ਗਮਲਿਆਂ ਵਾਲੇ ਬੂਟੇ ਤੇ ਨਜ਼ਰਬੱਟੂ

ਗਮਲਿਆਂ ਵਾਲੇ ਬੂਟੇ ਤੇ ਨਜ਼ਰਬੱਟੂ

ਸੁਖਪਾਲ ਬੀਰ ਜਰਨਲਿਸਟ

ਸਾਡੇ ਘਰ ਰੱਖੇ ਪਸ਼ੂਆਂ ਵਿਚੋਂ ਜਦੋਂ ਕਦੇ ਕਿਸੇ ਗਾਂ ਜਾਂ ਮੱਝ ਨੇ ਦੁੱਧ ਦੇਣੋਂ ਭੱਜ ਜਾਣਾ ਜਾਂ ਇਕ ਡੰਗ ਦੁੱਧ ਦੇਣ ਲੱਗ ਜਾਣਾ, ਵਾਰ-ਵਾਰ ਕੱਖਾਂ ਉੱਤੇ ਆਟਾ-ਦਾਣਾ ਪਾਉਣ ’ਤੇ ਵੀ ਦੁੱਧ ਦੇਣ ਲਈ ਰਾਜ਼ੀ ਨਾ ਹੋਣਾ, ਤਾਂ ਮੇਰੀ ਮਾਂ ਨੇ ਮੇਰੇ ਤਾਏ ਕੇ ਨਿਆਈਂ ਵਾਲੇ ਖੇਤ ਵਿਚ ਪਿੱਪਲੀ ਥੱਲੇ ਲਗੀ ਮਟੀ ’ਤੇ ਕੱਚੀ ਲੱਸੀ ਪਾਉਣ ਦਾ ਕੰਮ ਲਗਾਤਾਰ ਕਈ ਦਿਨ ਬਿਨਾਂ ਕਿਸੇ ਨਾਗੇ ਤੋਂ ਜਾਰੀ ਰੱਖਣਾ ਅਤੇ ਸੁੱਕੀਆਂ ਲਾਲ ਮਿਰਚਾਂ ਵੀ ਸਾਰੇ ਪਸ਼ੂਆਂ ਉੱਪਰੋਂ ਛੁਹਾਅ ਕੇ ਚੁੱਲ੍ਹੇ ਵਾਲੀ ਅੱਗ ’ਤੇ ਪਾ ਕੇ ਇਹ ਵੀ ਟੈਸਟ ਕਰ ਲੈਣਾ ਕਿ ਕਿਧਰੇ ਪਸ਼ੂਆਂ ਨੂੰ ਕਿਸੇ ਦੀ ਓਪਰੀ ਨਜ਼ਰ ਤਾਂ ਨੀ ਲੱਗ ਗਈ।

ਮੇਰਾ ਤਾਇਆ, ਜੋ ਹੁਣ ਚੱਲ ਵੱਸਿਆ ਹੈ, ਦਾਤੀ ਨਾਲ ਹਥੌਲਾ ਪਾਉਣ ਦਾ ਮਾਹਿਰ ਸੀ, ਜਿਸ ਕੋਲ ਕਿਸੇ ਪੇਂਡੂ ਡਾਕਟਰ (ਵੈਦ ਜਾਂ ਆਰਐਮਪੀ ਆਦਿ) ਵਾਂਗ ਪੂਰੇ ਪਿੰਡ ਵਿਚੋਂ ਹੀ ਨਹੀਂ ਆਸ-ਪਾਸ ਦੇ ਪਿੰਡਾਂ, ਇਥੋਂ ਤੱਕ ਕਿ ਸਾਡੇ ਸ਼ਕੀਰੀਆਂ ਤੇ ਅੱਗੇ ਉਨ੍ਹਾਂ ਦੀ ਜਾਣ-ਪਛਾਣ ਵਾਲੇ ਲੋਕਾਂ ਦਾ ਵੀ ਹਥੌਲਾ ਪੁਆਉਣ, ਪਾਣੀ ਜਾਂ ਗੁੜ ਕਰਵਾਉਣ ਆਦਿ ਲਈ ਆਉਣਾ-ਜਾਣਾ ਲੱਗਿਆ ਰਹਿੰਦਾ। ਜੇ ਕਿਸੇ ਦਾ ਬੱਚਾ ਰੋਣੋਂ ਨਾ ਹੱਟਦਾ ਤਾਂ ਕਈ ਵਾਰੀ ਤਾਂ ਅੱਧੀ-ਅੱਧੀ ਰਾਤ ਨੂੰ ਵੀ ਲੋਕ ਮੇਰੇ ਤਾਏ ਕੋਲੋਂ ਬੱਚੇ ਨੂੰ ਹਥੌਲਾ ਕਰਵਾ ਕੇ ਲਿਜਾਂਦੇ। ਇਸੇ ਤਰ੍ਹਾਂ ਜਦੋਂ ਕਿਸੇ ਦੀ ਮੱਝ ਜਾਂ ਗਾਂ ਦੁੱਧ ਦੇਣੋਂ ਹਟ ਜਾਂਦੀ ਤਾਂ ਤਾਏ ਕੋਲੋਂ ਲੋਕ ਪਾਣੀ ਕਰਵਾ ਕੇ ਲਿਜਾਂਦੇ। ਤਾਇਆ ਗੜਵੀ ਜਾਂ ਕਿਸੇ ਹੋਰ ਭਾਂਡੇ ਵਿਚ ਪਾਏ ਪਾਣੀ ਨੂੰ ਦਾਤੀ ਨਾਲ ਤੇ ਮੂੰਹ ਵਿਚ ਮੰਤਰ ਪੜ੍ਹ ਕੇ ਪਾਣੀ ਕਰ ਕੇ ਦੇ ਦਿੰਦਾ ਤੇ ਪਾਣੀ ਨੂੰ ਪਸ਼ੂਆਂ ਦੇ ਉੱਪਰੋਂ ਦੀ ਛਿੱਟਾ ਦੇਣ ਲਈ ਆਖਦਾ। ਸਾਡੀ ਮੱਝ ਦੁੱਧ ਦੇਣੋਂ ਹਟ ਜਾਂਦੀ ਤਾਂ ਮਾਂ ਮੈਨੂੰ ਵੀ ਮੱਝ ਲਈ ਪਾਣੀ ਕਰਵਾ ਲਿਆਉਣ ਲਈ ਭੇਜਦੀ। ਕਈ ਵਾਰੀ ਪਸ਼ੂ ਨੇ ਆਪੇ ਇਕ ਦੋ ਡੰਗਾਂ ਬਾਅਦ ਦੁੱਧ ਦੇਣ ਲੱਗ ਪੈਣਾ ਜਾਂ ਟੀਕੇ ’ਤੇ ਦੁੱਧ ਦੇਣ ਲੱਗ ਜਾਣਾ।

ਜਿਉਂ-ਜਿਉਂ ਬਚਪਨ ਬੀਤਦਾ ਗਿਆ, ਮੈਂ ਇਨ੍ਹਾਂ ਗੱਲਾਂ ਤੋਂ ਇਨਕਾਰੀ ਹੁੰਦਾ ਗਿਆ। ਮਾਂ ਨੂੰ ਵੀ ਸਮਝਾਉਣ ਦੀ ਕੋਸ਼ਿਸ਼ ਕਰਦਾ ਹਾਂ। ਪਰ ਮਾਂ ਇੱਕੋ ਗੱਲ ਕਹਿ ਕੇ ਮੇਰੀਆਂ ਸਾਰੀਆਂ ਗੱਲਾਂ ਨੂੰ ਨਿਸਫਲ ਕਰ ਦਿੰਦੀ ਹੈ ਕਿ ‘ਕਾਕਾ ਐਵੇਂ ਨਾ ਉੱਘ ਦੀਆਂ ਪਤਾਲ ਗੱਲਾਂ ਮਾਰਿਆ ਕਰ’। ਪਹਿਲਾਂ ਵੀ ਤੇ ਹੁਣ ਵੀ ਜਦੋਂ ਕਦੇ ਪਰਿਵਾਰ ਦੇ ਕਿਸੇ ਜੀਅ ਨੂੰ ਜ਼ਿਆਦਾ ਦਿਨ ਬੁਖ਼ਾਰ ਰਹਿਣ ਨਾਲ ਟਾਇਫਾਈਡ ਹੋ ਜਾਂਦਾ ਹੈ ਤਾਂ ਡਾਕਟਰੀ ਦਵਾਈ ਦੇ ਨਾਲ ਨਾਲ ਮੇਰੀ ਮਾਂ ਮਾਈ ਦਾ ਗਹਿਣਾ ਚੁੱਕਣਾ ਨਹੀਂ ਭੁੱਲਦੀ। ਭਾਵੇਂ ਟਾਈਫਾਇਡ ਦਵਾਈ ਨਾਲ ਠੀਕ ਹੋ ਜਾਵੇ ਪਰ ਮਾਂ ਬਿਮਾਰੀ ਤੋਂ ਛੁਕਟਕਾਰੇ ਦਾ ਸਾਰਾ ਆਪਣੀ ਸੁੱਖੀ ਸੁੱਖਣਾ ਨੂੰ ਹੀ ਦਿੰਦੀ ਹੈ ਤੇ ਮਾਈ ਦਾ ਸੁੱਖਿਆ ਥੰਮ੍ਹ ਲਾਉਣੋਂ ਕਦੇ ਨਹੀਂ ਉੱਕਦੀ। ਗਾਹੇ-ਬਗਾਹੇ ਮੇਰੀ ਮਾਂ ਨਾਲ ਮੇਰੀ ਇਨ੍ਹਾਂ ਬੇਤਰਕ ਤੇ ਮੁੱਦਤਾਂ ਤੋਂ ਚੱਲੇ ਆ ਰਹੇ ਅੰਧਵਿਸ਼ਵਾਸ ਬਾਰੇ ਵਾਰਤਾਲਾਪ ਹੁੰਦੀ ਰਹਿੰਦੀ ਹੈ, ਪਰ ਮੇਰੀ ਮਾਂ ਹਰ ਵਾਰੀ ਆਪਣੇ ਪੁਰਾਣੇ ਇੱਕੋ ਵਾਕ ਨਾਲ ਮੇਰੇ ਤਰਕ ਦੀਆਂ ਕੰਧਾਂ ਨੂੰ ਢਹਿ ਢੇਰੀ ਕਰ ਦਿੰਦੀ ਹੈ। ਮੇਰਾ ਦਿਲ ਹਰਗਿਜ਼ ਇਹ    ਮੰਨਣ ਨੂੰ ਤਿਆਰ ਨਹੀਂ ਹੁੰਦਾ ਕਿ ਟਾਇਫਾਈਡ ਦੀ   ਬਿਮਾਰੀ ਦਵਾਈ ਨਾਲ ਨਹੀਂ, ਸੁੱਖਣਾ ਨਾਲ ਠੀਕ ਹੋਈ ਹੈ। ਪਰ ਮਾਂ ਨੂੰ ਕੌਣ ਸਮਝਾਵੇ।

ਅਸੀਂ ਪੁਰਾਣਾ ਘਰ ਢਾਹ ਕੇ ਸੰਨ 2016 ਨਵਾਂ ਬਣਾ ਲਿਆ। ਨਵੇਂ ਘਰ ਨੂੰ ਕਿਸੇ ਓਪਰੀ ਨਜ਼ਰ ਤੋਂ ਬਚਾਈ ਰੱਖਣ ਦਾ ਅੰਧਵਿਸ਼ਵਾਸ ਪੱਕਾ ਹੀ ਜੁੜਿਆ ਹੋਇਆ ਹੈ। ਇਸ ਕਾਰਨ ਸਾਨੂੰ ਹਰ ਇਕ ਘਰ ’ਤੇ ਕਾਲੇ ਮੂੰਹ, ਸਿਰ ’ਤੇ ਸਿੰਗ, ਵੱਡੇ-ਵੱਡੇ ਦੰਦ ਤੇ ਲਾਲ ਰੰਗ ਦੀ ਬਾਹਰ ਨਿਕਲੀ ਜੀਭ ਵਾਲਾ ਪੱਥਰ ਦਾ ਬਣਿਆ ਮੂੰਹ ਲਟਕਦਾ ਆਮ ਹੀ ਮਿਲ ਜਾਂਦਾ ਹੈ, ਜਿਸ ਨੂੰ ਨਜ਼ਰਬੱਟੂ ਆਖਦੇ ਹਨ, ਭਾਵ ਬੁਰੀ ਨਜ਼ਰ ਨੂੰ ਰੋਕਣ ਵਾਲਾ। ਮਾਂ ਨੇ ਵੀ ਇਹ ਨਜ਼ਰਬੱਟੂ ਘਰ ਦੀ ਛੱਤ ਪੈਣ ਤੋਂ ਪਹਿਲਾਂ ਹੀ ਸ਼ਹਿਰੋਂ ਮੰਗਾ ਲਿਆ ਸੀ। ਇਸ ਨੂੰ ਘਰ ਦੇ ਅੱਗੇ ਨਾ ਲਾਉਣ ਬਾਰੇ ਵੀ ਮੈਂ ਕਈ ਵਾਰੀ ਆਪਣੀਆਂ ਦਲੀਲਾਂ ਨਾਲ ਮਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਹਾਲੇ ਤੱਕ ਗੱਲਬਾਤ ਕਿਸੇ ਸਿਰੇ ਨੀ ਚੜ੍ਹੀ ਤੇ ਨਜ਼ਰਬੱਟੂ ਸਾਹਿਬ ਨੇ ਆਪਣੀ ਥਾਂ ਘਰ ਦੇ ਜੰਗਲੇ ’ਤੇ ਮੱਲ ਲਈ। ਲੌਕਡਾਊਨ ਦੇ ਵਿਹਲੇ ਦਿਨਾਂ ਵਿਚ ਇਕ ਦਿਨ ਮੈਂ ਇਸ ਨਜ਼ਰਬੱਟੂ ਨੂੰ ਉਤਾਰਨ ਲਈ ਕੋਠੇ ’ਤੇ ਚੜ੍ਹਿਆ ਹੀ ਸੀ ਕਿ ਮਾਂ ਨੇ ਹੇਠਾਂ ਵਿਹੜੇ ਵਿਚ ਖੜ੍ਹੀ ਨੇ ਕਿਹਾ, ‘‘ਮੁੰਡਿਆ ਵੇਖ ਲਾ, ਜੇ ਤੂੰ ਇਹਨੂੰ ਹੱਥ ਲਾਇਆ ਤਾਂ, ਆਹ ਜਿਹੜਾ ਤੂੰ ਸਾਰਾ ਘਰ ਗਮਲਿਆਂ ਨਾਲ ਭਰ ਰੱਖਿਆ, ਮੈਂ ਇਨ੍ਹਾਂ ’ਚੋਂ ਕਿਸੇ ’ਚ ਪਾਣੀ ਦੀ ਘੁੱਟ ਨੀ ਪਾਉਣੀ।’’

ਇਹ ਬੋਲ ਸੁਣਦੇ ਹੀ ਮੈਂ ਅੰਧਵਿਸ਼ਵਾਸ ਖ਼ਿਲਾਫ਼ ਇਸ ਲੜਾਈ ਵਿਚ ਮਾਂ ਅੱਗੇ ਹਥਿਆਰ ਸੁੱਟਦਿਆਂ ਆਪਣੇ ਹੱਥ ਪਿਛਾਂਹ ਖਿੱਚ ਲਿਆ। ਮੈਂ ਸੋਚਾਂ ਵਿਚ ਘੁੰਮਦਾ ਗਮਲਿਆਂ ਵਿਚ ਲੱਗੇ ਬੂਟਿਆਂ ਨਾਲ ਗੱਲਾਂ ਕਰਨ ਲੱਗ ਗਿਆ ਪਿਆ ਕਿ ਮੈਂ ਤਾਂ ਕਈ ਵਾਰ ਦੋ ਮਹੀਨੇ ਬਾਅਦ ਛੁੱਟੀ ’ਤੇ ਆਉਂਦਾ ਹਾਂ। ਜੇ ਮਾਂ ਨੇ ਸੱਚੀਂ ਇਨ੍ਹਾਂ ਗਮਲਿਆਂ ਵਿਚਲੇ ਨਿਕੇ ਨਿੱਕੇ ਬੂਟਿਆਂ ਨੂੰ ਪਾਣੀ ਨਾ ਦਿੱਤਾ ਤਾਂ ਇਹ ਹਰਿਆਲੀ ਤਾਂ ਮੇਰੇ ਘਰ ਮੁੜਦੇ ਤੱਕ ਵੀਰਾਨੇ ਵਿਚ ਤਬਦੀਲ ਹੋ ਜਾਣੀ ਏ। ਮੈਂ ਬੂਟਿਆਂ ਨੂੰ ਕਿਹਾ ਕਿ ਮੈਂ ਜਾਣਦਾ ਹਾਂ ਕਿ ਅੰਧਵਿਸ਼ਵਾਸਾਂ ਖ਼ਿਲਾਫ਼ ਲੜਾਈ ਆਪਣੇ ਘਰ ਤੋਂ ਹੀ ਸ਼ੁਰੂ ਕਰਨੀ ਪੈਂਦੀ ਹੈ, ਪਰ ਮੈਂ ਇਹ ਲੜਾਈ ਤੁਹਾਨੂੰ ਦਾਅ ’ਤੇ ਲਾ ਕੇ ਹਰਗਿਜ਼ ਨਹੀਂ ਲੜ ਸਕਦਾ।’’ ਹੁਣ ਘਰ ਦੇ ਜੰਗਲੇ ’ਤੇ ਆਪਣੀ ਥਾਂ ਪੱਕੀ ਕਰੀ ਬੈਠੇ ਨਜ਼ਰਬੱਟੂ ਨਾਲ ਮੈਂ ਘੱਟ ਹੀ ਨਜ਼ਰ ਮਿਲਾਉਂਦਾ ਹਾਂ। ਦੂਜੇ ਪਾਸੇ ਮਾਂ ਨੇ ਵੀ ਗਮਲਿਆਂ ਵਾਲੇ ਬੂਟਿਆਂ ਤੇ ਨਜ਼ਰਬੱਟੂ ਨਾਲ ਬਰਾਬਰ ਸਾਂਝ ਰੱਖੀ ਹੋਈ ਹੈ।

ਸੰਪਰਕ: 99157-25200

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੋਡੇ ਹੇਠ ਆਈ ਧੌਣ

ਗੋਡੇ ਹੇਠ ਆਈ ਧੌਣ

ਲੰਡਨ ’ਚ ਫੁੱਟਬਾਲ ਪ੍ਰਤੀ ਦੀਵਾਨਗੀ

ਲੰਡਨ ’ਚ ਫੁੱਟਬਾਲ ਪ੍ਰਤੀ ਦੀਵਾਨਗੀ

ਘੁੰਮ ਫਿਰ ਕੇ ਦੇਖਿਆ ਦੇਸ਼ ਕਿਊਬਾ

ਘੁੰਮ ਫਿਰ ਕੇ ਦੇਖਿਆ ਦੇਸ਼ ਕਿਊਬਾ

ਮੁੱਖ ਖ਼ਬਰਾਂ

ਖੇਤੀ ਢਾਂਚੇ ਲਈ ਇਕ ਲੱਖ ਕਰੋੜ ਦੇ ਫੰਡ ਨੂੰ ਪ੍ਰਵਾਨਗੀ

ਖੇਤੀ ਢਾਂਚੇ ਲਈ ਇਕ ਲੱਖ ਕਰੋੜ ਦੇ ਫੰਡ ਨੂੰ ਪ੍ਰਵਾਨਗੀ

* ਦਰਮਿਆਨੇ ਤੋਂ ਲੰਮੇ ਸਮੇਂ ਲਈ ਮਿਲੇਗੀ ਕਰਜ਼ੇ ਦੀ ਸਹੂਲਤ * ਕੇਂਦਰੀ ਕ...

ਜਾਧਵ ਵੱਲੋਂ ਨਜ਼ਰਸਾਨੀ ਪਟੀਸ਼ਨ ਦਾਖ਼ਲ ਕਰਨ ਤੋਂ ਇਨਕਾਰ: ਪਾਕਿ

ਜਾਧਵ ਵੱਲੋਂ ਨਜ਼ਰਸਾਨੀ ਪਟੀਸ਼ਨ ਦਾਖ਼ਲ ਕਰਨ ਤੋਂ ਇਨਕਾਰ: ਪਾਕਿ

* ਜਾਧਵ ਨੂੰ ਦੂਜੀ ਸਫ਼ਾਰਤੀ ਰਸਾਈ ਦੀ ਪੇਸ਼ਕਸ਼

ਅਮਰਿੰਦਰ ਤੇ ਸੁਖਬੀਰ ਦੇ ਗੱਠਜੋੜ ਕਰ ਕੇ ਚਲਦੇ ਨੇ ਬਾਦਲਾਂ ਦੇ ਧੰਦੇ: ਢੀਂਡਸਾ

ਅਮਰਿੰਦਰ ਤੇ ਸੁਖਬੀਰ ਦੇ ਗੱਠਜੋੜ ਕਰ ਕੇ ਚਲਦੇ ਨੇ ਬਾਦਲਾਂ ਦੇ ਧੰਦੇ: ਢੀਂਡਸਾ

* ਅਕਾਲੀ ਆਗੂਆਂ ਨੂੰ ਆਪਣੀ ਪੀੜੀ ਥੱਲੇ ਸੋਟਾ ਫੇਰਨ ਦੀ ਸਲਾਹ * ਪਾਰਟੀ ...

ਚੀਨੀ ਸੈਨਾ ਹੌਟ ਸਪਰਿੰਗਜ਼ ’ਚੋਂ ਪੂਰੀ ਤਰ੍ਹਾਂ ਹਟੀ

ਚੀਨੀ ਸੈਨਾ ਹੌਟ ਸਪਰਿੰਗਜ਼ ’ਚੋਂ ਪੂਰੀ ਤਰ੍ਹਾਂ ਹਟੀ

* ਗੋਗਰਾ ’ਚ ਫ਼ੌਜ ਪਿੱਛੇ ਹਟਣ ਦਾ ਕੰਮ ਅੱਜ ਹੋ ਸਕਦੈ ਮੁਕੰਮਲ * ਫ਼ੌਜਾ...

ਰਾਸ਼ਟਰਵਾਦ, ਨਾਗਰਿਕਤਾ, ਨੋਟਬੰਦੀ ਬਾਰੇ ਪੜ੍ਹਨ ਦੀ ਲੋੜ ਨਹੀਂ

ਰਾਸ਼ਟਰਵਾਦ, ਨਾਗਰਿਕਤਾ, ਨੋਟਬੰਦੀ ਬਾਰੇ ਪੜ੍ਹਨ ਦੀ ਲੋੜ ਨਹੀਂ

ਸੀਬੀਐੱਸਈ ਨੇ ਕੋਵਿਡ-19 ਸੰਕਟ ਕਾਰਨ ਘਟਾਇਆ 30 ਫ਼ੀਸਦ ਸਿਲੇਬਸ

ਸ਼ਹਿਰ

View All