ਲਾਈਫ ਇਜ਼ ਪਾਰਟੀ

ਲਾਈਫ ਇਜ਼ ਪਾਰਟੀ

ਕੰਵਲਜੀਤ ਖੰਨਾ

ਕੰਵਲਜੀਤ ਖੰਨਾ

ਆਸਟਰੇਲੀਆ ਵਿਚ ਮੋਟਰਵੇਅ ਦੇ ਕਿਨਾਰੇ ਉੱਥੋਂ ਦੇ ਪ੍ਰਧਾਨ ਮੰਤਰੀ ਦੀ ਫੋਟੋ ਵਾਲਾ ਵੱਡ ਅਕਾਰੀ ਬੋਰਡ ਲੱਗਾ ਹੋਇਆ ਸੀ; ਲਿਖਿਆ ਸੀ- ਰੈਂਟ ਦੇ ਘਰ ਛੱਡੋ, ਘਰ ਖਰੀਦੋ, ਘਰ! ਮੈਂ ਗੱਡੀ ਚਲਾ ਰਹੀ ਆਪਣੀ ਧੀ ਨੂੰ ਪੁੱਛਿਆ, “ਇਹਦਾ ਕੀ ਮਤਲਬ ਹੈ?” ਧੀ ਕਹਿੰਦੀ, “ਇਸ ਦਾ ਮਤਲਬ ਹੈ ਕਿ ਤੁਸੀਂ ਘਰ ਖਰੀਦੋ, ਘਰਾਂ ਵਾਲੇ ਬਣੋ, ਤੁਹਾਨੂੰ ਜਮਾ ਘੱਟ ਵਿਆਜ ’ਤੇ ਅਸੀਂ ਘਰ ਖ਼ਰੀਦਣ ਲਈ ਕਰਜ਼ਾ ਦੇ ਰਹੇ ਹਾਂ। ਮੁਲਕ ਦੇ ਵੱਡੇ ਕਾਰਪੋਰੇਟ ਬੈਕਾਂ ਵਿਚ ਪਏ ਡਾਲਰ ਨਿਵੇਸ਼ ਹੋਣ, ਇਸ ਲਈ ਪ੍ਰਧਾਨ ਮੰਤਰੀ ਲੋਕਾਂ ਨੂੰ ਘਰ ਖਰੀਦਣ ਲਈ ਹੱਲਾਸ਼ੇਰੀ ਦੇ ਰਿਹਾ ਹੈ। ਕਿਸੇ ਪੂੰਜੀਵਾਦੀ ਮੁਲਕ ਵਿਚ ਉੱਥੋਂ ਦਾ ਕੁੱਲ ਅਰਥਚਾਰਾ ਇਸੇ ਚੱਕਰ ਅਧੀਨ ਚੱਲੇਗਾ ਕਿ ਤੁਸੀਂ ਘਰ ਖਰੀਦੋਗੇ ਤਾਂ ਮੁਲਕ ਦੀ ਉਸਾਰੀ ਸਨਅਤ ਚੱਲੇਗੀ। ਰੀਅਲ ਐਸਟੇਟ ਦੀ ਵੱਡੀ ਲਾਬੀ ਦਾ ਅਰਬਾਂ-ਖਰਬਾਂ ਦਾ ਬਿਜ਼ਨਸ ਤਾਂ ਹੀ ਚੱਲੇਗਾ, ਜੇ ਨਵੇਂ ਘਰਾਂ ਦੀ ਮੰਗ ਵਧੇਗੀ।

ਇਸੇ ਲਈ ਫਿਰ ਪੱਛੜੇ ਮੁਲਕਾਂ ਤੋਂ ਸਟੱਡੀ ਵੀਜ਼ੇ ’ਤੇ ਹਰ ਸਾਲ ਲੱਖਾਂ ਵਿਦਿਆਰਥੀ ਲੱਖਾਂ ਰੁਪਏ ਖਰਚ ਕੇ, ਕਰਜ਼ੇ ਚੁੱਕ ਕੇ ਸੁਨਿਹਰੇ ਭਵਿੱਖ ਦੀ ਆਸ ਵਿਚ ਇਨ੍ਹਾਂ ਮੁਲਕਾਂ ਵਿਚ ਆਉਂਦੇ ਹਨ। ਨਾਂਮਾਤਰ ਉਜਰਤਾਂ ’ਤੇ ਕੰਮ ਕਰਦੇ ਹਨ, ਮਹਿੰਗੀਆਂ ਫੀਸਾਂ ਤਾਰਦੇ ਹਨ। ਸਟੋਰਾਂ, ਪੰਪਾਂ ’ਤੇ ਦਸ ਦਸ ਘੰਟੇ ਬਿਨਾਂ ਬੈਠਿਆਂ ਕੰਮ ਕਰਦੇ ਹਨ। ਖਾਣ-ਪੀਣ ਤੇ ਸਿਹਤ ਦੀ ਪ੍ਰਵਾਹ ਕੀਤੇ ਬਿਨਾਂ ਟੈਕਸੀਆਂ, ਟਰੱਕਾਂ, ਸਕਿਉਰਟੀ ਦੇ ਸਖਤ ਜਾਨ ਕੰਮ ਕਰਦੇ ਹੱਡ ਤੁੜਵਾਉਂਦੇ ਹਨ। ਖਾਣ ਪੀਣ, ਰਹਿਣ-ਸਹਿਣ ਜਮਾਂ ਵੱਖਰਾ, ਕੋਈ ਆਂਢ-ਗੁਆਂਢ ਨਹੀਂ, ਕੋਈ ਸਰੋਕਾਰ ਨਹੀਂ। ਜੀ ਹਾਂ, ਇਹ ਹਕੂਮਤਾਂ ਆਪਣੀ ਲੋੜ ਮੁਤਾਬਿਕ ਪੀਆਰ ਦੀਆਂ ਸ਼ਰਤਾਂ ਨਰਮ ਕਰ ਦਿੰਦੀਆਂ ਹਨ; ਲੋੜ ਮੁਤਾਬਕ ਸਖਤ ਕਰ ਦਿੰਦੀਆਂ ਹਨ। ਪੱਕੇ ਹੋਣ ਦੀ ਆਸ ਵਿਚ ਇਸ ਭੂਲ-ਭੂਲਾਈਆਂ ’ਚ, ਸੋਨ ਮਿਰਗ ਦੀ ਭਾਲ ’ਚ ਅਨੇਕਾਂ ਮੁੜ ਵੀ ਜਾਂਦੇ ਹਨ ਤੇ ਅਨੇਕਾਂ ਲਟਕਦੇ ਰਹਿੰਦੇ ਹਨ। ਜਿਹੜੇ ਪੁਰਜ਼ੇ ਫਿੱਟ ਹੋ ਜਾਂਦੇ ਹਨ, ਉਹ ਇੱਥੋਂ ਦੀ ਹਾਊਸਿੰਗ ਇੰਡਸਟਰੀ ਦੇ ਗੁਲਾਮ ਬਣ ਜਾਂਦੇ ਹਨ। ਇੱਥੇ ਰੀਅਲ ਐਸਟੇਟ ਲਾਬੀ ਦਾ ਆਪਣਾ ਨੈੱਟਵਰਕ ਹੈ। ਇਕ ਸੌ ਕਰੋੜ ਰੁਪਏ, ਸਵਾ ਸੌ ਕਰੋੜ ਰੁਪਏ ਦੇ ਮਹਿਲਨੁਮਾ ਘਰ ਵਿਦੇਸ਼ੀ ਅਮੀਰਾਂ ਲਈ ਗਰਮੀਆਂ ਦੀਆਂ ਸੈਰਗਾਹਾਂ ਹਨ। ਤੁਸੀਂ ਇਨ੍ਹਾਂ ਮੁਲਕਾਂ ਵਿਚ ਕਿਸੇ ਵੀ ਵੱਡੇ ਮਾਲ ’ਚ ਚਲੇ ਜਾਓ, ਦੰਗ ਰਹਿ ਜਾਓਗੇ ਪਹਿਲੀ ਵਾਰ ਦਾਖਲ ਹੋਣ ’ਤੇ। ਕੋਈ ਵੀ ਗਾਹਕ ਦੋ ਚੀਜ਼ਾਂ ਲੈਣ ਗਿਆ, ਟਰਾਲੀ ਭਰ ਲਿਆਉਂਦਾ ਹੈ। ਬ੍ਰਾਂਡਿਡ ਮਾਲ ਨਾਲ ਭਰੇ ਪਏ ਵੂਲਵਰਥ, ਕੋਲ, ਐਮਾਜ਼ੋਨ, ਬਨਿੰਗ ਜਿਹੇ ਪੰਜਾਹ ਪੰਜਾਹ ਕਿੱਲਿਆਂ ਜਿੰਨੀ ਜ਼ਮੀਨ ’ਤੇ ਬਣੇ ਇਨ੍ਹਾਂ ਦਿਉਕੱਦ ਸਟੋਰਾਂ ਵਿਚ ਦੁਨੀਆ ਦੀ ਹਰ ਚੀਜ਼ ਦੇਖਣ ਨੂੰ ਮਿਲ ਸਕਦੀ ਹੈ, ਖ਼ਰੀਦਣ ਦੀ ਪਰੋਖੋਂ ਤੁਹਾਡੇ ਅੰਦਰ ਹੋਵੇ, ਭਾਵੇਂ ਨਾ ਹੋਵੇ।

ਸਿਰਫ ਢਾਈ ਕਰੋੜ ਦੀ ਆਬਾਦੀ ਵਾਲੇ ਪੰਜਾਬ ਤੋਂ ਇਕ ਸੌ ਬਵੰਜਾ ਗੁਣਾਂ ਵੱਡੇ ਇਸ ਮੁਲਕ ਵਿਚ ਕਿਸੇ ਵਸਤੂ ਦੀ ਥੁੜ੍ਹ ਨਹੀਂ। ਸਾਡੇ ਮੁਲਕ ਵਾਂਗ ਜੇ ਇੱਥੇ ਕੁਝ ਵਾਪਰਦਾ ਹੈ ਤਾਂ ਉਹ ਹੈ ਤੇਲ ਦੇ ਰੇਟ ਵਧਣ ’ਤੇ ਕਾਮਨਵੈਲਥ ਸਰਕਾਰ ਨੂੰ ਵੀ ਪ੍ਰਤੀ ਲਿਟਰ ਪੰਜਾਹ ਫ਼ੀਸਦ ਟੈਕਸ ਘਟਾਉਣੇ ਪਏ ਕਿਉਂਕਿ ਕੇਂਦਰੀ ਹਕੂਮਤ ਦੀਆਂ ਚੋਣਾਂ ਹੋਣੀਆਂ ਸਨ। ਸਾਰੇ ਹੀ ਸਟੋਰਾਂ ’ਤੇ ਤੁਸੀਂ ਕੁਝ ਵੀ ਖਰੀਦੋਗੇ, ਉਸ ’ਤੇ ਐੱਮਆਰਪੀ ਨਹੀਂ ਲਿਖੀ ਮਿਲੇਗੀ। ਸਾਰੀਆਂ ਹੀ ਵਸਤਾਂ ’ਤੇ ਉਸ ਦਿਨ ਦਾ ਹੀ ਰੇਟ ਚੱਲੇਗਾ ਜਿਸ ਨੂੰ ਰਿਕਮੈਂਡਡ ਰਿਟੇਲ ਪਰਾਇਸ ਕਿਹਾ ਜਾਂਦਾ ਹੈ। ਤੁਸੀਂ ਕਾਊਂਟਰ ’ਤੇ ਜਾਓ, ਖੁਦ ਟੈਲਰ ’ਤੇ ਬਿਲ ਬਣਾਓ ਤੇ ਖੁਦ ਹੀ ਆਪਣੇ ਕਰੈਡਿਟ ਕਾਰਡ ਰਾਹੀਂ ਅਦਾ ਕਰ ਦਿਓ। ਇਕ ਚੀਜ਼ ਦੀਆਂ ਦਰਜਨਾਂ ਵੰਨਗੀਆਂ, ਕੋਈ ਨਾ ਕੋਈ ਤਾਂ ਪਸੰਦ ਆ ਹੀ ਜਾਵੇਗੀ। ਚੀਨ ਤੋਂ ਬਣ ਕੇ ਆਏ ਨੱਬੇ ਫ਼ੀਸਦ ਮਾਲ ਨਾਲ ਤੂੜੇ ਪਏ ਸਟੋਰਾਂ ਨੇ ਵੱਡੀ ਖਪਤ ਮੰਡੀ ਲੱਗਭਗ ਸਾਰੇ ਪੂੰਜੀਪਤੀ ਮੁਲਕਾਂ ਵਿਚ ਪੈਦਾ ਕਰ ਦਿੱਤੀ ਹੈ। ਹਰ ਰੋਜ਼ ਹਜ਼ਾਰਾਂ ਲੱਖਾਂ ਪਰਿਵਾਰਾਂ ਦੇ ਪਰਿਵਾਰ, ਇਨ੍ਹਾਂ ਸਟੋਰਾਂ ਵਿਚੋਂ ਸੈਂਕੜੇ ਬ੍ਰਾਂਡਿਡ ਕੱਪੜਿਆਂ, ਜੁੱਤੀਆਂ, ਗਹਿਣਿਆਂ, ਕੀਮਤੀ ਸਮਾਨ ਦੇ ਲਿਫਾਫੇ ਭਰ ਕੇ ਲਿਜਾਂਦੇ ਹਨ। ਕਈ ਵਾਰ ਤਾਂ ਇੰਨਾ ਇਕੱਠ ਹੋ ਜਾਂਦਾ ਕਿ ਪਾਰਕਿੰਗ ਵਿਚ ਕਿੰਨਾ ਕਿੰਨਾ ਚਿਰ ਥਾਂ ਨਹੀ ਮਿਲਦੀ ਪਰ ਦੂਜੇ ਬੰਨੇ ਖ਼ਬਰ ਇਹ ਸੀ ਕਿ ਬ੍ਰਾਜ਼ੀਲ ਵਿਚ ਪੰਜਾਹ ਬੰਦਿਆਂ ਦੇ ਗਰੁੱਪ ਨੇ ਵੱਡੇ ਸ਼ਹਿਰ ਰੀਓ ਡੇ ਜਨੇਰੀਓ ਵਿਚ ਕੁਝ ਹੀ ਮਿੰਟਾਂ ਵਿਚ ਲੁੱਟ ਕੇ ਸਟੋਰ ਖਾਲੀ ਕਰ ਦਿੱਤਾ। ... ਤੇ ਪੂੰਜੀ ਜਾਂ ਜੀਵਨ ਦੇ ਸਾਧਨ ਕੁਝ ਮੁਲਕਾਂ ਜਾਂ ਜਮਾਤ ਕੋਲ ਇਕੱਠੇ ਹੋ ਜਾਣਗੇ ਤਾਂ ਬ੍ਰਾਜ਼ੀਲ ਵਰਗਾ ਹਸ਼ਰ ਸਾਰੇ ਮੁਲਕਾਂ ਵਿਚ ਹੋਵੇਗਾ। ਇਸੇ ਤੋਂ ਡਰਦਾ ਪੂੰਜੀਪਤੀ ਸਿਸਟਮ ਇਕੱਠੇ ਹੋਏ ਟੈਕਸਾਂ ਦਾ ਪੈਸਾ ਵੈਲਫੇਅਰ ’ਤੇ ਖਰਚ ਕਰਦਾ ਹੈ ਤਾਂ ਕਿ ਸਿਸਟਮ ਨੂੰ ਕੋਈ ਆਂਚ ਨਾ ਆਵੇ।

ਬੀਚ ’ਤੇ ਘੁੰਮਣ ਗਿਆਂ ਨੂੰ ਦੋਹਤੀ ਜ਼ਿਦ ਕਰਨ ਲੱਗੀ ਕਿ ਚੰਡੋਲ ਝੂਟਣੀ ਐ। ਚੰਡੋਲ ਵਾਲੇ ਨੇ ਕੈਸ਼ ਦੀ ਮੰਗ ਕੀਤੀ ਤਾਂ ਧੀ ਕਹਿੰਦੀ, “ਪਾਪਾ, ਤੁਹਾਡੇ ਕੋਲ ਕੈਸ਼ ਹੈ?” ਉਸ ਨੂੰ ਪੰਜ ਡਾਲਰ ਫੜਾਉਣ ਲੱਗਿਆ ਤਾਂ ਕਹਿੰਦੀ ਪੰਜਾਹ ਦਿਓ ਪੰਜਾਹ। ਮੁੜ ਕੇ ਆਈ ਤਾਂ ਮੈਂ ਕਿਹਾ, “ਬਾਕੀ ਲਿਆ ਮੋੜ ਦੇ।” ਧੀ ਕਹਿੰਦੀ, “ਕੀ? ਸਾਰੇ ਈ ਲੱਗ’ਗੇ।” ਮੇਰੇ ਮੂੰਹੋਂ ਨਿਕਲ ਗਿਆ, “ਅਠਾਈ ਸੌ ਦੇ ਝੂਟੇ!” ਸੋਚਾਂ, ਮੇਰੇ ਭਾਰਤ ਮਹਾਨ ਵਿਚ ਤਾਂ ਕਈ ਟੱਬਰ ਮਹੀਨਾ ਭਰ ਅਠਾਈ ਸੌ ਨਾਲ ਗੁਜ਼ਾਰਾ ਕਰਦੇ। ਮੈਨੂੰ ਬ੍ਰਾਜ਼ੀਲ ਅਤੇ ਸ੍ਰੀਲੰਕਾ ਦੇ ਹਾਲਾਤ ਦਾ ਚੇਤਾ ਆਗਿਆ। ਮਨ ਹੀ ਮਨ ਧੀ ਨੂੰ ਕਹਿਣ ਲੱਗਾ- ਸਾਡੇ ਮੁਲਕ ਤੇ ਤੁਹਾਡੇ ਮੁਲਕ ਦੇ ਸਿਸਟਮ ਵਿਚ ਜ਼ਮੀਨ ਅਸਮਾਨ ਦਾ ਫਰਕ ਹੈ। ਤੁਹਾਡੇ ਇਹ ਵਿਕਸਿਤ ਮੁਲਕ ਦੂਜੇ ਵੱਡੇ ਮੁਲਕਾਂ ਨਾਲ ਰਲ ਕੇ ਸਾਡੇ ਅਰਥਚਾਰੇ ’ਤੇ ਰਾਜ ਕਰਦੇ ਹਨ। ਇਨ੍ਹਾਂ ਮੁਲਕ ਦੇ ਪੂੰਜੀਪਤੀ ਸਾਡੇ ਮੁਲਕ ਦੇ ਪੂੰਜੀਪਤੀਆਂ ਦੇ ਯਾਰ ਹਨ। ਕੋਲਾ ਖਾਨਾਂ ਵੇਚਣ ਦੇ ਧੰਦੇ ਵਿਚ ਦੋਵੇਂ ਮੁਲਕ ਬਰਾਬਰ ਦੇ ਭਾਈਵਾਲ ਹਨ। ਆਸਟਰੇਲੀਆ ਦੇ ਚੇਤੰਨ ਲੋਕ ਅਜਿਹੇ ਸੌਦਿਆਂ ਦਾ ਵਿਰੋਧ ਕਰ ਰਹੇ ਹਨ। ਵਿਰੋਧ ਦੇ ਬਾਵਜੂਦ ਪਾਣੀ ’ਤੇ ਵੀ ਕਬਜ਼ੇ ਹੋ ਰਹੇ ਹਨ।

ਧੀ ਨੇ ਦੱਸਿਆ ਕਿ ਆਸਟਰੇਲੀਆ ਵਿਚ ਵੀ ਦੂਜੇ ਮੁਲਕਾਂ ਵਾਂਗ ਮਹਿੰਗਾਈ ਲੋਕਾਂ ਨੂੰ ਤੰਗ ਕਰਦੀ ਹੈ। ਕੱਚੇ ਪਰਵਾਸੀਆਂ ਦੀ ਲੁੱਟ ਜ਼ੋਰਾਂ ’ਤੇ ਹੈ, ਪਾੜ੍ਹੇ ਤੰਗੀਆਂ-ਪ੍ਰੇਸ਼ਾਨੀਆਂ ਦੇ ਬੋਝ ਹੇਠ ਘੋਰ ਮੁਸ਼ੱਕਤਾਂ ਕਰਦੇ ਹਨ। ਆਸਟਰੇਲੀਆ ਵਿਚ ਕਦੇ ਕਦੇ ਵਿਰੋਧ ਦਾ ਬੁਲਬੁਲਾ ਫੁੱਟਦਾ ਹੈ ਪਰ ਅਜੇ ਵੀ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਦੇ ਬਾਵਜੂਦ ਆਸਟਰੇਲੀਆ ਦਾ ਲੋਗੋ ਹੈ- ‘ਲਾਈਫ ਇਜ਼ ਪਾਰਟੀ’।
ਸੰਪਰਕ: 94170-67344

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਅੰਗਰੇਜ਼ ਸਰਕਾਰ ਨੂੰ ਵੰਗਾਰ

ਅੰਗਰੇਜ਼ ਸਰਕਾਰ ਨੂੰ ਵੰਗਾਰ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਦੁਆਬੇ ਤੋਂ ਮਾਲਵੇ ਤੱਕ

ਦੁਆਬੇ ਤੋਂ ਮਾਲਵੇ ਤੱਕ

ਔਰਤਾਂ ਦੇ ਅਧਿਕਾਰਾਂ ਦਾ ਮਸਲਾ

ਔਰਤਾਂ ਦੇ ਅਧਿਕਾਰਾਂ ਦਾ ਮਸਲਾ

ਸ੍ਰੀਲੰਕਾ ਵਿਚ ਨਵ-ਬਸਤੀਵਾਦ ਅਤੇ ਭਾਰਤ

ਸ੍ਰੀਲੰਕਾ ਵਿਚ ਨਵ-ਬਸਤੀਵਾਦ ਅਤੇ ਭਾਰਤ

ਮੁੱਖ ਖ਼ਬਰਾਂ

ਬਿਜਲੀ ਸੋਧ ਬਿੱਲ ਲੋਕ ਸਭਾ ’ਚ ਪੇਸ਼; ਵਿਆਪਕ ਚਰਚਾ ਲਈ ਸਟੈਂਡਿੰਗ ਕਮੇਟੀ ਕੋਲ ਭੇਜਿਆ

ਬਿਜਲੀ ਸੋਧ ਬਿੱਲ ਲੋਕ ਸਭਾ ’ਚ ਪੇਸ਼; ਵਿਆਪਕ ਚਰਚਾ ਲਈ ਸਟੈਂਡਿੰਗ ਕਮੇਟੀ ਕੋਲ ਭੇਜਿਆ

ਵਿਰੋਧੀ ਧਿਰਾਂ ਵੱਲੋਂ ਬਿੱਲ ਦਾ ਖਰੜਾ ਸੰਘੀ ਢਾਂਚੇ ਦੀ ਖਿਲਾਫ਼ਵਰਜ਼ੀ ਕਰ...

ਨਾਇਡੂ ਨੂੰ ਰਾਜ ਸਭਾ ਮੈਂਬਰਾਂ ਨੇ ਦਿੱਤੀ ਵਿਦਾਇਗੀ

ਨਾਇਡੂ ਨੂੰ ਰਾਜ ਸਭਾ ਮੈਂਬਰਾਂ ਨੇ ਦਿੱਤੀ ਵਿਦਾਇਗੀ

ਰਾਜ ਸਭਾ ਚੇਅਰਮੈਨ ਵਜੋਂ ਨਿਭਾਈ ਭੂਮਿਕਾ ਦੀ ਕੀਤੀ ਸ਼ਲਾਘਾ, ਜੀਵਨੀ ਲਿਖਣ ...

ਚੋਣ ਨਿਸ਼ਾਨ: ਊਧਵ ਧੜੇ ਨੇ ਦਸਤਾਵੇਜ਼ ਦਾਖ਼ਲ ਕਰਨ ਲਈ ਚੋਣ ਕਮਿਸ਼ਨ ਤੋਂ ਚਾਰ ਹਫ਼ਤੇ ਮੰਗੇ

ਚੋਣ ਨਿਸ਼ਾਨ: ਊਧਵ ਧੜੇ ਨੇ ਦਸਤਾਵੇਜ਼ ਦਾਖ਼ਲ ਕਰਨ ਲਈ ਚੋਣ ਕਮਿਸ਼ਨ ਤੋਂ ਚਾਰ ਹਫ਼ਤੇ ਮੰਗੇ

ਬਾਗ਼ੀ ਵਿਧਾਇਕਾਂ ਨੂੰ ਅਯੋਗ ਠਹਿਰਾਉਣ ਸਬੰਧੀ ਅਪੀਲ ਸੁਪਰੀਮ ਕੋਰਟ ’ਚ ਪੈ...

ਬੈਡਮਿੰਟਨ ਵਿੱਚ ਭਾਰਤ ਦੀ ਸੁਨਹਿਰੀ ਹੈਟ੍ਰਿਕ

ਬੈਡਮਿੰਟਨ ਵਿੱਚ ਭਾਰਤ ਦੀ ਸੁਨਹਿਰੀ ਹੈਟ੍ਰਿਕ

ਪੀਵੀ ਸਿੰਧੂ, ਲਕਸ਼ੈ ਸੇਨ ਸਿੰਗਲਜ਼ ਅਤੇ ਰੰਕੀ ਰੈੱਡੀ ਤੇ ਚਿਰਾਗ ਨੇ ਡਬਲਜ...

ਟੇਬਲ ਟੈਨਿਸ: ਸ਼ਰਤ ਨੂੰ ਸੋਨੇ ਤੇ ਸਾਥੀਆਨ ਨੂੰ ਕਾਂਸੀ ਦਾ ਤਗ਼ਮਾ

ਟੇਬਲ ਟੈਨਿਸ: ਸ਼ਰਤ ਨੂੰ ਸੋਨੇ ਤੇ ਸਾਥੀਆਨ ਨੂੰ ਕਾਂਸੀ ਦਾ ਤਗ਼ਮਾ

ਮਿਕਸਡ ਡਬਲਜ਼ ਦੇ ਫਾਈਨਲ ਵਿੱਚ ਸ਼ਰਤ ਤੇ ਅਕੁਲਾ ਦੀ ਜੋੜੀ ਨੇ ਕੀਤੀ ਜਿੱਤ ...