ਜਿਊਣ ਜੋਗਾ : The Tribune India

ਜਿਊਣ ਜੋਗਾ

ਜਿਊਣ ਜੋਗਾ

ਸਵਰਨ ਸਿੰਘ ਭੰਗੂ

ਸਵਰਨ ਸਿੰਘ ਭੰਗੂ

“ਆਹ ਦੇਖੋ, ਮੈਂ ਲੈ ਆਈ... ਇਹੋ ਹੈ ਨਾ ਆਪਣਾ ਜੀਵਨ?” ਮੈਂ ਕਿਹਾ, “ਹਾਂ ਬਿਲਕੁੱਲ ਇਹੋ ਹੈ।” ਮੇਰੀ ਪਤਨੀ ਬਾਂਹ ਤੋਂ ਫੜ ਕੇ +1 ਵਿਚ ਪੜ੍ਹਦੇ ਵਿਦਿਆਰਥੀ ‘ਜੀਵਨ’ ਨੂੰ ਲੈ ਆਈ ਸੀ ਜਿਸ ਦੇ ਹੱਥ ਵਿਚ ਵਿਗਿਆਨ ਦੀ ਮੋਟੀ ਕਿਤਾਬ ਫੜੀ ਹੋਈ ਸੀ। ਇਹ ਜਨਵਰੀ 1998 ਦੀ ਠੰਢੀ ਸਵੇਰ ਸੀ, ਮੁੰਡੇ ਨੂੰ ਕੰਬਣੀ ਛਿੜੀ ਹੋਈ ਸੀ। ਮੈਂ ਅਕਸਰ ਘਰੇ ਇਸ ਵਿਦਿਆਰਥੀ ਦੀ ਲਗਨ ਅਤੇ ਮਿਹਨਤ ਦੀਆਂ ਸਿਫਤਾਂ ਕਰਦਾ ਰਹਿੰਦਾ ਸਾਂ ਕਿ ਉਹ ਕਿਵੇਂ ਸਮੁੱਚੇ ਵਿਦਿਆਰਥੀ ਗੁਣਾਂ ਵਾਲਾ ਲੜਕਾ ਹੈ, ਉਹ ਕਿਵੇਂ ਪੜ੍ਹਾਈ ਵਿਚ ਖੁੱਭਿਆ ਰਹਿੰਦਾ ਹੈ, ਕਿਵੇਂ ਕਲਾਸ ਵਿਚ ਅੰਤਰ-ਧਿਆਨ ਹੋ ਕੇ ਬੈਠਦਾ ਹੈ, ਉਹ ਕਿਵੇਂ ਨਿਮਰ ਤੇ ਆਗਿਆਕਾਰੀ ਹੈ ਅਤੇ ਉਹ ਕਿਵੇਂ ਸਕੂਲ ਵੈਨ ਵਿਚ ਆਉਣ/ਜਾਣ ਸਮੇਂ ਵੀ ਪੜ੍ਹਾਈ ਕਰਦਾ ਰਹਿੰਦਾ ਹੈ। ਜਦੋਂ ਸਕੂਲ ਪਹੁੰਚੀ ਮੇਰੀ ਪਤਨੀ ਨੇ ਇਸ ਵਿਦਿਆਰਥੀ ਨੂੰ ਮਿਲਣ ਦੀ ਇੱਛਾ ਜਤਾਈ ਸੀ ਤਾਂ ਅੱਧੀ ਛੁੱਟੀ ਦਾ ਸਮਾਂ ਸੀ। ਮੈਂ ਪਤਨੀ ਨੂੰ ਕਿਹਾ ਸੀ ਕਿ ਉਹ ਸਾਰੇ ਸਕੂਲ ਵਿਚ ਗੇੜਾ ਮਾਰੇ, ਜਿਹੜਾ ਵਿਦਿਆਰਥੀ ਸਿਰ ਸੁੱਟ ਕੇ ਪੜ੍ਹਦਾ ਹੋਇਆ, ਉਹ ਜੀਵਨ ਹੋਵੇਗਾ।

ਅਸੀਂ ਅਪਰੈਲ 1997 ਵਿਚ ਇਲਾਕੇ ਦੇ ਇੱਕ ਵਕਾਰੀ ਕਾਲਜ ਵਿਚੋਂ 14 ਸਾਲ ਦੀ ਸੇਵਾ ਤੋਂ ਬਾਅਦ ਸੇਵਾਮੁਕਤ ਹੋਏ ਪ੍ਰਿੰਸੀਪਲ ਦੀ ਅਗਵਾਈ ਵਿਚ ਪੇਂਡੂ ਵਿਦਿਆਰਥੀਆਂ ਨੂੰ ਵਿਗਿਆਨ ਪੜ੍ਹਾਉਣ ਲਈ ਸਿੱਖਿਆ ਸੰਸਥਾ ਖੋਲ੍ਹਣ ਦਾ ਫ਼ੈਸਲਾ ਕੀਤਾ। ਪਤਾ ਲੱਗਾ ਕਿ ਨੇੜਲੇ ਕਸਬੇ ਦੇ ਇੱਕ ਪਰਿਵਾਰ ਦੇ 2 ਲੜਕਿਆਂ ਨੇ ਦਸਵੀਂ ਦੇ ਪੇਪਰ ਦਿੱਤੇ ਹੋਏ ਹਨ। ਅਨਾਜ ਮੰਡੀ ਵਿਚ ਆਪਣੇ ਮਾਪਿਆਂ ਦਾ ਹੱਥ ਵੰਡਾਉਂਦੇ ਇਨ੍ਹਾਂ ਵਿਦਿਆਰਥੀਆਂ ਨੂੰ +1 ਦੇ ਦਾਖਲਿਆਂ ਦੇ ਸਬੰਧ ਵਿਚ ਮਿਲੇ ਤਾਂ ਉਨ੍ਹਾਂ ਨੇ ਪਹਿਲੀ ਵਾਰ ਮੈਡੀਕਲ/ਨਾਨ-ਮੈਡੀਕਲ ਸ਼ਬਦ ਸੁਣੇ ਸਨ। ਖ਼ੈਰ! ਦੋਨੋਂ ਵਿਦਿਆਰਥੀ ਸਾਡੇ ਕੋਲ ਦਾਖਲ ਹੋ ਗਏ। ਉਸ ਸਮੇਂ ਅਸੀਂ ਸਟਾਫ ਨੂੰ ਵੀ ਹਰ ਰੋਜ਼ ਵਾਂਗ ਹਦਾਇਤਾਂ ਦਿੰਦੇ ਰਹਿੰਦੇ ਸਾਂ ਕਿ ਉਹ ਇਨ੍ਹਾਂ ਵਿਦਿਆਰਥੀਆਂ ਨੂੰ ਹਾਇਰ ਐਜੂਕੇਸ਼ਨ ਦੀ ਨਰਸਰੀ ਵਜੋਂ ਪੜ੍ਹਾਉਣ; ਨਾਲ ਦੀ ਨਾਲ ਅਸੀਂ ਵਿਦਿਆਰਥੀਆਂ ਨੂੰ ਪ੍ਰੇਰਨਾ ਵੀ ਦਿੰਦੇ ਰਹਿੰਦੇ ਸਾਂ ਕਿ ਜਿਹੜੇ ਲੋਕ ਵੀ ਇੰਜਨੀਅਰ, ਡਾਕਟਰ, ਪਾਇਲਟ, ਵਿਗਿਆਨੀ ਆਦਿ ਬਣੇ ਹਨ, ਉਨ੍ਹਾਂ ਨੇ ਵੀ ਇਹੋ ਕਿਤਾਬਾਂ ਪੜ੍ਹੀਆਂ ਸਨ। ਇਸ ਸਭ ਦੇ ਬਾਵਜੂਦ ਗਣਿਤ, ਫਿਜਿਕਸ, ਕੈਮਿਸਟਰੀ ਵਿਸ਼ਿਆਂ ਨਾਲ ਪਿਆ ਵਾਹ ਇਨ੍ਹਾਂ ਵਿਦਿਆਰਥੀਆਂ ਦੇ ਪਸੀਨੇ ਛੁਡਾਉਂਦਾ ਸੀ ਅਤੇ ਉਨ੍ਹਾਂ ਦੇ ਬੇਵਸ ਚਿਹਰੇ ਦੇਖ ਕੇ ਅਸੀਂ ਵੀ ਕਦੇ ਕਦੇ ਮਾਯੂਸ ਹੋ ਜਾਂਦੇ। ਕੋਈ ਵਿਦਿਆਰਥੀ ਟੈਸਟ ਵਿਚੋਂ ਉਂਗਲਾਂ ’ਤੇ ਗਿਣਨ ਯੋਗ ਅੰਕ ਵੀ ਲੈਂਦਾ, ਅਸੀਂ ਤਾੜੀ ਪਾਉਂਦੇ, ਸ਼ਾਬਾਸ਼ ਦਿੰਦੇ। ਸ਼ਹਿਰੀ ਸਿੱਖਿਆ ਦੇ ਮੁਕਾਬਲੇ ਸਾਨੂੰ ਵਾਰ ਵਾਰ ਇਹੋ ਅਹਿਸਾਸ ਹੁੰਦਾ ਸੀ ਕਿ ਪੇਂਡੂ ਸਿੱਖਿਆ ਕਿੰਨੀ ਵੱਡੀ ਚੁਣੌਤੀ ਹੈ ਅਤੇ ਸਾਨੂੰ ਇਸ ਚੁਣੌਤੀ ਦੇ ਹਾਣ ਦਾ ਹੋਣਾ ਹੀ ਪਵੇਗਾ।

ਇਹ ਉਹ ਸਮਾਂ ਸੀ ਜਦੋਂ ਸਾਡਾ ਸਕੂਲ ਅਜੇ ਆਰਜ਼ੀ ਇਮਾਰਤ ਵਿਚ ਸੀ, ਬੋਰਡ ਨਾਲ ਐਫੀਲੀਏਸ਼ਨ ਅਜੇ ਦੂਰ ਦੀ ਗੱਲ ਸੀ। ਉਸ ਪਹਿਲੀ +2 ਦੀ ਸਾਲਾਨਾ ਪ੍ਰੀਖਿਆ ਵੀ ਕਿਸੇ ਹੋਰ ਸਕੂਲ ਦੇ ਸਹਿਯੋਗ ਨਾਲ ਹੀ ਕਰਵਾਈ ਗਈ ਸੀ। ਇਹ ਪ੍ਰੀਖਿਆ ਜੀਵਨ ਨੇ 56 ਫੀਸਦੀ ਅੰਕ ਲੈ ਕੇ ਪਾਸ ਕੀਤੀ ਸੀ। ਮੁੱਦਤ ਪਿੱਛੋਂ ਬੀਤੇ ਦਿਨੀਂ ਜਦੋਂ ਸਕੂਲ ਦੀ ਸਿਲਵਰ ਜੁਬਲੀ ਮਨਾਈ ਤਾਂ ਪਤਨੀ ਨੇ ਯਾਦ ਕੀਤਾ ਕਿ ਪਹਿਲੇ ਵਿਦਿਆਰਥੀਆਂ ਵਿਚ ਆਪਣੇ ਕੋਲ ਇੱਕ ‘ਜੀਵਨ’ ਪੜ੍ਹਦਾ ਹੁੰਦਾ ਸੀ, ਉਸ ਦਾ ਕੋਈ ਥਹੁ-ਪਤਾ? ਮੈਨੂੰ ਸ਼ਿੱਦਤ ਨਾਲ ਮਹਿਸੂਸ ਹੋਇਆ ਕਿ ਸੰਸਥਾਵਾਂ ਅਤੇ ਉਨ੍ਹਾਂ ਵਿਚ ਪੜ੍ਹੇ ਵਿਦਿਆਰਥੀਆਂ ਨੂੰ ਸਾਂਝੀਆਂ ਕੋਸ਼ਿਸ਼ਾਂ ਵਜੋਂ ਇੱਕ/ਦੂਜੇ ਨਾਲ ਰਾਬਤਾ ਬਣਾ ਕੇ ਰੱਖਣਾ ਚਾਹੀਦਾ ਹੈ। ਇੱਕ ਦਿਨ ਜੀਵਨ ਦਾ ਥਹੁ-ਪਤਾ ਲੱਭਣ ਲਈ ਮੈਂ ਮਿਥ ਕੇ ਉਸ ਦੇ ਪਿਤਾ ਜੀ ਨੂੰ ਮਿਲਦਾ ਹਾਂ। ਪਤਾ ਲੱਗਦਾ ਹੈ ਕਿ ਸਾਡੇ ਕੋਲੋਂ ਪੜ੍ਹਨ ਤੋਂ ਬਾਅਦ ਜੀਵਨ ਨੇ ਫਤਿਹਗੜ੍ਹ ਸਾਹਿਬ ਇੰਜਨੀਅਰਿੰਗ ਕਾਲਜ ਤੋਂ ਬੀਟੈੱਕ ਅਤੇ ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਐੱਮਟੈੱਕ ਕਰ ਲਈ ਸੀ। ਫਿਰ ਸਮਾਨ ਸਿੱਖਿਆ ਹਾਸਲ ਪਤਨੀ ਮਿਲ ਗਈ। ਉਹ ਅੱਜ ਕੱਲ੍ਹ ਇੱਕ ਮਹਾਨਗਰ ਵਿਚ ਰਹਿੰਦਾ ਹੈ ਅਤੇ ਕਿਸੇ ਬਹੁ-ਕੌਮੀ ਕੰਪਨੀ ਵਿਚ ਵੱਕਾਰੀ ਅਹੁਦੇ ’ਤੇ ਕੰਮ ਕਰਦਾ ਹੈ।

ਜੀਵਨ ਨਾਲ ਜੁੜੀ ਇੱਕ ਯਾਦ ਇਹ ਵੀ ਹੈ ਕਿ ਭਾਰੇ ਮੀਂਹ ਵਾਲੇ ਦਿਨ ਮੈਂ ਜੀਵਨ ਹੋਰਾਂ ਦੀ ਵੈਨ ਵਿਚ ਸਵਾਰ ਸਾਂ, ਇੱਕ ਪਿੰਡ ਦੀ ਫਿਰਨੀ ’ਤੇ ਗੋਡੇ ਗੋਡੇ ਪਾਣੀ ਵਿਚ ਵੈਨ ਫਸ ਗਈ। ਭਾਰੇ ਮੀਂਹ ਵਿਚ ਕੱਪੜਿਆਂ ਦੀ ਪ੍ਰਵਾਹ ਕੀਤੇ ਬਿਨਾ ਜੀਵਨ ਵੱਡੇ ਵੱਡੇ ਪੱਥਰ ਚੁੱਕ ਚੁੱਕ ਕੇ ਬੱਸ ਦੇ ਟਾਇਰਾਂ ਹੇਠ ਸੁੱਟ ਰਿਹਾ ਸੀ ਤਾਂ ਹੀ ਵੈਨ ਟੋਏ ਵਿਚੋਂ ਨਿੱਕਲ ਸਕੀ ਸੀ। ਬਹੁਤ ਮਾਣ ਮਹਿਸੂਸ ਹੋਇਆ ਕਿ ਸਾਧਾਰਨ ਜਿਹਾ ਲੜਕਾ ਜਿਸ ਨੂੰ ਸਿੱਖਿਆ ਵਿਚ ਦਸਵੀਂ ਤੋਂ ਅਗਲੇ ਪੰਧ ਦਾ ਵੀ ਨਹੀਂ ਸੀ ਪਤਾ, ਉਹ ਮਿਸਾਲੀ ਕਿਰਦਾਰ ਆਪਣੀ ਸਖਤ ਸਾਧਨਾਂ ਦੇ ਸਿਰ ’ਤੇ ਕਿਵੇਂ ‘ਜਿਊਣ ਜੋਗਾ’ ਬਣ ਸਕਿਆ।
ਸੰਪਰਕ: 94174-69290

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਰਕਾਰਾਂ, ਕਾਰਪੋਰੇਟ ਅਤੇ ਮਜ਼ਦੂਰ ਵਰਗ

ਸਰਕਾਰਾਂ, ਕਾਰਪੋਰੇਟ ਅਤੇ ਮਜ਼ਦੂਰ ਵਰਗ

ਕਿਵੇਂ ਡੁੱਬਾ ਇਹ ਵੱਡਾ ਬੈਂਕ

ਕਿਵੇਂ ਡੁੱਬਾ ਇਹ ਵੱਡਾ ਬੈਂਕ

ਮੀਂਹ ਦੇ ਪਾਣੀ ਦੀ ਬੂੰਦ-ਬੂੰਦ ਸਾਂਭਣ ਦਾ ਵੇਲਾ

ਮੀਂਹ ਦੇ ਪਾਣੀ ਦੀ ਬੂੰਦ-ਬੂੰਦ ਸਾਂਭਣ ਦਾ ਵੇਲਾ

ਮੁਨਾਫ਼ਾਖ਼ੋਰੀ ਲਈ ਲੜੀਆਂ ਜਾਂਦੀਆਂ ਜੰਗਾਂ

ਮੁਨਾਫ਼ਾਖ਼ੋਰੀ ਲਈ ਲੜੀਆਂ ਜਾਂਦੀਆਂ ਜੰਗਾਂ

ਮੁੱਖ ਖ਼ਬਰਾਂ

ਸਿੱਖਜ਼ ਫਾਰ ਜਸਟਿਸ ਵਲੋਂ ਅਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਨੂੰ ਧਮਕੀ

ਸਿੱਖਜ਼ ਫਾਰ ਜਸਟਿਸ ਵਲੋਂ ਅਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਨੂੰ ਧਮਕੀ

12 ਪੱਤਰਕਾਰਾਂ ਨੂੰ ਵੀ ਦਿੱਤੀ ਚਿਤਾਵਨੀ

ਬਿਹਾਰ ਹਿੰਸਾ: ਪੁਲੀਸ ਨੇ ਸੌ ਤੋਂ ਵੱਧ ਜਣੇ ਹਿਰਾਸਤ ਵਿਚ ਲਏ

ਬਿਹਾਰ ਹਿੰਸਾ: ਪੁਲੀਸ ਨੇ ਸੌ ਤੋਂ ਵੱਧ ਜਣੇ ਹਿਰਾਸਤ ਵਿਚ ਲਏ

ਸੀਆਰਪੀਐਫ, ਐਸਐਸਬੀ ਤੇ ਆਈਟੀਬੀਪੀ ਦੀਆਂ 10 ਪੈਰਾਮਿਲਟਰੀ ਕੰਪਨੀਆਂ ਬਿਹਾ...

ਇਟਲੀ ਦੀ ਸੰਸਦ ’ਚ ਵਿਦੇਸ਼ੀ ਭਾਸ਼ਾਵਾਂ ’ਤੇ ਪਾਬੰਦੀ ਲਾਉਣ ਦਾ ਪ੍ਰਸਤਾਵ

ਇਟਲੀ ਦੀ ਸੰਸਦ ’ਚ ਵਿਦੇਸ਼ੀ ਭਾਸ਼ਾਵਾਂ ’ਤੇ ਪਾਬੰਦੀ ਲਾਉਣ ਦਾ ਪ੍ਰਸਤਾਵ

ਵਿਦੇਸ਼ੀ ਭਾਸ਼ਾ ’ਚ ਸਰਕਾਰੀ ਕੰਮ ਕਰਨ ’ਤੇ ਲੱਗ ਸਕਦਾ ਹੈ 89 ਲੱਖ ਦਾ ਜੁ...

ਸ਼ਹਿਰ

View All