DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਰੇ ਕੋਈ ਭਰੇ ਕੋਈ

ਲੰਘੇ ਮਹੀਨੇ ਸਾਡੀ ਬੇਟੀ ਨੀਟ ਦਾ ਟੈਸਟ ਦੇ ਕੇ ਆਈ ਸੀ। ਪੇਪਰ ਬਹੁਤ ਹੀ ਵਧੀਆ ਹੋਇਆ ਸੀ। ਉਹ ਬਹੁਤ ਖੁਸ਼ ਸੀ। ਉਸ ਦੇ ਨਾਲ ਹੀ ਅਸੀਂ ਵੀ ਸਾਰੇ ਪਰਿਵਾਰਕ ਮੈਂਬਰ ਪੂਰੀ ਟਹਿਕ ਵਿੱਚ ਸਾਂ। ਉਸ ਦੇ ਵਧੀਆ ਕਰੀਅਰ ਦੀ ਆਸ...

  • fb
  • twitter
  • whatsapp
  • whatsapp
Advertisement

ਲੰਘੇ ਮਹੀਨੇ ਸਾਡੀ ਬੇਟੀ ਨੀਟ ਦਾ ਟੈਸਟ ਦੇ ਕੇ ਆਈ ਸੀ। ਪੇਪਰ ਬਹੁਤ ਹੀ ਵਧੀਆ ਹੋਇਆ ਸੀ। ਉਹ ਬਹੁਤ ਖੁਸ਼ ਸੀ। ਉਸ ਦੇ ਨਾਲ ਹੀ ਅਸੀਂ ਵੀ ਸਾਰੇ ਪਰਿਵਾਰਕ ਮੈਂਬਰ ਪੂਰੀ ਟਹਿਕ ਵਿੱਚ ਸਾਂ। ਉਸ ਦੇ ਵਧੀਆ ਕਰੀਅਰ ਦੀ ਆਸ ਲਾਈ ਬੈਠੇ ਅਸੀਂ ਕਿੰਨੀਆਂ ਹੀ ਵਿਉਂਤਾਂ ਬਣਾ ਰਹੇ ਸਾਂ। ਪੂਰੇ ਦੋ ਸਾਲ ਉਸ ਨੇ ਨੀਟ ਦੀ ਤਿਆਰੀ ਵਿੱਚ ਦਿਨ ਰਾਤ ਇਕ ਕਰੀ ਰੱਖਿਆ ਸੀ। ਭੁੱਖੀ-ਤਿਹਾਈ ਦਾ ਸਾਰਾ ਦਿਨ ਟਿਊਸ਼ਨ ਪੜ੍ਹਦਿਆਂ ਨਿਕਲ ਜਾਂਦਾ। ਰਾਤ ਨੂੰ ਵੀ ਸਾਰੀ ਸਾਰੀ ਰਾਤ ਬੈਠੀ ਪੜ੍ਹਦੀ ਰਹਿੰਦੀ। ਨਾ ਰੱਜ ਕੇ ਰੋਟੀ ਖਾਣੀ, ਨਾ ਪੂਰੀ ਨੀਂਦ ਲੈਣੀ। ਸਿਰਫ ਇੱਕ ਟੀਚਾ ਮਿੱਥਿਆ ਹੋਇਆ ਸੀ ਉਸ ਨੇ, ਪ੍ਰੀਖਿਆ ਵਧੀਆ ਰੈਂਕ ਨਾਲ ਕਲੀਅਰ ਕਰਕੇ ਆਪਣਾ ਭਵਿੱਖ ਸੰਵਾਰਨ ਦਾ। ਅਸੀਂ ਉਸ ਦੇ ਰਿਜ਼ਲਟ ਦੀ ਬੜੀ ਬੇਤਾਬੀ ਨਾਲ ਉਡੀਕ ਕਰ ਰਹੇ ਸਾਂ। ਹਰ ਰੋਜ਼ ਉਂਗਲਾਂ ’ਤੇ ਦਿਨ ਗਿਣਦੇ ਰਹਿੰਦੇ।

ਲਗਪਗ ਇੱਕ ਹਫ਼ਤੇ ਬਾਅਦ ਹੀ ਖ਼ਬਰ ਆ ਗਈ ਕਿ ਜੋ ਪ੍ਰੀਖਿਆ ਰਹਿਮਤ ਨੇ ਆਪਣੀ ਜਾਨ ਦਾਅ ’ਤੇ ਲਾ ਕੇ ਦਿੱਤੀ ਸੀ, ਉਹ ਪੇਪਰ ਲੀਕ ਹੋ ਜਾਣ ਕਾਰਨ ਰੱਦ ਕਰ ਦਿੱਤੀ ਗਈ ਹੈ। ਚੜ੍ਹਦੀ ਉਮਰੇ ਆਪਣਾ ਸਾਰਾ ਤਾਣ ਲਾ ਕੇ ਪੜ੍ਹਾਈ ਵਿੱਚ ਜੁਟੇ ਕਈ ਵਿਦਿਆਰਥੀਆਂ ’ਤੇ ਇਹ ਖ਼ਬਰ ਬਿਜਲੀ ਵਾਂਗ ਡਿੱਗੀ। ਕਈਆਂ ਨੂੰ ਦੰਦਲਾਂ ਪੈ ਗਈਆਂ, ਕੁਝ ਮੰਦਭਾਗੇ ਮਾਪਿਆਂ ਦੇ ਚਿਰਾਗ਼ ਇਸ ਤਣਾਅ ਨੂੰ ਨਾ ਝੱਲ ਸਕੇ ਤੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਗਏ। ਸ਼ਾਇਦ ਸਾਰੇ ਹੀ ਮਾਪੇ ਕੰਬਦੇ ਦਿਲਾਂ ਨਾਲ ਬਸ ਆਪਣੇ ਬੱਚਿਆਂ ਦਾ ਹੌਸਲਾ ਵਧਾ ਰਹੇ ਸਨ।

Advertisement

ਸਾਡੀ ਧੀ ਵੀ ਡੂੰਘੀ ਉਦਾਸੀ ਵਿੱਚ ਜਾ ਪਈ ਤੇ ਲਗਾਤਾਰ ਰੋਈ ਜਾ ਰਹੀ ਸੀ। ਮੈਂ ਖੁਦ ਬਹੁਤ ਉਦਾਸ ਤੇ ਨਿਰਾਸ਼ ਸੀ ਪਰ ਫੇਰ ਵੀ ਜੀਅ ਜਿਹਾ ਕਰੜਾ ਕਰ ਕੇ ਮੈਂ ਉਸ ਨੂੰ ਹੌਸਲਾ ਦਿੰਦਿਆਂ ਕਿਹਾ, ‘‘ਕੋਈ ਨਾ ਪੁੱਤ! ਇਹ ਕਿਹੜਾ ਆਪਣੇ ’ਕੱਲਿਆਂ ਨਾਲ ਹੋਈ ਐ, ਆਪਾਂ ਵੀ ਉਨ੍ਹਾਂ ਸਾਰਿਆਂ ਦੇ ਨਾਲ ਈ ਆਂ ਜਿਹੜੇ ਅੱਜ ਇਹ ਅਣਕਿਆਸਿਆ ਕਸ਼ਟ ਝੱਲ ਰਹੇ ਨੇ।’’

Advertisement

ਸੋਚ ਰਹੀ ਸਾਂ ਕਿ ਮਨੁੱਖ ਨੂੰ ਲਾਲਚੀ ਬਿਰਤੀ ਕਿੱਥੋਂ ਤੋਂ ਕਿੱਥੇ ਲੈ ਗਈ ਹੈ! ਪੇਪਰ ਲੀਕ ਹੋਣੇ ਹੁਣ ਕੋਈ ਨਵੀਂ ਗੱਲ ਨਹੀਂ ਰਹੀ। ਜਦੋਂ ਤੋਂ ਮਨੁੱਖੀ ਮਨ ਵਿਚ ਲੋਭ ਦੀ ਕਾਂਜੀ ਘੁਲਣੀ ਸ਼ੂਰੂ ਹੋਈ ਹੈ ਉਦੋਂ ਤੋਂ ਇਹੀ ਕੁਝ ਹੋ ਰਿਹਾ ਹੈ। ਨਤੀਜਿਆਂ ਤੋਂ ਬੇਖ਼ਬਰ ਬੰਦੇ ਦੀ ਅਕਲ ’ਤੇ ਜਦੋਂ ਭ੍ਰਿਸ਼ਟਾਚਾਰ ਦਾ ਠੀਕਰਾ ਮੂਧਾ ਵੱਜ ਜਾਂਦਾ ਹੈ ਉਦੋਂ ਹੀ ਇਹੋ ਜਿਹੀ ਲੋਭੀ ਪ੍ਰਵਿਰਤੀ ਸਿਰ ਚੁੱਕਦੀ ਹੈ। ਜਿਨ੍ਹਾਂ ‘ਭੱਦਰ ਪੁਰਸ਼ਾਂ’ ਨੂੰ ਪੇਪਰ ਸੈਟਿੰਗ ਦਾ ਕੰਮ ਸੌਂਪਿਆ ਜਾਂਦਾ ਹੈ ਉਨ੍ਹਾਂ ਨੂੰ ਪੂਰੀ ਤਰ੍ਹਾਂ ਇਮਾਨਦਾਰ ਸਮਝ ਕੇ ਇਹ ਅਤਿ ਜ਼ਿੰਮੇਵਾਰੀ ਵਾਲਾ ਕੰਮ ਉਨ੍ਹਾਂ ਦੇ ਸਪੁਰਦ ਕੀਤਾ ਜਾਂਦਾ ਹੈ ਪਰ ਜਦੋਂ ਪੈਸੇ ਦੇ ਲਾਲਚ ਵਿੱਚ ਅੰਨ੍ਹੇ ਹੋਣ ਉਪਰੰਤ ਦਿਆਨਤਦਾਰੀ ਦਾ ਪੱਲਾ ਉਨ੍ਹਾਂ ਦੇ ਹੱਥੋਂ ਖਿਸਕ ਜਾਂਦਾ ਹੈ, ਉਦੋਂ ਇਹੋ ਜਿਹੀਆਂ ਅਤਿ ਘਿਣਾਉਣੀਆਂ ਤੇ ਨਿੰਦਣਯੋਗ ਘਟਨਾਵਾਂ ਵਾਪਰਦੀਆਂ ਹਨ।

ਪੇਪਰ ਖਰੀਦਦੇ ਕੌਣ ਹਨ? ਜਿਨ੍ਹਾਂ ਦੇ ਖੀਸੇ ਕਾਲੀ ਮਾਇਆ ਨਾਲ ਭਰੇ ਹੁੰਦੇ ਹਨ। ਫੇਰ ਮਹਿੰਗੇ ਮੁੱਲ ਨਾਲ ਖਰੀਦੇ ਗਏ ਪੇਪਰ ਉਸ ਤੋਂ ਵੀ ਕਈ ਗੁਣਾਂ ਵੱਧ ਮੁੱਲ ’ਤੇ ਅਗਾਂਹ ਵੇਚੇ ਜਾਂਦੇ ਹਨ। ਘਿਣਾਉਣੀਆਂ ਜੁਗਤਾਂ ਵਰਤ ਕੇ ਸਾਡੇ ਵਰਗਿਆਂ ਦੇ ਮਿਹਨਤੀ ਬੱਚਿਆਂ ਦੇ ਹੱਕ ਮਾਰੇ ਜਾ ਰਹੇ ਹਨ। ਸੋਚਦੀ ਹਾਂ, ਜਿਨ੍ਹਾਂ ਨੇ ਆਪ ਭੁੱਖੇ ਤਿਹਾਏ ਰਹਿ ਕੇ ਬੱਚੇ ਪੜ੍ਹਾਏ ਹੁੰਦੇ ਹਨ, ਜਿਨ੍ਹਾਂ ਦੇ ਜਵਾਕਾਂ ਨੇ ਰਾਤਾਂ ਝਾਗ ਝਾਗ ਕੇ ਸਖ਼ਤ ਮਿਹਨਤਾਂ ਕੀਤੀਆਂ ਹੁੰਦੀਆਂ ਹਨ, ਉਨ੍ਹਾਂ ਦੀਆਂ ਬਦਦੁਆਵਾਂ ਤੋਂ ਇਹ ਲੋਕ ਕਿਉਂ ਨਹੀਂ ਡਰਦੇ? ਕੀ ਅਜਿਹੇ ਲੋਕਾਂ ਨੂੰ ਇਹ ਵੀ ਪਤਾ ਨਹੀਂ ਹੁੰਦਾ ਕਿ ਪੈਸਾ ਇਥੇ ਹੀ ਧਰਿਆ ਧਰਾਇਆ ਰਹਿ ਜਾਂਦਾ ਹੈ। ਇਹ ਮਨੁੱਖ ਦੇ ਨਾਲ ਨਹੀਂ ਜਾਂਦਾ।

ਸੰਪਰਕ: 78146-98117

Advertisement
×