DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਨਵੇਂ ਵਰ੍ਹੇ ਦਿਆ ਸੂਰਜਾ...

ਸਾਲ 2025 ਖੱਟੀਆਂ ਮਿੱਠੀਆਂ ਯਾਦਾਂ ਛੱਡਦਾ ਸਾਥੋਂ ਰੁਖ਼ਸਤ ਹੋ ਗਿਆ ਹੈ ਅਤੇ ਨਵੇਂ ਵਰ੍ਹੇ 2026 ਦਾ ਸੂਰਜ ਆਪਣੀਆਂ ਸੋਨ ਸੁਨਹਿਰੀ ਕਿਰਨਾਂ ਬਿਖੇਰਦਾ ਸਾਡੇ ਬੂਹਿਆਂ ’ਤੇ ਪਹੁੰਚ ਗਿਆ ਹੈ। ਸਾਡੇ ਸਮਾਜ ਲਈ ਚੁਣੌਤੀ ਬਣੀਆਂ ਬੇਸ਼ੁਮਾਰ ਸਮੱਸਿਆਵਾਂ ਅਤੇ ਪ੍ਰੇਸ਼ਾਨੀਆਂ ਪਿਛਲੇ ਵਰ੍ਹੇ ’ਚ...

  • fb
  • twitter
  • whatsapp
  • whatsapp
Advertisement

ਸਾਲ 2025 ਖੱਟੀਆਂ ਮਿੱਠੀਆਂ ਯਾਦਾਂ ਛੱਡਦਾ ਸਾਥੋਂ ਰੁਖ਼ਸਤ ਹੋ ਗਿਆ ਹੈ ਅਤੇ ਨਵੇਂ ਵਰ੍ਹੇ 2026 ਦਾ ਸੂਰਜ ਆਪਣੀਆਂ ਸੋਨ ਸੁਨਹਿਰੀ ਕਿਰਨਾਂ ਬਿਖੇਰਦਾ ਸਾਡੇ ਬੂਹਿਆਂ ’ਤੇ ਪਹੁੰਚ ਗਿਆ ਹੈ। ਸਾਡੇ ਸਮਾਜ ਲਈ ਚੁਣੌਤੀ ਬਣੀਆਂ ਬੇਸ਼ੁਮਾਰ ਸਮੱਸਿਆਵਾਂ ਅਤੇ ਪ੍ਰੇਸ਼ਾਨੀਆਂ ਪਿਛਲੇ ਵਰ੍ਹੇ ’ਚ ਵੀ ਬਰਕਰਾਰ ਰਹੀਆਂ। ਭ੍ਰਿਸ਼ਟਾਚਾਰ, ਰਿਸ਼ਵਤਖੋਰੀ, ਮਹਿੰਗਾਈ, ਭੁੱਖਮਰੀ, ਮਾਦਾ ਭਰੂਣ ਹੱਤਿਆ, ਹਰ ਖੇਤਰ ’ਚ ਭਾਈ-ਭਤੀਜਾਵਾਦ, ਵਾਤਾਵਰਣਿਕ ਅਤੇ ਸੱਭਿਆਚਾਰਕ ਪ੍ਰਦੂਸ਼ਣ, ਮਿਲਾਵਟ, ਨੈਤਿਕ ਗਿਰਾਵਟ, ਅਤਿਵਾਦ, ਕਿਸਾਨ-ਮਜ਼ਦੂਰ ਖੁਦਕੁਸ਼ੀਆਂ ਤੇ ਚੋਣ ਹਿੰਸਾ ਨੇ ਪਿਛਲੇ ਕਈ ਵਰ੍ਹਿਆਂ ਵਾਂਗ ਬੀਤੇ ਵਰ੍ਹੇ ’ਚ ਵੀ ਆਪਣਾ ਰੰਗ ਦਿਖਾਇਆ। ਸਾਡੇ ਸਿਆਸਤਦਾਨਾਂ ਦੇ ਲੱਖਾਂ ਦਮਗਜ਼ਿਆਂ ਦੇ ਬਾਵਜੂਦ ਸਮਾਜ ਨੂੰ ਇਨ੍ਹਾਂ ਸਮੱਸਿਆਵਾਂ ਤੋਂ ਕਿਸੇ ਕਿਸਮ ਦੀ

ਰਾਹਤ ਨਹੀਂ ਮਿਲੀ। ਭਾਰਤ-ਪਾਕਿਸਤਾਨ ਸਰਹੱਦ ’ਤੇ ਗੋਲੀਬਾਰੀ ਤੇ ਅਤਿਵਾਦ ਦੇ ਦੈਂਤ ਨੇ ਸੈਂਕੜੇ ਸੁਹਾਗਣਾਂ ਦੇ ਸੁਹਾਗ ਲੁੱਟੇ, ਸੈਂਕੜੇ ਮਾਵਾਂ ਦੇ ਅੱਖੀਆਂ ਦੇ ਤਾਰੇ ਨਿਗਲੇ ਤੇ ਕਿੰਨੀਆਂ ਹੀ ਭੈਣਾਂ ਦੀ ਰੱਖੜੀ ਤਾਰ ਤਾਰ ਹੋਈ। ਸਿਆਸੀ ਲੋਕਾਂ ਦੇ ਸ਼ਾਂਤੀ ਸਥਾਪਨਾ ਦੇ ਦਾਅਵਿਆਂ ਦੀ ਪੈਰ-ਪੈਰ ’ਤੇ ਫੂਕ ਨਿਕਲਦੀ ਦਿਖੀ।

Advertisement

ਨਵੇਂ ਵਰ੍ਹੇ ਦੇ ਸੂਰਜ ਨੂੰ ਅਰਜ਼ੋਈ ਹੈ ਕਿ ਸਮੱਸਿਆਵਾਂ, ਪ੍ਰੇਸ਼ਾਨੀਆਂ ਅਤੇ ਚੁਣੌਤੀਆਂ ਦੇ ਰੂਬਰੂ ਸਾਡੇ ਸਮਾਜ, ਸੂਬੇ ਅਤੇ ਰਾਸ਼ਟਰ ਨੂੰ ਇਨ੍ਹਾਂ ਅਲਾਮਤਾਂ ਤੋਂ ਜ਼ਰੂਰ ਨਿਜਾਤ ਦਿਵਾਈਂ। ਮੁਲਕ ਵਿੱਚ ਹੀ ਲੋਕਾਂ ਦੇ ਹੁਨਰ ਅਤੇ ਮਿਹਨਤ ਦਾ ਮੁੱਲ ਪੈਣ ਲੱਗ ਜਾਵੇ। ਰੁਜ਼ਗਾਰ ਦੇ ਮੌਕਿਆਂ ਵਿੱਚ ਇਸ ਕਦਰ ਇਜ਼ਾਫਾ ਕਰੀਂ ਕਿ ਵਿਦੇਸ਼ਾਂ ਵੱਲ ਵਹੀਰਾਂ ਘੱਤ ਰਹੀ ਸਾਡੀ ਹੁਨਰਮੰਦ ਜਵਾਨੀ ਨੂੰ ਆਪਣੇ ਮੁਲਕ ਵਿੱਚ ਹੀ ਰੁਜ਼ਗਾਰ ਨਸੀਬ ਹੋਣ ਲੱਗੇ। ਪ੍ਰਦੂਸ਼ਣ ਪ੍ਰਤੀ ਜਾਗਰੂਕਤਾ ਵਿੱਚ ਇਜ਼ਾਫਾ ਕਰਦਿਆਂ ਇਸ ਨੂੰ ਕਾਬੂ ਕਰਨ ਲਈ ਹਰ ਨਾਗਰਿਕ ਨੂੰ ਆਪਣਾ ਕਰਤੱਵ ਸਮਝਣ

Advertisement

ਦੀ ਸੋਝੀ ਬਖਸ਼ੀਂ। ਕੁਦਰਤ ਨਾਲ ਹੋ ਰਹੇ ਖਿਲਵਾੜ ਨੂੰ ਠੱਲ੍ਹ ਪਵੇ ਅਤੇ ਰੁੱਖਾਂ ਸਮੇਤ ਤਮਾਮ ਕੁਦਰਤੀ ਸਰੋਤਾਂ ਦੀ ਸਾਂਭ ਸੰਭਾਲ ਸਾਡੀ ਨੈਤਿਕ ਜ਼ਿੰਮੇਵਾਰੀ ਹੋ ਨਿੱਬੜੇ। ਪ੍ਰਦੂਸ਼ਣ ਦੇ ਮਾਰੂ ਪ੍ਰਭਾਵਾਂ ਬਾਬਤ ਲੋਕ ਖੁਦ

ਜਾਗਰੂਕ ਹੋਣ ਤਾਂ ਜੋ ਸਾਡੀਆਂ ਨਿੱਤ ਦਿਨ ਦੀਆਂ ਗ਼ਲਤੀਆਂ ਕਾਰਨ ਦਿਨੋਂ ਦਿਨ ਵਿਗੜਦੀ ਜਾ ਰਹੀ ਵਾਤਾਵਰਨ ਦੀ ਹਾਲਤ ਨੂੰ ਸੁਧਾਰਿਆ ਜਾ ਸਕੇ। ਵਾਤਾਵਰਣਕ ਪ੍ਰਦੂਸ਼ਣ ਦੇ ਨਾਲ-ਨਾਲ ਲੋਕਾਂ ਨੂੰ ਸਭਿਆਚਾਰਕ ਪ੍ਰਦੂਸ਼ਣ ਪੈਦਾ ਕਰਨ ਵਾਲਿਆਂ ਦੀ ਸ਼ਨਾਖਤ ਕਰਨੀ ਵੀ ਆਵੇ। ਸਾਡੇ ਰਾਸ਼ਟਰ ਦੇ ਮੱਥੇ ਦਾ ਕਲੰਕ ਭੁੱਖਮਰੀ ਤੇ ਬੇਰੁਜ਼ਗਾਰੀ ਦੇ ਖਾਤਮੇ ਲਈ ਸੱਤਾਧਾਰੀ ਲੋਕ ਸੁਚਾਰੂ ਨੀਤੀਆਂ ਦਾ ਨਿਰਮਾਣ ਕਰਨ। ਸਿੱਖਿਆ ਦਾ ਪਾਸਾਰ ਹੋਵੇ ਅਤੇ ਅਨਪੜ੍ਹਤਾ ਦਾ ਨਾਮੋ-ਨਿਸ਼ਾਨ ਮਿਟ ਜਾਵੇ। ਕਮਜ਼ੋਰ ਆਰਥਿਕਤਾ ਦੀ ਬਦੌਲਤ ਖੁਦਕੁਸ਼ੀਆਂ ਦੇ ਰਾਹ ਤੁਰੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਕੋਈ ਯੋਗ ਹੱਲ ਲੱਭਿਆ ਜਾਵੇ। ਲੋੜਵੰਦਾਂ ਦੀਆਂ ਮੁਸ਼ਕਲਾਂ ਹੱਲ ਕਰਨ ਲਈ ਹਰ ਸੰਭਵ ਯਤਨ ਕੀਤੇ ਜਾਣ। ਰਾਸ਼ਟਰ ਦੇ ਬਾਕੀ ਦੇਸ਼ਾਂ ਨਾਲ ਸੁਖਾਵੇਂ ਸਬੰਧ ਦੀ ਵੀ ਤੇਰੇ ਅੱਗੇ ਅਰਜ਼ੋਈ ਹੈ। ਭਾਰਤ ਅਤੇ ਪਾਕਿਸਤਾਨ ਵਿਚਾਲੇ ਕੌੜੇ ਤਜਰਬਿਆਂ ਨੂੰ ਠੱਲ੍ਹ ਪਵੇ ਤੇ ਮਿੱਠੇ ਸੁਖਾਵੇਂ ਹਾਲਾਤ ਦਾ ਆਗਾਜ਼ ਹੋਵੇੇ। ਸਰਹੱਦ ਦੇ ਦੋਵੇਂ ਪਾਸੇ ਖੁਸ਼ੀਆਂ ਤੇ ਖੇੜਿਆਂ ਦਾ ਸਾਂਝਾ ਸਬੱਬ ਬਣਦਾ ਰਹੇ। ਭਾਰਤ ਸ਼ਾਂਤਮਈ ਸਥਿਤੀ ’ਚੋਂ ਲੰਘਦਾ ਹੋਇਆ ਵਿਕਸਤ ਮੁਲਕਾਂ ਦੀ ਚਾਲ ਵਿੱਚ ਚਾਲ ਮਿਲਾਉਣ ਦੇ ਸਮਰੱਥ ਹੋਵੇ। ਲਿੰਗ ਵਿਤਕਰੇ ਦਾ ਆਲਮ ਬੀਤੇ ਦੀ ਬਾਤ ਬਣ ਜਾਵੇ ਅਤੇ ਮਾਦਾ ਭਰੂਣ ਹੱਤਿਆ ਮੁਕਤ ਸਮਾਜ ਦੀ ਸਿਰਜਣਾ ਦਾ ਸੁਪਨਾ ਸਾਕਾਰ ਹੋਵੇ। ਔਰਤਾਂ ਨਾਲ ਹੋ ਰਹੀ ਜ਼ਬਰਦਸਤੀ ਅਤੇ ਵਿਤਕਰੇ ਤੋਂ ਛੁਟਕਾਰਾ ਮਿਲੇ, ਲੋਕ ਮਨਾਂ ਵਿੱਚ ਵਿਗਿਆਨਕ ਸੋਚ ਦਾ ਪਾਸਾਰ ਕਰਕੇ ਵਹਿਮਾਂ ਭਰਮਾਂ ਅਤੇ ਅੰਧ ਵਿਸ਼ਵਾਸਾਂ ਤੋਂ ਮੁਕਤੀ ਦਿਵਾਉਣ ਵਾਲੀਆਂ ਕਿਰਨਾਂ ਭੇਜ। ਲੋਕਾਂ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਨ ਦਾ ਬਲ ਤੇ ਕਰਤੱਵਾਂ ਦੀ ਪਾਲਣਾ ਕਰਨ ਦੀ ਸੋਝੀ ਆਵੇ। ਸੰਸਾਰ ਦੇ ਵੱਡੇ ਲੋਕਤੰਤਰੀ ਦੇਸ਼ਾਂ ਵਿੱਚ ਸ਼ੁਮਾਰ ਸਾਡੇ ਮੁਲਕ ਅੰਦਰ ਲੋਕਤੰਤਰ ਦੀ ਹੋ ਰਹੀ ਹੱਤਿਆ ਰੁਕੇ। ਦੇਸ਼ ਦਾ ਹਰ ਬਾਸ਼ਿੰਦਾ ਆਪਣੀ ਪੂਰੀ ਆਜ਼ਾਦੀ ਨਾਲ ਜੀਵਨ ਦਾ ਹਲ ਪਲ ਖੁਸ਼ੀ ਨਾਲ ਬਿਤਾਵੇ। ਨਕਸ਼ਿਆਂ ’ਤੇ ਵਾਹੀਆਂ ਗਈਆਂ ਸਰਹੱਦੀ ਲਕੀਰਾਂ, ਜੋ ਲੋਕਾਂ ਦੇ ਮਨਾਂ ਵਿੱਚ ਘਰ ਕਰ ਗਈਆਂ ਹਨ, ਉਨ੍ਹਾਂ ਨੂੰ ਮੇਟਦੇ ਹੋਏ ਪੰਛੀਆਂ ਤੇ ਜਨੌਰਾਂ ਵਾਂਗ ਇਨਸਾਨ ਵੀ ਦੁਨੀਆ ਦੇ ਹਰ ਕੋਨੇ ਵਿੱਚ ਵਸਦੇ ਇਨਸਾਨ ਲਈ ਅਰਦਾਸ ਕਰੇ। ਆਓ, ਆਪਾਂ ਵੀ ਨਵੇਂ ਵਰ੍ਹੇ ਦੇ ਸੂਰਜ ਨਾਲ ਆਪਣੇ ਦੇਸ਼, ਸੂਬੇ ਅਤੇ ਸਮਾਜ ਦੀ ਤਰੱਕੀ ਅਤੇ ਖੁਸ਼ਹਾਲੀ ਪ੍ਰਤੀ ਇਮਾਨਦਾਰੀ ਨਾਲ ਆਪਣੀ ਭੂਮਿਕਾ ਅਦਾ ਕਰਨ ਦਾ ਵਚਨ ਕਰਦਿਆਂ ਬੀਤੇ ਦੀਆਂ ਗ਼ਲਤੀਆਂ ਤੋਂ ਸਬਕ ਲੈਂਦਿਆਂ ਨਵੇ ਉਤਸ਼ਾਹ ਨਾਲ ਉਸਾਰੂ ਟੀਚੇ ਮਿਥਦਿਆਂ ਅੱਗੇ ਵਧਣ ਦਾ ਪ੍ਰਣ ਕਰੀਏ।

ਸੰਪਰਕ: 98786-05965

×