ਸ਼ਰਧਾਂਜਲੀ ਸਮਾਗਮ ’ਤੇ ਵਿਸ਼ੇਸ਼

ਮੁਜਾਰਾ ਲਹਿਰ ਦੇ ਬਾਨੀ ਧਰਮ ਸਿੰਘ ਫੱਕਰ ਨੂੰ ਯਾਦ ਕਰਦਿਆਂ

ਮੁਜਾਰਾ ਲਹਿਰ ਦੇ ਬਾਨੀ ਧਰਮ ਸਿੰਘ ਫੱਕਰ ਨੂੰ ਯਾਦ ਕਰਦਿਆਂ

ਜਸਵੰਤ ਚਾਹਲ ਮੱਤੀ

ਜਸਵੰਤ ਚਾਹਲ ਮੱਤੀ

ਪਿੰਡ ਦਲੇਲਵਾਲਾ (ਜ਼ਿਲ੍ਹਾ ਮਾਨਸਾ) ਵਿਚ 18 ਮਾਰਚ 1902 ਨੂੰ ਇੱਕ ਦਸਤਕਾਰ ਹੀਰਾ ਸਿੰਘ ਦੇ ਘਰ ਧਰਮ ਸਿੰਘ ਫੱਕਰ ਨੇ ਜਨਮ ਲਿਆ। ਧਰਮ ਸਿੰਘ ਫੱਕਰ ਦੇ ਬਾਬਾ ਸੁੱਖਾ ਸਿੰਘ ਬੁਰਜ ਹਰੀ ਦੇ ਵਾਸੀ ਸਨ। ਉਹ ਕਿਸਾਨਾਂ ਦਾ ਲੁਹਾਰਾ ਤਰਖਾਣਾ ਕੰਮ ਕਰਕੇ ਫਸਲ ਸਮੇਂ ਕਿਸਾਨਾਂ ਪਾਸੋਂ ਅਨਾਜ, ਦਾਣਾ ਪੱਠਾ ਇਕੱਠਾ ਕਰਦੇ ਸਨ। 1955-56 ਵਿਚ ਉਹ ਕਿਸਾਨ ਸੁੱਖਾ ਸਿੰਘ ਨੂੰ ਵੀ ਆਪਣੇ ਨਾਲ ਲੈ ਆਏ।

ਬੁਰਜ ਹਰੀ ਤੋਂ ਨਾਲ ਆਪਿੰਏ ਕਿਸਾਨਾਂ ਨੇ ਗਰੀਬ ਤੇ ਵਫਾਦਾਰ ਸਮਝਦੇ ਕਿਸਾਨ ਸੁੱਖਾ ਸਿੰਘ ਨੂੰ ਜ਼ਮੀਨ ਦਾ ਟੋਟਾ ਦੇ ਦਿੱਤਾ। ਸੁੱਖਾ ਸਿੰਘ ਦਾ ਪੁੱਤਰ ਹੀਰਾ ਸਿੰਘ ਖੇਤੀਬਾੜੀ ਦਾ ਕੰਮ ਕਰਦਾ ਹੋਇਆ ਵੀ ਆਪਣੇ ਬਿਸਵੇਦਾਰ ਦੇ ਘਰ ਕਈ ਕਈ ਘੰਟੇ ਦਿਨ ਰਾਤ ਵਗਾਰ ਵਜੋਂ ਕੰਮ ਕਰਦਾ। ਆਪਣੀ ਘੋਰ ਗਰੀਬੀ ਦੇ ਬਾਵਜੂਦ ਮਾਤਾ ਪ੍ਰੇਮ ਕੌਰ ਆਪਣੇ ਪਤੀ ਦੇ ਸੁਫ਼ਨਿਆਂ ਨੂੰ ਸਾਕਾਰ ਕਰਨ ਲਈ ਦ੍ਰਿੜ ਇਰਾਦਾ ਰੱਖਦੀ ਸੀ।

ਧਰਮ ਸਿੰਘ ਨੇ ਬਰਨਾਲੇ ਲਾਗੇ ਹੰਡਿਆਇਆ ਤੋਂ ਮੁਢਲੀ ਵਿੱਦਿਆ ਹਾਸਿਲ ਕਰਨ ਲਈ ਸਕੂਲੇ ਦਾਖ਼ਲਾ ਲਿਆ। ਹੰਡਿਆਏ ਧਰਮ ਸਿੰਘ ਦੀ ਭੈਣ ਵਿਆਹੀ ਹੋਈ ਸੀ ਪਰ ਦਿਲ ਵਿਚ ਵਸਦੇ ਮਾਂ ਦੇ ਪਿਆਰ ਤੇ ਜਨਮ ਭੂਮੀ ਦੇ ਸਤਿਕਾਰ ਨੇ ਧਰਮ ਸਿੰਘ ਨੂੰ ਵਾਪਸ ਪਿੰਡ ਲੈ ਆਂਦਾ। ਉਸ ਦੀ ਮਾਤਾ ਪ੍ਰੇਮ ਕੌਰ ਨੇ ਉਸ ਨੂੰ ਮੁੜ ਖਿਆਲਾ ਵਿਚ ਪੜ੍ਹਨ ਲਾਇਆ। ਅਤਿ ਘੋਰ ਕਠਿਨਾਈਆਂ ਤੇ ਅਤਿ ਦੀ ਗਰੀਬੀ ਹੋਣ ਦੇ ਬਾਵਜੂਦ ਉਸ ਨੇ ਪੰਜਾਬੀ, ਉਰਦੂ ਅਤੇ ਹਿੰਦੀ ਪੜ੍ਹਨੀ ਸਿੱਖੀ। ਫਿਰ ਘਰ ਵਿਚ ਆਰਥਿਕ ਮੰਦਵਾੜੇ ਅਤੇ ਗਰੀਬੀ ਤੋਂ ਨਿਰਾਸ਼ ਹੋ ਕੇ ਮਜਬੂਰਨ, 13-14 ਸਾਲਾਂ ਦੀ ਉਮਰ ਵਿਚ ਹੀ ਰੁਜ਼ਗਾਰ ਦੀ ਤਲਾਸ਼ ਲਈ ਆਪਣੇ ਮਾਮਾ ਜੀ ਨਾਲ ਇਰਾਕ ਚਲਾ ਗਿਆ।

ਧਰਮ ਸਿੰਘ ਨੇ ਇਰਾਕ ਵਿਚ ਬੈਠਿਆਂ ਅਪਰੈਲ 1919 ਵਿਚ ਜੱਲ੍ਹਿਆਂਵਾਲੇ ਬਾਗ਼ ਦੇ ਖ਼ੂਨੀ ਸਾਕੇ ਦੀ ਖ਼ਬਰ ਪੜ੍ਹੀ। ਉਨ੍ਹਾਂ ਅੰਦਰ ਲੁਟੇਰੀਆਂ ਤਾਕਤਾਂ ਖਿਲਾਫ ਪੀੜ ਉੱਠੀ ਅਤੇ ਕ੍ਰੋਧ ਉੱਭਰ ਰਿਹਾ ਸੀ। 1919 ਵਿਚ ਉਹ ਇਰਾਕ ਤੋਂ ਵਾਪਸ ਵਤਨ ਪਰਤੇ। ਉਨ੍ਹਾਂ ਦਿਨਾਂ ਵਿਚ ਗੁਰਦੁਆਰਾ ਸੁਧਾਰ ਲਹਿਰ ਸਰਗਰਮ ਸੀ। ਉਹ ਵਾਪਸ ਪਰਤਦਿਆਂ ਹੀ ਇਸ ਲਹਿਰ ਵਿਚ ਕੁੱਦ ਪਏ। ਉਨ੍ਹਾਂ ਅਕਾਲੀ ਦਲ ਵਿਚ ਕੰਮ ਕਰਨ ਦੇ ਨਾਲ ਨਾਲ ਪਰਜਾ ਮੰਡਲ ਵਿਚ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ।

1928 ਵਿਚ ਮਾਨਸਾ ਵਿਚ ਹੋਈ ਪਰਜਾ ਮੰਡਲ ਦੀ ਕਾਨਫਰੰਸ ਵਿਚ ਉਨ੍ਹਾਂ ਆਗੂ ਵਜੋਂ ਸਿ਼ਰਕਤ ਕੀਤੀ। 1938 ਵਿਚ ਉਨ੍ਹਾਂ ਪਰਜਾ ਮੰਡਲ ਦੀ ਲੁਧਿਆਣਾ ਕਾਨਫਰੰਸ ਦੇ ਸਬੰਧ ਵਿਚ ਪਿੰਡ ਪਿੰਡ ਜਾ ਕੇ ਤਿਆਰੀ ਕਰਵਾਈ। ਮਗਰੋਂ ਉਨ੍ਹਾਂ ਨੂੰ ਪਰਜਾ ਮੰਡਲ ਲਹਿਰ ਦੀ ਤਹਿਸੀਲ ਮਾਨਸਾ ਦਾ ਸਕੱਤਰ ਚੁਣਿਆ ਗਿਆ। ਰਜਵਾੜਿਆਂ ਨੇ ਦਫਾ 144 ਲਾ ਦਿੱਤੀ, ਫੜੋ ਫੜੀ ਜਾਰੀ ਸੀ ਪਰ ਉਹ ਬਿਸਵੇਦਾਰੀ ਖਿਲਾਫ ਆਵਾਜ਼ ਬਲੰਦ ਕਰਦੇ ਆਪਣੇ ਸਾਥੀਆਂ ਨਾਲ ਪਿੰਡ ਪਿੰਡ ਜਾ ਕੇ ਨਾਅਰੇ ਦੇ ਰਹੇ ਸਨ: ਮੁਜਾਰਿਆਂ ਦੀ ਲਲਕਾਰ, ਬੇਦਖਲ ਜ਼ਮੀਨ ਉੱਪਰ ਕਬਜ਼ੇ ਤੇ ਬਟਾਈ ਤੋਂ ਇਨਕਾਰ।

ਅੰਮ੍ਰਿਤਸਰ ਵਿਚ ਪੰਜਾਬ ਕਿਸਾਨ ਸਭਾ ਦਾ ਸੂਬਾਈ ਇਜਲਾਸ ਰੂੜ ਸਿੰਘ ਚੂਹੜ ਚੱਕ ਦੀ ਪ੍ਰਧਾਨਗੀ ਹੇਠ ਹੋਇਆ। ਧਰਮ ਸਿੰਘ ਫੱਕਰ ਇਸ ਇਜਲਾਸ ਵਿਚ ਆਪਣੇ ਸਾਥੀਆਂ ਸਮੇਤ ਵੱਡੀ ਗਿਣਤੀ ਵਿਚ ਪਹੁੰਚਿਆ। ਮੁਜਾਰਾ ਲਹਿਰ ਨੂੰ ਪੰਜਾਬ ਕਿਸਾਨ ਸਭਾ ਨਾਲ ਜੋੜਿਆ।

1945 ਵਿਚ ਦੂਜੇ ਸੰਸਾਰ ਯੁੱਧ ਦੇ ਖਾਤਮੇ ਅਤੇ ਸੋਵੀਅਤ ਯੂਨੀਅਨ ਦੀ ਜਿੱਤ ਨੇ ਕੌਮਾਂਤਰੀ ਜਮਹੂਰੀ ਲਹਿਰ ਵਿਚ ਤਬਦੀਲੀ ਲਿਆਂਦੀ। ਬਿਸਵੇਦਾਰੀ ਖਿਲਾਫ ਮੁਜਾਰਾ ਲਹਿਰ ਵੀ ਸਰਗਰਮ ਹੋਈ। ਦਰਜਨਾਂ ਪਿੰਡਾਂ ਵਿਚ ਬੇਦਖਲ ਜ਼ਮੀਨਾਂ ਤੇ ਕਬਜ਼ੇ ਕੀਤੇ ਗਏ। ਸੈਂਕੜੇ ਪਿੰਡਾਂ ਵਿਚ ਬਟਾਈ ਦੇਣ ਤੋਂ ਇਨਕਾਰ ਕੀਤਾ ਗਿਆ। ਜਨਤਕ ਲਹਿਰ ਦੇ ਦਬਾਓ ਨੇ ਰਜਵਾੜਾਸ਼ਾਹੀ ਅਤੇ ਪੁਲੀਸ ਨੂੰ ਦਬਾਅ ਦਿੱਤਾ।

1947 ਵਿਚ ਫਿਰਕੂ ਫਸਾਦਾਂ ਦਾ ਭਾਂਬੜ ਮੱਚ ਉੱਠਿਆ ਤਾਂ ਧਰਮ ਸਿੰਘ ਫੱਕਰ ਦੀ ਅਗਵਾਈ ਵਿਚ ਮੁਜਾਰਾ ਲਹਿਰ ਦੇ ਸਾਥੀਆਂ ਨੇ ਹਜ਼ਾਰਾਂ ਮੁਸਲਮਾਨਾਂ ਨੂੰ ਬਚਾ ਕੇ ਕਾਫਲਿਆਂ ਦੇ ਰੂਪ ਵਿਚ ਪਾਕਿਸਤਾਨ ਦੀ ਸਰਹੱਦ ਤੱਕ ਪਹੁੰਚਾਇਆ।

ਮਈ 1948 ਹਿੰਦੋਸਤਾਨ ਦੀ ਸਰਕਾਰ ਨੇ ਪੰਜਾਬ ਦੀਆਂ ਰਿਆਸਤਾਂ ਤੋੜ ਕੇ ਪੈਪਸੂ ਪ੍ਰਦੇਸ਼ ਹੋਂਦ ਵਿਚ ਲਿਆਂਦਾ। ਧਰਮ ਸਿੰਘ ਫੱਕਰ ਆਪਣੇ ਸੈਂਕੜੇ ਸਾਥੀਆਂ ਨੂੰ ਨਾਲ ਲੈ ਕੇ ਕਿਸ਼ਨਗੜ੍ਹ ਦੇ ਖੇਤਾਂ ਵਿਚ ਜਾ ਪਹੁੰਚਿਆ ਅਤੇ ਬਿਸਵੇਦਾਰਾਂ ਦੀ ਬੀਜੀ ਕਣਕ ਨੂੰ ਪਾਣੀ ਲਾਉਣਾ ਸ਼ੁਰੂ ਕਰ ਦਿੱਤਾ। ਬਿਸਵੇਦਾਰਾਂ ਦਾ ਝੁੰਡ ਲੋਕਾਂ ਦੇ ਇਸ ਹਜੂਮ ਨੂੰ ਦੇਖ ਕੇ ਭੱਜ ਗਿਆ।

ਮੁਜਾਰਾ ਲਹਿਰ ਦੇ ਸਾਥੀਆਂ ਨੇ 70-80 ਏਕੜ ਕਮਾਦ ਵੱਢ ਕੇ ਪੀੜਨ ਵਾਲਿਆਂ ਦੇ ਹਵਾਲੇ ਕੀਤਾ। ਕਿਸ਼ਨਗੜ੍ਹ ਦੇ ਖੇਤਾਂ ਵਿਚ ਪੁਲੀਸ ਵੀ ਆ ਧਮਕੀ ਅਤੇ ਜ਼ਬਰਦਸਤ ਮੁਕਾਬਲੇ ਦੌਰਾਨ ਪੁਲੀਸ ਨੇ ਧਰਮ ਸਿੰਘ ਫੱਕਰ ਅਤੇ 80-85 ਬੰਦਿਆਂ ਨੂੰ ਗ੍ਰਿਫਤਾਰ ਕਰ ਲਿਆ।

1954 ਵਿਚ ਜ਼ਿਮਨੀ ਚੋਣ ਹੋਈ। ਇਸ ਚੋਣ ਦੌਰਾਨ ਕਾਮਰੇਡ ਧਰਮ ਸਿੰਘ ਫੱਕਰ ਨੂੰ ਹਲਕਾ ਬੁਢਲਾਡਾ ਤੋਂ ਜੇਲ੍ਹ ਵਿਚ ਬੈਠਿਆਂ ਹੀ ਅਸੈਂਬਲੀ ਮੈਂਬਰ ਚੁਣਿਆ ਗਿਆ। 1956 ਵਿਚ ਪੈਪਸੂ ਟੁੱਟਣ ਤੋਂ ਬਾਅਦ ਪੰਜਾਬ, ਹਰਿਆਣਾ ਅਤੇ ਹਿਮਾਚਲ ਵੱਖ ਵੱਖ ਸੂਬੇ ਬਣ ਗਏ। ਉਹ 1957 ਵਿਚ ਫਿਰ ਹਲਕਾ ਬੁਢਲਾਡਾ ਤੋਂ ਅਸੈਂਬਲੀ ਮੈਂਬਰ ਚੁਣੇ ਗਏ। ਉਨ੍ਹਾਂ ਅਸੈਂਬਲੀ ਅੰਦਰ ਪੇਂਡੂ ਗਰੀਬਾਂ, ਮੁਜਾਰਿਆਂ, ਮਜ਼ਦੂਰਾਂ ਕਿਸਾਨਾਂ ਦੀ ਬੜੀ ਦ੍ਰਿੜਤਾ ਤੇ ਦਲੇਰੀ ਨਾਲ ਨੁਮਾਇੰਦਗੀ ਕੀਤੀ। 1966-67 ਵਿਚ ਉਹ ਅਧਰੰਗ ਦਾ ਸ਼ਿਕਾਰ ਹੋ ਗਏ। 1969 ਵਿਚ ਉਨ੍ਹਾਂ ਨੂੰ ਇਲਾਜ ਲਈ ਮਾਸਕੋ ਭੇਜਿਆ ਗਿਆ।

ਸਤੰਬਰ 1973 ਵਿਚ ਬਠਿੰਡਾ ਵਿਚ ਸਰਬ ਹਿੰਦ ਸਭਾ ਦੀ ਕਾਨਫਰੰਸ ਹੋਈ ਜਿਸ ਵਿਚ ਉਹ ਬਿਮਾਰ ਹੋਣ ਦੇ ਬਾਵਜੂਦ ਸ਼ਾਮਲ ਹੋਏ। ਇਸ ਕਾਨਫਰੰਸ ਤੋਂ ਇੱਕ ਮਹੀਨੇ ਬਾਅਦ 25 ਅਕਤੂਬਰ ਵਾਲੇ ਦਿਨ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ। ਉਨ੍ਹਾਂ ਨੂੰ ਮਾਨਸਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਨਵੰਬਰ 1973 ਵਿਚ ਉਹ ਵਿਛੋੜਾ ਦੇ ਗਏ। ਅੱਜ 30 ਨਵੰਬਰ ਨੂੰ ਪਿੰਡ ਦਲੇਲਵਾਲਾ (ਮਾਨਸਾ) ਵਿਖੇ ਉਨ੍ਹਾਂ ਨੂੰ ਯਾਦ ਕੀਤਾ ਜਾ ਰਿਹਾ ਹੈ।

ਸੰਪਰਕ: 99885-00460

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗ਼ੈਰ-ਜ਼ਿੰਮੇਵਾਰਾਨਾ ਬਿਆਨ

ਗ਼ੈਰ-ਜ਼ਿੰਮੇਵਾਰਾਨਾ ਬਿਆਨ

ਮੁੱਖ ਮੰਤਰੀ ਦੇ ਉਮੀਦਵਾਰ

ਮੁੱਖ ਮੰਤਰੀ ਦੇ ਉਮੀਦਵਾਰ

ਨੈਤਿਕ ਪਤਨ

ਨੈਤਿਕ ਪਤਨ

ਸਿਆਸਤ ਦਾ ਅਪਰਾਧੀਕਰਨ

ਸਿਆਸਤ ਦਾ ਅਪਰਾਧੀਕਰਨ

ਪੰਜਾਬ ਵਿਚ ਦਲ-ਬਦਲੀ ਦੀ ਸਿਆਸਤ

ਪੰਜਾਬ ਵਿਚ ਦਲ-ਬਦਲੀ ਦੀ ਸਿਆਸਤ

ਬੈਂਕਿੰਗ, ਵਿਕਾਸ ਅਤੇ ਸਿਆਸਤ

ਬੈਂਕਿੰਗ, ਵਿਕਾਸ ਅਤੇ ਸਿਆਸਤ

ਸੁਪਰੀਮ ਕੋਰਟ ਦਾ ਫ਼ੈਸਲਾ

ਸੁਪਰੀਮ ਕੋਰਟ ਦਾ ਫ਼ੈਸਲਾ

ਮੁੱਖ ਖ਼ਬਰਾਂ

ਭਗਵੰਤ ਮਾਨ ‘ਆਪ’ ਦੇ ਮੁੱਖ ਮੰਤਰੀ ਉਮੀਦਵਾਰ

ਭਗਵੰਤ ਮਾਨ ‘ਆਪ’ ਦੇ ਮੁੱਖ ਮੰਤਰੀ ਉਮੀਦਵਾਰ

* ਕੇਜਰੀਵਾਲ ਨੇ ਮੁਹਾਲੀ ਵਿੱਚ ਕੀਤਾ ਰਸਮੀ ਐਲਾਨ * ਲੋਕ ਰਾਏ ਵਿੱਚ 93.3...

ਚੰਨੀ ਦੇ ਕਰੀਬੀ ਅਤੇ ਕਈ ਹੋਰਾਂ ’ਤੇ ਛਾਪੇ

ਚੰਨੀ ਦੇ ਕਰੀਬੀ ਅਤੇ ਕਈ ਹੋਰਾਂ ’ਤੇ ਛਾਪੇ

ਈਡੀ ਵੱਲੋਂ 6 ਕਰੋੜ ਦੀ ਨਗ਼ਦੀ ਕਬਜ਼ੇ ਵਿੱਚ ਲੈਣ ਦਾ ਦਾਅਵਾ

ਕਰੋਨਾ: ਰਾਜਾਂ ਤੇ ਸੂਬਿਆਂ ਨੂੰ ਟੈਸਟਿੰਗ ਵਧਾਉਣ ਦੇ ਨਿਰਦੇਸ਼

ਕਰੋਨਾ: ਰਾਜਾਂ ਤੇ ਸੂਬਿਆਂ ਨੂੰ ਟੈਸਟਿੰਗ ਵਧਾਉਣ ਦੇ ਨਿਰਦੇਸ਼

ਟੈਸਟਿੰਗ ਨੂੰ ਕਰੋਨਾ ਨਾਲ ਨਜਿੱਠਣ ਲਈ ਸਭ ਤੋਂ ਅਹਿਮ ਤੱਤ ਦੱਸਿਆ

ਸੀਤ ਲਹਿਰ ਨੇ ਪੰਜਾਬ ਨੂੰ ਬਣਾਇਆ ਸ਼ਿਮਲਾ

ਸੀਤ ਲਹਿਰ ਨੇ ਪੰਜਾਬ ਨੂੰ ਬਣਾਇਆ ਸ਼ਿਮਲਾ

ਲੁਧਿਆਣਾ ਤੇ ਗੁਰਦਾਸਪੁਰ ਰਹੇ ਸਭ ਤੋਂ ਵੱਧ ਠੰਢੇ