ਗੁਆਚਾ ਸਵੈਮਾਣ

ਗੁਆਚਾ ਸਵੈਮਾਣ

ਪ੍ਰੋ. ਮੋਹਣ ਸਿੰਘ

ਪ੍ਰੋ. ਮੋਹਣ ਸਿੰਘ

ਉਦੋਂ ਸਾਇੰਸ ਪ੍ਰੈਕਟੀਕਲ ਦੇ ਸਾਲਾਨਾ ਇਮਤਿਹਾਨ ਬਹੁਤ ਮਹੱਤਵ ਰੱਖਦੇ ਸਨ। ਤੈਅ ਵੀਹ-ਪੰਝੀ ਪ੍ਰੈਕਟੀਕਲ ਹਰ ਵਿਦਿਆਰਥੀ ਨੇ ਖ਼ੁਦ ਕਰਕੇ ਸਾਰੀ ਪ੍ਰਕਿਰਿਆ ਬੜੀ ਸੂਝ ਨਾਲ ਕਾਪੀ ਵਿਚ ਦਰਜ ਕੀਤੀ ਹੁੰਦੀ ਸੀ। ਮੈਂ ਭਾਵੇਂ ਖਾਲਸਾ ਕਾਲਜ ਅੰਮ੍ਰਿਤਸਰ ਵਿਚ ਅੰਗਰੇਜ਼ੀ ਪੜ੍ਹਾਉਣ ਲੱਗ ਚੁੱਕਾ ਸਾਂ ਪਰ ਪੰਜ-ਛੇ ਸਾਲ ਸਕੂਲਾਂ ਵਿਚ ਭੋਤਿਕ ਵਿਗਿਆਨ ਪੜ੍ਹਾਉਣ ਦੇ ਤਜਰਬੇ ਕਾਰਨ ਪ੍ਰੈਕਟੀਕਲ ਪ੍ਰੀਖਿਆਵਾਂ ਲਈ ਯੂਨੀਵਰਸਿਟੀ ਦੀਆਂ ਨਿਯੁਕਤੀਆਂ ਆਉਂਦੀਆਂ ਰਹੀਆਂ ਸਨ।

1965 ਦੇ ਕੋਠਾਰੀ ਕਮਿਸ਼ਨ ਨੇ ਸਕੂਲਾਂ ਵਿਚ ਹਾਇਰ ਸੈਕੰਡਰੀ ਪ੍ਰਣਾਲੀ ਲਾਗੂ ਕਰ ਦਿੱਤੀ ਸੀ। ਹਰ ਸਕੂਲ ਨੂੰ ਆਪੋ-ਆਪਣੀ ਪ੍ਰਯੋਗਸ਼ਾਲਾ ਮਿਆਰੀ ਬਣਾਉਣ ਲਈ ਚੋਖੀਆਂ ਗ੍ਰਾਂਟਾਂ ਵੀ ਮਿਲ ਚੁੱਕੀਆਂ ਸਨ ਅਤੇ ਸਾਲਾਨਾ ਪ੍ਰੀਖਿਆਵਾਂ ਲਈ ਤਜਰਬੇਕਾਰ ਪ੍ਰੀਖਿਅਕ, ਉਹ ਵੀ ਕਿਸੇ ਹੋਰ ਜ਼ਿਲ੍ਹੇ ਤੋਂ, ਲਗਾਏ ਜਾਂਦੇ ਸਨ। ਉਦੋਂ ਸਕੂਲਾਂ ਦੇ ਇਮਤਿਹਾਨ ਵੀ ਪੰਜਾਬ ਯੂਨੀਵਰਸਿਟੀ ਲੈਂਦੀ ਸੀ ਜਿਸ ਦਾ ਅਧਿਕਾਰ ਖੇਤਰ ਸਮੁੱਚਾ ਪੰਜਾਬ ਹੁੰਦਾ ਸੀ। ਕਦੇ ਕੋਈ ਅੜਿੱਕਾ ਜਾਂ ਸਿਆਸੀ ਦਖ਼ਲ ਨਹੀਂ ਸੀ ਹੁੰਦਾ। ਮੇਰੀ ਨਿਯੁਕਤੀ ਹਾਇਰ ਸੈਕੰਡਰੀ ਭੌਤਿਕ ਵਿਗਿਆਨ ਪ੍ਰੀਖਿਅਕ ਵਜੋਂ ਕਪੂਰਥਲੇ ਸ਼ਹਿਰ ਦੇ ਕਿਸੇ ਸਕੂਲ ਵਿਚ ਹੋ ਗਈ। ਮੇਰੇ ਲਈ ਇਹ ਜਗ੍ਹਾ ਬਿਲਕੁਲ ਓਪਰੀ ਸੀ।

ਸਕੂਲ ਵਾਲੇ ਮੇਰੀ ਤੀਬਰਤਾ ਨਾਲ ਉਡੀਕ ਕਰ ਰਹੇ ਸਨ। ਮੈਂ ਮੋਹਰਬੰਦ ਪ੍ਰਸ਼ਨ ਪੱਤਰਾਂ ਦੇ ਬੰਡਲ ਪ੍ਰਿੰਸੀਪਲ ਪਾਸੋਂ ਲੈ ਕੇ ਸਿੱਧਾ ਭੌਤਿਕ ਵਿਗਿਆਨ ਪ੍ਰਯੋਗਸ਼ਾਲਾ ਪਹੁੰਚ ਗਿਆ। ਪ੍ਰਯੋਗਸ਼ਾਲਾ ਹਰ ਤਰ੍ਹਾਂ ਦੇ ਲੋੜੀਂਦੇ ਸਾਜ਼ੋ-ਸਮਾਨ ਨਾਲ ਲੈਸ ਦੇਖ ਕੇ ਮਨ ਖੁਸ਼ ਹੋ ਗਿਆ। ਸਵੇਰ ਦੇ ਗਰੁੱਪ ਵਿਚ ਵੀਹ ਬੱਚੇ ਸਨ। ਮੈਂ ਪ੍ਰੀਖਿਆਰਥੀਆਂ ਨਾਲ ਹਾਸੇ-ਮਜ਼ਾਕ ਦੀਆਂ ਕੁਝ ਕੁ ਗੱਲਾਂ ਕਰਕੇ, ਕੁਝ ਉਨ੍ਹਾਂ ਦੇ ਡਰ, ਸ਼ੰਕੇ ਜਾਂ ਝਾਕੇ ਖ਼ਤਮ ਕਰਕੇ ਉਨ੍ਹਾਂ ਨੂੰ ਪ੍ਰੈਕਟੀਕਲ ਲਈ ਪ੍ਰਸ਼ਨ ਅਲਾਟ ਕਰ ਦਿੱਤੇ। ਬੱਚੇ ਆਪਣੇ ਕੰਮ ਵਿਚ ਰੁੱਝ ਗਏ।

ਸਾਰਾ ਸਕੂਲ ਬਿਲਕੁਲ ਸ਼ਾਂਤ ਸੀ, ਕਿਤੇ ਵੀ ਕਿਸੇ ਕਿਸਮ ਦੀ ਗੜਬੜ ਦੀ ਸ਼ੱਕ ਨਹੀਂ ਸੀ ਪਰ ਮੈਂ ਦੇਖਿਆ, ਦੋ ਤਿੰਨ ਸਿਪਾਹੀ ਪ੍ਰਯੋਗਸ਼ਾਲਾ ਦੇ ਬਾਹਰ ਇਧਰ ਉਧਰ ਗਸ਼ਤ ਕਰ ਰਹੇ ਸਨ। ਕਿਸੇ ਨੇ ਉਨ੍ਹਾਂ ਨੂੰ ਸੱਦਿਆ ਵੀ ਨਹੀਂ ਸੀ। ਬਾਅਦ ਵਿਚ ਪਤਾ ਲੱਗਾ ਕਿ ਉਨ੍ਹਾਂ ਦੇ ਵੱਡੇ ਅਫ਼ਸਰ, ਪੁਲਿਸ ਕਪਤਾਨ ਨੇ ਉਨ੍ਹਾਂ ਦੀ ਡਿਊਟੀ ਲਾਈ ਸੀ ਕਿਉਂਕਿ ਉਸ ਦਾ ਲੜਕਾ ਮੇਰੇ ਸੈਂਟਰ ਵਿਚ, ਸ਼ਾਮ ਦੀ ਸ਼ਿਫ਼ਟ ਵਿਚ, ਪ੍ਰੈਕਟੀਕਲ ਦੇ ਰਿਹਾ ਸੀ। ਮੈਨੂੰ ਗੱਲ ਦੀ ਝੱਟ ਸਮਝ ਪੈ ਗਈ ਕਿ ਲੜਕੇ ਦੇ ਨੰਬਰ ਲਗਵਾਉਣ ਲਈ ਸਿਫ਼ਾਰਸ਼ ਹੈ।

ਮੈਂ ਬੱਚੇ ਦਾ ਰੋਲ ਨੰਬਰ ਨੋਟ ਕੀਤਾ ਤੇ ਸਿਪਾਹੀਆਂ ਨੂੰ ਯਕੀਨ ਦਿਵਾ ਦਿੱਤਾ ਕਿ ਉਹ ਬੇਫਿ਼ਕਰ ਰਹਿਣ। ਵੈਸੇ ਵੀ ਪ੍ਰੈਕਟੀਕਲ ਵਿਚ ਫ਼ੇਲ੍ਹ ਤਾਂ ਕਦੇ ਕੋਈ ਹੁੰਦਾ ਹੀ ਨਹੀਂ। ਪੰਜ ਨੰਬਰ ਤਾਂ ਕਾਪੀ ਦੇ ਹੀ ਹੁੰਦੇ ਸਨ ਤੇ ਪੰਜ ਨੰਬਰ ਜ਼ੁਬਾਨੀ ਗੱਲਬਾਤ ਦੇ; ਇਸ ਲਈ ਪ੍ਰੀਖਿਅਕ ਦੀ ਅਖ਼ਤਿਆਰੀ ਸ਼ਕਤੀ ਜ਼ਰੂਰ ਹੁੰਦੀ ਸੀ। ਹਾਂ, ਜੇ ਕੋਈ ਭੌਤਿਕ ਵਿਗਿਆਨ ਪ੍ਰੈਕਟੀਕਲ ਵਿਚ ਫ਼ੇਲ੍ਹ ਹੈ ਤਾਂ ਉਹ ਸਮੁੱਚੇ ਇਮਤਿਹਾਨ ਵਿਚ ਹੀ ਫ਼ੇਲ੍ਹ ਹੁੰਦਾ ਸੀ, ਭਾਵ ਸਾਲ ਬਰਬਾਦ। ਉਦੋਂ ਇਸ ਪਰਚੇ ਦੇ 50 ਨੰਬਰ ਹੁੰਦੇ ਸਨ।

ਖ਼ੈਰ! ਇਮਤਿਹਾਨ ਸਮਾਪਤ ਕਰਕੇ ਮੈਂ ਕਾਗਜ਼ ਪੱਤਰ ਸੰਭਾਲੇ ਅਤੇ ਬੱਸ ਅੱਡੇ ਵੱਲ ਤੁਰ ਪਿਆ; ਖੁਸ਼ਕਿਸਮਤੀ ਨੂੰ ਅੰਮ੍ਰਿਤਸਰ ਜਾਣ ਵਾਲੀ ਬੱਸ ਵੀ ਮਿਲ ਗਈ। ਮੈਂ ਬਹੁਤ ਖ਼ੁਸ਼ ਪਰ ਥੋੜ੍ਹੀ ਦੇਰ ਬਾਅਦ ਬੱਸ ਪੁਲੀਸ ਸਟੇਸ਼ਨ ਸਾਹਮਣੇ ਆ ਕੇ ਰੁਕ ਗਈ, ਇੰਜਣ ਚੱਲਦਾ ਰਿਹਾ, ਖਾਹ-ਮ-ਖਾਹ ਵਕਤ ਜ਼ਾਇਆ ਹੋ ਰਿਹਾ ਸੀ। ਨਾ ਕੋਈ ਸਵਾਰੀ ਚੜ੍ਹੀ, ਨਾ ਉੱਤਰੀ। ਫਿਰ ਸਿਵਿਲ ਕੱਪੜਿਆਂ ਵਿਚ ਅਫਸਰ ਲੱਗਦਾ ਬਾਊ ਮੇਰੇ ਨਾਲ ਬੈਠ ਗਿਆ। ਉਸ ਦੇ ਧੰਨਵਾਦ ਕਰਨ ਤੋਂ ਮੈਂ ਸਮਝ ਗਿਆ ਕਿ ਇਹ ਜ਼ਰੂਰ ਪੁਲੀਸ ਕਪਤਾਨ ਹੋਵੇਗਾ। ਅਸੀਂ ਹੱਥ ਮਿਲਾਏ, ਉਹ ਉੱਤਰ ਗਿਆ ਤੇ ਬੱਸ ਸਟਾਰਟ ਹੋ ਗਈ। ਉਸੇ ਵੇਲੇ ਪਤਾ ਨਹੀਂ ਕਿੱਥੋਂ, ਪਰਾਲੀ ਵਿਚ ਲਪੇਟੀ ਫ਼ੌਜੀ ਰੰਮ ਦੀ ਬੋਤਲ ਮੇਰੀ ਝੋਲੀ ਵਿਚ ਸੁੱਟ ਕੇ ਇੱਕ ਸਿਪਾਹੀ ਅਹੁ ਗਿਆ ਅਹੁ ਗਿਆ। ਮੈਨੂੰ ਕੁਝ ਆਖਣ, ਕਰਨ ਦਾ ਵਕਤ ਹੀ ਨਾ ਮਿਲਿਆ ਅਤੇ ਬੱਸ ਚੱਲ ਪਈ।

ਇਸ ਦੇ ਨਾਲ ਹੀ ਮੇਰਾ ਚੇਤਨਾ ਪਰਵਾਹ ਕਈ ਦਿਸ਼ਾਵਾਂ ਵਿਚ ਵਗਣ ਲੱਗਾ... ਮੋਹਣ ਸਿਆਂ, ਅਹੁ ਡਰਾਈਵਰ ਦੇ ਪਿੱਛੇ ਬੈਠਾ ਬਾਊ ਜਿਸ ਨੇ ਕਾਲੀ ਐਨਕ ਲਾਈ ਹੋਈ ਹੈ, ਸਭ ਕੁਝ ਸਮਝ ਗਿਆ ਹੈ। ਪੁਲੀਸ ਕਪਤਾਨ ਕੋਲੋਂ ਸ਼ਰਾਬ ਦੀ ‘ਰਿਸ਼ਵਤ’ ਲੈ ਕੇ ਹੁਣ ਤੂੰ ਕੈਦ ਹੋਣ ਦੀ ਤਿਆਰੀ ਕਰ... ਡਰਾਈਵਰ ਨੂੰ ਹੁਕਮ ਹੈ ਕਿ ਬਿਆਸ ਥਾਣੇ ਅੱਗੇ ਬੱਸ ਰੋਕ ਦੇਣੀ ਹੈ... ਅਹੁ ਖਿੜਕੀ ਨਾਲ ਬੈਠਾ ਬੰਦਾ ਤੇਰੇ ਪ੍ਰਿੰਸੀਪਲ ਦਾ ਕੋਈ ਜਾਣੂ ਜਾਪਦਾ ਹੈ... ਹੋ ਸਕਦਾ, ਸੀਆਈਡੀ ਦਾ ਆਦਮੀ ਹੋਵੇ... ਇਹ ਮਾਮਲਾ ਅੱਜ ਤੇਰੇ ਕਾਲਜ ਵੀ ਪਹੁੰਚਾ ਹੀ ਸਮਝ... ਤੂੰ ਵੀ ਕਰ ਲੈ ਪ੍ਰੋਫੈਸਰੀ... ਭਲਾ ਜੇ ਪ੍ਰੀਖਿਅਕ ਵਾਲੀ ਨਿਯੁਕਤੀ ਪ੍ਰਵਾਨ ਹੀ ਨਾ ਕਰਦਾ ਤਾਂ ਕਿਹੜੀ ਆਖ਼ਿਰ ਆ ਜਾਂਦੀ?... ਇਹੋ ਜਿਹੇ ਵਿਚਾਰਾਂ ’ਚ ਡੁੱਬਿਆ ਸੀ ਕਿ ਦੇਖਿਆ, ਬੱਸ ਬਿਆਸ ਦਰਿਆ ਉੱਤੋਂ ਲੰਘ ਰਹੀ ਹੈ। ਉਦੋਂ 1970 ’ਚ ਇਹ ਪੁਰਾਣਾ ਪੁਲ਼ ਹੁੰਦਾ ਸੀ, ਰੇਲਿੰਗ ਵੀ ਬਹੁਤੀ ਉੱਚੀ ਨਹੀਂ ਸੀ ਹੁੰਦੀ। ਪਤਾ ਨਹੀਂ ਮੈਨੂੰ ਕੀ ਸੁੱਝੀ, ਮੈਂ ਪਰਾਲ਼ੀ ’ਚ ਲਿਪਟੀ ਸ਼ਰਾਬ ਦੀ ਬੋਤਲ ਚੱਲਦੀ ਬੱਸ ਵਿਚੋਂ ਬਿਆਸ ਦੇ ਵਗਦੇ ਪਾਣੀਆਂ ਵਿਚ ਵਗਾਹ ਮਾਰੀ। ਉਸ ‘ਰਿਸ਼ਵਤ’ ਦਾ ਸਮਾਨ ਹੁਣ ਮੇਰੇ ਕੋਲੋਂ ਬਰਾਮਦ ਨਹੀਂ ਹੋ ਸਕਦਾ ਸੀ।

ਮਨ ਹੌਲਾ ਹੋ ਗਿਆ। ਆਪਣਾ ਆਪ ਚੰਗਾ ਅਤੇ ਸਵੈਵਿਸ਼ਵਾਸ ਨਾਲ ਭਰਿਆ ਲੱਗਣ ਲੱਗਾ। ਮੇਰਾ ਗੁਆਚਾ ਸਵੈਮਾਣ ਕਪੂਰਥਲੇ ਤੋਂ ਬਿਆਸ ਤੱਕ ਦੇ ਅੱਧੇ ਘੰਟੇ ਦੇ ਸਫ਼ਰ ਬਾਅਦ ਪਰਤ ਆਇਆ ਸੀ। ਜਦੋਂ ਵੀ ਬਿਆਸ ਦਰਿਆ ਤੋਂ ਬੱਸ ਜਾਂ ਟਰੇਨ ਰਾਹੀਂ ਲੰਘਦਾ ਹਾਂ, ਉਹ ਘਟਨਾ ਯਾਦ ਆ ਜਾਂਦੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦਰਿਆ ਅਗਨ ਦਾ ਤਰਨਾ ਹੈ

ਦਰਿਆ ਅਗਨ ਦਾ ਤਰਨਾ ਹੈ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਇਹ ਸਾਡੀ ਫ਼ਿਤਰਤ ਨਹੀਂ !

ਇਹ ਸਾਡੀ ਫ਼ਿਤਰਤ ਨਹੀਂ !

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਲਖੀਮਪੁਰ ਮਾਮਲਾ ਅਤੇ ਸਰਕਾਰ

ਲਖੀਮਪੁਰ ਮਾਮਲਾ ਅਤੇ ਸਰਕਾਰ

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਮੁੱਖ ਖ਼ਬਰਾਂ

ਮੀਂਹ ਤੇ ਗੜੇਮਾਰੀ ਨਾਲ ਝੋਨੇ ਨੂੰ ਨੁਕਸਾਨ, ਖੇਤਾਂ ’ਚ ਫਸਲ ਵਿਛੀ ਤੇ ਮੰਡੀਆਂ ’ਚ ਝੋਨਾ ਰੁੜਿਆ

ਮੀਂਹ ਤੇ ਗੜੇਮਾਰੀ ਨਾਲ ਝੋਨੇ ਨੂੰ ਨੁਕਸਾਨ, ਖੇਤਾਂ ’ਚ ਫਸਲ ਵਿਛੀ ਤੇ ਮੰਡੀਆਂ ’ਚ ਝੋਨਾ ਰੁੜਿਆ

ਕਿਸਾਨਾਂ ਦਾ ਆਰਥਿਕ ਤੌਰ ’ਤੇ ਲੱਕ ਟੁੱਟਿਆ, ਸਰਕਾਰ ਤੋਂ ਬਣਦਾ ਮੁਆਵਜ਼ਾ ...

ਕੇਂਦਰ ਸਰਕਾਰ ਫ਼ਸਲਾਂ ਦੀ ਤਬਾਹੀ ਨੂੰ ‘ਕੌਮੀ ਨੁਕਸਾਨ’ ਮੰਨ ਕੇ ਰਾਹਤ ਪੈਕੇਜ ਐਲਾਨੇ: ਰਾਜੇਵਾਲ

ਕੇਂਦਰ ਸਰਕਾਰ ਫ਼ਸਲਾਂ ਦੀ ਤਬਾਹੀ ਨੂੰ ‘ਕੌਮੀ ਨੁਕਸਾਨ’ ਮੰਨ ਕੇ ਰਾਹਤ ਪੈਕੇਜ ਐਲਾਨੇ: ਰਾਜੇਵਾਲ

ਕੁਦਰਤੀ ਆਫ਼ਤ ਰਾਹਤ ਫੰਡ ਦੇ ਪੈਮਾਨੇ ’ਚ ਤਬਦੀਲੀ ਕਰਕੇ ਕਿਸਾਨਾਂ ਲਈ 60 ਹ...

ਤੇਲ ਕੀਮਤਾਂ ’ਚ ਲਗਾਤਾਰ ਪੰਜਵੇਂ ਦਿਨ ਵਾਧਾ

ਤੇਲ ਕੀਮਤਾਂ ’ਚ ਲਗਾਤਾਰ ਪੰਜਵੇਂ ਦਿਨ ਵਾਧਾ

ਪੱਛਮੀ ਬੰਗਾਲ ’ਚ ਵੀ ਡੀਜ਼ਲ ਨੇ ਸੈਂਕੜਾ ਜੜਿਆ

ਸ਼ਹਿਰ

View All