ਮੰਗਵੀਂ ਅਖ਼ਬਾਰ

ਮੰਗਵੀਂ ਅਖ਼ਬਾਰ

ਅਜੀਤ ਸਿੰਘ ਖੰਨਾ

ਅਜੀਤ ਸਿੰਘ ਖੰਨਾ

ਅਸੀਂ ਆਮ ਦੇਖਦੇ ਹਾਂ ਕਿ ਬਹੁਤ ਸਾਰੇ ਲੋਕ ਆਪਣੇ ਰਹਿਣ ਸਹਿਣ, ਖਾਣ ਪੀਣ, ਮਨੋਰੰਜਨ, ਇੱਥੋਂ ਤੱਕ ਕਿ ਨਸ਼ਿਆਂ ਆਦਿ ਉੱਤੇ ਤਾਂ ਹਜ਼ਾਰਾਂ ਰੁਪਏ ਖਰਚ ਕਰ ਦੇਣਗੇ ਪਰ ਜਦੋਂ ਅਖਬਾਰ ਦੀ ਗੱਲ ਆਉਂਦੀ ਹੈ ਤਾਂ ਉਹ ਮਹਿਜ਼ ਦੋ-ਚਾਰ ਦਾ ਅਖਬਾਰ ਖਰੀਦ ਕੇ ਪੜ੍ਹਨ ਦੀ ਬਜਾਏ ਮੰਗ ਕੇ ਅਖਬਾਰ ਪੜ੍ਹਨ ਨੂੰ ਤਰਜੀਹ ਦਿੰਦੇ ਹਨ; ਹਾਲਾਂਕਿ ਅਖਬਾਰ ਤੋਂ ਸਾਨੂੰ ਢੇਰ ਸਾਰੀ ਜਾਣਕਾਰੀ ਹਾਸਲ ਹੁੰਦੀ ਹੈ|

ਆਪਣੀ ਨੌਕਰੀ ਦੇ ਸ਼ੁਰੂਆਤੀ ਦਿਨਾਂ ਵਿਚ ਸਕੂਲ ਜਾਣ ਵਾਸਤੇ ਬੱਸ ਤੇ ਜਾਂਦਾ ਹੁੰਦਾ ਸਾਂ| ਰਿਹਾਇਸ਼ ਖੰਨੇ ਸ਼ਹਿਰ ਵਿਚ ਸੀ ਅਤੇ ਜਿਥੇ ਨੌਕਰੀ ਸੀ, ਉਹ ਪਿੰਡ 20-22 ਕਿਲੋਮੀਟਰ ਦੂਰ ਪੈਂਦਾ ਸੀ| ਮੈਂ ਹਰ ਰੋਜ਼ ਬੱਸ ਚੜ੍ਹਦੇ ਵਕਤ ਬੱਸ ਅੱਡੇ ਤੋਂ ਅਖਬਾਰ ਖਰੀਦਣਾ ਅਤੇ ਬੱਸ ਅੰਦਰ ਬਹਿ ਕੇ ਪੜ੍ਹ ਲੈਣਾ| ਇਸ ਨਾਲ ਸਫਰ ਵੀ ਆਰਾਮ ਨਾਲ ਨਿਬੜ ਜਾਂਦਾ ਅਤੇ ਮੇਰੀ ਜਾਣਕਾਰੀ ਵਿਚ ਵੀ ਵਾਧਾ ਹੋ ਜਾਂਦਾ| ਮੈਂ ਅਕਸਰ ਦੇਖਦਾ ਕਿ ਨਾਲ ਵਾਲੀ ਸੀਟ ਉੱਤੇ ਬੈਠੀ ਕੋਈ ਨਾ ਕੋਈ ਸਵਾਰੀ ਮੇਰੇ ਕੋਲੋਂ ਅਖਬਾਰ ਮੰਗ ਲੈਂਦੀ| ਕਈ ਵਾਰ ਤਾਂ ਅਜਿਹੀ ਹਾਲਤ ਹੁੰਦੀ ਕਿ ਮੇਰਾ ਸਟੇਸ਼ਨ ਆ ਜਾਂਦਾ ਪਰ ਅਖਬਾਰ ਨਾ ਮਿਲਣਾ| ਬੱਸ ਵਿਚ ਬੈਠੀਆਂ ਸਵਾਰੀਆਂ ਅਖਬਾਰ ਅੱਗੇ ਤੋਂ ਅੱਗੇ ਮੰਗੀ ਜਾਂਦੀਆਂ ਸਨ। ਇਸ ਤਰ੍ਹਾਂ ਅਖਬਾਰ ਪੂਰੀ ਬੱਸ ਵਿਚ ਅੱਗੇ ਤੋਂ ਅੱਗੇ ਘੁੰਮ ਜਾਂਦੀ| ਕੋਈ ਪੰਨਾ ਕਿਸੇ ਕੋਲ, ਤੇ ਕੋਈ ਕਿਸੇ ਹੋਰ ਸਵਾਰੀ ਕੋਲ ਹੁੰਦਾ| ਕਈ ਵਾਰ ਤਾਂ ਇੰਨੀ ਮਾੜੀ ਹੋਣੀ ਕਿ ਮੇਰੇ ਕੋਲ ਇੱਕ-ਅੱਧ ਪੰਨਾ ਵੀ ਨਾ ਰਹਿਣਾ| ਇਉਂ ਅਖਬਾਰ ਦੀਆਂ ਅੱਧੀਆਂ ਖਬਰਾਂ ਪੜ੍ਹਨੋਂ ਰਹਿ ਜਾਂਦੀਆਂ ਸਨ| ਅਖਬਾਰ ਤਾਂ ਸਕਾਈਲੈਬ ਵਾਂਗ ਪੂਰੀ ਬੱਸ ਵਿਚ ਖਿੰਡ ਜਾਂਦਾ ਸੀ! ਤੇ ਮੈਂ ਬੱਸ ਇਕ-ਦੋ ਪੰਨੇ ਜਿਹੜੇ ਮੇਰੇ ਕੋਲ ਬਚਦੇ, ਲੈ ਕੇ ਆਪਣੇ ਸਕੂਲ ਚਲਾ ਜਾਂਦਾ|

ਹੁਣ ਤਾਂ ਚਲੋ ਕਰੋਨਾ ਕਾਰਨ ਅਖਬਾਰਾਂ ਦਾ ਸੰਕਟ ਖੜ੍ਹਾ ਹੋ ਗਿਆ ਸੀ/ਹੈ; ਲੋਕ ਅਖ਼ਬਾਰਾਂ ਤੋਂ ਹੀ ਡਰਨ ਲੱਗ ਪਏ ਸਨ ਪਰ ਹੁਣ ਹੌਲੀ ਹੌਲੀ ਫ਼ਰਕ ਪੈ ਰਿਹਾ ਹੈ ਅਤੇ ਇਹ ਡਰ ਖ਼ਤਮ ਹੋ ਰਿਹਾ ਹੈ ਕਿ ਕਰੋਨਾ ਅਖ਼ਬਾਰਾਂ ਨਾਲ ਨਹੀਂ ਫੈਲਦਾ; ਇਸ ਤੋਂ ਪਹਿਲਾਂ ਵੀ ਪਿੰਡਾਂ ਅਤੇ ਸ਼ਹਿਰਾਂ ਵਿਚ ਬਹੁਤ ਸਾਰੇ ਅਜਿਹੇ ਲੋਕ ਮਿਲ ਜਾਂਦੇ ਸਨ ਜੋ ਆਰਥਿਕ ਤੌਰ ਤੇ ਮਜ਼ਬੂਤ ਹਨ, ਫਿਰ ਵੀ ਅਖ਼ਬਾਰ ਆਂਢ-ਗੁਆਂਢ ਤੋਂ ਮੰਗ ਕੇ ਪੜ੍ਹਦੇ ਸਨ। ਸੋਚਦਾ ਹਾਂ, ਮਹੀਨੇ ਦੇ ਅਖਬਾਰ ਉਤੇ ਭਲਾ ਕਿੰਨੀ ਕੁ ਰੋਕੜ ਲੱਗ ਜਾਂਦੀ ਹੈ! ਜਾਪਦਾ ਹੈ, ਇਹ ਮਸਲਾ ਪੈਸੇ ਨਾਲ ਨਹੀਂ, ਸਾਡੀ ਸੋਚ ਅਤੇ ਮਾਨਸਿਕਤਾ ਨਾਲ ਜੁੜਿਆ ਹੋਇਆ ਹੈ!

ਸੰਪਰਕ: 70095-29004

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਦਿੱਲੀ ਨੂੰ ਮਿਲਿਆ 10000 ਬਿਸਤਰਿਆਂ ਦਾ ਹਸਪਤਾਲ

ਦਿੱਲੀ ਨੂੰ ਮਿਲਿਆ 10000 ਬਿਸਤਰਿਆਂ ਦਾ ਹਸਪਤਾਲ

ਉਪ ਰਾਜਪਾਲ ਨੇ ਕੀਤਾ ਉਦਘਾਟਨ; ਕੇਂਦਰ ਤੇ ਦਿੱਲੀ ਦੇ ਆਗੂਆਂ ਨੇ ਲਿਆ ਕੋਵ...

ਜਲੰਧਰ ’ਚ ਕਰੋਨਾ ਧਮਾਕਾ; 71 ਨਵੇਂ ਕੇਸ

ਜਲੰਧਰ ’ਚ ਕਰੋਨਾ ਧਮਾਕਾ; 71 ਨਵੇਂ ਕੇਸ

ਲੁਧਿਆਣਾ ਜੇਲ੍ਹ ਵਿੱਚ 26 ਕੈਦੀਆਂ ਤੇ ਹਵਾਲਾਤੀਆਂ ਨੂੰ ਕਰੋਨਾ

ਸ਼ਹਿਰ

View All