਨੇਜਰ ਅਤੇ ਕਲਰਕਾਂ ਨੂੰ ਬਾਹਰ ਭੇਜ ਕੇ ਉਸ ਨੇ ਕੈਂਚੀ ਗੇਟ ਨੂੰ ਅੰਦਰੋਂ ਤਾਲਾ ਲਗਾਇਆ ਅਤੇ ਆਪਣਾ ਬੈਗ ਲੈਣ ਲਈ ਪਿੱਛੇ ਮੁੜਿਆ। ਇੰਨੇ ਨੂੰ ਉਸ ਨੂੰ ਫਾਇਰ ਦੀ ਆਵਾਜ਼ ਸੁਣਾਈ ਦਿੱਤੀ। ਉਸ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਬਾਹਰ ਗੇਟ ਅੱਗੇ ਦੋ ਨਕਾਬਪੋਸ਼ ਬੈਂਕ ਕਰਮਚਾਰੀਆਂ ’ਤੇ ਪਿਸਤੌਲਾਂ ਤਾਣੀ ਖੜ੍ਹੇ ਸਨ। ਇੱਕ ਨਕਾਬਪੋਸ਼ ਪਿੱਛੇ ਮੋਟਰਸਾਈਕਲ ਨੂੰ ਸਟਾਰਟ ਕਰਕੇ ਉਸ ’ਤੇ ਬੈਠਾ ਸੀ। ਇੱਕ ਨਕਾਬਪੋਸ਼ ਨੇ ਕਰਮਚਾਰੀਆਂ ਨੂੰ ਡਰਾਉਣ ਲਈ ਹਵਾਈ ਫਾਇਰ ਕੀਤਾ ਸੀ ਅਤੇ ਆਪਣੇ ਸਾਥੀ ਨਾਲ ਰਲ ਕੇ ਉਹ ਮੈਨੇਜਰ ਅਤੇ ਕੈਸ਼ ਕਾਊਂਟਰ ’ਤੇ ਕੰਮ ਕਰਨ ਵਾਲੇ ਕਰਮਚਾਰੀ ਤੋਂ ਕੈਸ਼ ਸੇਫ ਦੀਆਂ ਚਾਬੀਆਂ ਮੰਗ ਰਿਹਾ ਸੀ। ਮੇਨੇਜਰ ਦੇ ਹੱਥ ਖੜ੍ਹੇ ਕਰਵਾ ਕੇ ਉਨ੍ਹਾਂ ਚਾਬੀਆਂ ਲੈ ਲਈਆਂ ਪਰ ਕੈਸ਼ੀਅਰ ਨੂੰ ਉਨ੍ਹਾਂ ਬੈਂਕ ਦੇ ਪਿਛਵਾੜੇ ਤੋਂ ਛਾਲ ਮਾਰ ਕੇ ਭੱਜਦੇ ਦੇਖ ਲਿਆ। ਪਿੱਛੇ ਮੁੜ ਕੇ ਗਾਰਡ ਨੇ ਬੈਂਕ ਦੇ ਅੰਦਰੋਂ ਹੂਟਰ ਦਾ ਬਟਨ ਦੱਬ ਦਿੱਤਾ। ਲੁਟੇਰਿਆਂ ਨੇ ਮੈਨੇਜਰ ਦਾ ਚਾਬੀਆਂ ਵਾਲਾ ਪਰਸ ਨਾਲੀ ਵਿੱਚ ਵਗਾਹ ਮਾਰਿਆ ਅਤੇ ਫੇਰ ਆਉਣ ਦੀ ਧਮਕੀ ਦੇ ਕੇ ਭੱਜ ਗਏ। ਉਨ੍ਹਾਂ ਦੇ ਭੱਜ ਜਾਣ ’ਤੇ ਕਰਮਚਾਰੀਆਂ ਨੂੰ ਸੁੱਖ ਦਾ ਸਾਹ ਆਇਆ। ਹੈੱਡ-ਕੈਸ਼ੀਅਰ ਪਿੱਛੋਂ ਦੀ ਭੱਜ ਗਿਆ ਅਤੇ ਉਸ ਦੀਆਂ ਚਾਬੀਆਂ ਹੱਥ ਨਾ ਲੱਗਣ ਕਾਰਨ ਲੁਟੇਰਿਆਂ ਲਈ ਕੈਸ਼ ਲੁੱਟਣਾ ਅਸੰਭਵ ਹੋ ਗਿਆ, ਜਿਸ ਕਰ ਕੇ ਉਹ ਦੌੜ ਗਏ। ਅਸਲ ਵਿੱਚ ਹੈੱਡ-ਕੈਸ਼ੀਅਰ ਬੈਂਕ ਦੇ ਅੰਦਰ ਹੀ ਪਿਸ਼ਾਬ ਕਰਨ ਗਿਆ ਹੋਇਆ ਸੀ ਜਦੋਂ ਉਸ ਨੇ ਫਾਇਰ ਦੀ ਆਵਾਜ਼ ਸੁਣੀ ਤਾਂ ਆਪਣਾ ਬਚਾਅ ਕਰਨ ਲਈ ਉਹ ਬੈਂਕ ਦੇ ਪਿਛਲੇ ਪਾਸੇ ਬਾਰਾਂ ਫੁੱਟ ਉੱਚੀ ਛੱਤ ਉੱਪਰੋਂ ਛਾਲ ਮਾਰ ਕੇ ਭੱਜ ਗਿਆ।

Advertisement

ਹੂਟਰ ਦੀ ਆਵਾਜ਼ ਸੁਣ ਕੇ ਸੂਬੇਦਾਰ ਦਰਸ਼ਨ ਸਿੰਘ ਆਪਣੀ ਲਾਇਸੈਂਸੀ ਦੁਨਾਲੀ ਲੈ ਕੇ ਆਇਆ ਤਾਂ ਆਲੇ-ਦੁਆਲੇ ਦੇ ਹੋਰ ਲੋਕ ਵੀ ਇਕੱਠੇ ਹੋ ਗਏ। ਬੈਂਕ ਦੇ ਕਰਮਚਾਰੀਆਂ ਨੇ ਹੈੱਡ-ਕੈਸ਼ੀਅਰ ਦੀ ਭਾਲ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਉਹ ਆਪਣੇ ਘਰ ਪਹੁੰਚ ਗਿਆ ਹੈ। ਇੱਕ ਗਲੀ ਛੱਡ ਕੇ ਉਸ ਦਾ ਘਰ ਸੀ। ਸਾਰੇ ਉਸ ਦੇ ਘਰ ਗਏ, ਆਵਾਜ਼ਾਂ ਮਾਰੀਆਂ ਪਰ ਦਰਵਾਜ਼ਾ ਨਾ ਖੁੱਲ੍ਹਿਆ। ਕਾਫੀ ਚਿਰ ਬਾਅਦ ਦਰਵਾਜ਼ਾ ਖੁੱਲ੍ਹਿਆ ਤਾਂ ਹੈੱਡ-ਕੈਸ਼ੀਅਰ ਘਬਰਾਇਆ ਹੋਇਆ ਬਾਹਰ ਆਇਆ ਅਤੇ ਸਾਰੀ ਗੱਲ ਦੱਸੀ। ਬੈਂਕ ਦੇ ਖੇਤਰੀ ਦਫ਼ਤਰ ਨੂੰ ਫੋਨ ਰਾਹੀਂ ਸੂਚਨਾ ਦਿੱਤੀ ਤਾਂ ਤੁਰੰਤ ਪੁਲੀਸ ਥਾਣੇ ਰਿਪੋਰਟ ਦਰਜ ਕਰਵਾਉਣ ਲਈ ਕਿਹਾ ਗਿਆ। ਦੂਸਰੇ ਦਿਨ ਸਵੇਰੇ ਬੈਂਕ ਦੇ ਖੇਤਰੀ ਪ੍ਰਬੰਧਕ ਸਾਹਿਬ ਨੇ ਬਰਾਂਚ ਦਾ ਦੌਰਾ ਕਰਕੇ ਸਟਾਫ ਨਾਲ ਮੀਟਿੰਗ ਕੀਤੀ। ਪੇਪਰ ਵੇਟਾਂ ਵਾਲਾ ਸਵੈ-ਰੱਖਿਆ ਦਾ ਨੁਸਖਾ ਦੱਸ ਕੇ ਉਨ੍ਹਾਂ ਕਰਮਚਾਰੀਆਂ ਨੂੰ ਭੈਅ-ਮੁਕਤ ਕਰ ਕੇ ਆਪਣੀ ਜ਼ਿੰਮੇਵਾਰੀ ਪੂਰੀ ਕਰ ਲਈ ਸੀ।

ਸੰਪਰਕ: 98728-30235

Advertisement
×