ਨਮ ਅੱਖਾਂ : The Tribune India

ਨਮ ਅੱਖਾਂ

ਨਮ ਅੱਖਾਂ

ਪਾਲੀ ਰਾਮ ਬਾਂਸਲ

ਪਾਲੀ ਰਾਮ ਬਾਂਸਲ

ਪਾਂ ਅਪਣੀ ਗਰੀਬੀ ਦੂਰ ਕਰੀਏ ਜੀ, ਇਨ੍ਹਾਂ ਗਰੀਬਾਂ ਨੇ ਤਾਂ ਗਰੀਬ ਹੀ ਰਹਿਣੈ।” ਮੇਰੇ ਕੋਲ ਸਿਖਲਾਈ ਅਧੀਨ ਆਏ ਜੂਨੀਅਰ ਅਫਸਰ ਨੇ ਮੇਰੀ ਇਮਾਨਦਾਰੀ ’ਤੇ ਇੱਕ ਕਿਸਮ ਦਾ ਤੰਜ਼ ਹੀ ਕੱਸਿਆ ਸੀ।

“ਸਭ ਕੁਝ ਪੈਸਾ ਨਹੀ ਹੁੰਦਾ। ਇੱਜ਼ਤ, ਅਣਖ, ਗ਼ੈਰਤ, ਜ਼ਮੀਰ ਤੇ ਮਾਣ-ਸਨਮਾਨ ਜਿ਼ਆਦਾ ਜ਼ਰੂਰੀ ਹੈ। ਖਾਣੀਆਂ ਤਾਂ ਦੋ ਗੁਲੀਆਂ ਹੀ ਨੇ।” ਮੈਂ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ੋਰ ਉਹ ਸ਼ਾਇਦ ਪੈਸੇ ਦੀ ਲਾਲਸਾ ਲੈ ਕੇ ਹੀ ਬੈਂਕ ਵਿਚ ਭਰਤੀ ਹੋਇਆ ਸੀ।

“ਕੋਈ ਗੱਲ ਨਹੀਂ, ਸਮਾਂ ਆਉਣ ’ਤੇ ਤੈਨੂੰ ਮਹਿਸੂਸ ਕਰਵਾਊਂ ਕਿ ਇਮਾਨਦਾਰੀ ਦਾ ਹੀ ਮੁੱਲ ਪੈਂਦਾ ਹੈ, ਭਾਵੇਂ ਦੇਰ ਨਾਲ ਹੀ ਸਹੀ।” ਉਹ ਪੂਰਾ ਢੀਠ ਸੀ ਤੇ ਖਿਸਿਆਣੀ ਹਾਸੀ ਹੱਸਦਾ ਰਿਹਾ।

ਗੱਲ 1990 ਦੇ ਆਸ ਪਾਸ ਦੀ ਹੈ। ਮੈਂ ਮਾਲਵਾ ਗ੍ਰਾਮੀਣ ਬੈਂਕ ਦੀ ਇੱਕ ਸ਼ਾਖਾ ਵਿਚ ਮੈਨੇਜਰ ਸੀ। ਉਸ ਸ਼ਾਖਾ ਵਿਚ ਸਿਖਲਾਈ ਲਈ ਬੈਂਕ ਦੇ ਨਵੇਂ ਭਰਤੀ ਹੋਏ ਅਫਸਰ ਆਉਂਦੇ ਰਹਿੰਦੇ ਸੀ ਤੇ ਇਹ ਅਫਸਰ ਵੀ ਉਨ੍ਹਾਂ ਵਿਚੋਂ ਇੱਕ ਸੀ।

ਉਸ ਸ਼ਾਖਾ ਵਿਚ ਮੇਰੀ ਤਾਇਨਾਤੀ ਦੌਰਾਨ ਇੱਕ ਹੋਰ ਘਟਨਾ ਵਾਪਰੀ। ਨੇੜਲੇ ਪਿੰਡ ਦੇ ਇੱਕ ਨੌਜਵਾਨ ਅਤੇ ਉਭਰਦੇ ਕਬੱਡੀ ਖਿਡਾਰੀ ਦੀ ਅਚਾਨਕ ਮੌਤ ਹੋ ਗਈ। ਉਹਦੀ ਅੰਤਿਮ ਅਰਦਾਸ ਸਮੇਂ ਉਸ ਖਿਡਾਰੀ ਨੂੰ ਸ਼ਰਧਾਂਜਲੀ ਦੇਣ ਲਈ ਮੈਨੂੰ ਕਿਹਾ ਗਿਆ। ਖੁਦ ਕਬੱਡੀ ਖਿਡਾਰੀ ਅਤੇ ਕਬੱਡੀ ਟੂਰਨਾਮੈਂਟ ਕੁਮੈਂਟੇਟਰ ਹੋਣ ਕਾਰਨ ਸ਼ਰਧਾਂਜਲੀ ਭੇਟ ਕਰਨ ਸਮੇਂ ਮੈਂ ਐਲਾਨ ਕਰ ਦਿੱਤਾ ਕਿ ਇਸ ਖਿਡਾਰੀ ਦੀ ਯਾਦ ਵਿਚ ਪੰਜਾਬ ਪੱਧਰ ਦਾ ਕਬੱਡੀ ਟੂਰਨਾਮੈਂਟ ਕਰਵਾਇਆ ਜਾਵੇਗਾ।

ਫਿਰ ਇਸ ਟੂਰਨਾਮੈਂਟ ਲਈ ਤਿਆਰੀ ਸ਼ੁਰੂ ਹੋ ਗਈ। ਉਨ੍ਹੀਂ ਦਿਨੀਂ ਬੈਂਕ ਦੇ ਮੈਨੇਜਰ ਦੀ ਖਾਸਕਰ ਪੇਂਡੂ ਖੇਤਰ ਵਿਚ ਕਾਫੀ ਚੜ੍ਹਤ ਹੁੰਦੀ ਸੀ ਤੇ ਲੋਕ ਕਾਫੀ ਮਾਣ-ਸਨਮਾਨ ਦਿੰਦੇ ਸੀ। ਇਸ ਲਈ ਬੁਲਾਈ ਮੀਟਿੰਗ ਵਿਚ ਨੇੜਲੇ 14 ਪਿੰਡਾਂ ਦੇ ਸਰਪੰਚ, ਪੰਚ ਤੇ ਹੋਰ ਮੁਹਤਬਰਾਂ ਨੇ ਵੱਡੀ ਪੱਧਰ ’ਤੇ ਸ਼ਮੂਲੀਅਤ ਕੀਤੀ। ਮੀਟਿੰਗ ਵਿਚ ਫੈਸਲਾ ਹੋਇਆ ਕਿ ਟੂਰਨਾਮੈਂਟ ਕਰਾਉਣ ਲਈ ਕਲੱਬ ਬਣਾਇਆ ਜਾਵੇ। ਮੌਕੇ ’ਤੇ ਹੀ ਬਾਬਾ ਕਬਾਡਾ ਖੇਤਰੀ ਵਿਕਾਸ ਕਲੱਬ ਬਣਾ ਦਿੱਤਾ ਗਿਆ। ਨੇੜਲੇ ਪਿੰਡ ਦੇ ਰਸੂਖਵਾਨ ਤੇ ਸਰਬ-ਪ੍ਰਵਾਨਤ ਸਰਪੰਚ ਨੂੰ ਕਲੱਬ ਦਾ ਪ੍ਰਧਾਨ ਅਤੇ ਮੈਨੂੰ ਜਨਰਲ ਸਕੱਤਰ ਬਣਾ ਦਿੱਤਾ।

ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਵੱਖ ਵੱਖ ਟੀਮਾਂ ਬਣਾ ਕੇ ਆਪੋ-ਆਪਣੀਆਂ ਡਿਊਟੀਆਂ ਸੰਭਾਲ ਲਈਆਂ। ਫੰਡ ਆਪਣੇ ਆਪ ਇੱਕਠਾ ਹੋਣ ਲੱਗਾ। ਤਿੰਨ ਦਿਨ ਦੇ ਇਸ ਟੂਰਨਾਮੈਂਟ ਵਿਚ ਪੰਜਾਬ ਦੀਆਂ ਸਾਰੀਆਂ ਉੱਚ ਕੋਟੀ ਦੀਆਂ ਟੀਮਾਂ ਅਤੇ ਖਿਡਾਰੀਆਂ ਨੇ ਹਿੱਸਾ ਲਿਆ। ਹਜ਼ਾਰਾਂ ਦੀ ਤਾਦਾਦ ਵਿਚ ਦਰਸ਼ਕਾਂ ਨੇ ਇਸ ਦਾ ਆਨੰਦ ਮਾਣਿਆ।

ਟੂਰਨਾਮੈਂਟ ਦਾ ਤੀਜਾ ਅਤੇ ਆਖਿ਼ਰੀ ਦਿਨ ਸੀ। ਓਪਨ ਅਤੇ ਆਲ-ਓਪਨ ਦੇ ਮੁਕਾਬਲੇ ਹੋਣੇ ਸੀ। ਬਲਵਿੰਦਰ ਫਿੱਡੂ ਅਤੇ ਹਰਜੀਤ ਬਾਜਾਖਾਨਾ ਤੇ ਹੋਰ ਕਹਿੰਦੇ-ਕਹਾਉਂਦੇ ਖਿਡਾਰੀਆਂ ਦੀ ਕਬੱਡੀ ਦੇਖਣ ਲਈ ਦਰਸ਼ਕ ਪਹੁੰਚੇ ਹੋਏ ਸੀ। ਵਿਸ਼ਾਲ ਗਰਾਊਂਡ ਦੇ ਆਲੇ-ਦੁਆਲੇ ਤਿਲ ਸੁੱਟਣ ਲਈ ਵੀ ਜਗ੍ਹਾ ਨਹੀਂ ਸੀ। ਮੈਂ ਖੁਦ ਜਿੱਥੇ ਪ੍ਰਬੰਧ ਦਾ ਕੰਮ ਦੇਖ ਰਿਹਾ ਸੀ ਉੱਥੇ ਕੁਮੈਂਟਰੀ ਦੀ ਜਿ਼ੰਮੇਵਾਰੀ ਵੀ ਮੇਰੀ ਹੀ ਸੀ।

ਮੇਰੇ ਪਿਤਾ ਜੀ ਵੀ ਕਬੱਡੀ ਦੇ ਸ਼ੌਕੀਨ ਸਨ। ਉਹ ਵੀ ਮੇਰੇ ਪਿੰਡ ਈਲਵਾਲ ਤੋਂ ਅਪਣੇ ਸਾਥੀ ਜ਼ੋਰਾ ਸਿੰਘ ਨਾਲ ਟੂਰਨਾਮੈਂਟ ਦੇਖਣ ਆ ਪਹੁੰਚੇ। ਸਟੇਜ ਦੇ ਲਾਗੇ ਹੀ ਦੋਹਾਂ ਨੂੰ ਕੁਰਸੀਆਂ ’ਤੇ ਬਿਠਾ ਦਿੱਤਾ ਗਿਆ। ਟੂਰਨਾਮੈਂਟ ਸਮਾਪਤੀ ਵੱਲ ਵਧ ਰਿਹਾ ਸੀ। ਤਤਕਾਲੀ ਮੰਤਰੀ (ਮਰਹੂਮ) ਜਸਵੀਰ ਸਿੰਘ ਮੁੱਖ ਮਹਿਮਾਨ ਦੇ ਤੌਰ ’ਤੇ ਪਹੁੰਚ ਚੁੱਕੇ ਸੀ। ਇਨਾਮ ਵੰਡਣ ਦੀ ਰਸਮ ਸ਼ੁਰੂ ਹੋ ਗਈ।

“ਮੈਨੇਜਰ ਸਾਹਿਬ, ਤੁਹਾਨੂੰ ਵੀ ਸਨਮਾਨਿਤ ਕਰਨਾ ਹੈ।” ਸਟੇਜ ਦੀ ਕਾਰਵਾਈ ਚਲਾ ਰਹੇ ਮਾਸਟਰ ਭਰਪੂਰ ਸਿੰਘ ਨੇ ਮੇਰੇ ਕੰਨ ਨੇੜੇ ਮੂੰਹ ਕਰਕੇ ਕਿਹਾ।

“ਨਹੀਂ ਨਹੀਂ ਮਾਸਟਰ ਜੀ, ਮੈਂ ਤਾਂ ਖੁਦ ਪ੍ਰਬੰਧਕਾਂ ਦਾ ਹਿੱਸਾ ਆਂ। ਇਸ ਲਈ ਮੈਂ ਕੋਈ ਸਨਮਾਨ ਚਿੰਨ੍ਹ ਨਹੀਂ ਲੈਣਾ।” ਮੈਂ ਪੂਰੇ ਜ਼ੋਰ ਨਾਲ ਕਿਹਾ। ਇਸ ਦੌਰਾਨ ਮਾਸਟਰ ਜੀ ਦੀ ਨਿਗ੍ਹਾ ਮੇਰੇ ਪਿਤਾ ਜੀ ’ਤੇ ਪਈ ਤੇ ਉਨ੍ਹਾਂ ਸਟੇਜ ’ਤੇ ਆ ਕੇ ਮਾਈਕ ’ਚ ਕਿਹਾ, “ਹੁਣ ਅਸੀਂ ਉਸ ਸ਼ਖ਼ਸੀਅਤ ਨੂੰ ਸਨਮਾਨਤ ਕਰ ਰਹੇ ਹਾਂ ਜਿਸ ਨੇ ਇਹੋ ਜਿਹਾ ਹੀਰਾ ਇਸ ਇਲਾਕੇ ਦੀ ਸੇਵਾ ਲਈ ਸਾਨੂੰ ਦਿੱਤਾ ਤੇ ਜਿਸ ਦੀ ਬਦੌਲਤ ਅੱਜ ਅਸੀਂ ਇਹ ਟੂਰਨਾਮੈਂਟ ਕਰ ਸਕੇ ਹਾਂ... ਮੇਰੀ ਮੁਰਾਦ ਸਾਡੇ ਮੈਨੇਜਰ ਸਾਹਿਬ ਦੇ ਸਨਮਾਨ ਯੋਗ ਪਿਤਾ ਸ੍ਰੀ ਰਾਜਿੰਦਰ ਪ੍ਰਸਾਦ ਬਾਂਸਲ ਜੀ ਤੋਂ ਹੈ। ਮੈਂ ਬੇਨਤੀ ਕਰਦਾ ਹਾਂ ਸ੍ਰੀ ਬਾਂਸਲ ਸਾਹਿਬ ਨੂੰ ਕਿ ਉਹ ਸਟੇਜ ’ਤੇ ਆਉਣ ਅਤੇ ਇਲਾਕੇ ਵੱਲੋਂ ਸਨਮਾਨ ਨਿਸ਼ਾਨੀ ਸਵੀਕਾਰ ਕਰਨ।”

ਸਟੇਜ ਸਕੱਤਰ ਦੇ ਇਨ੍ਹਾਂ ਲਫਜ਼ਾਂ ਨੇ ਮੇਰੀਆਂ ਅੱਖਾਂ ਵਿਚ ਹੰਝੂ ਲਿਆ ਦਿੱਤੇ। ਮੈਂ ਦੇਖ ਰਿਹਾ ਸੀ, ਸਨਮਾਨ ਹਾਸਲ ਕਰਦੇ ਹੋਏ ਪਿਤਾ ਜੀ ਦੀਆਂ ਅੱਖਾਂ ਵੀ ਨਮ ਸਨ।

ਸੰਪਰਕ: 81465-80919

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਪੰਜਾਬ ਦੇ ਰਾਜਪਾਲ ਤੇ ਮੁੱਖ ਮੰਤਰੀ ਵਿਚਾਲੇ ਸ਼ਬਦੀ ਜੰਗ ਭਖੀ

ਪੰਜਾਬ ਦੇ ਰਾਜਪਾਲ ਤੇ ਮੁੱਖ ਮੰਤਰੀ ਵਿਚਾਲੇ ਸ਼ਬਦੀ ਜੰਗ ਭਖੀ

ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਭਗਵੰਤ ਮਾਨ ਨੂੰ ਸੰਵਿਧਾਨ ਦੀਆਂ ਧਾਰਾ...

ਪੰਜਾਬ ਦੇ ਰਾਜਪਾਲ ਪੁਰੋਹਿਤ ਸੂਬੇ ਵਿੱਚ ‘ਅਪਰੇਸ਼ਨ ਲੋਟਸ’ ਨੂੰ ਲਾਗੂ ਕਰਨ ਲਈ ਭਾਜਪਾ ਦੇ ਇਸ਼ਾਰੇ ’ਤੇ ਕੰਮ ਕਰ ਰਹੇ: ‘ਆਪ’

ਪੰਜਾਬ ਦੇ ਰਾਜਪਾਲ ਪੁਰੋਹਿਤ ਸੂਬੇ ਵਿੱਚ ‘ਅਪਰੇਸ਼ਨ ਲੋਟਸ’ ਨੂੰ ਲਾਗੂ ਕਰਨ ਲਈ ਭਾਜਪਾ ਦੇ ਇਸ਼ਾਰੇ ’ਤੇ ਕੰਮ ਕਰ ਰਹੇ: ‘ਆਪ’

ਕੈਬਨਿਟ ਮੰਤਰੀ ਅਮਨ ਅਰੋੜਾ ਨੇ ‘ਆਪ’ ਸਰਕਾਰ ਵਿਰੁੱਧ ਸਾਜ਼ਿਸ਼ ਰਚਣ ਦੇ ਦ...

ਖਰਾਬ ਮੌਸਮ ਕਾਰਨ ਪ੍ਰਧਾਨ ਮੰਤਰੀ ਦਾ ਮੰਡੀ ਦੌਰਾ ਰੱਦ

ਖਰਾਬ ਮੌਸਮ ਕਾਰਨ ਪ੍ਰਧਾਨ ਮੰਤਰੀ ਦਾ ਮੰਡੀ ਦੌਰਾ ਰੱਦ

ਭਾਜਪਾ ਯੂਥ ਵਰਕਰਾਂ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਕੀਤਾ ਸੰਬੋਧਨ

ਸ਼ਹਿਰ

View All