DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਗ਼ੀਚਾ ਸਿੰਘ ਨਹੀਂ ਕਿਸੇ ਨੇ ਬਣ ਜਾਣਾ

ਕਰੋਨਾ ਮਹਾਮਾਰੀ ਦੌਰਾਨ ਸਰਕਾਰੀ ਤੇ ਨਿੱਜੀ ਸਕੂਲ ਅਚਾਨਕ ਬੰਦ ਹੋ ਗਏ ਸਨ। ਵਿਦਿਆਰਥੀਆਂ ਦੇ ਵਿਦਿਅਕ ਖੱਪੇ ਨੂੰ ਪੂਰਨ ਹਿੱਤ ਇਸ ਵਾਰੀ ਸਕੂਲ ਸਿੱਖਿਆ ਵਿਭਾਗ ਵੱਲੋਂ ਔਨਲਾਈਨ ਪੜ੍ਹਾਈ ਦਾ ਬੰਦੋਬਸਤ ਕੀਤਾ ਗਿਆ। ਸਰਦੇ-ਪੁੱਜਦੇ ਵਿਦਿਆਰਥੀਆਂ ਦੇ ਗਰੁੱਪ ਬਣਾ ਕੇ ਵਿਸ਼ਾ ਅਧਿਆਪਕ ਆਪੋ...

  • fb
  • twitter
  • whatsapp
  • whatsapp
Advertisement

ਕਰੋਨਾ ਮਹਾਮਾਰੀ ਦੌਰਾਨ ਸਰਕਾਰੀ ਤੇ ਨਿੱਜੀ ਸਕੂਲ ਅਚਾਨਕ ਬੰਦ ਹੋ ਗਏ ਸਨ। ਵਿਦਿਆਰਥੀਆਂ ਦੇ ਵਿਦਿਅਕ ਖੱਪੇ ਨੂੰ ਪੂਰਨ ਹਿੱਤ ਇਸ ਵਾਰੀ ਸਕੂਲ ਸਿੱਖਿਆ ਵਿਭਾਗ ਵੱਲੋਂ ਔਨਲਾਈਨ ਪੜ੍ਹਾਈ ਦਾ ਬੰਦੋਬਸਤ ਕੀਤਾ ਗਿਆ। ਸਰਦੇ-ਪੁੱਜਦੇ ਵਿਦਿਆਰਥੀਆਂ ਦੇ ਗਰੁੱਪ ਬਣਾ ਕੇ ਵਿਸ਼ਾ ਅਧਿਆਪਕ ਆਪੋ ਆਪਣੇ ਵਿਸ਼ੇ ਦੀ ਪੜ੍ਹਨ ਸਮੱਗਰੀ ਵਿਦਿਆਰਥੀਆਂ ਨੂੰ ਭੇਜ ਰਹੇ ਸਨ। ਅੰਗਰੇਜ਼ੀ ਮਾਸਟਰ ਬਗੀਚਾ ਸਿੰਘ ਪੁਰਾਣੇ ਰਵਾਇਤੀ ਅਧਿਆਪਕ ਸਨ ਪਰ ਉਹ ਆਪਣੇ ਕਿੱਤੇ ਨੂੰ ਪੂਰੀ ਤਰ੍ਹਾਂ ਸਮਰਪਿਤ ਸਨ। ਰੱਬ ਦੇ ਰੰਗਾਂ ਅਤੇ ਸਰਕਾਰੀ ਹੁਕਮਾਂ ਨੂੰ ਸਿਰ ਮੱਥੇ ਮੰਨਦੇ ਹੋਏ ਮਾਸਟਰ ਬਗੀਚਾ ਸਿੰਘ ਨੇ ਆਪਣੇ ਪੁੱਤਰ ਦੀ ਸਹਾਇਤਾ ਨਾਲ ਸਬੰਧਿਤ ਜਮਾਤਾਂ ਦੇ ਵਿਦਿਆਰਥੀਆਂ ਨੂੰ ਆਪਣੇ ਵਿਸ਼ੇ ਨਾਲ ਜੁੜੀ ਹੋਈ ਸਮੱਗਰੀ ਦਾ ਮੋਬਾਈਲ ਦੀ ਮਦਦ ਨਾਲ ਪ੍ਰਸਾਰਣ ਸ਼ਰੂ ਕਰ ਦਿੱਤਾ। ਵਿਸ਼ਾ ਸਮੱਗਰੀ ਪਾਉਣ ਤੋਂ ਬਾਅਦ ਮਾਸਟਰ ਜੀ ਨੂੰ ਕੁੱਝ ਕੁ ਸਮਾਰਟ ਫ਼ੋਨ ਵਾਲੇ ਸਮਾਰਟ ਵਿਦਿਆਰਥੀਆਂ ਵੱਲੋਂ ਚੰਗਾ ਹੁੰਗਾਰਾ ਵੀ ਮਿਲਣਾ ਸ਼ੁਰੂ ਹੋ ਗਿਆ। ਉਹ ਖ਼ੁਸ਼ ਸਨ ਪਰ ਉਨ੍ਹਾਂ ਦੀ ਇਹ ਖੁਸ਼ੀ ਬਹਤਾ ਚਿਰ ਟਿਕੀ ਨਾ ਰਹੀ ਕਿਉਂਕਿ ਉਨ੍ਹਾਂ ਦੇ ਇੱਕ ਪਿਆਰੇ ਅਤੇ ਮਿਹਨਤੀ ਵਿਦਿਆਰਥੀ ਪ੍ਰਿਅੰਸ਼ੂ ਦਾ ਕੁੱਝ ਕੁ ਦਿਨਾਂ ਬਾਅਦ ਰਿਸਪਾਂਸ ਮਿਲਣਾ ਬੰਦ ਹੋ ਗਿਆ। ਇੱਕ ਦਿਨ ਦੀ ਉਡੀਕ ਤੋਂ ਬਾਅਦ ਬਗੀਚਾ ਸਿੰਘ ਨੇ ਉਸ ਨੂੰ ਫ਼ੋਨ ਲਾ ਲਿਆ ਅਤੇ ਹੁੰਗਾਰਾ ਭਰਨ ਵਿਚ ਆਈ ਖੜ੍ਹੋਤ ਬਾਰੇ ਪੁੱਛਿਆ।

ਪ੍ਰਿਅੰਸ਼ੂ ਨੇ ਦੱਸਿਆ ਕਿ ਉਸ ਦਾ ਨੈੱਟ-ਪੈਕ ਖ਼ਤਮ ਹੋ ਗਿਆ ਹੈ। ਲੌਕਡਾਊਨ ਕਾਰਨ ਬਾਜ਼ਾਰ ਪੂਰੀ ਤਰ੍ਹਾਂ ਬੰਦ ਹਨ, ਇਸ ਕਰਕੇ ਉਹ ਹੁਣ ਔਨਲਾਈਨ ਨਹੀਂ ਪੜ੍ਹ ਸਕਦਾ। ਇਸ ਤਕਨੀਕੀ ਅਤੇ ਕਰੋਨਾ ਕਾਰਨ ਉਪਜੀ ਸਮੱਸਿਆ ਦਾ ਭਾਵੇਂ ਮਾਸਟਰ ਬਗੀਚਾ ਸਿੰਘ ਕੋਲ ਕੋਈ ਠੋਸ ਹੱਲ ਨਹੀਂ ਸੀ ਪਰ ਉਹ ਆਪਣੇ ਇਸ ਪਿਆਰੇ ਵਿਦਿਆਰਥੀ ਦੀ ਪੜ੍ਹਾਈ ਨੂੰ ਲਾਈਨ ’ਤੇ ਜ਼ਰੂਰ ਰੱਖਣਾ ਚਾਹੁੰਦਾ ਸੀ। ਆਪਣੀ ਇਸ ਸਮਰਪਿਤ ਸੋਚ ਨੂੰ ਅਮਲ ਵਿੱਚ ਲਿਆਉਣ ਲਈ ਮਾਸਟਰ ਜੀ ਨੇ ਆਪਣਾ ਮੂੰਹ ਰੁਮਾਲ ਨਾਲ ਢਕਿਆ, ਰਾਹਦਾਰੀ ਦੇ ਤੌਰ ’ਤੇ ਇੱਕ ਪੁਰਾਣਾ ਦਵਾਈਆਂ ਵਾਲਾ ਕਾਰਡ ਪੁਲਿਸ ਨਾਕਿਆਂ ਨੂੰ ਪਾਰ ਕਰਨ ਹਿੱਤ ਆਪਣੇ ਹੈਂਡ-ਬੈਗ ਵਿਚ ਪਾਇਆ ਅਤੇ ਵਿਹੜੇ ’ਚ ਖੜ੍ਹੇ ਐਕਟਿਵਾ ਨੂੰ ਕਿੱਕ ਮਾਰ ਦਿੱਤੀ। ਪ੍ਰਿਅੰਸ਼ੂ ਦੇ ਕਿਰਾਏ ਦੇ ਛੋਟੇ ਜਿਹੇ ਘਰ ਵਿਚ ਪਹੁੰਚ ਕੇ ਮਾਸਟਰ ਜੀ ਨੇ ਨਾ ਸਿਰਫ਼ ਉਸ ਦੀ ਪੜ੍ਹਾਈ ਦੇ ਖੱਪੇ ਨੂੰ ਹੀ ਪੂਰਿਆ ਸਗੋਂ ਆਪਣੇ ਵਿਸ਼ੇ ਨਾਲ ਸਬੰਧਤ ਕੁੱਝ ਅਗੇਤੀ ਸਮੱਗਰੀ ਵੀ ਮੁਹੱਈਆ ਕਰਵਾ ਦਿੱਤੀ ਤਾਂ ਜੋ ਅਣਸੁਖਾਵੇਂ ਹਾਲਾਤ ਵਿੱਚ ਕੰਮ ਆ ਸਕੇ। ਇਸ ਤਰ੍ਹਾਂ ਆਪਣੇ ਕਿੱਤੇ ਨੂੰ ਸਮਰਪਿਤ ਅਧਿਆਪਕ ਬਗੀਚਾ ਸਿੰਘ ਨੇ ਆਪਣੇ ਇੱਕ ਅੜੇ-ਥੁੜ੍ਹੇ ਵਿਦਿਆਰਥੀ ਦੀ ਲੀਹ ਤੋਂ ਹਟ ਰਹੀ ਪੜ੍ਹਾਈ ਨੂੰ ਲੀਹ ’ਤੇ ਪਾ ਕੇ ਹੀ ਸਾਹ ਲਿਆ। ਅਜੋਕੇ ਸਿੱਖਿਆ ਸੰਸਾਰ ਵਿਚ ਬਗੀਚਾ ਸਿੰਘ ਵਰਗੇ ਅਧਿਆਪਕ ਮਿਲਣੇ ਜੇਕਰ ਅਸੰਭਵ ਨਹੀਂ ਤਾਂ ਔਖੇ ਜ਼ਰੂਰ ਹਨ। ਇਹੋ ਜਿਹੇ ਮਿਹਨਤੀ ਅਧਿਆਪਕ ਸਰਕਾਰੀ ਮਾਨ-ਸਨਮਾਨ ਤੋਂ ਭਾਵੇਂ ਵਾਂਝੇ ਰਹਿ ਜਾਣ ਪਰ ਵਡਿਆਈ ਦੇ ਪਾਤਰ ਜ਼ਰੂਰ ਬਣ ਜਾਂਦੇ ਹਨ ਤੇ ਇਹ ਵਡਿਆਈ ਕਿਸੇ ਰਾਜਸੀ ਮਾਣ ਸਨਮਾਨ ਤੋਂ ਊਣੀ ਨਹੀਂ ਹੁੰਦੀ। ਇਸ ਵਿੱਚ ਵੀ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਸਰਕਾਰੀ ਸਕੂਲਾਂ ਵਿੱਚ ਭਾਵੇਂ ਹਜ਼ਾਰਾਂ ਹੀ ਅਧਿਆਪਕ ਪੜ੍ਹਾਅ ਰਹੇ ਹਨ ਪਰ ਔਖੇ ਵੇਲੇ ਵਿਦਿਆਰਥੀ ਦੇ ਘਰ ਜਾ ਕੇ ਪੜ੍ਹਾਉਣ ਵਾਲੇ ਬਗੀਚਾ ਸਿੰਘ ਜਿਹੇ ਅਧਿਆਪਕ ਮਿਲਣੇ ਔਖੇ ਹਨ।

Advertisement

ਸੰਪਰਕ: 94631-32719

Advertisement

Advertisement
×