ਪੰਜਾਬ ਦੇ ਇਤਿਹਾਸਕ ਪੰਨਿਆਂ ਵਿਚ ਮਾਲੇਰਕੋਟਲਾ

ਪੰਜਾਬ ਦੇ ਇਤਿਹਾਸਕ ਪੰਨਿਆਂ ਵਿਚ ਮਾਲੇਰਕੋਟਲਾ

ਅੱਬਾਸ ਧਾਲੀਵਾਲ

ਅੱਬਾਸ ਧਾਲੀਵਾਲ

ਮਾਲੇਰਕੋਟਲਾ ਪੰਜਾਬ ਦਾ 23ਵਾਂ ਜਿ਼ਲ੍ਹਾ ਬਣ ਗਿਆ ਹੈ। 192 ਪਿੰਡ ਵਾਲੇ ਇਸ ਨਵੇਂ ਜਿ਼ਲ੍ਹਾ ਵਿਚ ਤਿੰਨ ਸਬ ਡਿਵੀਜ਼ਨਾਂ- ਮਾਲੇਰਕੋਟਲਾ, ਅਹਿਮਦਗੜ੍ਹ ਅਤੇ ਅਮਰਗੜ੍ਹ ਸ਼ਾਮਿਲ ਹੋਣਗੀਆਂ। ਅਸੀਂ ਜਦੋਂ ਪੰਜਾਬ ਦੇ ਇਤਿਹਾਸਕ ਪੰਨੇ ਪਲਟਦੇ ਹਾਂ ਤਾਂ ਇਨ੍ਹਾਂ ਵਿਚੋਂ ਮਾਲੇਰਕੋਟਲਾ ਆਪਣੀ ਵੱਖਰੀ ਤੇ ਵਿਲੱਖਣ ਭਾਈਚਾਰਕ ਸਾਂਝ ਦਾ ਪ੍ਰਤੀਕ ਬਣ ਕੇ ਸਾਹਮਣੇ ਆਣ ਖਲੋਂਦਾ ਹੈ। ਮਾਲੇਰਕੋਟਲਾ ਦੋ ਸ਼ਬਦਾਂ ਦੇ ਜੋੜ ਨਾਲ ਬਣਿਆ ਹੈ। ‘ਮਹਲੇਰ’ ਨਾਂ ਦਾ ਪਿੰਡ ਰਾਜਪੂਤ ਚੌਧਰੀ ਮਹਲੇਰ ਸਿੰਘ ਦਾ ਵਸਾਇਆ ਹੋਇਆ ਸੀ। ਇਸ ਦੇ ਬਰਬਾਦ ਹੋ ਜਾਣ ਤੋਂ ਬਾਅਦ ਥੇਹ ਉੱਤੇ ਇਸ ਨੂੰ ਨਵੇਂ ਸਿਰਿਓਂ ਵਸਾਇਆ ਗਿਆ ਅਤੇ ਉਸ ਦਾ ਨਾਂ ‘ਮਾਲੇਰ’ ਪੈ ਗਿਆ। ਇਸ ਪਿੰਡ ਦੇ ਨਾਲ ਹੀ 1657 ਵਿਚ ਨਵਾਬ ਬਾਯਜ਼ੀਦ ਖ਼ਾਨ ਨੇ ‘ਕੋਟਲਾ’ ਨਾਂ ਦੀ ਆਬਾਦੀ ਬਣਾਈ। ਇਹ ਦੋਵੇਂ ਨਾਂ ਮਿਲ ਕੇ ‘ਮਾਲੇਰਕੋਟਲਾ’ ਬਣਿਆ।

ਇਸ ਤੋਂ ਪਹਿਲਾਂ ਰਿਆਸਤ ਦੇ ਬਾਨੀ ਸ਼ੇਖ਼ ਸਦਰ-ਉਦ-ਦੀਨ ਸਦਰ-ਏ-ਜਹਾਂ ਦਾ ਜਨਮ 1434 ਨੂੰ ਅਫ਼ਗ਼ਾਨਿਸਤਾਨ ਦੇ ਦਰਾਬੰਦ ਵਿਚ ਹੋਇਆ। ਸ਼ੇਖ ਖਾਨਦਾਨ ਦੀ ਪੰਦਰਵੀਂ ਪੁਸ਼ਤ ਵਿਚੋਂ ਮੌਜੂਦ ਸਾਹਿਬਜ਼ਾਦਾ ਅਜਮਲ ਖਾਨ ਸ਼ੇਰਵਾਨੀ ਦੱਸਦੇ ਹਨ ਕਿ ਸਦਰ-ਉਦ-ਦੀਨ ਸ਼ੇਰਵਾਨੀ ਅਫ਼ਗ਼ਾਨ ਸਨ। ਉਹ ਫੌਜ ਵਿਚ ਭਰਤੀ ਹੋ ਗਏ। ਬਾਅਦ ਵਿਚ ਉਨ੍ਹਾਂ ਆਪਣੇ ਸੂਫ਼ੀ ਪੀਰ ਦੇ ਨਿਰਦੇਸ਼ਾਂ ਤੇ ਫੌਜ ਦੀ ਨੌਕਰੀ ਛੱਡ ਕੇ ਪੰਜਾਬ ਦੀ ਧਰਤੀ ਉੱਪਰ ‘ਭੁਮਸੀ’ ਨਾਂ ਦੀ ਜਗ੍ਹਾ ਤੇ ਡੇਰਾ ਲਾ ਲਿਆ। ਯਾਦ ਰਹੇ ਹੈ ਕਿ ਸ਼ੇਖ ਸਦਰ-ਉਦ-ਦੀਨ ਵਹਾਓਦੀਨ ਜਿ਼ਕਰੀਆ ਦੇ ਪੋਤੇ ਰੁਕਨ-ਏ-ਆਲਮ ਨੂੰ ਆਪਣਾ ਪੀਰ-ਓ-ਮੁਰਸ਼ਦ ਮੰਨਦੇ ਸਨ ਜੋ ਸੁਹਰਾਵਰਦੀ ਸੰਪਰਦਾ ਨਾਲ ਸਬੰਧ ਰੱਖਦੇ ਸਨ। ਜਦੋਂ ਸ਼ੇਖ ਸਦਰ-ਉਦ-ਦੀਨ ਨੂੰ ਰੁਕਨ-ਏ-ਆਲਮ ਨੇ ਹੁਕਮ ਦਿੱਤਾ ਕਿ ਤੁਸੀਂ ਦੀਨ ਫੈਲਾਉਣ, ਭਾਵ ਰੱਬ ਦੇ ਰਸਤੇ ਤੋਂ ਭਟਕੇ ਲੋਕਾਂ ਨੂੰ ਸਿੱਧੇ ਰਸਤੇ ਪਾਉਣ ਲਈ ਪੰਜਾਬ ਜਾਓ ਤਾਂ ਸ਼ੇਖ ਸਦਰ-ਉਦ-ਦੀਨ ਨੇ ਆਪਣੇ ਪੀਰ ਦੇ ਆਖੇ ਲੱਗਦਿਆਂ ਪੰਜਾਬ ਦੀ ਭੁਮਸੀ ਆ ਕੇ ਡੇਰਾ ਲਾ ਲਿਆ।

ਡਾ. ਰਤਨ ਸਿੰਘ ਜੱਗੀ ਲਿਖਦੇ ਹਨ ਕਿ ਇਕ ਵਾਰ ਸੁਲਤਾਨ ਬਹਿਲੋਲ ਲੋਧੀ ਆਪਣੇ ਵਜ਼ੀਰ ਹਾਮਿਦ ਖ਼ਾਨ ਨਾਲ ਭੁਮਸੀ ਕੋਲੋਂ ਲੰਘਦੇ ਸਮੇਂ ਸ਼ੇਖ ਸਦਰ-ਉਦ-ਦੀਨ ਕੋਲ ਕੁਝ ਸਮੇਂ ਲਈ ਠਹਿਰਿਆ ਅਤੇ ਉਸ ਪਾਸੋਂ ਦੁਆ ਮੰਗਵਾਈ ਕਿ ਉਸ ਨੂੰ ਦਿੱਲੀ ਉੱਤੇ ਜਿੱਤ ਪ੍ਰਾਪਤ ਹੋਵੇ। ਜਿੱਤ ਦਾ ਵਰਦਾਨ ਲੈ ਕੇ ਜਦੋਂ ਬਹਿਲੋਲ ਲੋਧੀ ਨੇ ਦਿੱਲੀ ਨੂੰ ਕਾਬੂ ਕਰ ਲਿਆ ਤਾਂ ਉਸ ਨੇ 1454 ਵਿਚ ਆਪਣੀ ਪੁੱਤਰੀ ਤਾਜ ਮੁੱਰਸਾ ਬੇਗਮ ਦਾ ਵਿਆਹ ਸ਼ੇਖ ਸਦਰ-ਉਦ-ਦੀਨ ਨਾਲ ਕਰ ਦਿੱਤਾ। ਦਾਜ ਵਜੋਂ ਉਸ ਨੇ 68 ਪਿੰਡਾਂ ਦੀ ਜਾਗੀਰ ਸ਼ੇਖ ਦੇ ਨਾਂ ਲਗਵਾ ਦਿੱਤੀ। 1515 ਵਿਚ ਸ਼ੇਖ ਸਦਰ-ਉਦ-ਦੀਨ ਦਾ ਦੇਹਾਂਤ ਹੋ ਗਿਆ। ਸੁਲਤਾਨ ਨੇ ਸ਼ੇਖ਼ ਦੇ ਨਾਂ 68 ਪਿੰਡ ਕਰਨ ਦੇ ਨਾਲ ਨਾਲ ਤਿੰਨ ਲੱਖ ਰੁਪਏ ਵੀ ਦਿੱਤੇ ਸਨ। ਤਾਜ ਮੁਰੱਸਾ ਦੀ ਕੁੱਖੋਂ ਦੋ ਬੱਚਿਆਂ ਸ਼ੇਖ ਹਸਨ ਅਤੇ ਮਾਈ ਹਾਫਿਜ਼ਾ ਉਰਫ ਬੀਬੀ ਮਾਂਗੋ ਨੇ ਜਨਮ ਲਿਆ। ਹੁਣ ਸ਼ੇਖ ਸਦਰ-ਉਦ-ਦੀਨ (ਹੈਦਰ ਸ਼ੇਖ) ਦੀ ਦਰਗਾਹ ਨੇੜੇ ਜੋ ਮੁੱਖ ਸੇਵਾਦਾਰ ਵੱਸਦੇ ਹਨ, ਭਾਵ ਜਿਨ੍ਹਾਂ ਪਾਸ ਦਰਗਾਹ ਦੇ ਇੰਤਜ਼ਾਮ ਦੇ ਜਿ਼ੰਮੇਵਾਰੀ ਹੈ, ਉਹ ਸ਼ੇਖ ਹਸਨ ਦੀ ਔਲਾਦ ਵਿਚੋਂ ਹਨ।

ਸ਼ੇਖ ਸਦਰ-ਉਦ-ਦੀਨ ਦਾ ਦੂਜਾ ਵਿਆਹ ਕਪੂਰਥਲੇ ਦੇ ਰਾਜਪੂਤ ਘਰਾਣੇ ਦੀ ਲੜਕੀ ਨਾਲ ਹੋਇਆ ਜਿਸ ਤੋਂ ਦੋ ਲੜਕਿਆਂ ਸ਼ੇਖ ਮੂਸਾ ਅਤੇ ਸ਼ੇਖ ਈਸਾ ਨੇ ਜਨਮ ਲਿਆ। ਸ਼ੇਖ ਮੂਸਾ ਬੇ-ਔਲਾਦ ਰਹੇ ਜਦੋਂਕਿ ਸ਼ੇਖ ਈਸਾ ਦੀ ਔਲਾਦ ਵਿਚੋਂ ਪੈਦਾ ਹੋਏ ਬੱਚਿਆਂ ਨੇ ਅੱਗੇ ਚਲ ਕੇ ਨਵਾਬ ਬਣ ਰਿਆਸਤ ਮਾਲੇਰਕੋਟਲਾ ਦੀ ਵਾਗਡੋਰ ਸੰਭਾਲੀ।

ਨਵਾਬ ਬਾਯਜ਼ੀਦ ਖ਼ਾਂ ਨੇ ਜਦੋਂ ਨਵੀਂ ਆਬਾਦੀ ‘ਕੋਟਲਾ’ ਵਸਾਈ ਤਾਂ ਰਿਆਸਤ ਮਾਲੇਰਕੋਟਲਾ ਵਜੂਦ ਵਿਚ ਆਈ। ਸ਼ਹਿਰ ਦੁਆਲੇ ਡੇਢ ਗਜ਼ ਚੌੜੀ ਫ਼ਸੀਲ ਵੀ 1657 ਵਿਚ ਬਾਯਜ਼ੀਦ ਖ਼ਾਂ ਨੇ ਹੀ ਬਣਵਾਈ ਸੀ। ਇਸ ਦੇ ਸੱਤ ਦਰਵਾਜ਼ੇ ਸਨ। ਬਾਯਜ਼ੀਦ ਖਾਂ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਅਤੇ ਅਗਾਂਹ ਉਨ੍ਹਾਂ ਦੇ ਪੁੱਤਰ ਸਿਲਸਿਲੇਵਾਰ ਗੱਦੀ ਤੇ ਬੈਠਦੇ ਰਹੇ। ਰਿਆਸਤ ਦੇ ਨਵਾਬ ਆਲਮਗੀਰ ਸ਼ਹਿਨਸ਼ਾਹ ਨਾਲ ਬਿਹਾਰ ਦੀ ਲੜਾਈ ਵਿਚ ਵੀ ਸ਼ਾਮਿਲ ਹੋਏ ਸਨ, ਨਤੀਜੇ ਵਜੋਂ ਇਨ੍ਹਾਂ ਨੂੰ ਇਨਾਮ ਦੇ ਤੌਰ ਤੇ 70 ਪਿੰਡ ਮਿਲੇ। ਸ਼ੇਰ ਮੁਹੰਮਦ ਖ਼ਾਨ ਜੋ 1672 ਵਿਚ ਮਾਲੇਰਕੋਟਲਾ ਰਿਆਸਤ ਦੇ ਨਵਾਬ ਬਣੇ, ਨੇ ਆਲੇ-ਦੁਆਲੇ ਦੇ ਇਲਾਕੇ ਜਿੱਤ ਕੇ ਰਿਆਸਤ ਦੀ ਸੀਮਾ ਵਧਾਈ।

ਸ਼ੇਰ ਮੁਹੰਮਦ ਖਾਨ ਦੇ ਨਵਾਬ ਹੁੰਦਿਆਂ ਸਰਹਿੰਦ ਦਾ ਸਾਕਾ ਵਾਪਰਿਆ ਜਿਸ ਕਰ ਕੇ ਅੱਜ ਵੀ ਸਿੱਖ ਉਨ੍ਹਾਂ ਨੂੰ ‘ਹਾਅ ਦਾ ਨਾਅਰਾ’ ਮਾਰਨ ਵਾਲੇ ਨਵਾਬ ਵਜੋਂ ਯਾਦ ਕਰਦੇ ਹਨ। ਦਰਅਸਲ ਸੂਬਾ ਸਰਹਿੰਦ ਦੀ ਕਚਹਿਰੀ ਵਿਚ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਸਾਹਿਬਜ਼ਾਦਿਆਂ ਨੂੰ ਦੀਵਾਰਾਂ ਵਿਚ ਚਿਣਵਾ ਦਿੱਤੇ ਜਾਣ ਦੀ ਸਜ਼ਾ ਸੁਣਾਈ ਗਈ ਤਾਂ ਮਾਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੇ ਇਸ ਦਾ ਵਿਰੋਧ ਕਰਦਿਆਂ ਬੱਚਿਆਂ ਦੇ ਹੱਕ ਵਿਚ ‘ਹਾਅ ਦਾ ਨਾਅਰਾ’ ਮਾਰਿਆ। ਉਸ ਸਮੇਂ ਮੁਗਲ ਹਕੂਮਤ ਵਿਰੁੱਧ ਬੋਲਣਾ ਅੱਜਕੱਲ੍ਹ ਦੀ ਕਿਸੇ ਸੰਸਾਰ ਸ਼ਕਤੀ ਵਿਰੁੱਧ ਬੋਲਣ ਦੇ ਤੁਲ ਸੀ ਲੇਕਿਨ ਨਵਾਬ ਸ਼ੇਰ ਮੁਹੰਮਦ ਖਾਨ ਨੇ ਆਪਣੇ ਨੁਕਸਾਨ ਦੀ ਪ੍ਰਵਾਹ ਕੀਤੇ ਬਿਨਾਂ ਮਾਸੂਮ ਬੱਚਿਆਂ ਦੀ ਸਜ਼ਾ ਵਿਰੁੱਧ ਆਵਾਜ਼ ਉਠਾਈ ਤੇ ਸੂਬਾ ਸਰਹਿੰਦ ਨੂੰ ਤਾੜਨਾ ਕੀਤੀ ਕਿ ਇਨ੍ਹਾਂ ਮਾਸੂਮ ਬੱਚਿਆਂ ਨੂੰ ਸਜ਼ਾ ਦੇਣਾ ਗ਼ੈਰ-ਇਸਲਾਮੀ ਤੇ ਗ਼ੈਰ-ਇਨਸਾਨੀ ਹੈ। ਇਹੋ ਵਜ੍ਹਾ ਹੈ ਕਿ ਪੂਰੀ ਦੁਨੀਆ ਵਿਚ ਵਸਦੇ ਸਿੱਖ ਅੱਜ ਵੀ ਮਾਲੇਰਕੋਟਲਾ ਨੂੰ ਅਮਨ ਤੇ ਸ਼ਾਂਤੀ ਦਾ ਗੁਲਦਸਤਾ ਮੰਨਦਿਆਂ ਇਸ ਦਾ ਸਤਿਕਾਰ ਕਰਦੇ ਹਨ। ਅੰਗਰੇਜ਼ਾਂ ਦਾ ਦੌਰ ਆਇਆ ਤਾਂ ਮਾਲੇਰਕੋਟਲਾ ਰਿਆਸਤ ਦੇ ਨਵਾਬਾਂ ਦੇ ਸਬੰਧ ਉਨ੍ਹਾਂ ਨਾਲ ਵੀ ਸੁਖਾਵੇਂ ਰਹੇ।

ਮਾਲੇਰਕੋਟਲਾ ਨੂੰ ਖੂਬਸੂਰਤ ਦਿਖ ਦੇਣ ਲਈ ਮੋਤੀ ਬਾਜ਼ਾਰ 1903 ਵਿਚ ਜੈਪੁਰ ਦੀ ਤਰਜ਼ ਤੇ ਬਣਵਾਇਆ ਗਿਆ। ਇਸ ਦੇ ਇਲਾਵਾ ਲਾਲ ਬਾਜ਼ਾਰ, ਸਦਰ ਬਾਜ਼ਾਰ, ਲੋਹਾ ਬਾਜ਼ਾਰ, ਬਾਂਸ ਬਾਜ਼ਾਰ, ਸੱਟਾ ਬਾਜ਼ਾਰ ਅੱਜ ਵੀ ਮੌਜੂਦ ਹਨ। ਉਂਜ ਰਿਆਸਤ ਖਤਮ ਹੋਣ ਕਾਰਨ ਮੋਤੀ ਬਾਜ਼ਾਰ ਨੂੰ ਕਾਫ਼ੀ ਹੱਦ ਤੱਕ ਢਾਹ ਕੇ ਲੋਕਾਂ ਨੇ ਆਪਣੀ ਸਹੂਲਤ ਅਨੁਸਾਰ ਦੁਕਾਨਾਂ ਬਣਾ ਲਈਆਂ ਹਨ। ਕਿਲ੍ਹਾ ਰਹਿਮਤ ਗੜ੍ਹ, ਜਾਮਾ ਮਸਜਿਦ, ਈਦਗਾਹ, ਦੀਵਾਨ ਖ਼ਾਨਾ, ਸ਼ੀਸ਼ ਮਹਿਲ, ਮੁਬਾਰਕ ਮੰਜ਼ਿਲ, ਦਰਗਾਹ ਬਾਬਾ ਸ਼ੇਖ਼ ਸਦਰ-ਉਦ-ਦੀਨ ਸ਼ਹਿਰ ਦੀਆਂ ਮਸ਼ਹੂਰ ਤਾਰੀਖ਼ੀ ਇਮਾਰਤਾਂ ਵਿਚ ਸ਼ੁਮਾਰ ਹੁੰਦੀਆਂ ਹਨ। ਇਨ੍ਹਾਂ ਤੋਂ ਇਲਾਵਾ ਡੇਰਾ ਆਤਮਾ ਰਾਮ, ਕੂਕਾ ਸਮਾਰਕ, ਗੁਰਦੁਆਰਾ ਹਾਅ ਦਾ ਨਾਅਰਾ, ਗੁਰਦੁਆਰਾ ਸ਼ਹੀਦਾਂ, ਕਾਲੀ ਮਾਤਾ ਮੰਦਿਰ ਆਦਿ ਧਾਰਮਿਕ ਇਮਾਰਤਾਂ ਸ਼ਹਿਰ ਦੀ ਭਾਈਚਾਰਕ ਸਾਂਝ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਹਨ।

ਵਿੱਦਿਅਕ ਅਦਾਰਿਆਂ ਵਿਚ ਇਸਲਾਮੀਆ ਸੀਨੀਅਰ ਸੈਕੰਡਰੀ ਸਕੂਲ, ਐੱਸਡੀਪੀਪੀ ਸਕੂਲ, ਜੈਨ ਹਾਈ ਸਕੂਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਿੱਲੀ ਗੇਟ, ਅਹਿਲ-ਏ-ਹਦੀਸ ਸਕੂਲ ਮੋਤੀ ਬਾਜ਼ਾਰ, ਸਰਕਾਰੀ ਕਾਲਜ, ਕੇਆਰਡੀ ਜੈਨ ਕਾਲਜ, ਅਲ-ਫ਼ਲਾਹ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਸਾਹਿਬਜ਼ਾਦਾ ਫ਼ਤਹਿ ਸਿੰਘ ਸੀਨੀਅਰ ਸੈਕੰਡਰੀ ਸਕੂਲ, ਟਾਊਨ ਸਕੂਲ, ਨਵਾਬ ਸ਼ੇਰ ਮੁਹੰਮਦ ਖ਼ਾਂ ਇੰਸਟੀਚਿਊਟ ਆਦਿ ਸ਼ੁਮਾਰ ਹਨ।

ਮਾਲੇਰਕੋਟਲਾ ਸਬਜ਼ੀ ਦੇ ਖੇਤਰ ਵਿਚ ਆਪਣੀ ਮਿਸਾਲ ਆਪ ਹੈ। ਇਥੋਂ ਸਬਜ਼ੀਆਂ ਪੰਜਾਬ ਦੇ ਸ਼ਹਿਰਾਂ ਅਤੇ ਦੂਜੇ ਸੂਬਿਆਂ ਵਿਚ ਭੇਜੀਆਂ ਜਾਂਦੀਆਂ ਹਨ। ਇਹ ਸ਼ਹਿਰ ਛੋਟੀਆਂ ਸਨਅਤਾਂ ਦਾ ਵੱਡਾ ਹੱਬ ਹੈ। ਸਾਈਕਲਾਂ ਤੇ ਸਿਲਾਈ ਮਸ਼ੀਨਾਂ ਦੇ ਪੁਰਜਿ਼ਆਂ ਦੇ ਨਾਲ ਨਾਲ ਧਾਗਾ, ਵੱਡੇ ਰੂਲੇ, ਕਮਾਨੀ ਆਦਿ ਦੀਆਂ ਮਿੱਲਾਂ ਹਨ। ਮੁਲਕ ਦੀ ਫ਼ੌਜ ਅਤੇ ਪੁਲੀਸ ਦੀ ਵਰਦੀ ਤੇ ਲੱਗਣ ਵਾਲੀਆਂ ਫਤਿੀਆਂ, ਬੈਜ, ਨੇਮ ਪਲੇਟਾਂ ਆਦਿ ਬਣਾਉਣ ਦੇ ਕੰਮ ਲਈ ਵੀ ਮਾਲੇਰਕੋਟਲਾ ਪੂਰੇ ਮੁਲਕ ਵਿਚ ਮਸ਼ਹੂਰ ਹੈ।

ਹੁਣ ਮਾਲੇਰਕੋਟਲਾ ਦੇ ਜਿ਼ਲ੍ਹਾ ਬਣਨ ਨਾਲ ਜਿੱਥੇ ਇਸ ਦੀ ਨੁਹਾਰ ਹੋਰ ਨਿਖਰੇਗੀ, ਉਥੇ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਵੀ ਨਵੇਂ ਦਰਵਾਜ਼ੇ ਖੁੱਲ੍ਹਣ ਦੀਆਂ ਵੀ ਵੱਡੀਆਂ ਉਮੀਦਾਂ ਹਨ।

ਸੰਪਰਕ: 98552-59650

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਤਿਹਾਸ ਦੀ ਰਾਖੀ ਲਈ ਲੜਾਈ

ਇਤਿਹਾਸ ਦੀ ਰਾਖੀ ਲਈ ਲੜਾਈ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਮੁੱਖ ਖ਼ਬਰਾਂ

12ਵੀਂ ਦੀ ਪ੍ਰੀਖਿਆ: ਸੀਬੀਐੱਸਈ ਅਤੇ ਆਈਸੀਐੱਸਈ ਨੇ ਸੁਪਰੀਮ ਕੋਰਟ ਨੂੰ ਮੁਲਾਂਕਣ ਯੋਜਨਾ ’ਚ ਸੋਧ ਬਾਰੇ ਜਾਣੂ ਕਰਵਾਇਆ

12ਵੀਂ ਦੀ ਪ੍ਰੀਖਿਆ: ਸੀਬੀਐੱਸਈ ਅਤੇ ਆਈਸੀਐੱਸਈ ਨੇ ਸੁਪਰੀਮ ਕੋਰਟ ਨੂੰ ਮੁਲਾਂਕਣ ਯੋਜਨਾ ’ਚ ਸੋਧ ਬਾਰੇ ਜਾਣੂ ਕਰਵਾਇਆ

ਨਤੀਜਿਆਂ ਦੇ ਵਿਵਾਦ ਦੇ ਨਿਪਟਾਰੇ ਲਈ ਸ਼ਿਕਾਇਤ ਨਿਵਾਰਣ ਢਾਂਚਾ ਕਾਇਮ; ਮਾ...

ਕੇਂਦਰ ਨੇ ਪੱਛਮੀ ਬੰਗਾਲ ਦੇ ਸਾਬਕਾ ਮੁੱਖ ਸਕੱਤਰ ਅਲਪਨ ਬੰਧੋਪਾਧਿਆੲੇ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਵਿੱਢੀ

ਕੇਂਦਰ ਨੇ ਪੱਛਮੀ ਬੰਗਾਲ ਦੇ ਸਾਬਕਾ ਮੁੱਖ ਸਕੱਤਰ ਅਲਪਨ ਬੰਧੋਪਾਧਿਆੲੇ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਵਿੱਢੀ

ਮੈਮੋਰੰਡਮ ਜਾਰੀ ਕਰਦਿਆਂ 30 ਦਿਨਾਂ ਵਿੱਚ ਜਵਾਬ ਮੰਗਿਆ, ਪੈਨਸ਼ਨ ਜਾਂ ਗਰੈ...

ਕਰੋਨਾ ਕਰਕੇ ਐਤਕੀਂ ਸੰਕੇਤਕ ਰਹੇਗੀ ਅਮਰਨਾਥ ਯਾਤਰਾ

ਕਰੋਨਾ ਕਰਕੇ ਐਤਕੀਂ ਸੰਕੇਤਕ ਰਹੇਗੀ ਅਮਰਨਾਥ ਯਾਤਰਾ

ਅਮਰਨਾਥ ਗੁਫ਼ਾ ਦੇ ਵਰਚੁਅਲ ਦਰਸ਼ਨਾਂ ਲਈ ਲੋੜੀਂਦੇ ਪ੍ਰਬੰਧ ਕਰਨ ਦੀ ਹਦਾਇਤ

ਸ਼ਹਿਰ

View All