ਮੇਲਾ ਮਾਘੀ ਵਿਸ਼ੇਸ਼

ਇਤਿਹਾਸਕ ਗੁਰਦੁਆਰਿਆਂ ਦਾ ਸੰਗਮ ਮੇਲਾ ਮਾਘੀ

ਇਤਿਹਾਸਕ ਗੁਰਦੁਆਰਿਆਂ ਦਾ ਸੰਗਮ ਮੇਲਾ ਮਾਘੀ

ਗੁਰਸੇਵਕ ਸਿੰਘ ਪ੍ਰੀਤ

ਗੁਰਸੇਵਕ ਸਿੰਘ ਪ੍ਰੀਤ

ਹਰ ਵਰ੍ਹੇ 13 ਜਨਵਰੀ ਨੂੰ ਮੇਲਾ ਮਾਘੀ ਮੌਕੇ ਸ੍ਰੀ ਮੁਕਤਸਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਚਾਲੀ ਮੁਕਤਿਆਂ ਨੂੰ ਨਤਮਸਤਕ ਹੋਣ ਆਏ ਸ਼ਰਧਾਲੂ ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ (ਵੱਡਾ ਗੁਰਦੁਆਰਾ) ਦੇ ਦਰਸ਼ਨ-ਇਸ਼ਨਾਨ ਕਰਦੇ ਹਨ। ਇਥੇ ਪੰਜ ਹੋਰ ਇਤਿਹਾਸਕ ਅਤੇ ਧਾਰਮਿਕ ਗੁਰਦੁਆਰੇ ਮੌਜੂਦ ਹਨ ਜਿਨ੍ਹਾਂ ਦਾ ਸਬੰਧ ਸ੍ਰੀ ਗੁਰੂ ਗੋਬਿੰਦ ਸਿੰਘ ਅਤੇ ਚਾਲੀ ਮੁਕਤਿਆਂ ਨਾਲ ਹੈ। ਇਹ ਗੁਰਦੁਆਰੇ ਦੋ ਕੰਪਲੈਕਸਾਂ ਵਿਚ ਹਨ। ਇਕ ਕੰਪਲੈਕਸ ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਵਿਖੇ ਹੈ ਜਿਥੇ ਤਿੰਨ ਗੁਰਦੁਆਰੇ ਹਨ। ਦੂਸਰਾ ਕੰਪਲੈਕਸ ਪਹਿਲੇ ਤੋਂ ਕਰੀਬ ਢਾਈ ਕਿਲੋਮੀਟਰ ਦੂਰ ਟਿੱਬੀ ਸਾਹਿਬ ਹੈ ਜਿਥੇ ਤਿੰਨ ਗੁਰਦੁਆਰੇ ਹਨ।

ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ

ਸ੍ਰੀ ਅਨੰਦਪੁਰ ਸਾਹਿਬ ਵਿਚ ਮੁਗਲ ਫੌਜਾਂ ਦੀ ਲੰਮੇ ਸਮੇਂ ਦੀ ਘੇਰਾਬੰਦੀ ਕਾਰਨ ਸਰੀਰਕ ਤਕਲੀਫਾਂ ਤੋਂ ਘਬਰਾ ਕੇ ਬੇਦਾਵਾ ਲਿਖਣ ਮਗਰੋਂ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਛੱਡ ਕੇ ਗਏ ਚਾਲੀ ਸਿੰਘਾਂ ਨੇ ਸੋਝੀ ਆਉਣ ਪਿੱਛੋਂ ‘ਗੁਰੂ ਤੋਂ ਬੇਮੁਖ ਹੋਣ ਦਾ ਦਾਗ’ ਸ੍ਰੀ ਮੁਕਤਸਰ ਸਾਹਿਬ ਜੋ ਉਸ ਸਮੇਂ ਖਿਦਰਾਣਾ ਦੀ ਢਾਬ ਸੀ, ਵਿਖੇ ਗੁਰੂ ਜੀ ਦਾ ਸਾਥ ਦਿੰਦਿਆਂ ਸ਼ਹੀਦੀਆਂ ਪ੍ਰਾਪਤ ਕਰਕੇ ਧੋਤਾ। ਇਸ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਮੁਗਲਾਂ ਨਾਲ ਆਖਿ਼ਰੀ ਤੇ ਫ਼ੈਸਲਾਕੁਨ ਜੰਗ ਹੋਈ। ਗੁਰੂ ਜੀ ਨੇ ਖਿਦਰਾਣਾ ਦੀ ਜੰਗ ਵਿਚ ਸ਼ਹੀਦ ਹੋਏ 40 ਸਿੰਘਾਂ ਨੂੰ ਮੁਕਤਿਆਂ ਅਤੇ ਖਿਦਰਾਣਾ ਦੀ ਢਾਬ ਨੂੰ ਮੁਕਤੀਸਰ ਦਾ ਵਰ ਦਿੱਤਾ ਜਿਸ ਕਰਕੇ ਹਰ ਵਰ੍ਹੇ 13 ਜਨਵਰੀ ਨੂੰ ਇਥੇ ਮਾਘੀ ਦਾ ਮੇਲਾ ਲੱਗਦਾ ਹੈ ਅਤੇ ਲੋਕ ਗੁਰਦੁਆਰਾ ‘ਟੁੱਟੀ ਗੰਢੀ ਸਾਹਿਬ’ ਦਾ ਪਵਿੱਤਰ ਸਰੋਵਰ ਵਿਚ ਇਸ਼ਨਾਨ ਕਰਦੇ ਹਨ। ਸਰਵੋਰ ਦੇ ਚਾਰੇ ਪਾਸੇ ਪਰਿਕਰਮਾ ਵਿਚ ਸ਼ਾਨਦਾਰ ਵਰਾਂਡਾ ਬਣਿਆ ਹੋਇਆ ਹੈ। ਇਸ ਦੇ ਨਾਲ ਹੀ ਨਵੀਂ ਵਿਸ਼ਾਲ ਸਰਾਂ, ਭਾਈ ਮਹਾਂ ਸਿੰਘ ਦੀਵਾਨ ਹਾਲ, ਕਾਰ ਸੇਵਾ ਡੇਰਾ, ਅਜਾਇਬ ਘਰ, ਲੰਗਰ, ਸਰਾਂ ਅਤੇ ਗੁਰਦੁਆਰਾ ਕਮੇਟੀ ਦਾ ਦਫ਼ਤਰ ਮੌਜੂਦ ਹੈ।

ਗੁਰਦੁਆਰਾ ਸ੍ਰੀ ਤੰਬੂ ਸਾਹਿਬ

ਖਿਦਰਾਣੇ ਦੀ ਜੰਗ ਦੌਰਾਨ ਇਸ ਸਥਾਨ ਤੇ ਗੁਰੂ ਜੀ ਦੀਆਂ ਫੌਜਾਂ ਨੇ ਕਰੀਰ, ਮਲ੍ਹੇ, ਝਾੜੀਆਂ ਆਦਿ ਜੰਗਲੀ ਦਰੱਖਤਾਂ ਉਪਰ ਆਪਣੀਆਂ ਚਾਦਰਾਂ ਅਤੇ ਹੋਰ ਬਸਤਰ ਪਾ ਕੇ ਫੌਜੀ ਤੰਬੂ ਲੱਗੇ ਹੋਣ ਦਾ ਭੁਲੇਖਾ ਪਾਇਆ ਸੀ; ਇਸ ਜੰਗੀ ਨੁਕਤੇ ਕਾਰਨ ਕਿ ਦੁਸ਼ਮਣ ਖ਼ਾਲਸਾ ਫੌਜ ਦੀ ਗਿਣਤੀ ਵੱਡੀ ਲੱਗੇ। ਅਸਲ ਵਿਚ ਉਸ ਸਮੇਂ ਗੁਰੂ ਜੀ ਨਾਲ ਬਹੁਤ ਥੋੜ੍ਹੇ ਸਿੰਘ ਸਨ। ਇਹ ਗੁਰੂ ਜੀ ਦੇ ਜੰਗੀ ਹੁਨਰ ਦਾ ਕਮਾਲ ਸੀ ਕਿ ਥੋੜ੍ਹੀ ਫੌਜ ਦੇ ਹੁੰਦਿਆਂ ਵੀ ਦੁਸ਼ਮਣ ਦੇ ਹੌਸਲੇ ਪਸਤ ਕਰਨ ਲਈ ਇਹ ਤਰੀਕਾ ਅਪਣਾਇਆ।

ਗੁਰਦੁਆਰਾ ਸ੍ਰੀ ਸ਼ਹੀਦ ਗੰਜ ਸਾਹਿਬ

ਜੰਗ ਦੌਰਾਨ ਸ਼ਹੀਦ ਹੋਏ ਸਿੰਘਾਂ ਦਾ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਹੱਥੀਂ ਜਿਸ ਜਗ੍ਹਾ ਸਸਕਾਰ ਕੀਤਾ, ਉਸ ਜਗ੍ਹਾ ਤੇ ਇਹ ਗੁਰਦੁਆਰਾ ਹੈ। ਇਸ ਸਥਾਨ ਤੇ 12 ਫਰਵਰੀ (21 ਵਿਸਾਖ) ਤਂੋ 3 ਮਈ ਤੱਕ ਚਾਲੀ ਮੁਕਤਿਆ ਦੀ ਯਾਦ ਵਿਚ ਅਖੰਡ ਪਾਠਾਂ ਦੇ ਲੜੀਵਾਰ ਭੋਗ ਪਾਏ ਜਾਂਦੇ ਹਨ। ਵਰਨਣਯੋਗ ਹੈ ਕਿ ਖਿਦਰਾਣੇ ਦੀ ਢਾਬ ਅਤੇ ਇਸ ਜਗ੍ਹਾ ਜੰਗ ਗਰਮੀ ਦੇ ਮੌਸਮ ਵਿਚ ਲੜੀ ਗਈ ਸੀ ਪਰ ਇਸ ਨਾਲ ਸੰਬੰਧਿਤ ਉਤਸਵ ਮਾਘੀ ਦੇ ਮਹੀਨੇ ਮਨਾਇਆ ਜਾਂਦਾ ਹੈ ਕਿਉਂਕਿ ਪੁਰਾਣੇ ਸਮਿਆਂ ਵਿਚ ਪਾਣੀ ਦੀ ਘਾਟ ਅਤੇ ਰੇਤਲਾ ਇਲਾਕਾ ਹੋਣ ਕਰਕੇ ਯਾਤਰੀਆਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਸੀ।

ਗੁਰਦੁਆਰਾ ਸ੍ਰੀ ਟਿੱਬੀ ਸਾਹਿਬ

ਜੰਗੀ ਨੁਕਤਾ ਧਿਆਨ ਵਿਚ ਰੱਖਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਨੇ ਉੱਚੀ ਟਿੱਬੀ ਤੇ ਮੋਰਚਾ ਲਾਇਆ ਹੋਇਆ ਸੀ ਜਿੱਥੋਂ ਉਹ ਫੌਜ ਦੀ ਕਮਾਂਡ ਵੀ ਸੰਭਾਲਦੇ ਸਨ ਅਤੇ ਆਪਣੇ ਤੀਰਾਂ ਦੀ ਵਰਖਾ ਨਾਲ ਦੁਸ਼ਮਣਾਂ ਨੂੰ ਭਾਜੜ ਵੀ ਪਾ ਰਹੇ ਸਨ। ਇਹ ਗੁਰਦੁਆਰਾ ਸ਼ਹਿਰ ਦੀ ਪੱਛਮੀ ਬਾਹੀ ਤੇ ਹੈ।

ਗੁਰਦੁਆਰਾ ਰਕਾਬਸਰ ਸਾਹਿਬ

ਇਸ ਸਥਾਨ ’ਤੇ ਗੁਰੂ ਜੀ ਦੇ ਘੋੜੇ ਦੀ ਰਕਾਬ ਡਿੱਗੀ ਸੀ। ਇਹ ਰਕਾਬ ਹੁਣ ਵੀ ਦਰਸ਼ਨਾਂ ਵਾਸਤੇ ਰੱਖੀ ਹੋਈ ਹੈ। ਇਥੇ ਸਰੋਵਰ ਵੀ ਬਣਿਆ ਹੋਇਆ ਹੈ।

ਗੁਰਦੁਆਰਾ ਦਾਤਣਸਰ ਸਾਹਿਬ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਸੂਲਾਂ ’ਚ ਸਰੀਰ ਦੀ ਨਿਯਮਬੱਧ ਸਫਾਈ ਵੀ ਸ਼ਾਮਿਲ ਹੈ। ਗੁਰੂ ਜੀ ਨੇ ਲੜਾਈ ਦੇ ਕਠਿਨ ਸਮੇਂ ’ਚ ਵੀ ਨਿਤਨੇਮ ਨਹੀਂ ਛੱਡਿਆ। ਨਿਤਨੇਮ ਅਨੁਸਾਰ ਗੁਰੂ ਜੀ ਸਵੇਰੇ ਸਵੱਖਤੇ ਉੱਠ ਕੇ ਦਾਤਣ ਕੁਰਲਾ ਕਰਦੇ ਸਨ। ਇਸ ਸਥਾਨ ਤੇ ਗੁਰਦੁਆਰਾ ਦਾਤਣਸਰ ਹੈ।

ਹੋਲਾ ਮਹੱਲਾ: ਮਾਘੀ ਦੇ ਮੇਲੇ ਦੀ ਸਮਾਪਤੀ ਹੋਲੇ ਮਹੱਲੇ ਨਾਲ ਹੁੰਦੀ ਹੈ। ਹੋਲੇ ਮਹੱਲੇ ਮੌਕੇ ਸੰਗਤ ਦੂਰ ਦੂਰਾਡੇ, ਖਾਸ ਤੌਰ ਤੇ ਮਾਝੇ ਦੇ ਇਲਾਕੇ ਵਿਚੋਂ ਵੱਡੀ ਗਿਣਤੀ ਵਿਚ ਸ਼ਾਮਲ ਹੁੰਦੀ ਹੈ। ਨਿਹੰਗ ਸਿੰਘ ਆਪਣੇ ਪੂਰੇ ਜਾਹੋ-ਜਲਾਲ, ਗੱਤਕਾ ਅਤੇ ਘੁੜ-ਦੌੜ ਦੇ ਹੁਨਰ ਦਾ ਪ੍ਰਦਰਸ਼ਨ ਕਰਕੇ ਸੰਗਤ ਨੂੰ ਨਿਹਾਲ ਕਰਦੇ ਹਨ।
ਸੰਪਰਕ: 88472-98293

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਕਿਵੇਂ ਭਜਾਈਏ ਵਾਇਰਸ...

ਕਿਵੇਂ ਭਜਾਈਏ ਵਾਇਰਸ...

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਫ਼ਰਜ਼ ਨਿਭਾਉਂਦੇ ਲੋਕ

ਫ਼ਰਜ਼ ਨਿਭਾਉਂਦੇ ਲੋਕ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਮੁੱਖ ਖ਼ਬਰਾਂ

ਹਾਈ ਕੋਰਟ ਵੱਲੋਂ ਮਜੀਠੀਆ ਨੂੰ ਰਾਹਤ, ਤਿੰਨ ਦਿਨ ਨਹੀਂ ਹੋਵੇਗੀ ਗ੍ਰਿਫ਼ਤਾਰੀ

ਹਾਈ ਕੋਰਟ ਵੱਲੋਂ ਮਜੀਠੀਆ ਨੂੰ ਰਾਹਤ, ਤਿੰਨ ਦਿਨ ਨਹੀਂ ਹੋਵੇਗੀ ਗ੍ਰਿਫ਼ਤਾਰੀ

ਸੁਪਰੀਮ ਕੋਰਟ ਤਕ ਪਹੁੰਚ ਲਈ ਦਿੱਤਾ ਤਿੰਨ ਦਿਨਾਂ ਦਾ ਸਮਾਂ

ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਅੰਮ੍ਰਿਤਸਰ ਰਿਹਾਇਸ਼ ’ਤੇ ਪੁਲੀਸ ਦਾ ਛਾਪਾ

ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਅੰਮ੍ਰਿਤਸਰ ਰਿਹਾਇਸ਼ ’ਤੇ ਪੁਲੀਸ ਦਾ ਛਾਪਾ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਸੋਮਵਾਰ ਨੂੰ ਅੰਤਿਰਮ ਜ਼ਮਾਨਤ ਖਾਰ...

ਸ਼ਹਿਰ

View All